EV Cars: ਪੈਟਰੋਲ-ਡੀਜਲ ਦੇ ਭਾਅ ਅਸਮਾਨ ਨੂੰ ਛੂਹ ਰਹੇ ਹਨ। ਅਜਿਹੀ ਮਹਿੰਗਾਈ ਵਿੱਚ ਆਮ ਬੰਦੇ ਨੂੰ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ। ਇਸਦੇ ਨਾਲ ਹੀ ਅੱਜ ਦਾ ਦੌਰ ਮਸ਼ੀਨਰੀ ਦਾ ਦੌਰ ਹੈ। ਹਰ ਰੋਜ਼ ਦਫ਼ਤਰ ਜਾਂ ਕਿਸੇ ਕੰਮ ‘ਤੇ ਜਾਣ ਲਈ ਕਾਰ ਇੱਕ ਜ਼ਰੂਰੀ ਸਾਧਨ ਬਣ ਗਈ ਹੈ। ਆਮ ਬੰਦਾ ਅਕਸਰ ਹੀ ਲੋਨ ਉੱਤੇ ਕਾਰ ਖ਼ਰੀਦਦਾ ਹੈ। ਹਰ ਮਹੀਨੇ ਲੋਨ ਦੀ ਕਿਸ਼ਤ ਤੇ ਕਾਰ ਦੇ ਪੈਟਰੋਲ-ਡੀਜਲ ਦਾ ਖ਼ਰਚਾ ਕੱਢਣਾ ਬਹੁਤ ਹੀ ਮੁਸ਼ਕਿਲ ਹੋ ਜਾਂਦਾ ਹੈ। ਹੁਣ ਬਾਜ਼ਾਰ ਵਿੱਚ ਇਲੈਕਟ੍ਰਿਕ ਕਾਰਾਂ ਆ ਰਹੀਆਂ ਹਨ। ਵੱਖ-ਵੱਖ ਕਾਰ ਕੰਪਨੀਆਂ ਇਲੈਕਟ੍ਰਿਕ ਕਾਰਾਂ ਲਾਂਚ ਕਰ ਕਰਹੀਆਂ ਹਨ। ਇਨਾਂ ਕਾਰਾਂ ਦਾ ਖ਼ਰਚਾ ਪੈਟਰੌਲ-ਡੀਜਲ ਵਾਲੀਆਂ ਕਾਰਾਂ ਨਾਲੋਂ ਕਾਫੀ ਘੱਟ ਹੈ। ਰੋਜ਼ਾਨਾ ਆਉਣ ਜਾਣ ਵਾਲਿਆਂ ਲਈ ਇਹ ਬਹੁਤ ਹੀ ਫ਼ਾਇਦੇਮੰਦ ਸਾਬਿਤ ਹੋ ਸਕਦੀ ਹੈ। ਆਓ ਜਾਣਦੇ ਹਾਂ ਕਿ ਹਾਲ ਹੀ ਲਾਂਚ ਹੋਈ ਟਾਟਾ ਕੰਪਨੀ ਦੀ ਇਲੈਕਟ੍ਰਿਕ ਕਾਰ ਬਾਰੇ...
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਹਾਲ ਹੀ ਵਿੱਚ ਟਾਟਾ ਕੰਪਨੀ ਨੇ ਇਲੈਕਟ੍ਰਿਕ ਕਾਰ Tiago EV ਨੂੰ ਲਾਂਚ ਕੀਤਾ ਹੈ। ਇਹ ਕਾਰ ਭਾਰਤੀ ਬਾਜ਼ਾਰ ਵਿੱਚ ਉਪਲੱਬਧ ਇਲੈਕਟ੍ਰਿਕ ਕਾਰਾਂ ਵਿੱਚੋਂ ਸਭ ਤੋਂ ਸਸਤੀ ਕਾਰ ਹੈ। ਟਾਟਾ ਦੀ ਇਹ ਕਾਰ ਕਈ ਵੇਰੀਐਂਟ ਵਿੱਚ ਉਪਲੱਬਧ ਹੈ। ਜੇਕਰ ਇਸਦੀ ਕਾਰ ਦੀ ਕੀਮਤ ਦੀ ਗੱਲ ਕਰੀਏ ਤਾਂ ਇਸ ਕਾਰ ਦਾ ਸਭ ਤੋਂ ਸਸਤਾ ਵੇਰੀਐਂਟ 8.85 ਲੱਖ ਰੁਪਏ ਦਾ ਹੈ। ਜਦਕਿ ਇਸਦਾ ਟੌਪ ਵੇਰੀਐਂਟ 12.38 ਲੱਖ ਰੁਪਏ ਦਾ ਹੈ।
ਜ਼ਿਕਰਯੋਗ ਹੈ ਕਿ Tata Tiago EV ਇੱਕ ਵਾਰ ਚਾਰਜ ਕਰਨ ਨਾਲ 315 ਕਿਲੋਮੀਟਰ ਦੀ ਦੂਰੀ ਤਹਿ ਕਰ ਸਕਦੀ ਹੈ। ਇਸ ਕਾਰ ਦਾ ਬੇਸ ਮਾਡਲ ਇੱਕ ਵਾਰ ਚਾਰਜ ਕਰਨ ਨਾਲ 250 ਕਿਲੋਮੀਟਰ ਦੀ ਦੂਰੀ ਤਹਿ ਕਰ ਸਕਦਾ ਹੈ। ਟਾਟਾ ਕੰਪਨੀ ਦੀ ਇਸ ਇਲੈਕਟ੍ਰਿਕ ਕਾਰ 'ਚ 19.2kWh ਦੀ ਬੈਟਰੀ ਮੌਜੂਦ ਹੈ। ਇਹ ਕਾਰ ਇੱਕ ਕਿਲੋਵਾਟ ਨਾਲ ਲਗਭਗ 13 ਕਿਲੋਮੀਟਰ ਦੀ ਦੂਰੀ ਤਹਿ ਕਰ ਸਕਦੀ ਹੈ। ਇਸਦੇ ਨਾਲ ਹੀ ਇਸਨੂੰ ਕਮਰਸ਼ੀਅਲ ਇਲੈਕਟ੍ਰਿਕ ਚਾਰਜਰ 'ਤੇ 18 ਰੁਪਏ ਪ੍ਰਤੀ ਯੂਨਿਟ ਚਾਰਜ ਲੱਗੇਗਾ। ਮਤਲਬ ਕਿ ਇਸਨੂੰ ਇੱਕ ਵਾਰ ਫੁੱਲ ਚਾਰਜ ਕਰਨ ਲਈ ਤੁਹਾਡੇ 350 ਰੁਪਏ ਖਰਚ ਹੋਣਗੇ। ਜੇਕਰ ਤੁਸੀਂ ਹਰ ਰੋਜ਼ 50 ਕਿਲੋਮੀਟਰ ਦੀ ਦੂਰੀ ਕਾਰ ਨਾਲ ਤਹਿ ਕਰੋਗੇ ਤਾਂ ਤੁਹਾਡੇ ਹਰ ਮਹੀਨੇ ਲਗਭਗ ਦੋ ਹਜ਼ਾਰ ਰੁਪਏ ਖ਼ਰਚ ਹੋਣਗੇ।
ਇਸਦੇ ਨਾਲ ਹੀ ਦੱਸ ਦੇਈਏ ਕਿ ਇਲੈਕਟ੍ਰਿਕ ਕਾਰਾਂ ਦੀ ਰਫ਼ਤਾਰ ਆਮ ਕਾਰਾਂ ਨਾਲੋਂ ਵਧੇਰੇ ਤੇਜ਼ ਹੁੰਦੀ ਹੈ। Tiago EV ਕਾਰ ਸੰਬੰਧੀ ਟਾਟਾ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ 5.7 ਸੈਕਿੰਡ ਵਿੱਚ 0 ਤੋਂ 60 kmph ਦੀ ਰਫਤਾਰ ਫੜ ਸਕਦੀ ਹੈ। ਇਸ ਤੋਂ ਇਲਾਵਾ ਇਸ ਵਿੱਚ ਪਾਵਰ ਡਿਲੀਵਰੀ ਸਹਾਇਤਾ ਲਈ ਸਪੋਰਟ ਮੋਡ ਵੀ ਉਪਲੱਬਧ ਕਰਵਾਇਆ ਗਿਆ ਹੈ। ਇਸਦੇ ਬੈਟਰੀ ਪੈਕ ਨੂੰ ਡੀਸੀ ਫਾਸਟ ਚਾਰਜਰ ਨਾਲ ਚਾਰਜ ਕੀਤਾ ਜਾ ਸਦਾ ਹੈ। 7.2 ਕਿਲੋਵਾਟ ਦਾ ਹੋਮ ਚਾਰਜਰ 3 ਘੰਟੇ 36 ਮਿੰਟ 'ਚ ਕਾਰ ਨੂੰ ਪੂਰੀ ਤਰ੍ਹਾਂ ਚਾਰਜ ਕਰ ਸਕਦਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto news, Electric Cars, Tata Motors