Home /News /lifestyle /

Tata Power ਦੇ ਸੂਰਜੀ ਊਰਜਾ ਸਮਾਧਾਨ ਭਵਿੱਖ ਵਿੱਚ ਭਾਰਤੀ ਪਿੰਡਾਂ ਨੂੰ ਪਹਿਲਾਂ ਨਾਲੋਂ ਵੱਧ ਸਮਰੱਥ ਬਣਾਉਣ ਲਈ ਤਿਆਰ ਹਨ

Tata Power ਦੇ ਸੂਰਜੀ ਊਰਜਾ ਸਮਾਧਾਨ ਭਵਿੱਖ ਵਿੱਚ ਭਾਰਤੀ ਪਿੰਡਾਂ ਨੂੰ ਪਹਿਲਾਂ ਨਾਲੋਂ ਵੱਧ ਸਮਰੱਥ ਬਣਾਉਣ ਲਈ ਤਿਆਰ ਹਨ

Tata Power ਦੇ ਸੂਰਜੀ ਊਰਜਾ ਸਮਾਧਾਨ ਭਵਿੱਖ ਵਿੱਚ ਭਾਰਤੀ ਪਿੰਡਾਂ ਨੂੰ ਪਹਿਲਾਂ ਨਾਲੋਂ ਵੱਧ ਸਮਰੱਥ ਬਣਾਉਣ ਲਈ ਤਿਆਰ ਹਨ

Tata Power ਦੇ ਸੂਰਜੀ ਊਰਜਾ ਸਮਾਧਾਨ ਭਵਿੱਖ ਵਿੱਚ ਭਾਰਤੀ ਪਿੰਡਾਂ ਨੂੰ ਪਹਿਲਾਂ ਨਾਲੋਂ ਵੱਧ ਸਮਰੱਥ ਬਣਾਉਣ ਲਈ ਤਿਆਰ ਹਨ

ਸੂਰਜੀ ਊਰਜਾ ਅਤੇ ਸੂਰਜੀ ਤਕਨਾਲੋਜੀ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਕੇ ਵੀ ਪ੍ਰਭਾਵ ਪਾਉਂਦੀ ਹੈ।

 • Share this:


  ਤੇਜ਼ ਧੁੱਪ ਵਾਲੇ ਦਿਨ ਭਾਰਤ ਵਿੱਚ ਪਸੰਦੀਦਾ ਮੌਸਮ ਨਹੀਂ ਮੰਨੇ ਜਾਂਦੇ, ਪਰ ਅਜਿਹੇ ਦਿਨ ਬਹੁਤ ਵੱਡੇ ਆਰਥਿਕ ਅਸੈੱਟ ਵਜੋਂ ਕੰਮ ਕਰ ਸਕਦੇ ਹਨ। ਹਰ ਸਾਲ 300 ਤੇਜ਼ ਧੁੱਪ ਵਾਲੇ ਦਿਨਾਂ ਦੇ ਨਾਲ, ਭਾਰਤ ਵਿੱਚ ਸੂਰਜੀ ਊਰਜਾ ਦੀ ਸਮਰੱਥਾ ਪ੍ਰਤੀ ਸਾਲ 5000 ਟ੍ਰਿਲੀਅਨ ਕਿਲੋਵਾਟ-ਘੰਟੇ ਹੈ। ਇਸਦਾ ਮਤਲਬ ਹੈ ਕਿ ਅਸੀਂ ਆਪਣੇ ਸਾਰੇ ਜੈਵਿਕ ਬਾਲਣ ਭੰਡਾਰਾਂ ਦੀ ਵਰਤੋਂ ਕਰਨ ਨਾਲੋਂ ਸੂਰਜੀ ਊਰਜਾ ਦੀ ਵਰਤੋਂ ਕਰਕੇ ਇੱਕ ਸਾਲ ਵਿੱਚ ਵੱਧ ਬਿਜਲੀ ਪੈਦਾ ਕਰ ਸਕਦੇ ਹਾਂ।


  ਪੇਂਡੂ ਪਰਿਵਾਰਾਂ ਲਈ, ਜਿੱਥੇ ਹਰ ਥਾਂ ‘ਤੇ ਕਨੈਕਟੀਵਿਟੀ ਬਣਾਉਣ ਦਾ ਕੰਮ ਹਾਲੇ ਵੀ ਜਾਰੀ ਹੈ, ਇਹ ਜੀਵਨ ਦੇ ਲਗਭਗ ਹਰ ਪਹਿਲੂ ਵਿੱਚ ਇੱਕ ਵੱਡਾ ਫਰਕ ਲਿਆ ਸਕਦੀ ਹੈ।


  ਸੂਰਜੀ ਊਰਜਾ ਅਤੇ ਸਿਹਤ


  ਪੇਂਡੂ ਭਾਰਤ ਦੇ ਲੋਕਾਂ ਕੋਲ ਅਜੇ ਵੀ ਗਰਿੱਡ ਨਾਲ ਜੁੜੀ ਬਿਜਲੀ ਦੀ ਪਹੁੰਚ ਨਹੀਂ ਹੈ ਅਤੇ ਉਨ੍ਹਾਂ ਨੂੰ ਮਿੱਟੀ ਦੇ ਤੇਲ, ਡੀਜ਼ਲ ਅਤੇ ਲੱਕੜ ਦੇ ਸਟੋਵ 'ਤੇ ਨਿਰਭਰ ਰਹਿਣਾ ਪੈਂਦਾ ਹੈ, ਜੋ ਔਰਤਾਂ ਅਤੇ ਬੱਚਿਆਂ ਲਈ ਸਿਹਤ ਲਈ ਬਹੁਤ ਸਾਰੇ ਖਤਰੇ ਪੈਦਾ ਕਰਦੇ ਹਨ। ਘਟਦੀ ਪੂੰਜੀ ਲਾਗਤ ਅਤੇ ਖੋਜੀ ਕੀਮਤ ਯੋਜਨਾਵਾਂ ਦੇ ਨਾਲ, ਸੂਰਜੀ ਊਰਜਾ ਇੱਕ ਆਕਰਸ਼ਕ ਵਿਕਲਪ ਸਾਬਤ ਹੋ ਸਕਦੀ ਹੈ।


  ਆਮ ਤੌਰ 'ਤੇ, ਸੂਰਜੀ ਊਰਜਾ ਨੂੰ ਵਿਕੇਂਦਰੀਕ੍ਰਿਤ ਢੰਗ ਨਾਲ ਵਰਤਿਆ ਜਾ ਸਕਦਾ ਹੈ, ਇਸ ਤੋਂ ਕਈ ਲਾਭ ਲਏ ਜਾ ਸਕਦੇ ਹਨ, ਜਿਵੇਂ ਕਿ: ਰੋਸ਼ਨੀ, ਗਰਮੀ, ਪਾਣੀ ਨੂੰ ਫਿਲਟਰ ਕਰਨਾ ਅਤੇ ਉਤਪਾਦਕਤਾ। ਉਦਾਹਰਨ ਲਈ, ਸੂਰਜੀ ਰੋਸ਼ਨੀ ਮਿੱਟੀ ਦੇ ਤੇਲ ਦੇ ਲੈਂਪ ਅਤੇ ਉਸ ਨਾਲ ਸੰਬੰਧਿਤ ਕਿਸੇ ਵੀ ਖਤਰਨਾਕ ਪਦਾਰਥ ਦੀ ਵਰਤੋਂ ਤੋਂ ਸਾਨੂੰ ਬਚਾਉਂਦੀ ਹੈ। ਇਹਨਾਂ ਸੂਰਜੀ ਲੈਂਪਾਂ ਰਾਹੀਂ ਪ੍ਰਾਪਤ ਹੋਣ ਵਾਲੀ ਵਾਧੂ 4-5 ਘੰਟੇ ਦੀ ਰੋਸ਼ਨੀ, ਕੰਮਕਾਜੀ ਘੰਟੇ ਵਧਾਉਣ ਦੀ ਸਧਾਰਨ ਪ੍ਰਕਿਰਿਆ ਦੇ ਨਾਲ ਉਤਪਾਦਕਤਾ ਅਤੇ ਘਰੇਲੂ ਆਮਦਨ ਵਿੱਚ ਸੁਧਾਰ ਕਰ ਸਕਦੀ ਹੈ।


  ਭਾਰਤੀ ਪਿੰਡਾਂ ਵਿੱਚ ਸਾਫ਼ ਪਾਣੀ ਨੂੰ ਹਾਸਲ ਕਰਨਾ ਇੱਕ ਵੱਡੀ ਚੁਣੌਤੀ ਹੈ, ਕਿਉਂਕਿ ਪਾਣੀ ਦੇ ਉਪਚਾਰ ਲਈ ਬਿਜਲੀ ਦੀ ਲੋੜ ਹੁੰਦੀ ਹੈ। ਇਸ ਲਈ ਵੀ ਸੂਰਜੀ ਊਰਜਾ ਦਾ ਲਾਭ ਲਿਆ ਜਾ ਸਕਦਾ ਹੈ। ਨਾਗਾਲੈਂਡ ਨੇ ਹਾਲ ਹੀ ਵਿੱਚ ਕੋਹਿਮਾ ਦੇ ਨੇੜੇ ਇੱਕ ਪਿੰਡ ਸੀਸਮਾ ਵਿਖੇ ਸੂਰਜੀ ਊਰਜਾ ਨਾਲ ਚੱਲਣ ਵਾਲਾ ਵਾਟਰ ਟ੍ਰੀਟਮੈਂਟ ਪਲਾਂਟ ਸਥਾਪਤ ਕੀਤਾ ਹੈ, ਜੋ ਪੀਣ ਵਾਲੇ ਪਾਣੀ ਨੂੰ ਸ਼ੁੱਧ ਕਰਨ ਲਈ ਇੱਕ ਅਡਵਾਂਸਡ ਮੈਮਬ੍ਰੇਨ ਫਿਲਟਰੇਸ਼ਨ ਸਿਸਟਮ 'ਤੇ ਕੰਮ ਕਰਦਾ ਹੈ।


  ਸੂਰਜੀ ਊਰਜਾ ਅਤੇ ਜੀਵਿਕਾ


  ਸੋਲਰ ਲੈਂਪ ਤੋਂ ਸੋਲਰ ਮਾਈਕ੍ਰੋਗ੍ਰਿਡਸ ਅਤੇ ਸੋਲਰ ਪੰਪਾਂ ਤੱਕ ਦੀ ਸਪੀਡ ਘੱਟ ਹੈ, ਪਰ ਬਹੁਤ ਅਸਰਦਾਰ ਹੈ।


  ਸੋਲਰ ਮਾਈਕ੍ਰੋਗ੍ਰਿਡਸ ਏਕੀਕ੍ਰਿਤ ਨੈੱਟਵਰਕ ਹੁੰਦੇ ਹਨ ਜੋ ਪੂਰੇ ਸਮਾਜ ਲਈ ਸਾਫ਼ ਸੂਰਜੀ ਊਰਜਾ ਨੂੰ ਕੈਪਚਰ ਕਰਦੇ ਹਨ, ਸਟੋਰ ਕਰਦੇ ਹਨ ਅਤੇ ਵੰਡਦੇ ਹਨ। ਊਰਜਾ ਉੱਚ ਗੁਣਵੱਤਾ ਵਾਲੇ ਸੋਲਰ ਪੈਨਲਾਂ ਅਤੇ ਬੈਟਰੀਆਂ ਦੇ ਕੇਂਦਰੀ 'ਹੱਬ' ਤੋਂ ਆਉਂਦੀ ਹੈ ਅਤੇ ਹਰੇਕ ਪਰਿਵਾਰ ਇਸ ਤੋਂ ਲਾਭ ਪ੍ਰਾਪਤ ਕਰਦਾ ਹੈ।


  ਭਾਰਤ ਵਿਖੇ, ਸੋਲਰ ਮਾਈਕ੍ਰੋਗ੍ਰਿਡਸ ਮਹਿੰਗੀ ਸਮੱਸਿਆ ਦਾ ਇੱਕ ਕਿਫਾਇਤੀ ਸਮਾਧਾਨ ਸਾਬਤ ਹੋ ਰਹੇ ਹਨ। Tata Power ਦਾ ਰੀਨਿਊਏਬਲ ਮਾਈਕ੍ਰੋਗ੍ਰਿਡ ਦੇਸ਼ ਦੀ ਅਗਵਾਈ ਕਰ ਰਿਹਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ 10,000 ਮਾਈਕ੍ਰੋਗ੍ਰਿਡਸ ਲਾਂਚ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਇਸ ਨੇ ਹੁਣ ਤੱਕ ਲਗਭਗ 200 ਮਾਈਕ੍ਰੋਗ੍ਰਿਡਸ ਸਥਾਪਤ ਕੀਤੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਉੱਤਰ ਪ੍ਰਦੇਸ਼ ਅਤੇ ਬਿਹਾਰ ਵਿੱਚ ਮੌਜੂਦ ਹਨ, ਅਤੇ ਓਡੀਸ਼ਾ ਦੇ 10-15 ਪਿੰਡਾਂ ਵਿੱਚ ਇੱਕ ਪਾਇਲਟ ਮਾਈਕ੍ਰੋਗ੍ਰਿਡ ਪ੍ਰੋਗਰਾਮ ਚਲਾ ਰਿਹਾ ਹੈ। ਸਾਰੇ ਪਰਿਵਾਰਾਂ ਦੀ ਔਸਤ ਆਮਦਨ ਅਤੇ ਜੀਵਨ ਪੱਧਰ ਵਿੱਚ ਸੁਧਾਰ ਕਰਨ ਲਈ, ਮਾਈਕ੍ਰੋਗ੍ਰਿਡਸ ਸਿੱਖਿਆ, ਦਵਾਈ ਅਤੇ ਰੁਜ਼ਗਾਰ ਦੇ ਮੌਕਿਆਂ ਤੱਕ ਪਹੁੰਚ ਕਰਕੇ ਨਾ ਸਿਰਫ਼ ਘਰਾਂ ਨੂੰ, ਸਗੋਂ ਦੁਕਾਨਾਂ, ਮੈਡੀਕਲ ਕਲੀਨਿਕਾਂ (ਰੈਫ੍ਰਿਜਰੇਸ਼ਨ ਲਈ), ਇਲੈਕਟ੍ਰਿਕ ਮੋਬਿਲਿਟੀ ਪ੍ਰਦਾਨਕਾਂ, ਟੈਲੀਕਾਮ ਟਾਵਰਾਂ, ਸਿਖਲਾਈ ਕੇਂਦਰਾਂ ਅਤੇ ਸੜਕ ਕਿਨਾਰੇ ਮੌਜੂਦ ਖਾਣ-ਪੀਣ ਵਾਲੀਆਂ ਥਾਵਾਂ ਨੂੰ ਵੀ ਬਿਜਲੀ ਪ੍ਰਦਾਨ ਕਰਨ ਵਿੱਚ ਮਦਦ ਕਰਦੇ ਹਨ।  ਭਾਰਤ ਦਾ ਖੇਤੀਬਾੜੀ ਖੇਤਰ ਕੁਦਰਤੀ ਸਿੰਚਾਈ ਲਈ ਵਰਖਾ ਰੁੱਤ 'ਤੇ ਨਿਰਭਰ ਕਰਦਾ ਹੈ। ਸਿੰਚਾਈ ਲਈ ਪਾਣੀ ਹਾਸਲ ਕਰਨ ਵਾਸਤੇ ਪੰਪਾਂ ਦੀ ਵਰਤੋਂ ਨਕਲੀ ਸਾਧਨਾਂ ਵਜੋਂ ਕੀਤੀ ਜਾਂਦੀ ਹੈ। ਕਿਸਾਨ ਪੰਪ ਚਲਾਉਣ ਲਈ ਗਰਿੱਡ ਬਿਜਲੀ ਜਾਂ ਡੀਜ਼ਲ ਆਧਾਰਿਤ ਸਾਧਨਾਂ 'ਤੇ ਨਿਰਭਰ ਕਰਦੇ ਹਨ, ਜਿਸ ਨਾਲ ਭਾਰੀ ਦੇਰੀ ਅਤੇ ਆਰਥਿਕ ਤਣਾਅ ਪੈਦਾ ਹੁੰਦਾ ਹੈ। ਇਸ ਲਈ, ਸੋਲਰ ਵਾਟਰ ਪੰਪ ਵਰਗਾ ਅਸਰਦਾਰ ਸਿੰਚਾਈ ਸਿਸਟਮ, ਸਾਡੇ ਕਿਸਾਨਾਂ ਲਈ ਇੱਕ ਵੱਡਾ ਵਰਦਾਨ ਹੈ। ਇਹ ਉਹਨਾਂ ਦੇ ਖੇਤਾਂ ਨੂੰ ਪਾਣੀ ਦੀ ਭਰੋਸੇਮੰਦ ਅਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾ ਕੇ, ਉਹਨਾਂ ਦੀ ਫਸਲ ਦੀ ਪੈਦਾਵਾਰ ਨੂੰ ਵਧਾਉਂਦਾ ਹੈ।


  ਇੱਕਲੀ ਸੂਰਜੀ ਊਰਜਾ ਨਾਲ ਚੱਲਣ ਵਾਲੇ ਖੇਤੀ ਪੰਪਾਂ ਵਿੱਚ ਭਾਰਤੀ ਕਿਸਾਨਾਂ ਦੀ ਉਤਪਾਦਕਤਾ ਵਿੱਚ ਸੁਧਾਰ ਕਰਨ ਦੀ ਸਮਰੱਥਾ ਹੈ ਅਤੇ ਇਹ ਪਹਿਲਾਂ ਤੋਂ ਵਰਤੇ ਜਾਂਦੇ 26 ਮਿਲੀਅਨ ਖੇਤੀ ਪੰਪਾਂ ਦਾ ਇੱਕ ਵਾਤਾਵਰਣ-ਅਨੁਕੂਲਿਤ ਵਿਕਲਪ ਹਨ। ਇਨ੍ਹਾਂ ਵਿੱਚੋਂ 10 ਮਿਲੀਅਨ ਡੀਜ਼ਲ ਨਾਲ ਚੱਲਦੇ ਹਨ। ਸਿਰਫ਼ 1 ਮਿਲੀਅਨ ਡੀਜ਼ਲ ਪੰਪਾਂ ਨੂੰ ਸੋਲਰ ਪੰਪਾਂ ਨਾਲ ਬਦਲ ਕੇ, ਅਸੀਂ ਡੀਜ਼ਲ ਦੀ ਵਰਤੋਂ ਨੂੰ 9.4 ਬਿਲੀਅਨ ਲੀਟਰ ਤੱਕ ਘਟਾਉਣ ਦੀ ਉਮੀਦ ਕਰਦੇ ਹਾਂ, ਜਿਸ ਨਾਲ ਕਿਸਾਨਾਂ ਦੀ ਸਿੱਧੀ ਬੱਚਤ ਹੋ ਸਕਦੀ ਹੈ। ਇਹ 25.3 ਮਿਲੀਅਨ ਟਨ CO2 ਨੂੰ ਬਚਾਉਣ ਵਿੱਚ ਵੀ ਸਾਡੀ ਮਦਦ ਕਰਦੇ ਹਨ।


  ਇਸ ਲੋੜ ਨੂੰ ਪੂਰਾ ਕਰਨ ਲਈ, Tata Power ਸੋਲਰ ਸਰਫੇਸ ਅਤੇ ਸਬਮਰਸੀਬਲ ਦੋਵਾਂ ਸ਼੍ਰੇਣੀਆਂ ਵਿੱਚ ਸੋਲਰ ਵਾਟਰ ਪੰਪਾਂ ਦੀ DC ਅਤੇ AC ਰੇਂਜ ਆਫਰ ਕਰਦੀ ਹੈ। ਇਹ ਪੰਪ ਰਵਾਇਤੀ ਸਿੰਚਾਈ ਸਿਸਟਮ ਤੋਂ ਉਲਟ, ਮਹਿੰਗੇ ਬਾਲਣ ਅਤੇ ਉਨ੍ਹਾਂ ਦੇ ਰੱਖ-ਰਖਾਅ ਦੇ ਖਰਚਿਆਂ 'ਤੇ ਕਿਸਾਨਾਂ ਦੀ ਨਿਰਭਰਤਾ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਪੂਰੇ ਭਾਰਤ ਵਿੱਚ ਹੁਣ ਤੱਕ 76,000 ਤੋਂ ਵੱਧ ਪੰਪ ਸਥਾਪਤ ਕੀਤੇ ਜਾਣ ਦੇ ਨਾਲ, ਸਾਡਾ ਉਦੇਸ਼ ਭਾਰਤ ਵਿੱਚ ਸਾਰੇ ਕਿਸਾਨਾਂ ਨੂੰ ਪਾਣੀ ਹਾਸਲ ਕਰਨ ਦਾ ਭਰੋਸਾ ਅਤੇ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ।


  Tata Power, PM-KUSUM ਯੋਜਨਾ ਦੇ ਅਧੀਨ ਇੱਕ ਸੂਚੀਬੱਧ ਏਜੰਸੀ ਹੈ, ਜੋ ਦੇਸ਼ ਵਿੱਚ ਮੁਸ਼ਕਲ ਨਾਲ ਪਹੁੰਚਣ ਯੋਗ ਖੇਤਰਾਂ ਵਿੱਚ ਵੀ ਸਾਡੇ ਭਾਰਤੀ ਕਿਸਾਨਾਂ ਨੂੰ ਉਹਨਾਂ ਦੀਆਂ ਸਿੰਚਾਈ ਲੋੜਾਂ ਪੂਰਾ ਕਰਨ ਵਿੱਚ ਮਦਦ ਕਰਦੀ ਹੈ ਅਤੇ ਉਹਨਾਂ ਨੂੰ ਹਰ ਸਮੇਂ ਇੱਕ ਸਥਿਰ ਆਮਦਨ ਹਾਸਲ ਕਰਨ ਦਾ ਭਰੋਸਾ ਦਿੰਦੀ ਹੈ। ਇਸ ਦੇ ਸੋਲਰ ਪੰਪ ਸਮਾਧਾਨ ਹੁਣ ਪ੍ਰਚੂਨ ਬਾਜ਼ਾਰ ਵਿੱਚ ਵੀ ਉਪਲਬਧ ਹਨ ਤਾਂਕਿ ਉਹਨਾਂ ਖਪਤਕਾਰਾਂ ਦੀ ਵੱਧ ਰਹੀ ਗਿਣਤੀ ਨੂੰ ਲਾਭ ਪਹੁੰਚਾਇਆ ਜਾ ਸਕੇ ਜੋ ਇਹਨਾਂ ਨੂੰ ਪੇਂਡੂ, ਅਰਧ-ਪੇਂਡੂ ਜਾਂ ਸ਼ਹਿਰੀ ਖੇਤਰਾਂ ਵਿੱਚ ਤੁਰੰਤ ਸਥਾਪਤ ਕਰਨਾ ਚਾਹੁੰਦੇ ਹਨ।


  ਸੂਰਜੀ ਊਰਜਾ ਅਤੇ ਸੂਰਜੀ ਤਕਨਾਲੋਜੀ ਪੇਂਡੂ ਨੌਜਵਾਨਾਂ ਨੂੰ ਰੁਜ਼ਗਾਰ ਪ੍ਰਦਾਨ ਕਰਨ ਲਈ ਵੀ ਸਹਾਇਕ ਸਾਬਤ ਹੋ ਰਹੀ ਹੈ। ਇੰਟਰਨੈਸ਼ਨਲ ਰੀਨਿਊਏਬਲ ਐਨਰਜੀ ਏਜੰਸੀ (IRENA) ਦੇ ਅਨੁਸਾਰ, ਭਾਰਤੀ ਸੋਲਰ ਸੈਕਟਰ ਨੇ 2018 ਵਿੱਚ 1,15,000 ਨੌਕਰੀਆਂ ਪੈਦਾ ਕੀਤੀਆਂ ਸਨ ਅਤੇ ਇਹ ਗਿਣਤੀ ਹਰ ਸਾਲ ਵੱਧ ਰਹੀ ਹੈ। ਜਿਵੇਂ-ਜਿਵੇਂ ਇਹਨਾਂ ਸਿਸਟਮਾਂ ਨੂੰ ਅਪਣਾਉਣ ਦੇ ਨਾਲ-ਨਾਲ, ਅਜਿਹੇ ਅਰਧ-ਹੁਨਰਮੰਦ ਕਰਮਚਾਰੀਆਂ ਦੀ ਮੰਗ ਵਧੇਗੀ ਜੋ ਇਹਨਾਂ ਸਿਸਟਮਾਂ ਨੂੰ ਸਥਾਪਤ ਅਤੇ ਮੁਰੰਮਤ ਕਰ ਸਕਦੇ ਹਨ। Tata Power ਸਕਿੱਲ ਡਿਵੈਲਪਮੈਂਟ ਇੰਸਟੀਟਿਊਟ ਰਾਹੀਂ, Tata Power ਹਰ ਸਾਲ 3000 ਨੌਜਵਾਨਾਂ ਨੂੰ ਰੀਨਿਊਏਬਲ ਊਰਜਾ ਖੇਤਰ ਵਿੱਚ ਕੰਮ ਕਰਨ ਦੇ ਯੋਗ ਬਣਾ ਰਹੀ ਹੈ, ਅਤੇ ਭਾਰਤ ਸਰਕਾਰ ਵੀ ਰੀਨਿਊਏਬਲ ਊਰਜਾ ਅਤੇ ਪੇਂਡੂ ਨੌਜਵਾਨਾਂ ਨੂੰ ਧਿਆਨ ਵਿੱਚ ਰੱਖਦਿਆਂ ਕਈ ਉੱਚ ਪੱਧਰੀ ਪਹਿਲਕਦਮੀਆਂ ਵਿੱਚ ਨਿਵੇਸ਼ ਕਰ ਰਹੀ ਹੈ।


  ਸੂਰਜੀ ਊਰਜਾ ਅਤੇ ਭਾਰਤੀ ਅਰਥਵਿਵਸਥਾ


  ਜਿਵੇਂ-ਜਿਵੇਂ ਭਾਰਤੀ ਅਰਥਵਿਵਸਥਾ ਵੱਧ ਰਹੀ ਹੈ, ਉਵੇਂ ਹੀ ਇਹ ਵੈਲਿਊ ਚੈਨ ਨੂੰ ਅੱਗੇ ਵਧਾ ਰਹੀ ਹੈ, ਊਰਜਾ ਦੀ ਮੰਗ ਵੱਧਦੀ ਜਾਵੇਗੀ। 19ਵੀਂ ਇਲੈਕਟ੍ਰਿਕ ਪਾਵਰ ਸਰਵੇ ਰਿਪੋਰਟ ਦੇ ਅਨੁਸਾਰ, ਸਾਲ 2016-17, 2021-22 ਅਤੇ 2026-27 ਦੌਰਾਨ ਪੂਰੇ ਭਾਰਤ ਵਿੱਚ ਬਿਜਲੀ ਦੀ ਖਪਤ ਦਾ ਅਨੁਮਾਨ ਕ੍ਰਮਵਾਰ 921 BU, 1300 BU ਅਤੇ 1743 BU ਹੈ। ਇਸ ਦੇ 2036-37 ਤੱਕ 3049 BU ਤੱਕ ਵਧਣ ਦੀ ਉਮੀਦ ਹੈ। ਇਸ ਵੇਲੇ, 2021-22 ਵਿੱਚ ਭਾਰਤ ਦੀ ਕੁੱਲ ਬਿਜਲੀ ਉਤਪਾਦਨ ਸਮਰੱਥਾ ਸਿਰਫ਼ 1491 BU ਹੈ। ਇਹ ਦੇਖਦਿਆਂ ਕਿ ਭਾਰਤ ਹੁਣ ਕੋਲੇ ਨਾਲ ਚੱਲਣ ਵਾਲੇ ਪਾਵਰ ਪਲਾਂਟ ਨੂੰ ਸ਼ਾਮਲ ਨਹੀਂ ਕਰੇਗਾ, ਇਸ ਮੰਗ ਨੂੰ ਪੂਰਾ ਕਰਨ ਦਾ ਇੱਕੋ-ਇੱਕ ਆਰਥਿਕ ਤੌਰ 'ਤੇ ਵਿਹਾਰਕ ਤਰੀਕਾ ਰੀਨਿਊਏਬਲ ਊਰਜਾ ਹੈ।


  2019 ਵਿੱਚ, ਸੂਰਜੀ ਅਤੇ ਪੌਣ ਊਰਜਾ ਦੇ ਨਾਲ ਭਾਰਤ ਸਥਾਪਤ ਕੀਤੀ ਰੀਨਿਊਏਬਲ ਊਰਜਾ ਸਮਰੱਥਾ ਵਿੱਚ ਵਿਸ਼ਵ ਪੱਧਰ 'ਤੇ ਚੌਥੇ ਸਥਾਨ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2030 ਤੱਕ 450 ਗੀਗਾਵਾਟ ਰੀਨਿਊਏਬਲ ਊਰਜਾ ਪੈਦਾ ਕਰਨ ਦਾ ਟੀਚਾ ਰੱਖਿਆ ਹੈ - ਜੋ ਕਿ ਮੌਜੂਦਾ ਸਮਰੱਥਾ ਤੋਂ ਪੰਜ ਗੁਣਾ ਵੱਧ ਹੋਵੇਗਾ। ਜੇਕਰ ਇਸ ਨੂੰ ਹਾਸਲ ਕੀਤਾ ਜਾਂਦਾ ਹੈ, ਤਾਂ ਇਸਦਾ ਮਤਲਬ ਇਹ ਵੀ ਹੈ ਕਿ ਭਾਰਤ 2030 ਤੱਕ ਆਪਣੀ 60% ਬਿਜਲੀ ਬਾਲਣ ਦੇ ਗੈਰ-ਜੈਵਿਕ ਸਰੋਤਾਂ ਤੋਂ ਪੈਦਾ ਕਰੇਗਾ, ਜੋ ਕਿ ਪੈਰਿਸ ਵਾਅਦੇ ਵਿੱਚ ਨਿਯਤ ਕੀਤੇ 40% ਦੇ ਟੀਚੇ ਤੋਂ ਬਹੁਤ ਜ਼ਿਆਦਾ ਹੋਵੇਗਾ। ਇਸ ਦਾ ਇਹ ਵੀ ਮਤਲਬ ਹੋਵੇਗਾ ਕਿ ਭਾਰਤ ਅਜਿਹੇ ਸਮੇਂ ਵਿੱਚ ਬਾਲਣ ਆਯਾਤ ਬਿਲਾਂ 'ਤੇ ਬੱਚਤ ਕਰੇਗਾ ਜਦੋਂ ਬਾਲਣ ਦੀਆਂ ਕੀਮਤਾਂ ਪਹਿਲਾਂ ਨਾਲੋਂ ਜ਼ਿਆਦਾ ਅਨਿਸ਼ਚਿਤ ਹਨ।

  ਸਟੈਂਡਰਡ ਚਾਰਟਰਡ SDG ਇਨਵੈਸਟਮੈਂਟ ਮੈਪ ਦੇ ਅਨੁਸਾਰ, ਇਕੱਲਾ ਭਾਰਤ, ਸਾਫ਼ ਊਰਜਾ ਵਿੱਚ $700 ਬਿਲੀਅਨ ਤੋਂ ਵੱਧ ਦੇ ਨਿੱਜੀ ਨਿਵੇਸ਼ ਦੇ ਮੌਕੇ ਪ੍ਰਦਾਨ ਕਰਦਾ ਹੈ। ਸੂਰਜੀ ਊਰਜਾ ਅਤੇ ਊਰਜਾ ਸੰਬੰਧੀ ਚੁਣੌਤੀ ਲਈ ਭਾਰਤ ਦੇ ਵੱਧਦੇ ਕਦਮ। ਭਾਰਤ ਕੋਲ ਦੁਨੀਆ ਨੂੰ ਇਹ ਦਿਖਾਉਣ ਦਾ ਮੌਕਾ ਹੈ ਕਿ ਕਿਵੇਂ ਕੋਈ ਉਭਰਦੀ ਅਰਥਵਿਵਸਥਾ ਆਪਣੀ ਆਰਥਿਕਤਾ ਅਤੇ ਵਾਤਾਵਰਣ ਦੋਵਾਂ ਲਈ ਟਿਕਾਊ ਢੰਗ ਨਾਲ ਆਪਣੀਆਂ ਊਰਜਾ ਲੋੜਾਂ ਨੂੰ ਪੂਰਾ ਕਰ ਸਕਦੀ ਹੈ। ਭਾਰਤ ਸਰਕਾਰ ਨੇ ਪੈਰਿਸ ਕਲਾਈਮੇਟ ਕਾਨਫਰੰਸ ਵਿੱਚ NDC ਨੂੰ ਗੈਰ-ਜੈਵਿਕ ਬਾਲਣ ਸਰੋਤਾਂ ਤੋਂ ਸਾਡੀ 40% ਬਿਜਲੀ ਪੈਦਾ ਕਰਨ ਲਈ ਬਹੁਤ ਸਾਰੇ ਸੁਝਾਅ ਰੱਖੇ। ਹਾਲਾਂਕਿ, ਭਾਰਤ ਸਰਕਾਰ ਇਹ ਜਾਣਦੇ ਹੋਏ ਇਸ ਵਚਨਬੱਧਤਾ ਨੂੰ ਪੂਰਾ ਕਰਨ ਦੇ ਯੋਗ ਸੀ ਕਿ ਇਸਨੂੰ Tata Power ਵਰਗੀਆਂ ਨਿੱਜੀ ਕੰਪਨੀਆਂ ਵੱਲੋਂ ਸਮਰਥਨ ਪ੍ਰਾਪਤ ਹੈ ਜੋ ਇਸ ਸੰਬੰਧ ਵਿੱਚ ਸ਼ਾਨਦਾਰ ਤਰੱਕੀ ਕਰ ਰਹੀਆਂ ਹਨ।


  ਪੇਂਡੂ ਖੇਤਰਾਂ ਵਿੱਚ ਲਗਭਗ 200 ਮਾਈਕ੍ਰੋਗ੍ਰਿਡਸ ਤੋਂ ਇਲਾਵਾ, Tata Power ਨੇ ਪਹਿਲਾਂ ਹੀ ਛੱਤ 'ਤੇ ਸੋਲਰ ਦੀ ਸਥਾਪਨਾ ਰਾਹੀਂ 1000MW ਤੋਂ ਵੱਧ ਦੀ ਸਥਾਪਤ ਸਮਰੱਥਾ ਹਾਸਲ ਕਰ ਲਈ ਹੈ, ਜਿਸ ਨਾਲ ਇਹ ਪਿਛਲੇ 8 ਸਾਲਾਂ ਤੋਂ ਭਾਰਤ ਦੀ ਨੰਬਰ 1 ਸੋਲਰ EPC ਕੰਪਨੀ ਬਣ ਗਈ ਹੈ। ਇਕੱਲੇ ਇਹਨਾਂ ਸਥਾਪਨਾਵਾਂ ਰਾਹੀਂ, Tata Power ਦੇ ਗਾਹਕਾਂ ਨੇ ਆਪਣੇ ਔਸਤ ਬਿਜਲੀ ਬਿਲਾਂ ਵਿੱਚ 50% ਤੱਕ ਦੀ ਬੱਚਤ ਕੀਤੀ ਹੈ ਅਤੇ 30 ਮਿਲੀਅਨ+ ਟਨ CO2 ਨੂੰ ਵੀ ਬਚਾਇਆ ਹੈ।


  ਨਵੀਨਤਾਕਾਰੀ ਕੀਮਤਾਂ ਦੇ ਜ਼ਰੀਏ ਜੋ ਕਿ ਸਿੱਧੇ ਖਰਚੇ, ਪੂਰੀ ਸੇਵਾ ਸਥਾਪਨਾ ਅਤੇ ਮੁਰੰਮਤ ਦੇ ਖਰਚਿਆਂ ਨੂੰ ਘਟਾਉਂਦੀ ਹੈ ਅਤੇ 25 ਸਾਲਾਂ ਦੀ ਵਾਰੰਟੀ ਦੇ ਨਾਲ, Tata Power ਭਾਰਤ ਨੂੰ ਇਸ ਵੇਲੇ ਕੁਦਰਤੀ ਊਰਜਾ ਦੇ ਭਵਿੱਖ ਵੱਲ ਵੱਧਣ ਵਿੱਚ ਮਦਦ ਕਰ ਰਹੀ ਹੈ।


  ₹3400 ਕਰੋੜ ਦੇ ਨਿਵੇਸ਼ ਰਾਹੀਂ, Tata Power 4GW ਸੋਲਰ ਸੈੱਲ ਅਤੇ ਮਾਡਿਊਲ ਨਿਰਮਾਣ ਸਮਰੱਥਾ ਵੀ ਤਿਆਰ ਕਰ ਰਹੀ ਹੈ। ਇਹ ਬਦਲੇ ਵਿੱਚ, ਸੋਲਰ ਸੈੱਲ ਅਤੇ ਬੈਟਰੀ ਦੇ ਆਯਾਤ ਪ੍ਰਤੀ ਭਾਰਤ ਦੀ ਨਿਰਭਰਤਾ ਨੂੰ ਘਟਾ ਦੇਵੇਗਾ। ਇਸ ਲਿਖਤ ਦੇ ਸਮੇਂ, Tata Power ਕੋਲ 5114 ਮੈਗਾਵਾਟ ਦੀ ਸਾਫ਼ ਊਰਜਾ ਸਮਰੱਥਾ ਅਤੇ 2000+ EV ਚਾਰਜਿੰਗ ਸਟੇਸ਼ਨ ਹਨ। Tata Power ਦਾ ਕਲੀਨ ਐਨਰਜੀ ਇਨਕਿਊਬੇਸ਼ਨ ਸੈਂਟਰ, ਕੁਦਰਤੀ ਊਰਜਾ ਤਕਨਾਲੋਜੀਆਂ ਵਿੱਚ ਨਵੀਨਤਾ ਦੀ ਅਗਲੀ ਲਹਿਰ ਨੂੰ ਉਤਸ਼ਾਹਤ ਕਰਦੇ ਹੋਏ, ਨਵੀਂ ਸਾਫ਼ ਅਤੇ ਕੁਦਰਤੀ ਊਰਜਾ ਦੇ ਸਟਾਰਟਅੱਪ ਨੂੰ ਵਧਾਵਾ ਦੇ ਰਿਹਾ ਹੈ, ਜੋ ਭਾਰਤ ਨੂੰ ਵਿਸ਼ਵ-ਪੱਧਰੀ ਊਰਜਾ ਸੰਭਾਲ, ਉਤਪਾਦਨ ਅਤੇ ਟਿਕਾਊਤਾ ਵਿੱਚ ਸਭ ਤੋਂ ਅੱਗੇ ਲੈ ਜਾਵੇਗਾ।


  ਸਿੱਟਾ


  Tata Power ਲਈ, ਸਥਿਰਤਾ ਦਾ ਸਿਧਾਂਤ ਵਿਆਪਕ ਹੈ। "Tata Power ਦੀ ਸਥਿਰਤਾ, ਸਾਡੇ ਸੰਸਥਾਪਕ ਜਮਸ਼ੇਤਜੀ ਟਾਟਾ ਦੇ 100 ਸਾਲ ਪਹਿਲਾਂ ਦੇ ਨਜ਼ਰੀਏ 'ਤੇ ਆਧਾਰਤ ਹੈ। ਸਾਡਾ ਉਦੇਸ਼ ਹਮੇਸ਼ਾਂ ਇਸ ਦੇਸ਼ ਦੇ ਲੋਕਾਂ ਨੂੰ ਸਾਫ਼, ਭਰਪੂਰ ਅਤੇ ਕਿਫਾਇਤੀ ਊਰਜਾ ਪ੍ਰਦਾਨ ਕਰਨਾ ਰਿਹਾ ਹੈ। ਇਸਦੀ ਸਾਰਥਕਤਾ ਸ਼ਾਇਦ ਅੱਜ ਜ਼ਿਆਦਾ ਹੈ, ਜਦੋਂ ਜਲਵਾਯੂ ਤਬਦੀਲੀ ਇੱਕ ਵਿਸ਼ਵ-ਪੱਧਰੀ ਖ਼ਤਰਾ ਬਣ ਚੁੱਕੀ ਹੈ, ”Tata Power ਦੇ CEO ਅਤੇ MD, ਡਾ. ਪ੍ਰਵੀਰ ਸਿਨਹਾ ਨੇ Network18 ਨੂੰ ਦਿੱਤੇ ਇੱਕ ਹਾਲੀਆ ਇੰਟਰਵਿਊ ਵਿੱਚ ਕਿਹਾ।


  Tata Power ਦੇ ਪੋਰਟਫੋਲੀਓ ਵਿੱਚ ਇਸ ਵੇਲੇ 32% ਕੁਦਰਤੀ ਊਰਜਾ ਸ਼ਾਮਲ ਹੈ, ਅਤੇ ਇਹ 2030 ਤੱਕ 70% ਅਤੇ 2045 ਤੱਕ 100% ਤੱਕ ਵੱਧਣ ਦੀ ਉਮੀਦ ਹੈ। Tata Power ਭਾਰਤ ਦੀ ਪਹਿਲੀ ਕੰਪਨੀ ਹੈ ਜਿਸ ਨੇ 2045 ਤੱਕ ਖੁਦ ਲਈ ਸ਼ੁੱਧ ਜ਼ੀਰੋ ਨਿਕਾਸੀ ਦਾ ਟੀਚਾ ਰੱਖਿਆ ਹੈ। ਹਾਲਾਂਕਿ, ਇਹ ਭਰੋਸਾ ਕਿ ‘ਸਸਟੇਨੇਬਲ ਇਜ਼ ਅਟੇਨੇਬਲ’ ਉਹ ਪੂਰੇ ਭਾਈਚਾਰੇ ਵਿੱਚ ਪੈਦਾ ਕਰਨਾ ਚਾਹੁੰਦੇ ਹਨ; ਕੁਦਰਤੀ ਉਤਪਾਦਾਂ ਅਤੇ ਸਮਾਧਾਨਾਂ ਨੂੰ ਵੱਡੇ ਪੱਧਰ 'ਤੇ ਅਪਣਾ ਕੇ ਲੱਖਾਂ ਭਾਰਤੀਆਂ ਲਈ ਇੱਕ ਟਿਕਾਊ ਜੀਵਨਸ਼ੈਲੀ ਨੂੰ 'ਪ੍ਰਾਪਤਯੋਗ' ਬਣਾਉਣਾ। ਉਨ੍ਹਾਂ ਨੇ ਆਪਣੇ ਗਾਹਕਾਂ ਨੂੰ ਗ੍ਰੀਨ ਟੈਰਿਫ ਅਪਣਾ ਕੇ ਬਿਜਲੀ ਦੀ ਕੁਦਰਤੀ ਸਪਲਾਈ ਹਾਸਲ ਕਰਨ ਦਾ ਵਿਕਲਪ ਦੇ ਕੇ, ਇਸਦੀ ਸ਼ੁਰੂਆਤ ਕੀਤੀ ਹੈ।


  ਜਿਵੇਂ ਕਿ ਭਾਰਤ ਸਾਫ਼ ਸਰੋਤਾਂ ਤੋਂ ਬਿਜਲੀ ਪੈਦਾ ਕਰਨ ਦੀ ਆਪਣੀ ਸਮਰੱਥਾ ਦਾ ਵਿਸਤਾਰ ਕਰ ਰਿਹਾ ਹੈ, ਅਤੇ ਜਿਵੇਂ ਕਿ ਭਾਰਤੀ ਖਪਤਕਾਰ ਅਤੇ ਕਾਰੋਬਾਰ ਵੱਧ ਤੋਂ ਵੱਧ ਕੁਦਰਤੀ ਊਰਜਾ ਦੀ ਚੋਣ ਕਰ ਰਹੇ ਹਨ, ਅਜਿਹਾ ਕਹਿਣਾ ਗਲਤ ਨਹੀਂ ਹੋਵੇਗਾ ਕਿ ਭਾਰਤ ਇੱਕ ਅਜਿਹੇ ਭਵਿੱਖ ਦੇ ਸਿਰੇ 'ਤੇ ਖੜ੍ਹਾ ਹੈ ਜਿੱਥੇ ਇਹ ਵਿਸ਼ਵ ਲਈ ਇੱਕ ਮਿਸਾਲ ਬਣ ਸਕਦਾ ਹੈ।

  Published by:Ashish Sharma
  First published:

  Tags: Solar energy, Solar power, Tata Power