Home /News /lifestyle /

Auto News : ਸਿਰਫ 10 ਮਹੀਨਿਆਂ 'ਚ ਮਾਈਕ੍ਰੋ SUV Tata Punch ਦੀ ਵਿਕਰੀ ਹੋਈ 1 ਲੱਖ ਤੋਂ ਪਾਰ

Auto News : ਸਿਰਫ 10 ਮਹੀਨਿਆਂ 'ਚ ਮਾਈਕ੍ਰੋ SUV Tata Punch ਦੀ ਵਿਕਰੀ ਹੋਈ 1 ਲੱਖ ਤੋਂ ਪਾਰ

ਸਿਰਫ 10 ਮਹੀਨਿਆਂ 'ਚ ਮਾਈਕ੍ਰੋ SUV Tata Punch ਦੀ ਵਿਕਰੀ ਹੋਈ 1 ਲੱਖ ਤੋਂ ਪਾਰ

ਸਿਰਫ 10 ਮਹੀਨਿਆਂ 'ਚ ਮਾਈਕ੍ਰੋ SUV Tata Punch ਦੀ ਵਿਕਰੀ ਹੋਈ 1 ਲੱਖ ਤੋਂ ਪਾਰ

ਇਸ ਦੇ 1 ਲੱਖ ਯੂਨਿਟ ਵਿਕ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਸਿਰਫ 10 ਮਹੀਨਿਆਂ 'ਚ ਟਾਟਾ ਪੰਚ ਦੀਆਂ 1 ਲੱਖ ਯੂਨਿਟਾਂ ਦੀ ਵਿਕਰੀ ਦਾ ਅੰਕੜਾ ਹਾਸਲ ਕਰ ਲਿਆ ਹੈ। ਤੁਹਾਨੂੰ ਦੱਸ ਦੇਈਏ ਕਿ ਟਾਟਾ ਮੋਟਰਸ ਨੇ ਅਕਤੂਬਰ 2021 ਵਿੱਚ ਆਪਣਾ ਟਾਟਾ ਪੰਚ ਲਾਂਚ ਕੀਤਾ ਸੀ।

  • Share this:
Micro SUV Tata Punch: ਟਾਟਾ ਦੀ ਮਾਈਕ੍ਰੋ SUV ਟਾਟਾ ਪੰਚ ( micro SUV Tata Punch) ਨੇ ਇੱਕ ਹੋਰ ਮੀਲ ਪੱਥਰ ਹਾਸਲ ਕਰ ਲਿਆ ਹੈ। ਟਾਟਾ ਮੋਟਰਸ ਨੇ ਆਪਣੀ ਮਾਈਕ੍ਰੋ SUV ਦੀ ਇੱਕ ਲੱਖ ਯੂਨਿਟ ਦੀ ਵਿਕਰੀ ਕਰ ਦਿੱਤੀ ਹੈ। ਕੰਪਨੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਸ ਕਾਰ ਦੇ ਲਾਂਚ ਹੋਣ ਤੋਂ ਲੈ ਕੇ ਹੁਣ ਤੱਕ ਇਸ ਦੇ 1 ਲੱਖ ਯੂਨਿਟ ਵੇਚੇ ਜਾ ਚੁੱਕੇ ਹਨ। ਖਾਸ ਗੱਲ ਇਹ ਹੈ ਕਿ ਕੰਪਨੀ ਨੇ ਸਿਰਫ 10 ਮਹੀਨਿਆਂ ਵਿੱਚ ਟਾਟਾ ਪੰਚ ਦੀਆਂ 1 ਲੱਖ ਯੂਨਿਟਾਂ ਦੀ ਵਿਕਰੀ ਦਾ ਅੰਕੜਾ ਹਾਸਲ ਕਰ ਲਿਆ ਹੈ। ਟਾਟਾ ਮੋਟਰਜ਼ ਨੇ ਅਕਤੂਬਰ 2021 ਵਿੱਚ ਆਪਣਾ ਟਾਟਾ ਪੰਚ ਲਾਂਚ ਕੀਤਾ ਸੀ।

ਦੱਸ ਦੇਈਏ ਕਿ ਟਾਟਾ ਮੋਟਰਸ ਨੇ ਹਾਲ ਹੀ ਵਿੱਚ ਆਪਣੀ ਮਾਈਕ੍ਰੋ ਐਸਯੂਵੀ ਟਾਟਾ ਪੰਚ (micro SUV Tata Punch) ਨੂੰ ਮਹਿੰਗਾ ਕਰ ਦਿੱਤਾ ਹੈ। ਕੰਪਨੀ ਨੇ ਆਪਣੇ ਬੇਸ ਵੇਰੀਐਂਟ 'ਚ 10,000 ਰੁਪਏ ਦਾ ਵਾਧਾ ਕੀਤਾ ਹੈ। ਜਦਕਿ ਇਸਦੇ ਟਾਪ ਐਂਡ ਵੇਰੀਐਂਟ ਦੀ ਕੀਮਤ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਇਸਦੇ ਬੇਸ ਵੇਰੀਐਂਟ ਦੀ ਦਿੱਲੀ ਐਕਸ-ਸ਼ੋਰੂਮ ਕੀਮਤ ਹੁਣ 5,92,900 ਰੁਪਏ ਹੋ ਗਈ ਹੈ ਅਤੇ ਟਾਪ ਐਂਡ ਵੇਰੀਐਂਟ ਦੀ ਕੀਮਤ ਅਜੇ ਵੀ 9,48,900 ਰੁਪਏ ਹੈ।

ਟਾਟਾ ਪੰਚ ਮਾਈਕ੍ਰੋ ਐਸਯੂਵੀ (Tata Punch Micro SUV) ਦੇ ਫੀਚਰਾਂ ਦੀ ਗੱਲ ਕਰੀਏ, ਤਾਂ ਇਸ ਵਿੱਚ ਪਾਵਰ ਲਈ 1.2 ਲੀਟਰ ਦਾ Revotron ਇੰਜਣ ਹੈ ਅਤੇ ਇਹ ਇੰਜਣ 6000 rpm 'ਤੇ 86 PS ਦੀ ਵੱਧ ਤੋਂ ਵੱਧ ਪਾਵਰ ਅਤੇ 3300 rpm 'ਤੇ 113 Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਕਾਰ ਨੂੰ ਸਟੈਂਡਰਡ ਦੇ ਤੌਰ 'ਤੇ 5-ਸਪੀਡ ਮੈਨੂਅਲ ਗਿਅਰਬਾਕਸ ਦੇ ਨਾਲ 5-ਸਪੀਡ AMT ਦਾ ਵਿਕਲਪ ਵੀ ਮਿਲਦਾ ਹੈ। ਵੱਖ-ਵੱਖ ਰਾਈਡਿੰਗ ਸਥਿਤੀਆਂ ਲਈ, ਇਸ ਵਿੱਚ ਈਕੋ ਅਤੇ ਸਿਟੀ ਵਰਗੇ ਦੋ ਡਰਾਈਵ ਮੋਡ ਦਿੱਤੇ ਗਏ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਸਹੂਲਤ ਅਨੁਸਾਰ ਵਰਤ ਸਕਦੇ ਹੋ।

ਜ਼ਿਕਰਯੋਗ ਹੈ ਕਿਕ ਟਾਟਾ ਪੰਚ ਮਾਈਕ੍ਰੋ ਐਸਯੂਵੀ (micro SUV Tata Punch) ਚਾਰ ਵੇਰੀਐਂਟਸ ਵਿੱਚ ਆਉਂਦੀ ਹੈ। ਇਨ੍ਹਾਂ ਵੇਰੀਐਂਟਸ ਵਿੱਚ Pure, Adventure, Accomplished ਤੇ Creative ਸ਼ਾਮਿਲ ਹਨ। ਟਾਟਾ ਪੰਚ ਕੁੱਲ 7 ਰੰਗ ਵਿਕਲਪਾਂ ਵਿੱਚ ਆਉਂਦਾ ਹੈ। ਇਸ ਮਾਈਕ੍ਰੋ SUV ਦੀ ਫਿਊਲ ਟੈਂਕ ਸਮਰੱਥਾ 37 ਲੀਟਰ ਹੈ।
Published by:Tanya Chaudhary
First published:

Tags: Auto, Auto industry, Auto news, Tata Motors

ਅਗਲੀ ਖਬਰ