Home /News /lifestyle /

Tata Motors ਦੇ ਵਾਹਨਾਂ ਦੀ ਵਿਕਰੀ ਨੇ ਤੋੜੇ ਰਿਕਾਰਡ, ਜਾਣੋ ਕਿਸ ਦੀ ਹੋਈ ਵੱਧ ਖਰੀਦ

ਟਾਟਾ ਮੋਟਰਸ (Tata Motors) ਭਾਰਤੀ ਬਹੁ-ਰਾਸ਼ਟਰੀ ਆਟੋਮੋਟਿਵ ਨਿਰਮਾਣ ਕੰਪਨੀ ਹੈ ਜਿਸਦਾ ਮੁੱਖ ਦਫਤਰ ਮੁੰਬਈ ਵਿਚ ਸਥਿਤ ਹੈ। ਇਸ ਕੰਪਨੀ ਨੇ ਬੁੱਧਵਾਰ ਨੂੰ ਘੋਸ਼ਣਾ ਕੀਤੀ ਕਿ ਉਸਨੇ ਮਈ ਮਹੀਨੇ ਦੇਸ਼ ਭਰ ਵਿੱਚ ਕੁੱਲ 43,341 ਯਾਤਰੀ ਵਾਹਨ ਵੇਚੇ ਹਨ। ਇਹ ਮਈ 2021 ਵਿੱਚ ਵੇਚੀਆਂ ਗਈਆਂ 15,181 ਯੂਨਿਟਾਂ ਨਾਲੋਂ 185% ਵੱਧ ਹੈ। ਪਿਛਲੇ ਸਾਲ ਮਈ ਵਿੱਚ, ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਨੇ ਆਟੋਮੋਟਿਵ ਉਦਯੋਗ ਦੀ ਵਿਕਰੀ ਨੂੰ ਵੱਡੇ ਪੱਧਰ 'ਤੇ ਪ੍ਰਭਾਵਿਤ ਕੀਤਾ ਸੀ।

ਹੋਰ ਪੜ੍ਹੋ ...
  • Share this:

ਟਾਟਾ ਮੋਟਰਜ਼ (Tata Motors) ਦੀ ਪਿਛਲੇ ਮਹੀਨੇ ਦੀ ਸਮੁੱਚੀ ਵਿਕਰੀ ਪ੍ਰਭਾਵਸ਼ਾਲੀ ਹੈ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਪਿਛਲੇ ਮਹੀਨੇ 3,454 ਇਲੈਕਟ੍ਰਿਕ ਵਾਹਨ ਵੀ ਵੇਚੇ ਹਨ। ਜੋ ਕਿਸੇ ਇਕ ਬ੍ਰਾਂਡ ਦੁਆਰਾ ਇੱਕ ਮਹੀਨੇ ਵਿੱਚ ਵੇਚੇ ਸਭ ਤੋਂ ਵੱਧ ਇਲੈਕਟ੍ਰਿਕ ਵਾਹਨ ਹਨ।

ਤੁਹਾਨੂੰ ਦੱਸ ਦੇਈਏ ਕਿ Tata Motors ਇਸ ਸਮੇਂ ਦੇਸ਼ ਭਰ ਵਿੱਚ ਤਿੰਨ ਇਲੈਕਟ੍ਰਿਕ ਮਾਡਲ ਵੇਚਦਾ ਹੈ, ਜਿਸ ਵਿੱਚ Nexon EV, Tigor EV ਅਤੇ ਹਾਲ ਹੀ ਵਿੱਚ ਲਾਂਚ ਕੀਤੇ Nexon EV Max ਸ਼ਾਮਲ ਹਨ। ਇਸ ਤੋਂ ਇਲਾਵਾ, ਕੰਪਨੀ ਨੇ ਟਿਗੋਰ ਸੀਐਨਜੀ ਅਤੇ ਟਿਆਗੋ ਸੀਐਨਜੀ ਦੇ ਲਾਂਚ ਦੇ ਨਾਲ ਸੀਐਨਜੀ ਵਿੱਚ ਵੀ ਕਦਮ ਰੱਖਿਆ ਹੈ। ਫਿਰ ਕੁਝ ਪ੍ਰਸਿੱਧ ਪੈਟਰੋਲ ਅਤੇ ਡੀਜ਼ਲ ਮਾਡਲ ਹਨ ਜਿਵੇਂ ਪੰਚ (Tata Punch), ਸਫਾਰੀ (Tata Safari), ਹੈਰੀਅਰ (Harrier) ਅਤੇ ਨੇਕਸਨ (Tata Nexon)।

Tata Motors ਦਾ ਦਾਅਵਾ ਹੈ ਕਿ Nexon ਨੂੰ ਪਿਛਲੇ ਮਹੀਨੇ ਸਭ ਤੋਂ ਸਕਾਰਾਤਮਕ ਹੁੰਗਾਰਾ ਮਿਲਿਆ ਹੈ।

ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਪਿਛਲੇ ਕੁਝ ਮਹੀਨਿਆਂ ਤੋਂ ਵਪਾਰਕ ਵਾਹਨਾਂ ਦੀ ਮੰਗ ਵੀ ਵਧੀ ਹੈ। ਟਾਟਾ ਮੋਟਰਜ਼ (Tata Motors) ਦਾ ICE (ਇੰਟਰਨਲ ਕੰਬਸ਼ਨ ਇੰਜਣ) ਪੋਰਟਫੋਲੀਓ ਲਗਾਤਾਰ ਮਜ਼ਬੂਤ ਬਣਿਆ ਆ ਰਿਹਾ ​​ਹੈ ਅਤੇ ਇਸ ਦੇ ਕਈ ਨਵੇਂ ਉਤਪਾਦ ਹਨ। ਟਾਟਾ ਮੋਟਰਜ਼ ਨੇ ਵੀ ਪਿਛਲੇ ਮਹੀਨੇ 188 ਫੀਸਦੀ ਜ਼ਿਆਦਾ ਵਪਾਰਕ ਵਾਹਨ ਵੇਚੇ ਹਨ। ਕੁੱਲ ਮਿਲਾ ਕੇ, ਕੰਪਨੀ ਨੇ ਮਈ 2021 ਵਿੱਚ ਵੇਚੇ ਗਏ 24,552 ਯੂਨਿਟਾਂ ਦੇ ਮੁਕਾਬਲੇ ਪਿਛਲੇ ਮਹੀਨੇ 74,755 ਯੂਨਿਟ ਵੇਚੇ।

ਜ਼ਿਕਰਯੋਗ ਹੈ ਕਿ ਵਿਕ ਰਹੇ ਵਾਹਨਾਂ ਵਿਚ ਟਾਟਾ ਮੋਟਰਜ਼ (Tata Motors) ਦੀਆਂ ਕਾਰਾਂ ਦੀ ਮੰਗ ਸਭ ਤੋਂ ਵਧੇਰੇ ਹੈ। ਦੇਸ਼ ਅਤੇ ਦੁਨੀਆ ਭਰ ਵਿੱਚ ਕਾਰ ਨਿਰਮਾਤਾਵਾਂ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਮੀਕੰਡਕਟਰ ਦੀ ਘਾਟ ਇੱਕ ਚਿੰਤਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਸਪਲਾਈ ਚੇਨ ਵਿਚ ਵਿਘਨਤੇ ਉੱਚ ਇਨਪੁਟ ਲਾਗਤ ਵੀ ਇਹਨਾਂ ਚਿੰਤਾਵਾਂ ਵਿੱਚੋਂ ਇੱਕ ਹੈ। ਹਾਲਾਂਕਿ, ਭਾਰਤੀ ਆਟੋਮੋਟਿਵ ਉਦਯੋਗ ਲਈ ਇਹ ਰਾਹਤ ਦੀ ਗੱਲ ਹੈ ਕਿ ਵਾਹਨਾਂ ਦੇ ਪ੍ਰਸਿੱਧ ਬ੍ਰਾਂਡਾਂ ਦੀ ਮੰਗ ਲਗਾਤਾਰ ਬਣੀ ਹੋਈ ਹੈ।
Published by:rupinderkaursab
First published:

Tags: Auto, Auto industry, Auto news, Automobile, Tata Motors

ਅਗਲੀ ਖਬਰ