Home /News /lifestyle /

Tata Nexon CNG ਦਾ ਫਿਰ ਕੀਤਾ ਗਿਆ ਟੈਸਟ, Kia Sonet ਨਾਲ ਹੋਵੇਗਾ ਮੁਕਾਬਲਾ

Tata Nexon CNG ਦਾ ਫਿਰ ਕੀਤਾ ਗਿਆ ਟੈਸਟ, Kia Sonet ਨਾਲ ਹੋਵੇਗਾ ਮੁਕਾਬਲਾ

Tata Nexon CNG ਦਾ ਫਿਰ ਕੀਤਾ ਗਿਆ ਟੈਸਟ, Kia Sonet ਨਾਲ ਹੋਵੇਗਾ ਮੁਕਾਬਲਾ

Tata Nexon CNG ਦਾ ਫਿਰ ਕੀਤਾ ਗਿਆ ਟੈਸਟ, Kia Sonet ਨਾਲ ਹੋਵੇਗਾ ਮੁਕਾਬਲਾ

ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਗਾਹਕਾਂ ਨੂੰ ਵਧੇਰੇ ਇਕੋਨਾਮਿਕਲ ਫਿਊਲ ਦੀ ਵਰਤੋਂ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ। ਇਸ ਸੰਦਰਭ ਵਿੱਚ ਸੀਐਨਜੀ (CNG) ਮੌਜੂਦਾ ਸਮੇਂ ਵਿੱਚ ਉਪਲਬਧ ਈਂਧਨ ਦਾ ਸਭ ਤੋਂ ਵਧੀਆ ਵਿਕਲਪ ਸਾਬਤ ਹੋ ਰਿਹਾ ਹੈ। ਅਜਿਹੀ ਸਥਿਤੀ ਵਿੱਚ, ਕਾਰ ਨਿਰਮਾਤਾ ਵੀ ਗਾਹਕਾਂ ਦੀ ਮੰਗ ਨੂੰ ਪੂਰਾ ਕਰਨ ਲਈ ਫੈਕਟਰੀ-ਫਿੱਟ CNG ਕਿੱਟਾਂ ਦੇ ਨਾਲ ਆਪਣੇ ਸਭ ਤੋਂ ਵੱਧ ਵਿਕਣ ਵਾਲੇ ਮਾਡਲਾਂ ਨੂੰ ਲਾਂਚ ਕਰਨ ਦੀ ਤਿਆਰੀ ਕਰ ਰਹੇ ਹਨ। ਇਸ ਸਿਲਸਿਲੇ 'ਚ Tata Nexon ਦੇ CNG ਮਾਡਲ ਨੂੰ ਇਕ ਵਾਰ ਫਿਰ ਟੈਸਟਿੰਗ ਕਰਦੇ ਦੇਖਿਆ ਗਿਆ ਹੈ।

ਹੋਰ ਪੜ੍ਹੋ ...
  • Share this:

ਹਾਲਾਂਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਟਾਟਾ ਨੈਕਸਨ (Tata Nexon) ਦੇ ਸੀਐਨਜੀ ਅਵਤਾਰ ਨੂੰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਨੂੰ ਟੈਸਟ ਕਰਦੇ ਦੇਖਿਆ ਗਿਆ ਸੀ।

ਹਾਲਾਂਕਿ, ਜਿਸ ਤਰ੍ਹਾਂ ਇਸ ਨੂੰ ਵਾਰ-ਵਾਰ ਟੈਸਟ ਕੀਤਾ ਜਾ ਰਿਹਾ ਹੈ, ਉਸ ਤੋਂ ਇਹ ਕਿਹਾ ਜਾ ਸਕਦਾ ਹੈ ਕਿ ਇਹ ਕੰਪੈਕਟ SUV ਜਲਦ ਹੀ ਬਾਜ਼ਾਰ 'ਚ ਆਉਣ ਵਾਲੀ ਹੈ। ਇਸ ਤੋਂ ਇਲਾਵਾ ਇੰਟਰਨੈੱਟ 'ਤੇ ਵਾਹਨ ਦੀਆਂ ਕੁਝ ਤਸਵੀਰਾਂ ਵੀ ਦੇਖਣ ਨੂੰ ਮਿਲੀਆਂ ਹਨ। ਇਸ 'ਚ ਕਈ ਸੇਫਟੀ ਫੀਚਰਸ (Safety Features) ਪਾਏ ਜਾ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਇਸ ਦਾ ਮੁਕਾਬਲਾ ਆਉਣ ਵਾਲੀ Kia Sonet CNG ਨਾਲ ਹੋਵੇਗਾ।

3-ਸਿਲੰਡਰ ਟਰਬੋ-ਪੈਟਰੋਲ ਮੋਟਰ ਦੇ ਨਾਲ ਉਪਲੱਬਧ ਹੋਵੇਗਾ
Nexon CNG ਮਾਡਲ ਨੂੰ Trakinwheels ਦੁਆਰਾ ਅੱਪਲੋਡ ਕੀਤੇ YouTube ਵੀਡੀਓ ਵਿੱਚ ਟੈਸਟ ਕਰਦੇ ਦੇਖਿਆ ਜਾ ਸਕਦਾ ਹੈ। ਇਸ ਨੂੰ ਡਿਊਲ-ਟੋਨ ਟ੍ਰੀਟਮੈਂਟ ਦੇ ਨਾਲ ਫਲੇਮ ਰੈੱਡ ਪੇਂਟ ਸਕੀਮ ਮਿਲਦੀ ਹੈ। Nexon ਨੂੰ ਦੋ ਪਾਵਰਟ੍ਰੇਨ ਵਿਕਲਪਾਂ - 1.2L ਟਰਬੋ-ਪੈਟਰੋਲ ਅਤੇ 1.5L ਡੀਜ਼ਲ ਨਾਲ ਵੇਚਿਆ ਜਾਂਦਾ ਹੈ।

ਸਵਦੇਸ਼ੀ ਕੰਪੈਕਟ SUV ਸਿਰਫ ਬਾਈ-ਫਿਊਲ ਵੇਰੀਐਂਟ ਵਿੱਚ 3-ਸਿਲੰਡਰ ਟਰਬੋ-ਪੈਟਰੋਲ ਮੋਟਰ ਦੇ ਨਾਲ ਉਪਲਬਧ ਹੋਣ ਦੀ ਸੰਭਾਵਨਾ ਹੈ। ਇਸ ਤੋਂ ਇਲਾਵਾ, ਇਸ ਨੂੰ 6-ਸਪੀਡ ਸਟਿਕ ਸ਼ਿਫਟ ਯੂਨਿਟ ਦੇ ਨਾਲ ਵਿਸ਼ੇਸ਼ ਤੌਰ 'ਤੇ ਪੇਸ਼ ਕੀਤਾ ਜਾ ਸਕਦਾ ਹੈ।

5-ਸਿਤਾਰਾ GNCAP ਕਰੈਸ਼ ਟੈਸਟ ਰੇਟਿੰਗ
Tata Nexon ਕੁੱਲ ਸੱਤ ਰੰਗਾਂ ਦੇ ਵਿਕਲਪਾਂ ਵਿੱਚ ਉਪਲਬਧ ਹੋਵੇਗਾ। ਇਨ੍ਹਾਂ ਵਿੱਚ ਰਾਇਲ ਬਲੂ (Royal Blue), ਗ੍ਰਾਸਲੈਂਡ ਬੇਜ (Grassland Beige), ਡੇਟੋਨਾ ਗ੍ਰੇ (Daytona Grey), ਫੇਅਰੀ ਰੈੱਡ (Fairy Red), ਐਟਲਸ ਬਲੈਕ (Atlas Black), ਫੋਲੀਜ਼ ਗ੍ਰੀਨ (Follies Green) ਅਤੇ ਕੈਲਗਰੀ ਵ੍ਹਾਈਟ (Calgary White) ਰੰਗ ਸ਼ਾਮਲ ਹਨ। ਇਸ ਤੋਂ ਇਲਾਵਾ ਕੰਪੈਕਟ SUV 'ਚ ਕਈ ਸੁਰੱਖਿਆ ਫੀਚਰਸ ਦਿੱਤੇ ਗਏ ਹਨ, ਜੋ ਇਸ ਨੂੰ 5-ਸਟਾਰ GNCAP ਕਰੈਸ਼ ਟੈਸਟ ਰੇਟਿੰਗ ਦੇਣ 'ਚ ਮਦਦ ਕਰਦੇ ਹਨ।

ਵਾਧੂ ਸੁਰੱਖਿਆ ਵਿਸ਼ੇਸ਼ਤਾਵਾਂ
Nexon ਨੂੰ EBD ਦੇ ਨਾਲ ABS, ਬ੍ਰੇਕ ਡਿਸਕ ਵਾਈਪਿੰਗ, ਰਿਵਰਸ ਪਾਰਕਿੰਗ ਕੈਮਰਾ, ਡਿਊਲ ਫਰੰਟ ਏਅਰਬੈਗਸ, ਸੀਟ ਬੈਲਟ ਰੀਮਾਈਂਡਰ, ਪ੍ਰੀ-ਟੈਂਸ਼ਨਰ ਅਤੇ ਲੋਡ ਲਿਮਿਟਰ ਦੇ ਨਾਲ ਫਰੰਟ ਸੀਟ ਬੈਲਟਸ, ਇਲੈਕਟ੍ਰਾਨਿਕ ਸਟੇਬਿਲਿਟੀ ਪ੍ਰੋਗਰਾਮ, ਹਿੱਲ-ਹੋਲਡ ਕੰਟਰੋਲ, ਇਲੈਕਟ੍ਰਾਨਿਕ ਬ੍ਰੇਕ ਪ੍ਰੀ-ਫਿਲ ਫੀਚਰਸ ਉਪਲੱਬਧ ਹੋਣਗੇ।

ਇਸ ਤੋਂ ਇਲਾਵਾ, ਉੱਚੇ ਟ੍ਰਿਮਸ ਨੂੰ ਕਾਰਨਰਿੰਗ ਫੰਕਸ਼ਨ ਦੇ ਨਾਲ ਰਿਵਰਸ ਪਾਰਕਿੰਗ ਕੈਮਰਾ, ਰਿਅਰ ਡੀਫੋਗਰ ਅਤੇ ਫਰੰਟ ਫੋਗ ਲੈਂਪ ਦੀ ਵਾਧੂ ਸੁਰੱਖਿਆ ਮਿਲਦੀ ਹੈ।
Published by:rupinderkaursab
First published:

Tags: Auto, Auto industry, Auto news, Automobile, Electric, Electric Cars

ਅਗਲੀ ਖਬਰ