
19.05 ਲੱਖ ਰੁਪਏ 'ਚ ਲਾਂਚ ਹੋਈ TATA SAFARI Dark Edition, SUV 'ਚ ਜੋੜੇ ਗਏ ਹੋਰ ਕਈ Features
ਟਾਟਾ ਮੋਟਰਜ਼ ਨੇ ਸਫਾਰੀ ਡਾਰਕ ਐਡੀਸ਼ਨ ਨੂੰ ਲਾਂਚ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਕੰਪਨੀ ਦੀ ਡਾਰਕ ਐਡੀਸ਼ਨ ਰੇਂਜ ਵਿੱਚ ਨਵੀਨਤਮ ਫਲੈਗਸ਼ਿਪ ਹੈ। ਸਫਾਰੀ ਡਾਰਕ ਐਡੀਸ਼ਨ ਹੁਣ ਬੁਕਿੰਗ ਲਈ ਖੁੱਲ੍ਹ ਗਈ ਹੈ ਅਤੇ ਦੇਸ਼ ਭਰ ਦੇ ਡੀਲਰਸ਼ਿਪਾਂ 'ਤੇ ਉਪਲਬਧ ਹੈ, ਜਿਸ ਦੀ ਸ਼ੁਰੂਆਤੀ ਕੀਮਤ 19.05 ਲੱਖ ਰੁਪਏ (ਐਕਸ-ਸ਼ੋਰੂਮ, ਦਿੱਲੀ) ਹੈ।
ਸਫਾਰੀ ਡਾਰਕ ਐਡੀਸ਼ਨ 'ਓਬੇਰੋਨ ਬਲੈਕ' ਨਾਲ ਆਵੇਗੀ, ਜੋ ਕਿ ਟਾਟਾ ਦੀ ਡਾਰਕ ਐਡੀਸ਼ਨ ਰੇਂਜ ਦਾ ਮੁੱਖ ਹਿੱਸਾ ਹੈ। ਫੈਂਡਰ ਅਤੇ ਟੇਲਗੇਟ 'ਤੇ ਮਾਸਕੌਟਸ ਦੇ ਨਾਲ-ਨਾਲ 18-ਇੰਚ ਦੇ 'ਬਲੈਕਸਟੋਨ' ਅਲਾਏ ਵ੍ਹੀਲ, ਸਫਾਰੀ ਦੇ ਡਾਰਕ ਐਡੀਸ਼ਨ ਦੀ ਦਿੱਖ ਨੂੰ ਹੋਰ ਵੀ ਐਗਰੈਸਿਵ ਬਣਾਉਂਦੇ ਹਨ।
ਸਫਾਰੀ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਸਫਾਰੀ ਡਾਰਕ ਐਡੀਸ਼ਨ 'ਬਲੈਕਸਟੋਨ' ਡਾਰਕ ਥੀਮ ਦੀ ਪੇਸ਼ਕਸ਼ ਕਰਦੀ ਹੈ, ਜਿਸ ਵਿੱਚ ਤੁਹਾਨੂੰ ਅਲੱਗ ਅਲੱਗ ਸ਼ੇਡਸ ਵਿੱਚ ਆਲ ਬਲੈਕ ਇੰਟੀਰੀਅਰ ਵੇਖਣ ਨੂੰ ਮਿਲੇਗਾ। ਇਸ ਤੋਂ ਇਲਾਵਾ, ਸਫਾਰੀ ਡਾਰਕ ਐਡੀਸ਼ਨ XT+, XTA+, XZ+ ਅਤੇ XZA+ ਟ੍ਰਿਮ ਪੱਧਰਾਂ 'ਤੇ ਉਪਲਬਧ ਹੈ।
ਸਫਾਰੀ ਡਾਰਕ ਐਡੀਸ਼ਨ ਵਿੱਚ ਵਿਸ਼ੇਸ਼ ਫੀਚਰਸ ਵੀ ਮਿਲਦੇ ਹਨ ਜਿਵੇਂ ਕਿ ਸੀਟਾਂ ਦੀ ਪਹਿਲੀ ਅਤੇ ਦੂਜੀ ਕਤਾਰ ਵਿੱਚ ਹਵਾਦਾਰ ਸੀਟਾਂ, ਇੱਕ ਏਅਰ ਪਿਊਰੀਫਾਇਰ ਅਤੇ ਵਾਈ-ਫਾਈ ਉੱਤੇ ਐਂਡਰਾਇਡ ਆਟੋ ਅਤੇ ਐਪਲ ਕਾਰ ਪਲੇ।
ਟਾਟਾ ਮੋਟਰਜ਼ ਦੀ ਸੇਲਜ਼, ਮਾਰਕੀਟਿੰਗ ਅਤੇ ਗਾਹਕ ਸੇਵਾ, ਯਾਤਰੀ ਵਾਹਨ ਦੇ ਵਾਈਸ ਪ੍ਰੈਜ਼ੀਡੈਂਟ ਰਾਜਨ ਅੰਬਾ ਨੇ ਕਿਹਾ, "ਪਿਛਲੇ ਸਾਲ ਜੁਲਾਈ ਵਿੱਚ ਇੱਕ ਪਾਵਰ-ਪੈਕ ਲਾਈਨ-ਅੱਪ ਲਾਂਚ ਕੀਤਾ ਗਿਆ ਸੀ, ਜਿਸ ਵਿੱਚ ਭਾਰਤ ਦੀ ਸਭ ਤੋਂ ਸੁਰੱਖਿਅਤ ਪ੍ਰੀਮੀਅਮ ਹੈਚਬੈਕ – ਅਲਟਰੋਜ਼, ਭਾਰਤ ਦੀ ਪਹਿਲੀ GNCAP 5 ਸਟਾਰ ਰੇਟਿੰਗ ਵਾਲੀ ਕਾਰ - Nexon, Tata Motors ਦੀ ਪ੍ਰੀਮੀਅਮ ਮਿਡਸਾਈਜ਼ SUV ਲੈਂਡ ਰੋਵਰ DNA ਵਾਲੀ - ਹੈਰੀਅਰ ਅਤੇ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਯਾਤਰੀ ਇਲੈਕਟ੍ਰਿਕ ਕਾਰ - Nexon EV ਸ਼ਾਮਲ ਸੀ।
ਇਨ੍ਹਾਂ ਦੀ Dark ਰੇਂਜ ਬਹੁਤ ਹੀ ਥੋੜੇ ਸਮੇਂ ਵਿੱਚ ਯਾਤਰੀ ਵਾਹਨਾਂ ਦੀ ਸਾਡੀ ਸਥਾਈ ਰੇਂਜ ਦਾ ਮੁੱਖ ਅਧਾਰ ਬਣ ਗਈ ਹੈ। ਸਫਾਰੀ #ਡਾਰਕ ਨੂੰ ਲਾਈਨ-ਅੱਪ ਵਿੱਚ ਜੋੜਨ ਦੇ ਨਾਲ, ਇਹ ਗਾਹਕਾਂ ਨੂੰ ਪੇਸ਼ ਕਰਨ ਵਾਲੇ ਦਿਲਚਸਪ ਲਾਈਨਅਪ ਨੂੰ ਹੋਰ ਵੀ ਆਕਰਸ਼ਕ ਬਣਾ ਰਿਹਾ ਹੈ।"
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।