Home /News /lifestyle /

FD 'ਤੇ ਮਿਲਣ ਵਾਲੇ ਵਿਆਜ 'ਤੇ ਕੱਟਿਆ ਜਾਂਦਾ ਹੈ TDS, ਜਾਣੋ ਟੈਕਸ ਸਬੰਧੀ ਹੋਰ ਵੇਰਵੇ

ਫਿਕਸਡ ਡਿਪਾਜ਼ਿਟ (FD) ਵੈਸੇ ਤਾਂ ਨਿਵੇਸ਼ ਤੇ ਬਚਤ ਦਾ ਇੱਕ ਵਧੀਆ ਤਰੀਕਾ ਹੈ। ਪਰ ਦੱਸ ਦਈਏ ਕਿ ਫਿਕਸਡ ਡਿਪਾਜ਼ਿਟ ਤੋਂ ਹੋਣ ਵਾਲੀ ਆਮਦਨ 'ਤੇ ਪੂਰੀ ਤਰ੍ਹਾਂ ਟੈਕਸ ਲਗਾਇਆ ਜਾਂਦਾ ਹੈ। ਭਾਵ ਇਸ ਵਿੱਚ ਕੋਈ ਛੋਟ ਨਹੀਂ ਹੈ। ਇਹ ਤੁਹਾਡੀ ਕੁੱਲ ਆਮਦਨ ਵਿੱਚ ਜੋੜਿਆ ਜਾਂਦਾ ਹੈ ਅਤੇ ਤੁਹਾਡੇ ਟੈਕਸ ਸਲੈਬ ਦੇ ਅਨੁਸਾਰ ਟੈਕਸ ਲਾਗੂ ਹੁੰਦਾ ਹੈ। ਇਨਕਮ ਟੈਕਸ ਰਿਟਰਨ ਭਰਦੇ ਸਮੇਂ, ਇਸ ਨੂੰ "ਹੋਰ ਸਰੋਤਾਂ ਤੋਂ ਆਮਦਨ" ਸਿਰਲੇਖ ਹੇਠ ਰੱਖਿਆ ਜਾਂਦਾ ਹੈ।

ਹੋਰ ਪੜ੍ਹੋ ...
  • Share this:

ਜੇਕਰ ਤੁਸੀਂ ਸੀਨੀਅਰ ਸਿਟੀਜ਼ਨ ਨਹੀਂ ਹੋ ਅਤੇ ਤੁਹਾਡੀ FD 'ਤੇ ਵਿਆਜ 40,000 ਰੁਪਏ ਤੋਂ ਵੱਧ ਹੈ, ਤਾਂ ਬੈਂਕ ਇਸ 'ਤੇ ਦਿੱਤੇ ਗਏ ਵਿਆਜ 'ਤੇ TDS ਕੱਟਦੇ ਹਨ। ਜੇਕਰ ਤੁਸੀਂ ਸੀਨੀਅਰ ਸਿਟੀਜ਼ਨ ਹੋ, ਤਾਂ 50,000 ਰੁਪਏ ਤੋਂ ਬਾਅਦ ਟੀਡੀਐਸ ਕੱਟਿਆ ਜਾਂਦਾ ਹੈ। ਇੱਥੇ, ਧਿਆਨ ਵਿੱਚ ਰੱਖਣ ਵਾਲੀ ਗੱਲ ਇਹ ਹੈ ਕਿ ਜਦੋਂ ਤੁਹਾਡੀ FD 'ਤੇ ਵਿਆਜ ਜੋੜਿਆ ਜਾਂ ਕ੍ਰੈਡਿਟ ਕੀਤਾ ਜਾਂਦਾ ਹੈ ਤਾਂ TDS ਕੱਟਿਆ ਜਾਂਦਾ ਹੈ ਨਾ ਕਿ FD ਦੇ ਮਿਚਿਓਰ ਹੋਣ 'ਤੇ। ਇਸ ਤਰ੍ਹਾਂ, ਜੇਕਰ ਤੁਸੀਂ 3 ਸਾਲਾਂ ਲਈ FD ਪ੍ਰਾਪਤ ਕੀਤੀ ਹੈ, ਤਾਂ ਬੈਂਕ ਵਿਆਜ ਦਾ ਭੁਗਤਾਨ ਕਰਦੇ ਸਮੇਂ ਹਰ ਸਾਲ TDS ਕੱਟਣਗੇ।

ਟੈਕਸ ਦੀ ਗਣਨਾ ਕਿਵੇਂ ਕੀਤੀ ਜਾਂਦੀ ਹੈ?
cleartax.in ਦੇ ਅਨੁਸਾਰ, ਫਿਕਸਡ ਡਿਪਾਜ਼ਿਟ ਵਿਆਜ ਤੋਂ ਤੁਹਾਡੀ ਕੋਈ ਵੀ ਆਮਦਨ ਤੁਹਾਡੀ ਕੁੱਲ ਆਮਦਨ ਵਿੱਚ ਜੋੜ ਦਿੱਤੀ ਜਾਂਦੀ ਹੈ (ਭਾਵੇਂ ਤੁਸੀਂ ਟੈਕਸ ਗਣਨਾ ਦੇ ਸਮੇਂ ਵਿਆਜ ਪ੍ਰਾਪਤ ਨਹੀਂ ਕੀਤਾ ਹੋਵੇ)। ਹੁਣ ਤੁਹਾਨੂੰ ਇਹ ਦੇਖਣਾ ਹੋਵੇਗਾ ਕਿ ਤੁਹਾਡੀ ਆਮਦਨ ਕਿਸ ਟੈਕਸ ਸਲੈਬ ਵਿੱਚ ਆਉਂਦੀ ਹੈ। ਇਨਕਮ ਟੈਕਸ ਵਿਭਾਗ ਤੁਹਾਡੀ ਕੁੱਲ ਟੈਕਸ ਦੇਣਦਾਰੀ ਵਿੱਚ TDS ਨੂੰ ਐਡਜਸਟ ਕਰਦਾ ਹੈ, ਜੋ ਪਹਿਲਾਂ ਹੀ ਕੱਟਿਆ ਜਾ ਚੁੱਕਾ ਹੈ। ਜੇਕਰ ਬੈਂਕ ਨੇ ਤੁਹਾਡੀ FD 'ਤੇ ਵਿਆਜ ਦੀ ਕਟੌਤੀ ਨਹੀਂ ਕੀਤੀ ਹੈ, ਤਾਂ ਸਮਝ ਲਓ ਕਿ ਤੁਹਾਨੂੰ ਇੱਕ ਵਿੱਤੀ ਸਾਲ ਵਿੱਚ ਮਿਲਣ ਵਾਲੇ ਕੁੱਲ ਵਿਆਜ 'ਤੇ ਟੈਕਸ ਦੇਣਾ ਪਵੇਗਾ। ਤੁਹਾਨੂੰ ਆਪਣੀ ਕੁੱਲ ਆਮਦਨ ਵਿੱਚ ਇਸ ਨੂੰ ਜੋੜਨ ਤੋਂ ਬਾਅਦ ਹੀ ਰਿਟਰਨ ਫਾਈਲ ਕਰਨੀ ਹੋਵੇਗੀ।

ਜੇਕਰ ਤੁਹਾਨੂੰ ਵਿਆਜ ਮਿਲ ਰਿਹਾ ਹੈ ਤਾਂ ਤੁਹਾਨੂੰ ਇਸ 'ਤੇ ਸਾਲਾਨਾ ਆਧਾਰ 'ਤੇ ਟੈਕਸ ਅਦਾ ਕਰਨਾ ਚਾਹੀਦਾ ਹੈ ਅਤੇ ਫਿਕਸਡ ਡਿਪਾਜ਼ਿਟ ਦੀ ਮਿਆਦ ਪੂਰੀ ਹੋਣ ਦਾ ਇੰਤਜ਼ਾਰ ਨਹੀਂ ਕਰਨਾ ਚਾਹੀਦਾ। ਅਜਿਹਾ ਇਸ ਲਈ ਕਿਉਂਕਿ, ਜੇਕਰ ਤੁਸੀਂ ਮਿਆਦ ਪੂਰੀ ਹੋਣ 'ਤੇ ਉਸੇ ਸਮੇਂ ਟੈਕਸ ਦਾ ਭੁਗਤਾਨ ਕਰਨਾ ਚਾਹੁੰਦੇ ਹੋ, ਤਾਂ ਉਸੇ ਸਾਲ ਤੁਹਾਡੀ ਟੈਕਸ ਸਲੈਬ ਉੱਪਰ ਵੱਲ ਸ਼ਿਫਟ ਹੋ ਸਕਦੀ ਹੈ, ਯਾਨੀ ਤੁਹਾਨੂੰ ਜ਼ਿਆਦਾ ਟੈਕਸ ਅਦਾ ਕਰਨਾ ਪੈ ਸਕਦਾ ਹੈ। ਤੁਸੀਂ ਆਪਣੀ ਕਿਸੇ ਵੀ ਆਮਦਨ 'ਤੇ ਕੱਟੇ ਗਏ TDS ਨੂੰ ਦੇਖਣ ਲਈ ਫਾਰਮ 26AS ਦਾ ਹਵਾਲਾ ਦੇ ਸਕਦੇ ਹੋ।

ਟੈਕਸ ਗਣਨਾ ਸਮਝਣ ਲਈ ਉਦਾਹਰਣ
ਉਦਾਹਰਣ ਦੇ ਤੌਰ 'ਤੇ ਸੰਜੇ ਦੀ ਕੁੱਲ ਆਮਦਨ 20 ਫੀਸਦੀ ਟੈਕਸ ਸਲੈਬ ਵਿੱਚ ਆਉਂਦੀ ਹੈ। ਉਸ ਕੋਲ 3 ਸਾਲਾਂ ਲਈ 1-1 ਲੱਖ ਦੇ 2 ਫਿਕਸਡ ਡਿਪਾਜ਼ਿਟ ਹਨ। ਉਸ ਨੂੰ 6 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ। ਪਹਿਲੇ ਸਾਲ ਵਿੱਚ, ਇੱਕ FD ਤੋਂ ਸੰਜੇ ਦੀ ਕੁੱਲ ਆਮਦਨ 6,000 ਰੁਪਏ ਹੋਵੇਗੀ। ਇਸ ਹਿਸਾਬ ਨਾਲ ਉਸ ਨੂੰ ਪਹਿਲੇ ਸਾਲ 12,000 ਰੁਪਏ ਵਿਆਜ ਵਿੱਚ ਮਿਲਣਗੇ। ਜੇਕਰ ਸਾਲਾਨਾ FD ਵਿਆਜ 40,000 ਰੁਪਏ ਤੋਂ ਘੱਟ ਹੈ ਤਾਂ ਬੈਂਕ TDS ਨਹੀਂ ਕੱਟਦਾ। ਅਭਿਨਵ ਦੀ ਇੱਕ ਹੋਰ ਉਦਾਹਰਣ ਲਓ। ਅਭਿਨਵ ਕੋਲ 10 ਲੱਖ ਰੁਪਏ ਦੀ FD ਹੈ ਅਤੇ ਉਸ 'ਤੇ 6 ਫੀਸਦੀ ਸਾਲਾਨਾ ਵਿਆਜ ਮਿਲਦਾ ਹੈ। ਉਸ ਨੂੰ ਇੱਕ ਸਾਲ ਵਿੱਚ 60,000 ਰੁਪਏ ਵਿਆਜ ਵਿੱਚ ਮਿਲਣਗੇ। ਬੈਂਕ ਉਸ ਪੂਰੇ 60,000 ਰੁਪਏ 'ਤੇ 10 ਫੀਸਦੀ ਦੀ ਦਰ ਨਾਲ ਟੀਡੀਐਸ ਕੱਟੇਗਾ।

ਵਿਆਜ 'ਤੇ ਟੈਕਸ ਕਦੋਂ ਅਦਾ ਕਰਨਾ ਹੈ?
ਜੇਕਰ ਤੁਹਾਡੀ ਕੁੱਲ ਆਮਦਨ ਵਿੱਚ ਵਿਆਜ ਦੀ ਆਮਦਨ ਨੂੰ ਜੋੜਨ 'ਤੇ ਤੁਹਾਡੀ ਟੈਕਸ ਦੇਣਦਾਰੀ ਹੈ, ਤਾਂ ਇਸ ਦਾ ਭੁਗਤਾਨ ਵਿੱਤੀ ਸਾਲ ਦੇ 31 ਮਾਰਚ ਨੂੰ ਜਾਂ ਇਸ ਤੋਂ ਪਹਿਲਾਂ ਕਰਨ ਦੀ ਲੋੜ ਹੈ। ਇਸ ਤਰ੍ਹਾਂ ਤੁਸੀਂ ਕੋਈ ਵੀ ਬਕਾਇਆ ਟੈਕਸ ਅਦਾ ਕਰ ਸਕਦੇ ਹੋ। ਹਾਲਾਂਕਿ, ਜੇਕਰ ਤੁਹਾਡੀ ਕੁੱਲ ਆਮਦਨ ਵਿੱਚ ਤੁਹਾਡੀ ਵਿਆਜ ਆਮਦਨ ਨੂੰ ਸ਼ਾਮਲ ਕਰਨ ਤੋਂ ਬਾਅਦ ਤੁਹਾਡੀ ਟੈਕਸ ਦੇਣਦਾਰੀ 10,000 ਰੁਪਏ ਤੋਂ ਵੱਧ ਹੈ, ਤਾਂ ਤੁਹਾਨੂੰ ਐਡਵਾਂਸ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ।
Published by:Drishti Gupta
First published:

Tags: Income tax, Tax, Tax Saving, Taxi Service

ਅਗਲੀ ਖਬਰ