Tata And Mahindra: ਜਿੱਥੇ ਇੱਕ ਪਾਸੇ ਲੋਕ ਸੀਐਨਜੀ, ਇਲੈਕਟ੍ਰਿਕ ਤੇ ਹਾਈਬ੍ਰਿਡ ਕਾਰਾਂ ਦਾ ਰੁੱਖ ਅਪਣਾ ਰਹੇ ਹਨ, ਉੱਥੇ ਹੀ ਦੇਸ਼ ਦੀਆਂ ਦੋ ਵੱਡੀਆਂ ਆਟੋਮੋਬਾਈਲ ਕੰਪਨੀਆਂ ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਡੀਜ਼ਲ ਇੰਜਣਾਂ 'ਤੇ ਦਾਅ ਲਗਾਉਣਾ ਜਾ ਰਹੀਆਂ ਹਨ। ਜੀ ਹਾਂ, ਤੁਸੀਂ ਸਹੀ ਪੜ੍ਹਿਆ, BS-VI ਇੰਮੀਸ਼ਨ ਮਾਪਦੰਡਾਂ ਦੇ ਦੂਜੇ ਪੜਾਅ ਦੇ ਲਾਗੂ ਹੋਣ ਤੋਂ ਬਾਅਦ ਗੈਸ ਨਾਲ ਚੱਲਣ ਵਾਲੀਆਂ ਆਟੋਮੋਬਾਈਲਜ਼ ਦੀਆਂ ਕੀਮਤਾਂ ਵਧਣ ਦੀ ਉਮੀਦ ਹੈ ਤੇ ਕਈ ਕੰਪਨੀਆਂ ਨੇ ਡੀਜ਼ਲ ਇੰਜਣਾਂ ਦੀ ਵਰਤੋਂ ਬੰਦ ਕਰ ਦਿੱਤੀ ਹੈ।
ਸਪੋਰਟਸ ਯੂਟਿਲਿਟੀ ਵ੍ਹੀਕਲਸ (SUVs) ਦੀ ਵਿਕਰੀ 'ਚ ਕਾਫੀ ਵਾਧਾ ਹੋਇਆ ਹੈ। ਸਥਾਨਕ ਬਾਜ਼ਾਰ ਵਿੱਚ ਕੁੱਲ ਯਾਤਰੀ ਵਾਹਨਾਂ ਦੀ ਵਿਕਰੀ ਵਿੱਚ SUV ਦੀ ਹਿੱਸੇਦਾਰੀ 5 ਸਾਲਾਂ ਵਿੱਚ ਦੁੱਗਣੀ ਤੋਂ ਵੱਧ ਕੇ FY2022 ਤੱਕ 40 ਫੀਸਦੀ ਹੋ ਗਈ ਹੈ। ਮੀਡੀਅਮ-SUV ਕਾਰਾਂ ਵਿੱਚ 64 ਫੀਸਦੀ ਡੀਜ਼ਲ ਵੇਰੀਐਂਟ ਹਨ ਅਤੇ FY2021 ਵਿੱਚ ਹਾਈ-ਐਂਡ SUV ਵਿੱਚ ਡੀਜ਼ਲ ਵੇਰੀਐਂਟ 94 ਫੀਸਦੀ ਸਨ।
ਵੈਸੇ ਤੁਹਾਨੂੰ ਦਸ ਦੇਈਏ ਕਿ ਕੁੱਲ ਆਟੋਮੋਟਿਵ ਦੀ ਕੁੱਲ ਵਿਕਰੀ ਵਿੱਚ ਡੀਜ਼ਲ ਵਾਹਨਾਂ ਦੀ ਹਿੱਸੇਦਾਰੀ ਵਿੱਤੀ ਸਾਲ 2020 ਵਿੱਚ 29 ਫੀਸਦੀ ਤੋਂ ਘਟ ਕੇ 18 ਫੀਸਦੀ ਹੋ ਗਈ ਹੈ। ਭਾਰਤ ਨੇ ਅਪ੍ਰੈਲ 2020 ਤੋਂ BS-VI ਨਿਯਮਾਂ ਨੂੰ ਲਾਗੂ ਕੀਤਾ ਹੈ। ਪ੍ਰਮੁੱਖ ਕਾਰ ਨਿਰਮਾਤਾਵਾਂ ਨੇ 42 ਹੈਚਬੈਕ, ਸੇਡਾਨ ਅਤੇ ਐਂਟਰੀ ਲੈਵਲ ਐਸਯੂਵੀ ਵਿੱਚ ਡੀਜ਼ਲ ਇੰਜਣ ਬੰਦ ਕਰ ਦਿੱਤੇ ਹਨ। ਪਰ ਇੱਕ ਵਧ ਰਹੀ ਮਾਰਕੀਟ ਵਿੱਚ ਕੁੱਲ ਵਿਕਰੀ ਦਾ ਅਨੁਪਾਤ ਪਿਛਲੇ ਦੋ ਸਾਲਾਂ ਵਿੱਚ ਮੁੱਖ ਤੌਰ 'ਤੇ ਸਥਿਰ ਰਿਹਾ ਹੈ।
ਖਰੀਦਦਾਰ ਅੱਜ ਡੀਜ਼ਲ ਵਾਹਨਾਂ ਦੀ ਚੋਣ ਕਰ ਰਹੇ ਹਨ ਹਨ ਕਿਉਂਕਿ ਉਹ ਵਧੇਰੇ ਟਾਰਕ ਅਤੇ ਪਾਵਰ ਪ੍ਰਦਾਨ ਕਰਦੇ ਹਨ। ਦਰਅਸਲ, ਨਵੀਂ ਲਾਂਚ ਕੀਤੀ ਮਹਿੰਦਰਾ ਥਾਰ ਅਤੇ ਮਹਿੰਦਰਾ XUV700 ਦੀ ਕੁੱਲ ਵਿਕਰੀ ਦਾ ਲਗਭਗ ਦੋ ਤਿਹਾਈ ਹਿੱਸਾ ਡੀਜ਼ਲ ਵੇਰੀਐਂਟ ਲਈ ਉਪਲਬਧ ਹੈ। ਸਕਾਰਪੀਓ ਵਿੱਚ ਇਹ ਅਨੁਪਾਤ 75 ਫੀਸਦੀ ਤੋਂ ਵੱਧ ਹੈ। ਟਾਟਾ ਮੋਟਰਜ਼, ਜੋ ਸਿਰਫ ਡੀਜ਼ਲ ਇੰਜਣ ਵਿਕਲਪ ਦੇ ਨਾਲ ਸਭ ਤੋਂ ਵੱਧ ਵਿਕਣ ਵਾਲੀ SUVs ਹੈਰੀਅਰ ਅਤੇ ਸਫਾਰੀ ਦੀ ਪੇਸ਼ਕਸ਼ ਕਰਦੀ ਹੈ, ਨੇ ਕਿਹਾ ਕਿ ਡੀਜ਼ਲ ਵਾਹਨ BS VI (II) ਨਿਯਮਾਂ ਦੇ ਲਾਗੂ ਹੋਣ ਤੋਂ ਬਾਅਦ ਵੀ ਕੰਪਨੀ ਦੇ ਪੋਰਟਫੋਲੀਓ ਦਾ ਇੱਕ ਵੱਡਾ ਹਿੱਸਾ ਬਣਨਾ ਜਾਰੀ ਰੱਖਣਗੇ। ਇਸ ਦਾ ਮੁੱਕ ਕਾਰਨ ਇਹੀ ਹੈ ਕਿ ਲੋਕ ਇਨ੍ਹਾਂ ਨੂੰ ਅਜੇ ਵੀ ਖਰੀਦ ਰਹੇ ਹਨ ਤੇ ਮੰਗ ਅਜੇ ਵੀ ਬਰਕਰਾਰ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Mahindra