Home /News /lifestyle /

Tata Motors ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਹੀ ਹੈ ਭਾਰੀ ਛੂਟ, ਜਾਣੋ ਡਿਟੇਲ

Tata Motors ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਹੀ ਹੈ ਭਾਰੀ ਛੂਟ, ਜਾਣੋ ਡਿਟੇਲ

Tata Motors ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਹੀ ਹੈ ਭਾਰੀ ਛੂਟ, ਜਾਣੋ ਡਿਟੇਲ

Tata Motors ਦੀਆਂ ਇਨ੍ਹਾਂ ਕਾਰਾਂ 'ਤੇ ਮਿਲ ਰਹੀ ਹੈ ਭਾਰੀ ਛੂਟ, ਜਾਣੋ ਡਿਟੇਲ

ਟਾਟਾ ਮੋਟਰਸ (Tata Motors) ਕੰਪਨੀ ਇਸ ਮਹੀਨੇ ਯਾਨੀ ਕਿ ਅਗਸਤ 2022 'ਚ ਆਪਣੇ ਕੁਝ ਮਾਡਲਾਂ 'ਤੇ ਭਾਰੀ ਛੂਟ ਦੇ ਰਹੀ ਹੈ। ਇਹ ਛੋਟਾਂ ਨਕਦ ਛੂਟ, ਐਕਸਚੇਂਜ ਬੋਨਸ ਅਤੇ ਕਾਰਪੋਰੇਟ ਲਾਭਾਂ ਦੇ ਰੂਪ ਵਿੱਚ ਉਪਲੱਬਧ ਹਨ। ਕੰਪਨੀ ਵੱਲੋਂ ਇਸ ਮਹੀਨੇ ਟਾਟਾ ਹੈਰੀਅਰ, ਸਫਾਰੀ, ਟਿਆਗੋ ਅਤੇ ਟਿਗੋਰ ਵਰਗੇ ਮਾਡਲ ਉੱਤੇ ਛੂਟ ਮਿਲ ਰਹੀ ਹੈ। ਇਸਦੇ ਨਾਲ ਟਾਟਾ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਕਾਰ ਮਾਡਲ ਨੇਕਸੋਨ ਜਾਂ ਇਸਦੀ ਕਿਸੇ ਵੀ ਈਵੀ ਰੇਂਜ 'ਤੇ ਕੋਈ ਛੂਟ ਨਹੀਂ ਦੇ ਰਿਹਾ। ਆਓ ਜਾਣਦੇ ਹਾਂ ਕਿ ਟਾਟਾ ਕੰਪਨੀ ਦੀਆਂ ਕਿੰਨਾਂ ਕਾਰਾਂ ਉੱਤ ਇਸ ਮਹੀਨੇ ਕਿੰਨੀ ਛੂਟ ਉਪਲੱਬਧ ਹੈ-

ਹੋਰ ਪੜ੍ਹੋ ...
  • Share this:

ਟਾਟਾ ਹੈਰੀਅਰ (Tata Harrier)

ਇਸ ਮਹੀਨੇ ਟਾਟਾ ਹੈਰੀਅਰ 45,000 ਰੁਪਏ ਦੀ ਕੁੱਲ ਛੂਟ ਦੇ ਨਾਲ ਉਪਲਬਧ ਹੈ, ਜਿਸ ਵਿੱਚ 40,000 ਰੁਪਏ ਦਾ ਐਕਸਚੇਂਜ ਬੋਨਸ ਅਤੇ 5,000 ਰੁਪਏ ਦੀ ਕਾਰਪੋਰੇਟ ਛੂਟ ਸ਼ਾਮਿਲ ਹੈ। ਇਹ ਪੇਸ਼ਕਸ਼ ਟਾਟਾ ਹੈਰੀਅਰ ਦੇ ਸਾਰੇ ਵੇਰੀਐਂਟਸ ਲਈ ਵੈਧ ਹੈ, ਜੋ ਕਿ ਸਿਰਫ 2.0-ਲੀਟਰ 168bhp ਡੀਜ਼ਲ ਇੰਜਣ ਨਾਲ ਪੇਸ਼ ਕੀਤੀ ਜਾਂਦੀ ਹੈ, ਜੋ ਕਿ ਮੈਨੂਅਲ ਜਾਂ ਆਟੋਮੈਟਿਕ ਗਿਅਰਬਾਕਸ ਨਾਲ ਮੇਲ ਖਾਂਦਾ ਹੈ।

ਟਾਟਾ ਸਫਾਰੀ (Tata Safari)

ਟਾਟਾ ਸਫਾਰੀ 40,000 ਰੁਪਏ ਦੇ ਐਕਸਚੇਂਜ ਬੋਨਸ ਦੀ ਛੂਟ ਉਪਲੱਬਧ ਹੈ, ਜਦੋਂ ਕਿ ਟਾਟਾ ਕੰਪਨੀ ਵੱਲੋਂ ਸੱਤ-ਸੀਟਰ SUV ਲਈ ਕੋਈ ਕਾਰਪੋਰੇਟ ਛੂਟ ਨਹੀਂ ਦਿੱਤੀ ਗਈ। ਟਾਟਾ ਸਫਾਰੀ, ਹੈਰੀਅਰ ਕਾਰ ਨਾਲ ਮੇਲ ਖਾਂਦੀ ਹੈ, ਪਰ ਇਸ ਵਿੱਚ ਬੈਠਣ ਦੀ ਇੱਕ ਵਾਧੂ ਕਤਾਰ ਮਿਲਦੀ ਹੈ, ਜਿਸ ਨਾਲ ਇਹ ਸੱਤ-ਸੀਟਰ ਬਣ ਜਾਂਦੀ ਹੈ। ਐਕਸਚੇਂਜ ਬੋਨਸ ਟਾਟਾ ਸਫਾਰੀ ਦੇ ਸਾਰੇ ਰੂਪਾਂ 'ਤੇ ਲਾਗੂ ਹੁੰਦਾ ਹੈ।

ਟਾਟਾ ਟਿਗੋਰ (Tata Tigor)

ਟਾਟਾ ਟਿਗੋਰ (Tata Tigor) 'ਤੇ ਵੇਰੀਐਂਟ ਦੇ ਆਧਾਰ 'ਤੇ ਕੁੱਲ 23,000 ਰੁਪਏ ਦੀ ਛੂਟ ਮਿਲ ਰਹੀ ਹੈ। Tata Tigor XE ਅਤੇ XM ਵੇਰੀਐਂਟ 'ਤੇ 10,000 ਰੁਪਏ ਦਾ ਐਕਸਚੇਂਜ ਬੋਨਸ ਮਿਲਦਾ ਹੈ, ਜਦੋਂ ਕਿ XZ ਵੇਰੀਐਂਟ 'ਤੇ 10,000 ਰੁਪਏ ਦੀ ਵਾਧੂ ਨਕਦ ਛੂਟ ਮਿਲਦੀ ਹੈ। ਇਸ ਵਿੱਚ ਸਾਰੇ ਵੇਰੀਐਂਟਸ 'ਤੇ 3,000 ਰੁਪਏ ਦੀ ਕਾਰਪੋਰੇਟ ਛੂਟ ਸ਼ਾਮਿਲ ਹੈ, ਜਿਸ ਨਾਲ ਤੁਹਾਨੂੰ ਸਾਰੇ ਵੇਰੀਐਂਟਸ 'ਤੇ 23,000 ਰੁਪਏ ਦੀ ਛੂਟ ਮਿਲੇਗੀ। ਇਹ ਪੇਸ਼ਕਸ਼ CNG ਸੰਸਕਰਣ 'ਤੇ ਲਾਗੂ ਨਹੀਂ ਹੈ।

ਟਾਟਾ ਟਿਆਗੋ (Tata Tiago)

ਟਾਟਾ ਟਿਆਗੋ (Tata Tiago) ਭਾਰਤੀ ਬਾਜ਼ਾਰ ਲਈ ਟਾਟਾ ਦੀ ਐਂਟਰੀ-ਪੱਧਰ ਦੀ ਪੇਸ਼ਕਸ਼ ਹੈ ਅਤੇ ਟਿਗੋਰ ਵਾਂਗ ਹੀ, ਵੇਰੀਐਂਟ ਦੇ ਆਧਾਰ 'ਤੇ, ਕੋਈ ਵੀ 23,000 ਰੁਪਏ ਦੀ ਛੂਟ ਪ੍ਰਾਪਤ ਕਰ ਸਕਦਾ ਹੈ। XE, XM ਅਤੇ XT ਵੇਰੀਐਂਟ 'ਤੇ 10,000 ਰੁਪਏ ਦਾ ਐਕਸਚੇਂਜ ਬੋਨਸ ਮਿਲਦਾ ਹੈ, ਜਦੋਂ ਕਿ XZ ਟ੍ਰਿਮ 'ਤੇ 10,000 ਰੁਪਏ ਦੀ ਵਾਧੂ ਨਕਦ ਛੂਟ ਮਿਲਦੀ ਹੈ। ਇਸ ਵਿੱਚ ਕਾਰਪੋਰੇਟ ਛੂਟ ਵਜੋਂ 3,000 ਰੁਪਏ ਹੈ, ਜਿਸ ਕਰਕੇ ਇਸ ਉੱਤੇ ਕੁੱਲ ਛੂਟ 23,000 ਰੁਪਏ ਹੋ ਜਾਵੇਗੀ।
Published by:rupinderkaursab
First published:

Tags: Auto, Auto industry, Auto news, Automobile, Tata Motors

ਅਗਲੀ ਖਬਰ