Home /News /lifestyle /

Auto News: ਆਸਾਨ ਕਿਸ਼ਤਾਂ ਅਤੇ ਭਾਰੀ ਛੋਟਾਂ ‘ਤੇ ਮਿਲਣਗੀਆਂ Tata ਦੀਆਂ ਕਾਰਾਂ, ਜਾਣੋ ਮਾਨਸੂਨ ਆਫਰ ਤੇ ਹੋਰ ਜਾਣਕਾਰੀ

Auto News: ਆਸਾਨ ਕਿਸ਼ਤਾਂ ਅਤੇ ਭਾਰੀ ਛੋਟਾਂ ‘ਤੇ ਮਿਲਣਗੀਆਂ Tata ਦੀਆਂ ਕਾਰਾਂ, ਜਾਣੋ ਮਾਨਸੂਨ ਆਫਰ ਤੇ ਹੋਰ ਜਾਣਕਾਰੀ

Auto News: ਟਾਟਾ ਮੋਟਰਜ਼ (Tata Motors) ਭਾਰਤ ਦੀ ਮੋਹਰੀ ਵਾਹਨ ਨਿਰਮਾਤਾ ਕੰਪਨੀ ਹੈ। ਕੰਪਨੀ ਆਪਣੇ ਗਾਹਕਾਂ ਲਈ ਨਵੇਂ ਆਫ਼ਰ (Tata New Offer For Cars) ਲੈ ਕੇ ਆਈ ਹੈ, ਜਿਸ ਕਾਰਨ ਟਾਟਾ ਦੇ ਯਾਤਰੀ ਵਾਹਨਾਂ ਨੂੰ ਖਰੀਦਣਾ ਹੁਣ ਬਹੁਤ ਆਸਾਨ ਹੋ ਗਿਆ ਹੈ।

  • Share this:
Auto News: ਟਾਟਾ ਮੋਟਰਜ਼ (Tata Motors) ਭਾਰਤ ਦੀ ਮੋਹਰੀ ਵਾਹਨ ਨਿਰਮਾਤਾ ਕੰਪਨੀ ਹੈ। ਕੰਪਨੀ ਆਪਣੇ ਗਾਹਕਾਂ ਲਈ ਨਵੇਂ ਆਫ਼ਰ (Tata New Offer For Cars) ਲੈ ਕੇ ਆਈ ਹੈ, ਜਿਸ ਕਾਰਨ ਟਾਟਾ ਦੇ ਯਾਤਰੀ ਵਾਹਨਾਂ ਨੂੰ ਖਰੀਦਣਾ ਹੁਣ ਬਹੁਤ ਆਸਾਨ ਹੋ ਗਿਆ ਹੈ। ਕੰਪਨੀ ਨੇ ਕਿਹਾ ਹੈ ਕਿ ਉਸਨੇ ਆਪਣੇ ਗਾਹਕਾਂ ਨੂੰ ਆਸਾਨ ਫਾਈਨਾਸ ਵਿਕਲਪਾਂ ਦੀ ਸਹੂਲਤ ਦੇਣ ਲਈ ਇੰਡੀਅਨ ਬੈਂਕ (Indian Bank) ਨਾਲ ਸਮਝੌਤਾ ਕੀਤਾ ਹੈ।

ਇਸ ਸਾਂਝੇਦਾਰੀ ਦੇ ਤਹਿਤ ਸਫਾਰੀ, ਹੈਰੀਅਰ ਅਤੇ ਅਲਟਰੋਜ਼ (Safari, Harrier and Altroz) ਵਰਗੀਆਂ ਪ੍ਰਸਿੱਧ ਕਾਰਾਂ ਆਸਾਨ ਫਾਈਨਾਸ ਪੇਸ਼ਕਸ਼ਾਂ ਨਾਲ ਖਰੀਦੀਆਂ ਜਾ ਸਕਦੀਆਂ ਹਨ।

ਟਾਟਾ ਮੋਟਰਸ ਨੇ ਇਹ ਕਦਮ ਆਉਣ ਵਾਲੇ ਤਿਉਹਾਰੀ ਸੀਜ਼ਨ ਨੂੰ ਧਿਆਨ 'ਚ ਰੱਖਦੇ ਹੋਏ ਚੁੱਕਿਆ ਹੈ। ਕੰਪਨੀ ਚਾਹੁੰਦੀ ਹੈ ਕਿ ਉਹਨਾਂ ਦੇ ਗਾਹਕ ਆਪਣੇ ਚੁਣੇ ਹੋਏ ਵਾਹਨਾਂ ਨੂੰ ਖਰੀਦ ਸਕਣ ਤੇ ਇਸ ਲਈ ਫਾਈਨਾਸ ਪ੍ਰਕਿਰਿਆ ਨੂੰ ਆਸਾਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

90 ਫੀਸਦੀ ਤੱਕ ਕੀਤਾ ਜਾ ਸਕਦਾ ਹੈ Finance

ਟਾਟਾ ਮੋਟਰਜ਼ (Tata Motors) ਨੇ ਕਿਹਾ ਹੈ ਕਿ ਟਾਟਾ ਵਾਹਨਾਂ ਨੂੰ ਫਾਈਨਾਸ ਦੇਣ 'ਤੇ ਵਿਆਜ ਦਰਾਂ 7.80 ਫੀਸਦੀ ਤੋਂ ਸ਼ੁਰੂ ਹੋਣਗੀਆਂ। ਇਸ ਸਕੀਮ ਤੱਕ, ਲੋਨ ਦੀ ਮਿਆਦ ਸੱਤ ਸਾਲ ਤੱਕ ਹੋ ਸਕਦੀ ਹੈ। ਇਸ ਤੋਂ ਇਲਾਵਾ, ਤੁਸੀਂ ਵਾਹਨ ਦੀ ਕੀਮਤ ਦਾ 90 ਪ੍ਰਤੀਸ਼ਤ ਤੱਕ ਫਾਈਨਾਸ ਕਰ ਸਕੋਗੇ। ਸਭ ਤੋਂ ਵਧੀਆ ਗੱਲ ਇਹ ਹੈ ਕਿ ਗਾਹਕ ਅੰਸ਼ਕ ਭੁਗਤਾਨ ਦੇ ਨਾਲ ਕਿਸੇ ਵੀ ਸਮੇਂ ਇਸ ਕਰਜ਼ੇ ਨੂੰ ਫੋਰਸ ਕਲੋਜ ਕਰ ਸਕਦੇ ਹਨ। ਇਸ 'ਤੇ ਕੋਈ ਵੱਖਰਾ ਚਾਰਜ ਨਹੀਂ ਲੱਗੇਗਾ।

ਆਸਾਨ ਹੋਵੇਗੀ ਕਾਰ ਖਰੀਦਣ ਦੀ ਪ੍ਰਕਿਰਿਆ

ਟਾਟਾ ਮੋਟਰਜ਼ ਪੈਸੇਂਜਰ ਵਹੀਕਲਜ਼ ਦੇ ਸੀਨੀਅਰ ਜਨਰਲ ਮੈਨੇਜਰ ਰਮੇਸ਼ ਦੋਰਾਰਾਜਨ ਨੇ ਕਿਹਾ ਕਿ, “ਸਾਡੀ ਸਾਂਝੇਦਾਰੀ ਦਾ ਉਦੇਸ਼ ਸਾਡੇ ਗਾਹਕਾਂ ਨੂੰ ਮੁਸ਼ਕਲ ਰਹਿਤ ਖਰੀਦ ਅਨੁਭਵ ਪ੍ਰਦਾਨ ਕਰਨਾ ਅਤੇ ਇਸ ਤਰ੍ਹਾਂ ਆਉਣ ਵਾਲੇ ਤਿਉਹਾਰੀ ਸੀਜ਼ਨ ਵਿੱਚ ਵਿਕਰੀ ਵਿੱਚ ਵਾਧਾ ਕਰਨਾ ਹੈ। ਸਾਨੂੰ ਭਰੋਸਾ ਹੈ ਕਿ ਅਜਿਹੀ ਭਾਈਵਾਲੀ ਗਾਹਕਾਂ ਲਈ ਕਾਰ ਖਰੀਦਣ ਦੀ ਪ੍ਰਕਿਰਿਆ ਨੂੰ ਆਸਾਨ ਬਣਾਵੇਗੀ ਅਤੇ ਉਹਨਾਂ ਦੇ ਸਮੁੱਚੇ ਖਰੀਦਦਾਰੀ ਅਨੁਭਵ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਤ ਕਰੇਗੀ।

ਟਾਟਾ ਦੀਆਂ ਕਾਰਾਂ 'ਤੇ ਭਾਰੀ ਛੋਟ

ਮਾਨਸੂਨ ਸੀਜ਼ਨ ਦੇ ਨਾਲ ਹੀ ਦੇਸ਼ ਭਰ ਵਿੱਚ ਮਾਨਸੂਨ ਆਫਰ ਵੀ ਸ਼ੁਰੂ ਹੋ ਗਏ ਹਨ। ਅਜਿਹੇ 'ਚ ਕਾਰ ਕੰਪਨੀਆਂ ਆਪਣੇ ਗਾਹਕਾਂ ਨੂੰ ਲੁਭਾਉਣ ਲਈ ਆਪਣੇ ਵਾਹਨਾਂ 'ਤੇ ਭਾਰੀ ਛੋਟ ਦੇ ਰਹੀਆਂ ਹਨ। ਟਾਟਾ ਮੋਟਰਜ਼ ਦੀਆਂ ਕਾਰਾਂ 'ਤੇ ਵੀ ਭਾਰੀ ਛੋਟ ਹੈ। ਇਸ ਆਫਰ ਦੇ ਤਹਿਤ Tata Tiago ਅਤੇ Tigor 'ਤੇ 23,000 ਰੁਪਏ, Harrier 'ਤੇ 45,000 ਰੁਪਏ, Nexon 'ਤੇ 20,000 ਰੁਪਏ ਅਤੇ Safari Puck 'ਤੇ 40,000 ਰੁਪਏ ਤੱਕ ਦੀ ਛੋਟ ਮਿਲ ਰਹੀ ਹੈ।
Published by:Krishan Sharma
First published:

Tags: Auto industry, Auto news, Business, Car Bike News

ਅਗਲੀ ਖਬਰ