Home /News /lifestyle /

Tata Power: ਇੱਕ ਟਿਕਾਊ ਰਾਸ਼ਟਰ ਵਾਸਤੇ ਕੁਦਰਤੀ ਅਤੇ ਸਾਫ਼ ਊਰਜਾ ਦੀ ਪ੍ਰਾਪਤੀ ਲਈ ਯਤਨਸ਼ੀਲ

Tata Power: ਇੱਕ ਟਿਕਾਊ ਰਾਸ਼ਟਰ ਵਾਸਤੇ ਕੁਦਰਤੀ ਅਤੇ ਸਾਫ਼ ਊਰਜਾ ਦੀ ਪ੍ਰਾਪਤੀ ਲਈ ਯਤਨਸ਼ੀਲ

ਊਰਜਾ ਦਾ ਵਿਕੇਂਦਰੀਕਰਨ ਮਹੱਤਵਪੂਰਨ ਹੋਵੇਗਾ ਤਾਂ ਕਿ ਖਪਤਕਾਰ ਖੁਦ ਬਿਜਲੀ ਪੈਦਾ ਕਰ ਸਕਣ।

ਊਰਜਾ ਦਾ ਵਿਕੇਂਦਰੀਕਰਨ ਮਹੱਤਵਪੂਰਨ ਹੋਵੇਗਾ ਤਾਂ ਕਿ ਖਪਤਕਾਰ ਖੁਦ ਬਿਜਲੀ ਪੈਦਾ ਕਰ ਸਕਣ।

Tata Power Sustainable is Attainable: News18 Network ਨੇ ਇੱਕ ਵਿਸ਼ੇਸ਼ ਪਹਿਲਕਦਮੀ ‘Tata Power: ਸਸਟੇਨੇਬਲ ਇਜ਼ ਅਟੇਨੇਬਲ’ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਇਸ ਬਾਰੇ ਗੱਲਬਾਤ ਕੀਤੀ ਜਾ ਸਕੇ ਕਿ ਕਾਰੋਬਾਰ, ਸਰਕਾਰਾਂ ਅਤੇ ਲੋਕ ਇੱਕ ਟਿਕਾਊ ਅਤੇ ਘੱਟ-ਕਾਰਬਨ ਵਾਲੇ ਭਵਿੱਖ ਦਾ ਨਿਰਮਾਣ ਕਿਵੇਂ ਕਰ ਸਕਦੇ ਹਨ।

ਹੋਰ ਪੜ੍ਹੋ ...
 • Share this:

  Tata Power Sustainable is Attainable: 2070 ਤੱਕ ਸ਼ੁੱਧ ਜ਼ੀਰੋ ਨਿਕਾਸੀ ਪ੍ਰਾਪਤ ਕਰਨ ਦੀ ਭਾਰਤ ਦੀ ਵਚਨਬੱਧਤਾ ਦੇਸ਼ ਨੂੰ ਸਾਫ਼, ਹਰੇ-ਭਰੇ ਅਤੇ ਟਿਕਾਊ ਆਰਥਿਕ ਵਿਕਾਸ ਦੇ ਰਾਹ 'ਤੇ ਲਿਜਾਉਣ ਲਈ ਤਿਆਰ ਹੈ। ਇਸ ਸਾਫ਼ ਊਰਜਾ ਤਬਦੀਲੀ ਨੂੰ ਪ੍ਰਾਪਤ ਕਰਨ ਲਈ ਕਾਰਪੋਰੇਟਾਂ ਅਤੇ ਨਾਗਰਿਕਾਂ ਵੱਲੋਂ ਵੀ ਵਚਨਬੱਧਤਾ ਦੀ ਲੋੜ ਪਵੇਗੀ। ਇਸ ਨੂੰ ਅੱਗੇ ਵਧਾਉਂਦੇ ਹੋਏ, News18 Network ਨੇ ਇੱਕ ਵਿਸ਼ੇਸ਼ ਪਹਿਲਕਦਮੀ ‘Tata Power: ਸਸਟੇਨੇਬਲ ਇਜ਼ ਅਟੇਨੇਬਲ’ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ ਜਾਗਰੂਕਤਾ ਪੈਦਾ ਕੀਤੀ ਜਾ ਸਕੇ ਅਤੇ ਇਸ ਬਾਰੇ ਗੱਲਬਾਤ ਕੀਤੀ ਜਾ ਸਕੇ ਕਿ ਕਾਰੋਬਾਰ, ਸਰਕਾਰਾਂ ਅਤੇ ਲੋਕ ਇੱਕ ਟਿਕਾਊ ਅਤੇ ਘੱਟ-ਕਾਰਬਨ ਵਾਲੇ ਭਵਿੱਖ ਦਾ ਨਿਰਮਾਣ ਕਿਵੇਂ ਕਰ ਸਕਦੇ ਹਨ।

  ਵੱਡੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਾਡੀ ਮਦਦ ਕਰਨ ਲਈ ਪਾਵਰ ਸੈਕਟਰ ਦੀ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ। Tata Power, ਭਾਰਤ ਦੀਆਂ ਸਭ ਤੋਂ ਵੱਡੀਆਂ ਏਕੀਕ੍ਰਿਤ ਬਿਜਲੀ ਕੰਪਨੀਆਂ ਵਿੱਚੋਂ ਇੱਕ ਅਤੇ ਆਪਣੇ ਕੁੱਲ ਰਿਨਿਊਏਬਲ-ਪੋਰਟਫੋਲੀਓ ਵਿੱਚ 32% ਸਾਫ਼ ਊਰਜਾ ਉਤਪਾਦਨ ਕਰਨ ਵਾਲਾ ਲੀਡਰ, ਟਿਕਾਊ ਭਵਿੱਖ ਨੂੰ ਪ੍ਰਾਪਤ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਏਗਾ। ਸੋਲਰ ਛੱਤਾਂ, EV ਚਾਰਜਿੰਗ, ਸੋਲਰ ਪੰਪ ਅਤੇ ਊਰਜਾ ਪ੍ਰਬੰਧਨ ਦੇ ਸਮਾਧਾਨਾਂ ਸਮੇਤ ਨਵੀਨਤਮ ਬੈਟਰੀ ਤਕਨਾਲੋਜੀਆਂ ਦੇ ਨਾਲ, Tata Power ਭਾਰਤ ਦੀ ਊਰਜਾ ਤਬਦੀਲੀ ਵਿੱਚ ਬਹੁਤ ਹੀ ਅਹਿਮ ਭੂਮਿਕਾ ਨਿਭਾਉਂਦਾ ਹੈ।

  ਡਾ. ਪ੍ਰਵੀਰ ਸਿਨਹਾ ਨੇ ਇਸ ਬਾਰੇ ਗੱਲਾਂ ਕਰਦਿਆਂ News18 Network ਨੂੰ ਦੱਸਿਆ ਕਿ ਅਜਿਹਾ ਕਿਉਂ ਕਿਹਾ ਜਾ ਰਿਹਾ ਹੈ "ਸਸਟੇਨੇਬਲ ਇਜ਼ ਅਟੇਨੇਬਲ"। ਉਸਦੀ ਸੋਚ ਦੇ ਮੁਤਾਬਕ ਅਜਿਹਾ ਟੀਚਾ "ਊਰਜਾ ਸੁਰੱਖਿਆ, ਇਕੁਇਟੀ ਅਤੇ ਟਿਕਾਊਤਾ" ਪ੍ਰਦਾਨ ਕਰਨ ਬਾਰੇ ਹੈ। ਡਾ. ਸਿਨਹਾ ਨੇ ਕਿਹਾ ਕਿ ਭਾਰਤ ਸਭ ਤੋਂ ਤੇਜ਼ੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਵਿੱਚੋਂ ਇੱਕ ਹੈ ਅਤੇ "ਉਹ ਦੁਨੀਆ ਭਰ ਵਿੱਚ ਊਰਜਾ ਦੀ ਵੱਧ ਰਹੀ ਮੰਗ ਨੂੰ ਮਹਿਸੂਸ ਕਰੇਗਾ"। "ਆਉਣ ਵਾਲੇ ਦਹਾਕਿਆਂ ਵਿੱਚ, ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ ਸਾਫ਼ ਅਤੇ ਕੁਦਰਤੀ ਊਰਜਾ, ਇੱਕ ਵੱਡੀ ਭੂਮਿਕਾ ਨਿਭਾਏਗੀ।"

  ਬਿਜਲੀ ਦੀ ਪਹੁੰਚ ਅਤੇ ਸਮਰੱਥਾ ਦੋਵਾਂ ਦੀ ਲੋੜ 'ਤੇ ਜ਼ੋਰ

  ਉਨ੍ਹਾਂ ਨੇ ਬਿਜਲੀ ਦੀ ਪਹੁੰਚ ਅਤੇ ਸਮਰੱਥਾ ਦੋਵਾਂ ਦੀ ਲੋੜ 'ਤੇ ਜ਼ੋਰ ਦਿੱਤਾ। Tata Power ਇੱਕ ਟਿਕਾਊ ਜੀਵਨਸ਼ੈਲੀ ਨੂੰ ਪ੍ਰਾਪਤ ਕਰਨ ਲਈ ਕਾਰੋਬਾਰਾਂ ਅਤੇ ਖਪਤਕਾਰਾਂ ਦੀ ਛੋਟੀ, ਪਰ ਮਹੱਤਵਪੂਰਨ ਤਬਦੀਲੀਆਂ ਕਰਨ ਵਿੱਚ ਮਦਦ ਕਰਨਾ ਚਾਹੁੰਦਾ ਹੈ। ਦੇਸ਼ ਦੇ ਵਿਕਾਸ ਨੂੰ ਤੇਜ਼ ਕਰਨ ਦੇ ਨਾਲ-ਨਾਲ ਡਾ. ਸਿਨਹਾ ਨੇ ਕਿਹਾ, "ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਕਿ ਅਸੀਂ ਉਸ ਰਾਹ ਦੀ ਅਗਵਾਈ ਕਰੀਏ ਜਿਸ ਨਾਲ ਅਸੀਂ ਜਲਵਾਯੂ ਤਬਦੀਲੀ ਨੂੰ ਉਲਟਾਉਣ ਦੇ ਯੋਗ ਬਣ ਸਕੀਏ"।

  ਵੱਡੇ ਟੀਚੇ ਦਾ ਪ੍ਰਸਤਾਵ ਰੱਖਣ ਵਾਲੀ ਇਹ ਭਾਰਤ ਦੀ ਪਹਿਲੀ ਕੰਪਨੀ

  ਇਹ ਤਬਦੀਲੀ ਕੋਈ ਵਿਕਲਪ ਨਹੀਂ ਬਲਕਿ "ਇਸ ਦੇਸ਼ ਦੇ ਲੋਕਾਂ ਦਾ ਸਮਰਥਨ ਕਰਨ ਦੀ ਵਚਨਬੱਧਤਾ" ਹੈ। "ਵਾਕ ਦ ਟਾਕ" ਕਰਨ ਦੀ ਲੋੜ ਨੂੰ ਦੁਹਰਾਉਂਦੇ ਹੋਏ, ਡਾ. ਸਿਨਹਾ ਨੇ ਕਿਹਾ ਕਿ ਮੌਜੂਦਾ ਸਮੇਂ ਵਿੱਚ ਕੁਦਰਤੀ ਊਰਜਾ ਪੋਰਟਫੋਲੀਓ ਨੂੰ 32% ਤੋਂ, Tata Power ਨੇ ਇਸ ਅੰਕੜੇ ਨੂੰ 2030 ਤੱਕ 70% ਅਤੇ 2045 ਤੱਕ 100% ਤੱਕ ਵਧਾਉਣ ਦਾ ਪ੍ਰਸਤਾਵ ਰੱਖਿਆ ਹੈ, ਇਸ ਰਾਹੀਂ ਅਜਿਹੇ ਵੱਡੇ ਟੀਚੇ ਦਾ ਪ੍ਰਸਤਾਵ ਰੱਖਣ ਵਾਲੀ ਇਹ ਭਾਰਤ ਦੀ ਪਹਿਲੀ ਕੰਪਨੀ ਬਣ ਗਈ ਹੈ।

  ਤਬਦੀਲੀ ਯੋਜਨਾ ਵਿੱਚ ਬਹੁਤ ਸਾਰੇ ਪ੍ਰੋਗਰਾਮ ਸ਼ਾਮਲ ਹੋਣਗੇ। ਡਾ. ਸਿਨਹਾ ਨੇ ਕਿਹਾ ਕਿ ਨਵੀਆਂ ਤਕਨਾਲੋਜੀਆਂ ਅਤੇ ਨਵੀਨਤਾਵਾਂ ਦੀ ਵਰਤੋਂ ਨਾਲ, ਸਾਫ਼ ਊਰਜਾ ਸਮਾਧਾਨ ਵਪਾਰਕ ਤੌਰ 'ਤੇ ਵਿਵਹਾਰਕ ਅਤੇ ਖਪਤਕਾਰਾਂ ਲਈ ਕਿਫਾਇਤੀ ਬਣ ਜਾਣਗੇ। ਉਦਾਹਰਨ ਲਈ, Tata Power ਦੁਨੀਆ ਵਿੱਚ ਸਭ ਤੋਂ ਵੱਡੀਆਂ ਮਾਈਕ੍ਰੋ-ਗਰਿੱਡ ਪਹਿਲਕਦਮੀਆਂ ਵਿੱਚੋਂ ਇੱਕ ਦਾ ਸੰਚਾਲਨ ਕਰਦਾ ਹੈ। ਊਰਜਾ ਪ੍ਰਬੰਧਨ ਸੇਵਾਵਾਂ ਛੋਟੇ ਅਤੇ ਦਰਮਿਆਨੇ ਉਦਯੋਗਾਂ ਲਈ ਵੀ ਕੰਮ ਕਰ ਰਹੀਆਂ ਹਨ। ਹੁਣ ਇਸਦਾ ਟੀਚਾ ਸਾਫ਼ ਊਰਜਾ ਸਮਾਧਾਨਾਂ ਨੂੰ ਤੇਜ਼ੀ ਨਾਲ ਅਪਣਾਉਣ ਅਤੇ ਵੱਡੇ ਪੈਮਾਨੇ ਨੂੰ ਪ੍ਰਾਪਤ ਕਰਨਾ ਹੋਵੇਗਾ।

  'ਸਾਫ਼ ਅਤੇ ਕੁਦਰਤੀ ਊਰਜਾ ਤੇਜ਼ੀ ਨਾਲ ਇੱਕ ਆਦਰਸ਼ ਬਣ ਰਹੀ'

  ਡਾ. ਸਿਨਹਾ ਵਿਸ਼ਵ ਪੱਧਰ 'ਤੇ ਤਿੰਨ ਵੱਡੀਆਂ ਤਬਦੀਲੀਆਂ ਦੇਖਦੇ ਹਨ, ਪਹਿਲਾ, ਡੀਕਾਰਬੋਨਾਈਜ਼ੇਸ਼ਨ, ਜਿੱਥੇ ਸਾਫ਼ ਅਤੇ ਕੁਦਰਤੀ ਊਰਜਾ ਤੇਜ਼ੀ ਨਾਲ ਇੱਕ ਆਦਰਸ਼ ਬਣ ਰਹੀ ਹੈ। ਦੂਜਾ, ਸ਼ਹਿਰੀ ਅਤੇ ਪੇਂਡੂ ਖੇਤਰਾਂ ਵਿੱਚ ਊਰਜਾ ਦਾ ਵਿਕੇਂਦਰੀਕਰਨ ਹੈ, ਜਿਸ ਲਈ ਇੱਕ ਹਾਈਬ੍ਰਿਡ ਸਮਾਧਾਨ ਵਾਲੇ ਮਾਡਲ ਦੀ ਲੋੜ ਹੋਵੇਗੀ। ਉਦਾਹਰਨ ਲਈ, ਸੂਰਜੀ ਊਰਜਾ ਦਿਨ ਵੇਲੇ ਅਤੇ ਰਾਤ ਨੂੰ ਪੌਣ ਊਰਜਾ ਲੋੜਾਂ ਪੂਰੀਆਂ ਕਰ ਸਕਦੀ ਹੈ।

  ਅਜਿਹੀਆਂ ਪਹਿਲਕਦਮੀਆਂ ਲਈ ਨੌਜਵਾਨਾਂ ਨਾਲ ਸਾਂਝੇਦਾਰੀ ਦੀ ਲੋੜ ਹੋਵੇਗੀ, ਜੋ ਹਰਿਆਵਲ ਪ੍ਰੋਜੈਕਟਾਂ ਲਈ ਆਪਣਾ ਜੀਵਨ ਸਮਰਪਿਤ ਕਰਦੇ ਹਨ। ਇਸ ਸਬੰਧ ਵਿੱਚ, Tata Power ਦੁਆਰਾ ਦਿੱਲੀ ਵਿੱਚ ਸਥਾਪਤ ਕਲੀਨ ਐਨਰਜੀ ਇੰਟਰਨੈਸ਼ਨਲ ਇਨਕਿਊਬੇਸ਼ਨ ਸੈਂਟਰ "ਸਵੱਛ ਊਰਜਾ ਖੇਤਰ ਵਿੱਚ ਕੰਮ ਕਰ ਰਹੇ ਕਈ ਸਟਾਰਟਅੱਪਸ ਲਈ ਲੈਬ-ਟੂ-ਮਾਰਕੀਟ ਇਨਕਿਊਬੇਸ਼ਨ ਸਹਾਇਤਾ ਪ੍ਰਦਾਨ ਕਰਦਾ ਹੈ।" ਇਹ ਸਟਾਰਟਅੱਪ "ਇੱਕ ਵਿਸ਼ਾਲ ਸਮਾਜਿਕ ਅਤੇ ਵਾਤਾਵਰਣ ਪ੍ਰਭਾਵ" ਬਣਾਉਣ ਲਈ ਸੈੱਟ ਕੀਤੇ ਗਏ ਹਨ। ਮੁੱਖ ਫੋਕਸ ਖੇਤਰ ਵਿਸ਼ਵਵਿਆਪੀ ਊਰਜਾ ਪਹੁੰਚ, ਊਰਜਾ ਕੁਸ਼ਲਤਾ ਅਤੇ ਸਫਲ ਸਾਫ਼ ਤਕਨਾਲੋਜੀਆਂ ਹੋਣਗੇ। ਡਾ. ਸਿਨਹਾ ਦੇ ਅਨੁਸਾਰ, ਇਹਨਾਂ ਸਭ ਦਾ ਕਨਵਰਜੈਂਸ, "ਦੁਨੀਆਂ ਦੇ ਊਰਜਾ ਪੈਦਾ ਕਰਨ ਅਤੇ ਖਪਤ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ"।

  ਡਾ. ਸਿਨਹਾ ਦੇ ਅਨੁਸਾਰ, ਇਹਨਾਂ ਸਭ ਦਾ ਕਨਵਰਜੈਂਸ, "ਦੁਨੀਆਂ ਦੇ ਊਰਜਾ ਪੈਦਾ ਕਰਨ ਅਤੇ ਖਪਤ ਕਰਨ ਦੇ ਤਰੀਕੇ ਨੂੰ ਬਦਲ ਦੇਵੇਗਾ"।

  EV ਚਾਰਜਿੰਗ ਦਾ ਬੁਨਿਆਦੀ ਢਾਂਚਾ, ਖਰੀਦਦਾਰਾਂ ਲਈ ਇੱਕ ਵੱਡੀ ਚਿੰਤਾ

  ਡਾ. ਸਿਨਹਾ ਨੇ ਕਿਹਾ ਕਿ ਇਸੇ ਤਰਜ਼ 'ਤੇ, ਇਲੈਕਟ੍ਰਿਕ ਗਤੀਸ਼ੀਲਤਾ ਵੀ ਆਉਣ ਵਾਲੇ ਸਮੇਂ ਵਿੱਚ ਬਦਲ ਜਾਵੇਗੀ। ਦਰਅਸਲ, EV ਚਾਰਜਿੰਗ ਦਾ ਬੁਨਿਆਦੀ ਢਾਂਚਾ, ਖਰੀਦਦਾਰਾਂ ਲਈ ਇੱਕ ਵੱਡੀ ਚਿੰਤਾ ਦਾ ਵਿਸ਼ਾ ਹੈ। Tata Power ਕੋਲ ਖਪਤਕਾਰਾਂ ਨੂੰ ਹੋਣ ਵਾਲੀ "ਰੇਂਜ ਚਿੰਤਾ" ਨੂੰ ਦੂਰ ਕਰਨ ਲਈ, ਦੇਸ਼ ਭਰ ਵਿੱਚ 2,300 ਤੋਂ ਵੱਧ ਚਾਰਜਰਾਂ ਦਾ ਸਭ ਤੋਂ ਵੱਡਾ EV ਚਾਰਜਿੰਗ ਨੈੱਟਵਰਕ ਹੈ। ਇਸ ਤੋਂ ਇਲਾਵਾ, ਇਸ ਨੇ ਖਪਤਕਾਰਾਂ ਨੂੰ ਲਗਭਗ 20,000 ਹੋਮ ਚਾਰਜਰ ਪ੍ਰਦਾਨ ਕੀਤੇ ਹਨ। ਇਸ ਨੇ ਦੇਸ਼ ਦੀਆਂ ਲਗਾਤਾਰ ਵੱਧ ਰਹੀਆਂ ਮੰਗਾਂ ਨੂੰ ਪੂਰਾ ਕਰਨ ਲਈ ਸਰਕਾਰ ਅਤੇ ਆਟੋਮੋਬਾਈਲ ਮੂਲ ਉਪਕਰਨ ਨਿਰਮਾਤਾਵਾਂ (OEMs) ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਿਆ ਹੋਇਆ ਹੈ।

  ਡਿਜੀਟਾਈਜੇਸ਼ਨ

  ਇਹ ਯਕੀਨੀ ਬਣਾਉਣਾ ਅਹਿਮ ਹੋਵੇਗਾ ਕਿ ਅੰਤਮ-ਛੋਰ ਤੱਕ ਕਨੈਕਟੀਵਿਟੀ ਸਥਾਪਿਤ ਹੈ। ਜਿਵੇਂ ਕਿ ਵੈਲਯੂ ਚੇਨ ਵਿੱਚ ਨਵੀਆਂ ਤਕਨਾਲੋਜੀਆਂ ਪੇਸ਼ ਕੀਤੀਆਂ ਜਾਂਦੀਆਂ ਹਨ, ਇਸ ਰਾਹੀਂ ਅੰਤਮ ਖਪਤਕਾਰਾਂ ਦੇ ਹਿੱਤ ਵਿੱਚ ਉਤਪਾਦਨ, ਪ੍ਰਸਾਰਣ ਅਤੇ ਵੰਡ ਸਹਿਜੇ ਹੀ ਜੁੜ ਜਾਣਗੇ। ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਮਸ਼ੀਨ ਲਰਨਿੰਗ ਦੀ ਵਰਤੋਂ ਡਾਟਾ ਇਕੱਤਰ ਕਰਨ ਅਤੇ ਵਿਸ਼ਲੇਸ਼ਣ ਕਰਨ ਲਈ ਮੌਕੇ ਪ੍ਰਦਾਨ ਕਰੇਗੀ। ਅਜਿਹੇ ਯਤਨ ਊਰਜਾ ਕੁਸ਼ਲਤਾ ਦਾ ਲੋਕਤੰਤਰੀਕਰਨ ਕਰਨਗੇ ਕਿਉਂਕਿ ਇਸ ਰਾਹੀਂ ਕਾਰੋਬਾਰ ਅਤੇ ਅੰਤਮ ਖਪਤਕਾਰ ਦੋਵੇਂ ਪਹਿਲਾਂ ਨਾਲੋਂ ਵੱਧ ਚੰਗੇ ਤਰੀਕੇ ਨਾਲ ਊਰਜਾ-ਸਿਸਟਮ ਨਾਲ ਜੁੜਨ ਦੇ ਯੋਗ ਹੋ ਜਾਣਗੇ। 

  ਅਸਲ ਵਿੱਚ, ਅਜਿਹੀਆਂ ਬਹੁਤ ਸਾਰੀਆਂ ਚੁਣੌਤੀਆਂ ਹੋਣਗੀਆਂ, ਇਹਨਾਂ ਦਾ ਸਮਾਧਾਨ ਕਰਕੇ ਸਾਫ਼ ਅਤੇ ਕੁਦਰਤੀ ਊਰਜਾ ਵੱਲ ਵਧਣ ਲਈ ਸਰਕਾਰ ਤੋਂ ਉਚਿਤ ਸਹਿਯੋਗ ਦੀ ਲੋੜ ਹੋਵੇਗੀ। ਡਾ. ਸਿਨਹਾ ਨੇ ਕਿਹਾ, "ਹਾਲ ਹੀ ਵਿੱਚ ਉਪਯੋਗਤਾਵਾਂ, ਐਂਟਰਪ੍ਰਾਈਜ਼ ਅਤੇ ਉਦਯੋਗ ਲਈ ਨਵਿਆਉਣਯੋਗ ਖਰੀਦਦਾਰੀ ਦੀ ਜ਼ਿੰਮੇਵਾਰੀ ਲਈ 47% ਟੀਚੇ ਤੱਕ ਪਹੁੰਚਣ ਦਾ ਐਲਾਨ, ਇੱਕ ਸ਼ਲਾਘਾਯੋਗ ਕਦਮ ਹੈ ਅਤੇ ਇਹ 2030 ਤੱਕ 500GW ਸਾਫ਼ ਊਰਜਾ ਦੇ ਸਾਡੇ ਟੀਚੇ ਤੱਕ ਪਹੁੰਚਣ ਵਿੱਚ ਮਦਦ ਕਰੇਗਾ।" ਉਪਯੋਗਤਾਵਾਂ ਵੱਲੋਂ ਜ਼ਿੰਮੇਵਾਰੀਆਂ ਇਹਨਾਂ ਦੀ ਪਾਲਣਾ ਕਰਨ ਮੁਤਾਬਕ ਪ੍ਰੋਤਸਾਹਨ ਅਤੇ ਜੁਰਮਾਨੇ ਹੋਣੇ ਚਾਹੀਦੇ ਹਨ।

  'ਊਰਜਾ ਦਾ ਵਿਕੇਂਦਰੀਕਰਨ ਮਹੱਤਵਪੂਰਨ ਤਾਂ ਕਿ ਖਪਤਕਾਰ ਖੁਦ ਬਿਜਲੀ ਪੈਦਾ ਕਰ ਸਕਣ'

  ਉਨ੍ਹਾਂ ਨੇ ਕਿਹਾ ਕਿ ਰਾਜ ਦੇ ਜ਼ਿਆਦਾਤਰ ਡਿਸਕਾਮ ਵਿੱਤੀ ਦਬਾਅ ਹੇਠ ਹਨ। ਉਨ੍ਹਾਂ ਨੂੰ ਵਪਾਰਕ ਤੌਰ 'ਤੇ ਵਿਵਹਾਰਕ ਬਣਾਉਣਾ ਅਹਿਮ ਹੈ ਤਾਂ ਕਿ ਉਹ ਹੋਰ ਨਵਿਆਉਣਯੋਗ ਊਰਜਾ ਖਰੀਦ ਸਕਣ। ਊਰਜਾ ਦਾ ਵਿਕੇਂਦਰੀਕਰਨ ਮਹੱਤਵਪੂਰਨ ਹੋਵੇਗਾ ਤਾਂ ਕਿ ਖਪਤਕਾਰ ਖੁਦ ਬਿਜਲੀ ਪੈਦਾ ਕਰ ਸਕਣ। ਸੋਲਰ ਪੰਪਾਂ ਨੂੰ ਪੇਂਡੂ ਖੇਤਰਾਂ ਵਿੱਚ ਸਰਗਰਮੀ ਨਾਲ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿ ਕਿਸਾਨ ਨਾ ਸਿਰਫ਼ ਆਪਣੇ ਲਈ ਊਰਜਾ ਦੀ ਵਰਤੋਂ ਕਰ ਸਕੇ ਸਗੋਂ ਪਾਣੀ ਨੂੰ ਆਮਦਨ ਦੇ ਇੱਕ ਵਾਧੂ ਸਰੋਤ ਵਜੋਂ ਵੇਚ ਸਕੇ।

  ਕੁੱਲ ਮਿਲਾ ਕੇ, ਅਜਿਹਾ ਕਰਨ ਨਾਲ ਵੱਖ-ਵੱਖ ਉਦਯੋਗਾਂ ਵਿੱਚ, ਖਪਤਕਾਰਾਂ ਅਤੇ ਕਾਰਪੋਰੇਟਾਂ ਨੂੰ ਆਪਸ ਸਮਰਥਨ ਦੀ ਘੱਟ ਲੋੜ ਪਵੇਗੀ। ਤਕਨਾਲੋਜੀ ਅਤੇ ਨਵੀਨਤਾਕਾਰੀ ਸਮਾਧਾਨਾਂ ਦੀ ਵਰਤੋਂ ਹਰੇ-ਭਰੇ ਅਤੇ ਸਾਫ਼-ਸੁਥਰੇ ਭਵਿੱਖ ਲਈ ਰਾਹ ਆਸਾਨ ਬਣਾਏਗੀ। ਡਾ. ਸਿਨਹਾ ਨੇ ਦਸਤਖਤ ਕਰਦੇ ਹੋਏ ਕਿਹਾ ਕਿ ਅਜਿਹੇ ਛੋਟੇ ਕਦਮਾਂ ਦੇ ਜ਼ਰੀਏ, ਟਿਕਾਊਤਾ ਹਕੀਕਤ ਵਿੱਚ ਪ੍ਰਾਪਤੀਯੋਗ ਹੋਵੇਗੀ।

  Published by:Krishan Sharma
  First published:

  Tags: Business, Nature, Ratan Tata, Tata Motors