ਦੇਸ਼ ਵਿੱਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਕਰਕੇ ਲੋਕਾਂ ਨੇ ਇਲੈਕਟ੍ਰਿਕ ਅਤੇ CNG ਕਾਰਾਂ ਖਰੀਦਣ ਵੱਲ ਆਪਣਾ ਰੁਝਾਨ ਮੋੜ ਲਿਆ ਹੈ। ਹੁਣ CNG ਕਾਰਾਂ ਦੀ ਮੰਗ ਕਾਫੀ ਵੱਧ ਗਈ ਹੈ। ਕਈ ਕੰਪਨੀਆਂ ਆਪਣੇ ਮਾਡਲਾਂ ਨੂੰ CNG ਨਾਲ ਲਾਂਚ ਕਰ ਰਹੀਆਂ ਹਨ ਤਾਂ ਜੋ ਮੁਕਾਬਲਾ ਬਣਿਆ ਰਹੇ। CNG ਕਿੱਟ ਫਿੱਟ ਹੋਣ ਨਾਲ ਸਭ ਤੋਂ ਵੱਡੀ ਮੁਸ਼ਕਿਲ ਇਹ ਹੁੰਦੀ ਹੈ ਕਿ ਇਸ ਨਾਲ ਬੂਟ ਸਪੇਸ ਖਤਮ ਹੋ ਜਾਂਦੀ ਹੈ।
ਪਰ ਦੇਸ਼ ਦੀ ਕਾਰ ਨਿਰਮਾਤਾ ਕੰਪਨੀ Tata Motors ਨੇ ਇਸ ਸਮੱਸਿਆ ਦਾ ਵੀ ਹੱਲ ਕੱਢ ਲਿਆ ਹੈ ਅਤੇ ਇਸ ਨੂੰ ਅਪਲਾਈ ਕਰਕੇ ਨਵਾਂ ਮਾਡਲ ਵੀ ਲਾਂਚ ਕਰ ਦਿੱਤਾ ਹੈ। ਦੇਸ਼ ਵਿੱਚ ਹੋਏ ਆਟੋ ਐਕਸਪੋ 2023 ਵਿੱਚ ਟਾਟਾ ਨੇ ਆਪਣੀ ਸਬ-ਕੰਪੈਕਟ SUV Tata Punch ਦੇ CNG ਵਰਜਨ ਪੇਸ਼ ਕੀਤਾ ਹੈ। ਇਸ ਦੀ ਚਰਚਾ ਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਸ ਕਾਰ ਵਿਚ ਤੁਹਾਨੂੰ ਇੱਕ ਨਹੀਂ ਬਲਕਿ 2 CNG ਸਿਲੰਡਰ ਮਿਲਣਗੇ ਅਤੇ ਤੁਹਾਡੀ ਬੂਟ ਸਪੇਸ ਵੀ ਖਤਮ ਨਹੀਂ ਹੋਵੇਗੀ।
ਕੰਪਨੀ ਦੇ ਇੰਜੀਨੀਅਰਾਂ ਨੇ ਸਿਲੰਡਰ ਨੂੰ ਬੂਟ ਦੇ ਹੇਠਾਂ ਫਿੱਟ ਕੀਤਾ ਹੈ ਜਿੱਥੇ ਸਪੇਅਰ ਵ੍ਹੀਲ ਲਗਾਇਆ ਜਾਂਦਾ ਸੀ। ਹੁਣ ਸਪੇਅਰ ਵ੍ਹੀਲ ਨੂੰ ਥੱਲ੍ਹੇ ਦਿੱਤਾ ਗਿਆ ਹੈ। ਇਸ ਨਾਲ ਬੂਟ ਸਪੇਸ ਦੀ ਕਾਫੀ ਬਚਤ ਹੋਈ ਹੈ।
ਕੀਮਤ: ਜੇਕਰ ਇਸ ਵਰਜਨ ਦੀ ਕੀਮਤ ਦੀ ਗੱਲ ਕਰੀਏ ਤਾਂ ਇਹ ਸਟੈਂਡਰਡ ਮਾਡਲਾਂ ਨਾਲੋਂ 70,000-90,000 ਰੁਪਏ ਵੱਧ ਹੋ ਸਕਦੀ ਹੈ। Tiago CNG ਅਤੇ Tigor CNG ਦੀ ਤਰ੍ਹਾਂ Tata Punch ਨੂੰ ਵੀ ਫੈਕਟਰੀ ਫਿਟ CNG ਨਾਲ ਸਾਰੇ ਵੇਰੀਐਂਟਸ ਵਿੱਚ ਪੇਸ਼ ਕੀਤਾ ਜਾਵੇਗਾ। ਟਾਟਾ ਪੰਚ ਦੀ ਕੀਮਤ 6.00 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ 9.54 ਲੱਖ ਰੁਪਏ ਤੱਕ ਜਾਂਦੀ ਹੈ।
ਪਾਵਰ: ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਟਾਟਾ ਪੰਚ ਭਾਰਤ ਦੀ ਪਹਿਲੀ ਕਾਰ ਬਣ ਗਈ ਹੈ ਜਿਸ ਵਿੱਚ ਟਵਿਨ-ਸਿਲੰਡਰ ਤਕਨਾਲੋਜੀ ਦਿੱਤੀ ਗਈ ਹੈ। ਇਸ ਵਿੱਚ ਫਿੱਟ ਇੱਕ ਸਿਲੰਡਰ 30 ਲੀਟਰ ਦਾ ਹੈ। ਇਸ ਵਿੱਚ ਤੁਹਾਨੂੰ ਪੰਚ ਸੀਐਨਜੀ ਵਿੱਚ ਪਹਿਲੀ ਵਾਰ ਸਨਰੂਫ ਵੀ ਦਿੱਤੀ ਗਈ ਹੈ। ਇੱਕ ਵਿਸ਼ੇਸ਼ਤਾ ਜੋ ਜਲਦੀ ਹੀ ਪੰਚ ਰੇਂਜ ਵਿੱਚ ਪੇਸ਼ ਕੀਤੇ ਜਾਣ ਦੀ ਉਮੀਦ ਹੈ।
ਪੰਚ ਆਈ-ਸੀਐਨਜੀ ਉਸੇ 1.2-ਲੀਟਰ ਪੈਟਰੋਲ ਇੰਜਣ ਦੁਆਰਾ ਸੰਚਾਲਿਤ ਹੋਵੇਗੀ ਜੋ ਮੌਜੂਦਾ ਮਾਡਲ ਨੂੰ ਪਾਵਰ ਦਿੰਦਾ ਹੈ। Tiago ਅਤੇ Tigor ਦੀ ਤਰ੍ਹਾਂ, ਇਹ ਇੰਜਣ ਪੈਟਰੋਲ ਮੋਡ ਵਿੱਚ 85bhp ਅਤੇ 113Nm ਅਤੇ CNG ਮੋਡ ਵਿੱਚ ਲਗਭਗ 72bhp ਅਤੇ 95Nm ਦਾ ਟਾਰਕ ਪੈਦਾ ਕਰਦਾ ਹੈ। ਇਸੇ ਤਰ੍ਹਾਂ ਦੀ ਪਾਵਰ ਆਉਟਪੁੱਟ ਪੰਚ ਵਿੱਚ ਵੀ ਦੇਖੀ ਜਾ ਸਕਦੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, CNG