• Home
  • »
  • News
  • »
  • lifestyle
  • »
  • TATA HARRIER NEW VARIANTS MODEL VENTILATED SEATS PANORAMIC SUNROOF HARRIER PRICE FEATURES MILEAGE GH AP AS

Tata Motors ਨੇ Launch ਕੀਤੇ Harrier ਦੇ ਤਿੰਨ ਮਾਡਲ, ਮਿਲਣਗੇ ਕਈ Advanced Features

ਇਨ੍ਹਾਂ ਵੇਰੀਐਂਟਸ ਵਿੱਚ ਇੰਟੀਗ੍ਰੇਟਿਡ ਟਰਨ ਇੰਡੀਕੇਟਰ ਵੀ ਦੇਖੇ ਜਾ ਸਕਦੇ ਹਨ। ਅੰਦਰਲੇ ਪਾਸੇ, SUV ਨੂੰ ਐਪਲ ਕਾਰ ਪਲੇ (Apple Car Play.) ਦੇ ਨਾਲ ਸਟੈਂਡਰਡ 8.8-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 7-ਇੰਚ ਡਰਾਈਵਰ ਡਿਸਪਲੇ, ਵਾਇਰਲੈੱਸ ਐਂਡਰਾਇਡ ਆਟੋ (Android Auto) ਅਤੇ ਏਅਰ ਪਿਊਰੀਫਾਇਰ ਵਰਗੇ ਫੀਚਰਸ ਮਿਲਣਗੇ।

  • Share this:
Tata Motors ਨੇ Harrier SUV ਦੇ ਤਿੰਨ ਨਵੇਂ ਵੇਰੀਐਂਟ ਲਾਂਚ ਕੀਤੇ ਹਨ। ਕੰਪਨੀ ਨੇ ਆਪਣੀ ਵੈੱਬਸਾਈਟ 'ਤੇ XZS, XZS ਡਿਊਲ-ਟੋਨ ਅਤੇ XZS ਡਾਰਕ ਐਡੀਸ਼ਨ ਵੇਰੀਐਂਟ ਨੂੰ ਅਪਡੇਟ ਕੀਤਾ ਹੈ। ਇਨ੍ਹਾਂ ਵੇਰੀਐਂਟ ਦੀ ਕੀਮਤ ₹20 ਲੱਖ ਤੋਂ ₹21.60 ਲੱਖ (ਐਕਸ-ਸ਼ੋਰੂਮ) ਦੇ ਵਿਚਕਾਰ ਹੈ। ਨਵੇਂ ਵੇਰੀਐਂਟ 'ਚ ਕਈ ਅਜਿਹੇ ਫੀਚਰਸ ਹਨ, ਜੋ ਹੁਣ ਤੱਕ SUV ਦੇ ਹੇਠਲੇ ਵੇਰੀਐਂਟ 'ਚ ਮਿਲਦੇ ਸਨ। Harrier ਦੇ ਨਵੇਂ ਵੇਰੀਐਂਟਸ ਨੂੰ ਬਾਹਰਲੇ ਪਾਸੇ LED DRL ਦੇ ਨਾਲ ਪ੍ਰੋਜੈਕਟਰ ਹੈੱਡਲਾਈਟਸ ਮਿਲਦੀਆਂ ਹਨ।

ਇਨ੍ਹਾਂ ਵੇਰੀਐਂਟਸ ਵਿੱਚ ਇੰਟੀਗ੍ਰੇਟਿਡ ਟਰਨ ਇੰਡੀਕੇਟਰ ਵੀ ਦੇਖੇ ਜਾ ਸਕਦੇ ਹਨ। ਅੰਦਰਲੇ ਪਾਸੇ, SUV ਨੂੰ ਐਪਲ ਕਾਰ ਪਲੇ (Apple Car Play.) ਦੇ ਨਾਲ ਸਟੈਂਡਰਡ 8.8-ਇੰਚ ਟੱਚਸਕ੍ਰੀਨ ਇੰਫੋਟੇਨਮੈਂਟ ਸਿਸਟਮ, 7-ਇੰਚ ਡਰਾਈਵਰ ਡਿਸਪਲੇ, ਵਾਇਰਲੈੱਸ ਐਂਡਰਾਇਡ ਆਟੋ (Android Auto) ਅਤੇ ਏਅਰ ਪਿਊਰੀਫਾਇਰ ਵਰਗੇ ਫੀਚਰਸ ਮਿਲਣਗੇ।

SUV ਵਿੱਚ ਮਿਲੇਗਾ Panoramic Sunroof : Harrier ਦੇ ਨਵੇਂ ਵੇਰੀਐਂਟ ਵਿੱਚ ਐਡ ਕੀਤੇ ਗਏ ਕੁੱਝ ਖਾਸ ਫੀਚਰਸ ਹਨ Panoramic sunroof, 17-ਇੰਚ ਦੇ ਡਿਊਲ-ਟੋਨ ਡਾਇਮੰਡ-ਕੱਟ ਅਲੌਏ ਵ੍ਹੀਲਜ਼ ਅਤੇ ਆਟੋ-ਡਿਮਿੰਗ IRVMs। ਡਰਾਈਵਰ ਸੀਟ ਨੂੰ ਹੁਣ ਐਡਜਸਟੇਬਲ ਲੰਬਰ ਸਪੋਰਟ ਦੇ ਨਾਲ ਛੇ-ਤਰੀਕੇ ਵਾਲਾ ਪਾਵਰ ਐਡਜਸਟੇਬਲ ਫੰਕਸ਼ਨ ਮਿਲਦਾ ਹੈ। ਹਾਲਾਂਕਿ, ਟਾਟਾ ਨੇ ਹੈਰੀਅਰ ਦੇ ਨਵੇਂ ਵੇਰੀਐਂਟ ਵਿੱਚ ਹਵਾਦਾਰ ਸੀਟਾਂ ਅਤੇ IRA ਕਨੈਕਟਡ ਕਾਰ ਤਕਨਾਲੋਜੀ ਵਰਗੀਆਂ ਵਿਸ਼ੇਸ਼ਤਾਵਾਂ ਸ਼ਾਮਲ ਨਹੀਂ ਕੀਤੀਆਂ ਹਨ।

ਸੁਰੱਖਿਆ ਲਈ ਕਈ ਫੀਚਰਸ ਜੋੜੇ ਗਏ ਹਨ : ਜਿੱਥੋਂ ਤੱਕ ਸੁਰੱਖਿਆ ਦਾ ਸਵਾਲ ਹੈ, ਨਵੇਂ Harrier ਵੇਰੀਐਂਟ ਵਿੱਚ 6 ਏਅਰਬੈਗ, ਰਿਵਰਸ ਪਾਰਕਿੰਗ ਕੈਮਰਾ, ਕਾਰਨਰ ਸਟੇਬਿਲਟੀ ਕੰਟਰੋਲ, ਰੋਲ ਓਵਰ ਮਿਟੀਗੇਸ਼ਨ, ਹਿੱਲ ਹੋਲਡ ਅਤੇ ਹਿੱਲ ਡਿਸੇਂਟ ਕੰਟਰੋਲ, ਟ੍ਰੈਕਸ਼ਨ ਕੰਟਰੋਲ, ESP, ABS ਅਤੇ ਕਰੂਜ਼ ਕੰਟਰੋਲ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਇੰਜਣ ਪਹਿਲਾਂ ਵਾਂਗ ਹੀ ਰਹੇਗਾ : SUV ਦੇ ਇੰਜਣ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਇਸ ਵਿੱਚ ਪਹਿਲਾਂ ਵਾਂਗ 2.0-ਲੀਟਰ ਇਨਲਾਈਨ ਚਾਰ-ਸਿਲੰਡਰ ਟਰਬੋਚਾਰਜਡ ਇੰਜਣ ਮਿਲੇਗਾ। ਇਹ ਇੰਜਣ 170 PS ਦੀ ਆਊਟਪੁੱਟ ਅਤੇ 350 Nm ਪੀਕ ਟਾਰਕ ਜਨਰੇਟ ਕਰ ਸਕਦਾ ਹੈ। ਮੈਨੂਅਲ ਵੇਰੀਐਂਟ ਦੀ ਮਾਈਲੇਜ 16.35 kmpl ਹੈ, ਜਦਕਿ ਆਟੋਮੈਟਿਕ ਵੇਰੀਐਂਟ 14.6 kmpl ਦੀ ਮਾਈਲੇਜ ਦੇਵੇਗਾ। ਇਸ ਤੋਂ ਪਹਿਲਾਂ, ਟਾਟਾ ਨੇ ਹਾਲ ਹੀ ਵਿੱਚ ਦੋ ਨਵੇਂ ਕਲਰ ਵਿਕਲਪਾਂ ਦੇ ਨਾਲ ਆਪਣੀ ਪ੍ਰਸਿੱਧ SUV ਹੈਰੀਅਰ (Harrier) ਨੂੰ ਲਾਂਚ ਕੀਤਾ ਸੀ।

ਹੈਰੀਅਰ (Harrier) 'ਤੇ ਰਾਇਲ ਬਲੂ ਅਤੇ ਟ੍ਰੋਪੀਕਲ ਮਿਸਟ ਕਲਰ ਆਪਸ਼ਨ ਵੀ ਸ਼ਾਮਲ ਕੀਤੇ ਗਏ ਸਨ। ਇਹ ਦੋਵੇਂ ਕਲਰ ਆਪਸ਼ਨ 7-ਸੀਟਰ SUV Safari ਵਿੱਚ ਪਹਿਲਾਂ ਹੀ ਮੌਜੂਦ ਸਨ। ਇਸ ਤੋਂ ਇਲਾਵਾ ਹੈਰੀਅਰ (Harrier) ਡਾਰਕ ਅਤੇ ਕਾਜ਼ੀਰੰਗਾ ਐਡੀਸ਼ਨ ਕਲਰ ਵੇਰੀਐਂਟ 'ਚ ਵੀ ਵਿਕਰੀ ਲਈ ਉਪਲਬਧ ਹੈ ।
Published by:Amelia Punjabi
First published: