Home /News /lifestyle /

Tax Saving FD: ਜੇਕਰ ਤੁਸੀਂ ਵੀ ਬਚਾਉਣਾ ਚਾਹੁੰਦੇ ਹੋ ਟੈਕਸ, ਤਾਂ ਇਹਨਾਂ ਬੈਂਕਾਂ ਵਿੱਚ ਕਰੋ FD ਨਿਵੇਸ਼

ਟੈਕਸ ਸਾਡੀ ਕਮਾਈ ਦਾ ਇੱਕ ਬਹੁਤ ਵੱਡਾ ਹਿੱਸਾ ਲੈ ਜਾਂਦੇ ਹਨ, ਇਸ ਲਈ ਲੋਕ ਟੈਕਸ ਬਚਾਉਣ ਲਈ ਵੱਖ-ਵੱਖ ਨਿਵੇਸ਼ ਵਿਕਲਪ ਚੁਣਦੇ ਹਨ ਤਾਂ ਜੋ ਉਹਨਾਂ ਦਾ ਟੈਕਸ ਬਚ ਸਕੇ। ਇਸ ਲਈ ਲੋਕ ਬੀਮਾ ਪਾਲਿਸੀ ਲੈਂਦੇ ਹਨ, ਹੈਲਥ ਬੀਮਾ ਲੈਂਦੇ ਹਨ, Mutual ਫੰਡਸ ਵਿਚ ਨਿਵੇਸ਼ ਕਰਦੇ ਹਨ। ਜੇਕਰ ਤੁਸੀਂ ਵੀ ਆਪਣਾ ਟੈਕਸ ਬਚਾਉਣਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇੱਕ ਸੁਰੱਖਿਅਤ ਅਤੇ ਭਰੋਸੇਮੰਦ ਨਿਵੇਸ਼ ਵਿਕਲਪ ਬਾਰੇ ਦੱਸ ਰਹੇ ਹਾਂ ਜੋ ਹਮੇਸ਼ਾ ਤੋਂ ਸਾਡੀ ਪਸੰਦ ਹੈ, ਉਹ ਹੈ Fixed Deposit ਵਿੱਚ ਨਿਵੇਸ਼। ਤੁਸੀਂ FD ਵਿੱਚ 1.5 ਲੱਖ ਰੁਪਏ ਦਾ ਨਿਵੇਸ਼ ਕਰਕੇ ਇਨਕਮ ਟੈਕਸ ਐਕਟ ਦੀ ਧਾਰਾ 80C ਦੇ ਤਹਿਤ ਇਨਕਮ ਟੈਕਸ ਕਟੌਤੀ ਦਾ ਦਾਅਵਾ ਕਰ ਸਕਦੇ ਹੋ।

ਹੋਰ ਪੜ੍ਹੋ ...
  • Share this:

    ਲਾਈਵ ਮਿੰਟ ਦੀ ਇੱਕ ਰਿਪੋਰਟ ਦੇ ਅਨੁਸਾਰ, BankBazaar.com ਦੇ ਸੀਈਓ ਆਦਿਤਿਆ ਸ਼ੈੱਟੀ ਦਾ ਕਹਿਣਾ ਹੈ ਕਿ ਟੈਕਸ ਸੇਵਿੰਗ FD ਵਿੱਚ ਨਿਵੇਸ਼ ਕੀਤੇ ਫੰਡਾਂ ਤੋਂ ਟੈਕਸ ਬੱਚਤ ਟੈਕਸ ਬਰੈਕਟ ਦੇ ਅਧਾਰ 'ਤੇ ਵੱਖ-ਵੱਖ ਹੋਵੇਗੀ। ਇਹ ਬੱਚਤ ਤੁਹਾਡੀ ਟੈਕਸ ਸਲੈਬ 'ਤੇ ਨਿਰਭਰ ਕਰਦੀ ਹੈ। 10 ਲੱਖ ਤੋਂ ਜ਼ਿਆਦਾ ਕਮਾਈ ਵਾਲਿਆਂ ਲਈ ਇਹ ਟੈਕਸ ਬੱਚਤ 46,800 ਤੱਕ ਹੋ ਸਕਦੀ ਹੈ। ਪਰ ਇਹ ਟੈਕਸ ਪ੍ਰਤੀਸ਼ਤ 'ਤੇ ਨਿਰਭਰ ਹੈ।

    ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟੈਕਸ ਸੇਵਿੰਗ FD ਦੀ ਲੌਕ ਇਨ ਪੀਰੀਅਡ 5 ਸਾਲ ਹੈ। ਇਸਦਾ ਮਤਲਬ ਹੈ ਕਿ ਤੁਸੀਂ 5 ਸਾਲਾਂ ਤੱਕ ਇਸ ਵਿੱਚ ਨਿਵੇਸ਼ ਕੀਤੇ ਪੈਸੇ ਨੂੰ ਵਾਪਸ ਨਹੀਂ ਲੈ ਸਕਦੇ। ਇਸ ਲਈ ਉਸ ਹਿਸਾਬ ਨਾਲ ਨਿਵੇਸ਼ ਦੀ ਯੋਜਨਾ ਬਣਾਓ।

    ਆਓ ਜਾਣਦੇ ਹਾਂ ਕਿ ਕਿਹੜੇ ਬੈਂਕ ਵਿੱਚ ਨਿਵੇਸ਼ 'ਤੇ ਮਿਲੇਗਾ ਵਧੀਆ ਰਿਟਰਨ

    DCB ਬੈਂਕ: DCB ਬੈਂਕ ਦੀ ਗੱਲ ਕਰੀਏ ਤਾਂ ਟੈਕਸ ਬਚਾਉਣ ਵਾਲੀ FD 'ਤੇ ਚੰਗਾ ਰਿਟਰਨ ਦੇ ਰਿਹਾ ਹੈ। ਇਹ ਬੈਂਕ ਇਸ FD 'ਤੇ 6.60 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ।

    • ਇੰਡਸਇੰਡ ਬੈਂਕ: 6.75% ਸਾਲਾਨਾ ਵਿਆਜ

    • ਯੈੱਸ ਬੈਂਕ: 6.75% ਸਾਲਾਨਾ ਵਿਆਜ

    • RBL ਬੈਂਕ: 6.55% ਸਾਲਾਨਾ ਵਿਆਜ

    • IDFC First Bank: 6.50% ਸਾਲਾਨਾ ਵਿਆਜ

    • ਇੰਡੀਅਨ ਓਵਰਸੀਜ਼ ਬੈਂਕ: 5.85% ਸਾਲਾਨਾ ਵਿਆਜ

    • ਕੇਨਰਾ ਬੈਂਕ: 5.75% ਸਾਲਾਨਾ ਵਿਆਜ

    • ਪੰਜਾਬ ਨੈਸ਼ਨਲ ਬੈਂਕ: 5.75% ਸਾਲਾਨਾ ਵਿਆਜ

    • ਯੂਨੀਅਨ ਬੈਂਕ: 5.75% ਸਾਲਾਨਾ ਵਿਆਜ

    • ਭਾਰਤੀ ਸਟੇਟ ਬੈਂਕ: 5.65% ਸਾਲਾਨਾ ਵਿਆਜ

    ਇਸ ਤਰ੍ਹਾਂ ਤੁਸੀਂ ਆਪਣੇ ਹਿਸਾਬ ਨਾਲ ਵਧੀਆ ਰਿਟਰਨ ਵਾਲਾ ਬੈਂਕ ਚੁਣ ਸਕਦੇ ਹੋ ਅਤੇ ਆਪਣੇ ਨਿਵੇਸ਼ ਦੇ ਨਾਲ ਟੈਕਸ ਵੀ ਬਚਾ ਸਕਦੇ ਹੋ।

    Published by:Sarafraz Singh
    First published:

    Tags: Bank, FD rates, Tax