Home /News /lifestyle /

Steamed Rice: ਸਟੀਮਡ ਰਾਈਸ ਦਾ ਨਾਸ਼ਤੇ ‘ਚ ਚੱਖੋ ਸੁਆਦ, ਸਿਹਤ ਲਈ ਹੈ ਬਹੁਤ ਫ਼ਇਦੇਮੰਦ

Steamed Rice: ਸਟੀਮਡ ਰਾਈਸ ਦਾ ਨਾਸ਼ਤੇ ‘ਚ ਚੱਖੋ ਸੁਆਦ, ਸਿਹਤ ਲਈ ਹੈ ਬਹੁਤ ਫ਼ਇਦੇਮੰਦ

Steamed Rice Snacks Recipe

Steamed Rice Snacks Recipe

ਨਾਸ਼ਤਾ ਸਾਡੇ ਖਾਣੇ ਦਾ ਬਹੁਤ ਹੀ ਜ਼ਰੂਰੀ ਹਿੱਸਾ ਹੈ। ਸਾਨੂੰ ਸਵੇਰੇ ਸਿਹਤਮੰਦ ਤੇ ਪੌਸ਼ਟਿਕ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਸਿਹਤਮੰਦ ਨਾਸ਼ਤਾ ਸਾਨੂੰ ਦਿਨ ਭਰ ਕੰਮ ਕਰਨ ਲਈ ਊਰਜਾ ਦਿੰਦਾ ਹੈ। ਸਮੇਂ ਦੀ ਘਾਟ ਕਰਕੇ ਅਸੀਂ ਅਕਸਰ ਹੀ ਸਵੇਰੇ ਵੇਲੇ ਚਾਹ ਦੇ ਨਾਲ ਬਿਸਕੁਟ ਜਾਂ ਬ੍ਰੈੱਡ ਆਦਿ ਖਾ ਕੇ ਸੀ ਸਾਰ ਲੈਂਦੇ ਹਾਂ। ਪਰ ਇਹ ਸਾਡੀ ਸਿਹਤ ਲਈ ਠੀਕ ਨਹੀਂ ਹੈ।

ਹੋਰ ਪੜ੍ਹੋ ...
  • Share this:

ਨਾਸ਼ਤਾ ਸਾਡੇ ਖਾਣੇ ਦਾ ਬਹੁਤ ਹੀ ਜ਼ਰੂਰੀ ਹਿੱਸਾ ਹੈ। ਸਾਨੂੰ ਸਵੇਰੇ ਸਿਹਤਮੰਦ ਤੇ ਪੌਸ਼ਟਿਕ ਭਰਪੂਰ ਭੋਜਨ ਖਾਣਾ ਚਾਹੀਦਾ ਹੈ। ਸਿਹਤਮੰਦ ਨਾਸ਼ਤਾ ਸਾਨੂੰ ਦਿਨ ਭਰ ਕੰਮ ਕਰਨ ਲਈ ਊਰਜਾ ਦਿੰਦਾ ਹੈ। ਸਮੇਂ ਦੀ ਘਾਟ ਕਰਕੇ ਅਸੀਂ ਅਕਸਰ ਹੀ ਸਵੇਰੇ ਵੇਲੇ ਚਾਹ ਦੇ ਨਾਲ ਬਿਸਕੁਟ ਜਾਂ ਬ੍ਰੈੱਡ ਆਦਿ ਖਾ ਕੇ ਸੀ ਸਾਰ ਲੈਂਦੇ ਹਾਂ। ਪਰ ਇਹ ਸਾਡੀ ਸਿਹਤ ਲਈ ਠੀਕ ਨਹੀਂ ਹੈ। ਅੱਜ ਅਸੀਂ ਤੁਹਾਡੇ ਲਈ ਸਿਹਤਮੰਦ ਤੇ ਪੌਸ਼ਟਿਕ ਨਾਸ਼ਤੇ ਦੀ ਰੈਸਿਪੀ ਲੈ ਕੇ ਆਏ ਹਾਂ। ਤੁਸੀਂ ਚੌਲਾਂ ਤੋਂ ਬਣਿਆ ਕਈ ਤਰ੍ਹਾਂ ਦਾ ਭੋਜਨ ਖਾਧਾ ਹੋਵੇਗਾ। ਪਰ ਕੀ ਤੁਸੀਂ ਕਦੇ ਸਟੀਮਡ ਰਾਈਸ ਸਨੈਕਸ (Steamed Rice Snacks) ਖਾਧਾ ਹੈ। ਇਹ ਖਾਣ ਵਿੱਚ ਬਹੁਤ ਹੀ ਸਵਾਦ ਤੇ ਸਿਹਤਮੰਦ ਹੁੰਦਾ ਹੈ। ਇਸਨੂੰ ਸਵੇਰੇ ਨਾਸ਼ਤੇ ਲਈ ਆਸਾਨੀ ਨਾਲ ਬਣਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਸਟੀਮਡ ਰਾਈਸ ਸਨੈਕਸ ਨੂੰ ਬਣਾਉਣ ਦੀ ਰੈਸਿਪੀ ਕੀ ਹੈ-


ਸਟੀਮਡ ਰਾਈਸ ਸਨੈਕਸ ਲਈ ਲੋੜੀਂਦੀ ਸਮੱਗਰੀ


ਸਟੀਮਡ ਰਾਈਸ ਸਨੈਕਸ ਬਣਾਉਣ ਲਈ ਤੁਹਾਨੂੰ ਅੱਧਾ ਕੱਪ ਚੌਲਾਂ ਦਾ ਆਟਾ, 4 ਚਮਚ ਸੂਜੀ, 1/3 ਕੱਪ ਦਹੀਂ, ਲਸਣ ਅਦਰਕ ਦਾ ਪੇਸਟ, ਹਰੀ ਮਿਰਚ, ਹਰੇ ਮਟਰ, ਗਾਜਰਾਂ, ਧਨੀਆਂ, ਬੇਕਿੰਗ ਸੋਡਾ, ਤੇਲ, ਜੀਰਾ, ਤਿਲ, ਰਾਈ, ਨਮਕ ਤੇ ਸਵਾਦ ਅਨੁਸਾਰ ਮਸਾਲਿਆਂ ਦੀ ਲੋੜ ਪਵੇਗੀ।


ਸਟੀਮਡ ਰਾਈਸ ਸਨੈਕਸ ਦੀ ਰੈਸਿਪੀ



  • ਸਟੀਮਡ ਰਾਈਸ ਸਨੈਕਸ ਬਣਾਉਣ ਲਈ ਸਭ ਤੋਂ ਪਹਿਲਾਂ ਚੌਲਾਂ ਦਾ ਆਟਾ ਤੇ ਸੂਜੀ ਨੂੰ ਮਿਕਸ ਕਰ ਲਓ। ਫਿਰ ਇਸ ਵਿੱਚ ਦਹੀਂ ਤੇ ਲੋੜ ਅਨੁਸਾਰ ਪਾਣੀ ਪਾਓ।

  • ਚੌਲਾਂ ਤੇ ਸੂਜੀ ਦੇ ਆਟੇ ਦੇ ਤਿਆਰ ਕੀਤੇ ਇਸ ਘੋਲ ਵਿੱਚ ਲਸਣ ਅਦਰਕ ਦਾ ਪੇਸਟ, ਹਰੀਆਂ ਮਿਰਚਾ, ਗਾਜਰਾਂ, ਮਟਰ, ਧਨੀਆਂ ਆਦਿ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।

  • ਇਸ ਤੋਂ ਬਾਅਦ ਇਸ ਵਿੱਚ ਨਮਕ, ਬੇਕਿੰਗ ਸੋਡਾ ਤੇ ਸਵਾਦ ਅਨੁਸਾਰ ਮਸਾਲੇ ਪਾਓ ਤੇ ਚੰਗੀ ਤਰ੍ਹਾਂ ਮਿਕਸ ਕਰੋ। ਇਸ ਮਿਸ਼ਰਨ ਨੂੰ ਥੋੜੇ ਸਮੇਂ ਲਈ ਰੈਸਟ ਹੋਣ ਲਈ ਛੱਡ ਦਿਓ।

  • ਹੁਣ ਇੱਕ ਪੈਨ ਵਿੱਚ ਤੇਲ ਪਾਓ। ਇਸ ਵਿੱਚ ਰਾਈ, ਤਿਲ ਤੇ ਜੀਰੇ ਹਲਕਾ ਜਿਹਾ ਭੁੰਨ ਲਓ ਤੇ ਇਸ ਵਿੱਚ ਤਿਆਰ ਕੀਤੇ ਮਿਸ਼ਰਨ ਪਾ ਕੇ ਮਿਕਸ ਕਰ ਲਓ।

  • ਇਸ ਤੋਂ ਬਾਅਦ ਇਸ ਮਿਸ਼ਰਨ ਨੂੰ ਕਿਸੇ ਸਟੀਲ ਦੀ ਕਟੋਰੀ ਵਿੱਚ ਪਾ ਕੇ ਚੰਗੀ ਤਰ੍ਹਾਂ ਇੱਕਸਾਰ ਫੈਲਾਓ। ਕਿਸੇ ਬਰਤਨ ਵਿੱਚ ਪਾਣੀ ਪਾ ਕੇ ਉਸ ਵਿੱਚ ਕਟੋਰੀ ਰੱਖੋ ਅਤੇ ਇਸਨੂੰ ਢੱਕ ਦਿਓ ਤੇ ਚੰਗੀ ਤਰ੍ਹਾਂ ਪਕਾਓ।

  • ਇਸ ਤਰ੍ਹਾਂ ਤੁਹਾਡੇ ਸਟੀਮਡ ਰਾਈਸ ਸਨੈਕਸ ਤਿਆਰ ਹਨ। ਇਨ੍ਹਾਂ ਨੂੰ ਗਰਮ ਗਰਮ ਸਰਵ ਕਰੋ। ਤੁਸੀਂ ਇਨ੍ਹਾਂ ਨੂੰ ਚਾਹ ਤੇ ਸੌਸ ਨਾਲ ਖਾ ਸਕਦੇ ਹੋ।

Published by:Rupinder Kaur Sabherwal
First published:

Tags: Food, Healthy Food, Lifestyle, Rice