Home /News /lifestyle /

Tea Lovers: ਚਾਹ ਦੇ ਸ਼ੌਕੀਨ ਰੱਖਣ ਸਿਹਤ ਦਾ ਧਿਆਨ, ਖੰਡ ਦੀ ਥਾਂ ਵਰਤਣ ਇਹ ਚੀਜ਼ਾਂ

Tea Lovers: ਚਾਹ ਦੇ ਸ਼ੌਕੀਨ ਰੱਖਣ ਸਿਹਤ ਦਾ ਧਿਆਨ, ਖੰਡ ਦੀ ਥਾਂ ਵਰਤਣ ਇਹ ਚੀਜ਼ਾਂ

Tea Lovers: ਚਾਹ ਦੇ ਸ਼ੌਕੀਨ ਰੱਖਣ ਸਿਹਤ ਦਾ ਧਿਆਨ, ਖੰਡ ਦੀ ਥਾਂ ਵਰਤਣ ਇਹ ਚੀਜ਼ਾਂ  (ਫਾਈਲ ਫੋਟੋ)

Tea Lovers: ਚਾਹ ਦੇ ਸ਼ੌਕੀਨ ਰੱਖਣ ਸਿਹਤ ਦਾ ਧਿਆਨ, ਖੰਡ ਦੀ ਥਾਂ ਵਰਤਣ ਇਹ ਚੀਜ਼ਾਂ (ਫਾਈਲ ਫੋਟੋ)

Substitute Of Sugar In Tea: ਭਾਰਤੀਆਂ ਦੇ ਦਿਨ ਦੀ ਸ਼ੁਰੂਆਤ ਜ਼ਿਆਦਾਤਰ ਚਾਹ ਦੇ ਕੱਪ ਨਾਲ ਹੀ ਹੁੰਦੀ ਹੈ ਜਦਕਿ ਕੁਝ ਲੋਕ ਨੀਂਦ ਦੂਰ ਕਰਨ ਜਾਂ ਤਣਾਅ ਵਿੱਚ ਜ਼ਿਆਦਾ ਚਾਹ ਪੀਂਦੇ ਹਨ। ਕੁਝ ਲੋਕ ਕੰਮ ਦਾ ਬੋਝ ਵੱਧ ਹੋਣ ਕਾਰਨ ਵੀ ਚਾਹ ਪੀਣਾ ਪਸੰਦ ਕਰਦੇ ਹਨ ਤਾਂ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ। ਅਜਿਹੇ ਵਿੱਚ ਚਾਹ ਵਿੱਚ ਖੰਡ ਮਿਲਾਉਣ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੁੰਦਾ ਹੈ। ਚਾਹ ਵਿੱਚ ਚੀਨੀ ਦੀ ਵਰਤੋਂ ਨਾ ਸਿਰਫ ਭਾਰ ਵਧਾਉਂਦੀ ਹੈ ਸਗੋਂ ਕਈ ਗੰਭੀਰ ਬੀਮਾਰੀਆਂ ਨੂੰ ਵੀ ਸੱਦਾ ਦਿੰਦੀ ਹੈ।

ਹੋਰ ਪੜ੍ਹੋ ...
  • Share this:
    Substitute Of Sugar In Tea: ਭਾਰਤੀਆਂ ਦੇ ਦਿਨ ਦੀ ਸ਼ੁਰੂਆਤ ਜ਼ਿਆਦਾਤਰ ਚਾਹ ਦੇ ਕੱਪ ਨਾਲ ਹੀ ਹੁੰਦੀ ਹੈ ਜਦਕਿ ਕੁਝ ਲੋਕ ਨੀਂਦ ਦੂਰ ਕਰਨ ਜਾਂ ਤਣਾਅ ਵਿੱਚ ਜ਼ਿਆਦਾ ਚਾਹ ਪੀਂਦੇ ਹਨ। ਕੁਝ ਲੋਕ ਕੰਮ ਦਾ ਬੋਝ ਵੱਧ ਹੋਣ ਕਾਰਨ ਵੀ ਚਾਹ ਪੀਣਾ ਪਸੰਦ ਕਰਦੇ ਹਨ ਤਾਂ ਕੁਝ ਲੋਕਾਂ ਨੂੰ ਖਾਣਾ ਖਾਣ ਤੋਂ ਬਾਅਦ ਚਾਹ ਪੀਣ ਦੀ ਆਦਤ ਹੁੰਦੀ ਹੈ। ਅਜਿਹੇ ਵਿੱਚ ਚਾਹ ਵਿੱਚ ਖੰਡ ਮਿਲਾਉਣ ਨਾਲ ਸਰੀਰ ਨੂੰ ਕਾਫੀ ਨੁਕਸਾਨ ਹੁੰਦਾ ਹੈ। ਚਾਹ ਵਿੱਚ ਚੀਨੀ ਦੀ ਵਰਤੋਂ ਨਾ ਸਿਰਫ ਭਾਰ ਵਧਾਉਂਦੀ ਹੈ ਸਗੋਂ ਕਈ ਗੰਭੀਰ ਬੀਮਾਰੀਆਂ ਨੂੰ ਵੀ ਸੱਦਾ ਦਿੰਦੀ ਹੈ। ਚੀਨੀ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ ਜਿਨ੍ਹਾਂ ਦੀ ਵਰਤੋਂ ਚਾਹ ਨੂੰ ਮਿੱਠਾ ਬਣਾਉਣ ਲਈ ਕੀਤੀ ਜਾ ਸਕਦੀ ਹੈ ਤੇ ਇਸ ਨਾਲ ਸਿਹਤ ਨੂੰ ਵੀ ਤੰਦਰੁਸਤ ਰੱਖਿਆ ਜਾ ਸਕਦਾ ਹੈ।

    ਮੈਪਲ ਸੀਰਪ
    ਚਾਹ ਵਿੱਚ ਖੰਡ ਦੀ ਥਾਂ ਮੈਪਲ ਸੀਰਪ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੈਪਲ ਸੀਰਪ ਕਈ ਤਰ੍ਹਾਂ ਦੇ ਖਣਿਜਾਂ ਅਤੇ ਵਿਟਾਮਿਨਾਂ ਦੇ ਨਾਲ-ਨਾਲ ਐਂਟੀ-ਆਕਸੀਡੈਂਟ ਗੁਣਾਂ ਨਾਲ ਭਰਪੂਰ ਹੁੰਦਾ ਹੈ। ਨਾਲ ਹੀ, ਇਸ ਵਿਚ ਕੈਲੋਰੀ ਦੀ ਮਾਤਰਾ ਬਹੁਤ ਘੱਟ ਹੁੰਦੀ ਹੈ, ਇਸ ਲਈ ਇਸ ਨੂੰ ਚੀਨੀ ਦਾ ਵਧੀਆ ਬਦਲ ਮੰਨਿਆ ਜਾ ਸਕਦਾ ਹੈ। ਜੇ ਤੁਸੀਂ ਚਾਹੋ, ਤਾਂ ਤੁਸੀਂ ਚੀਨੀ ਦੀ ਬਜਾਏ ਮੈਪਲ ਸੀਰਪ ਪਾ ਕੇ ਆਪਣੀ ਚਾਹ ਜਾਂ ਕੌਫੀ ਦਾ ਸੁਆਦ ਵਧਾ ਸਕਦੇ ਹੋ। ਹਾਲਾਂਕਿ, ਸ਼ੂਗਰ ਦੇ ਮਰੀਜ਼ਾਂ ਨੂੰ ਇਸ ਦੀ ਵਰਤੋਂ ਕਰਨ ਤੋਂ ਪਹਿਲਾਂ ਆਪਣੇ ਡਾਕਟਰ ਦੀ ਸਲਾਹ ਲੈ ਲੈਣੀ ਚਾਹੀਦੀ ਹੈ।

    ਸ਼ਹਿਦ
    ਚੰਗੀ ਸਿਹਤ ਲਈ ਚਾਹ ਪੀਣ ਦੇ ਸ਼ੌਕੀਨ ਆਪਣੀ ਚਾਹ ਵਿੱਚ ਖੰਡ ਦੀ ਥਾਂ ਸ਼ਹਿਦ ਦੀ ਵਰਤੋਂ ਕਰ ਸਕਦੇ ਹਨ। ਦੱਸ ਦਈਏ ਕਿ ਸ਼ਹਿਦ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਚਾਹ ਵਿੱਚ ਚੀਨੀ ਦੀ ਥਾਂ ਇਹ ਇੱਕ ਬਿਹਤਰ ਵਿਕਲਪ ਸਾਬਤ ਹੋ ਸਕਦਾ ਹੈ। ਸ਼ਹਿਦ ਵਾਲੀ ਚਾਹ ਨੂੰ ਕਦੇ ਵੀ ਦੁਬਾਰਾ ਗਰਮ ਨਹੀਂ ਕੀਤਾ ਜਾਂਦਾ, ਇਸ ਲਈ ਜਦੋਂ ਚਾਹ ਗਰਮ ਹੋ ਜਾਵੇ ਤਾਂ ਸਵਾਦ ਅਨੁਸਾਰ ਸ਼ਹਿਦ ਪਾਓ, ਨਹੀਂ ਤਾਂ ਇਹ ਸਰੀਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ।

    ਗੁੜ
    ਖੰਡ ਵਾਲੀ ਚਾਹ ਪੀਣਾ ਸਿਹਤ ਨੂੰ ਨੁਕਸਾਨ ਪਹੁੰਚਾਉਂਦੀ ਹੈ ਪਰ ਜੇਕਰ ਖੰਡ ਦੀ ਥਾਂ ਗੁੜ ਵਾਲੀ ਚਾਹ ਲਈ ਜਾਵੇ ਤਾਂ ਇਹ ਸੁਆਦ ਤਾਂ ਵਧਾਉਂਦੀ ਹੈ ਨਾਲ ਹੀ ਸਿਹਤ ਲਈ ਵੀ ਚੰਗੀ ਹੁੰਦੀ ਹੈ। ਗੁੜ ਸਰੀਰ ਦਾ ਤਾਪਮਾਨ ਕੰਟਰੋਲ ਵਿੱਚ ਰੱਖਦਾ ਹੈ। ਗੁੜ ਐਂਟੀ-ਐਲਰਜਿਕ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ ਜੋ ਸਾਹ ਦੀਆਂ ਬਿਮਾਰੀਆਂ ਨੂੰ ਦੂਰ ਰੱਖਦਾ ਹੈ। ਅਜਿਹੇ ਵਿੱਚ ਹੁਣ ਤੋਂ ਚਾਹ ਵਿੱਚ ਚੀਨੀ ਦੀ ਬਜਾਏ ਗੁੜ ਦੀ ਵਰਤੋਂ ਕਰੋ।

    ਨਾਰੀਅਲ ਸ਼ੂਗਰ
    ਅੱਜ-ਕੱਲ੍ਹ ਬਜ਼ਾਰ ਵਿੱਚ ਕਈ ਤਰ੍ਹਾਂ ਦੀ ਖੰਡ ਮੌਜੂਦ ਹੈ, ਜਿਸ ਵਿੱਚ ਨਾਰੀਅਲ ਸ਼ੂਗਰ ਯਾਨੀ ਨਾਰੀਅਲ ਤੋਂ ਬਣੀ ਚੀਨੀ ਵੀ ਸ਼ਾਮਲ ਹੈ। ਇਹ ਖੰਡ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਅਜਿਹੀ ਸਥਿਤੀ ਵਿੱਚ, ਤੁਸੀਂ ਆਪਣੀ ਸਿਹਤ ਦਾ ਧਿਆਨ ਰੱਖਦੇ ਹੋਏ, ਚੀਨੀ ਦੀ ਬਜਾਏ ਨਾਰੀਅਲ ਸ਼ੂਗਰ ਨਾਲ ਆਪਣੀ ਚਾਹ ਜਾਂ ਕੌਫੀ ਦੀ ਮਿਠਾਸ ਵਧਾ ਸਕਦੇ ਹੋ।

    ਸੌਗੀ
    ਸੌਗੀ ਕਈ ਮਿੱਠੇ ਪਕਵਾਨਾਂ ਦਾ ਸੁਆਦ ਵਧਾਉਣ ਵਿੱਚ ਕੰਮ ਆਉਂਦੀ ਹੈ ਪਰ ਇਸ ਦੀ ਵਰਤੋਂ ਚਾਹ ਜਾਂ ਕੌਫੀ ਨੂੰ ਮਿੱਠਾ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ। ਇਸ ਤਰ੍ਹਾਂ ਕਰਨ ਨਾਲ ਚਾਹ ਦਾ ਸੁਆਦ ਤਾਂ ਵਧੀਆ ਹੁੰਦਾ ਹੈ ਨਾਲ ਹੀ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦੀ ਹੈ। ਕਿਸ਼ਮਿਸ਼ ਦਾ ਸੇਵਨ ਕਰਨ ਨਾਲ ਸਰੀਰ ਵਿੱਚ ਖੂਨ ਦੀ ਕਮੀ ਨਹੀਂ ਹੁੰਦੀ ਹੈ। ਇਸ ਨਾਲ ਹੱਡੀਆਂ ਵੀ ਮਜ਼ਬੂਤ ​​ਰਹਿੰਦੀਆਂ ਹਨ।
    Published by:rupinderkaursab
    First published:

    Tags: Health, Health care tips, Sugar, Tea

    ਅਗਲੀ ਖਬਰ