ਅਸਮ: ਨਿਲਾਮੀ ‘ਚ 75 ਹਜ਼ਾਰ ਰੁਪਏ ਪ੍ਰਤੀ ਕਿਲੋ ਦੀ ਕੀਮਤ ‘ਤੇ ਚਾਹ ਵਿਕੀ, ਜਾਣੋ ਖਾਸੀਅਤ

ਵੀਰਵਾਰ ਨੂੰ ਗੁਹਾਟੀ ਟੀ ਆਕਸ਼ਨ ਕੇਂਦਰ-ਜੀਟੀਸੀਏ ਵਿਖੇ ਚਾਹ ਦੀ ਨਿਲਾਮੀ ਕੀਤੀ ਗਈ। ਇਸ ਤੋਂ ਪਹਿਲਾਂ ਇਹ ਚਾਹ 50 ਹਜ਼ਾਰ ਰੁਪਏ ਪ੍ਰਤੀ ਕਿਲੋਗ੍ਰਾਮ ਦੇ ਰਿਕਾਰਡ ਕੀਮਤ 'ਤੇ ਵੇਚੀ ਜਾ ਚੁੱਕੀ ਹੈ। ਨਿਲਾਮੀ ਵਿੱਚ ਸ਼ਾਮਲ ਅਧਿਕਾਰੀਆਂ ਨੇ ਇਸ ਨੂੰ ਇੱਕ ਵੱਡੀ ਪ੍ਰਾਪਤੀ ਦੱਸਿਆ ਹੈ।

ਚਾਹ ਉਤਪਾਦਕ ਨੇ ਦੱਸਿਆ ਕਿ ਇਸ ਸਾਲ ਢਾਈ ਕਿਲੋ ਚਾਹ ਤਿਆਰ ਕੀਤੀ ਗਈ ਸੀ, ਜਿਸ ਵਿਚੋਂ 1.2 ਕਿਲੋਗ੍ਰਾਮ ਨਿਲਾਮੀ ਵਿਚ ਵਿਕ ਗਈ

ਚਾਹ ਉਤਪਾਦਕ ਨੇ ਦੱਸਿਆ ਕਿ ਇਸ ਸਾਲ ਢਾਈ ਕਿਲੋ ਚਾਹ ਤਿਆਰ ਕੀਤੀ ਗਈ ਸੀ, ਜਿਸ ਵਿਚੋਂ 1.2 ਕਿਲੋਗ੍ਰਾਮ ਨਿਲਾਮੀ ਵਿਚ ਵਿਕ ਗਈ

 • Share this:
  ਅਸਾਮ ਦੇ ਗੁਹਾਟੀ ਵਿੱਚ ਹੋਈ ਚਾਹ ਦੀ ਨਿਲਾਮੀ ਵਿੱਚ ਚਾਹ ਦੀ ਇੱਕ ਵਿਸ਼ੇਸ਼ ਕਿਸਮ 75 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਰਿਕਾਰਡ ਮੁੱਲ ‘ਤੇ ਵਿਕੀ ਹੈ। ਗੁਹਾਟੀ ਟੀ ਆਕਸ਼ਨ ਸੈਂਟਰ ਵਿਖੇ ਵੀਰਵਾਰ ਨੂੰ ਆਯੋਜਿਤ ਨਿਲਾਮੀ ਵਿੱਚ, ਸਥਾਨਕ ਕੰਪਨੀ ਨੇ ਮਨੋਹਾਰੀ ਗੋਲਡ ਦੀ ਵਿਸ਼ੇਸ਼ ਚਾਹ ਲਈ ਅਜਿਹੀ ਉੱਚ ਬੋਲੀ ਲਗਾਈ ਹੈ। ਇਹ ਜਾਣਕਾਰੀ ਇਕ ਅਧਿਕਾਰੀ ਨੇ ਦਿੱਤੀ।

  ਨਿਊਜ਼ ਏਜੰਸੀ ਪੀਟੀਆਈ ਨਾਲ ਗੱਲਬਾਤ ਕਰਦਿਆਂ ਗੁਹਾਟੀ ਟੀ ਆਕਸ਼ਨ ਖਰੀਦਦਾਰ ਐਸੋਸੀਏਸ਼ਨ (Guwahati Tea Auction Buyer's Association (GTABA)) ਦੇ ਸਕੱਤਰ ਦਿਨੇਸ਼ ਬਿਹਾਨੀ ਨੇ ਦੱਸਿਆ ਕਿ ਇੱਕ ਸਾਲ ਦੇ ਵਕਫੇ ਬਾਅਦ ਜੀਟੀਏਸੀ ਨੂੰ ਇੱਕ ਵਾਰ ਫਿਰ ਮਨੋਹਰੀ ਗੋਲਡ ਸਪੈਸ਼ਲਿਟੀ ਚਾਹ (Manohari Gold Speciality Tea)  ਵੇਚਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਵਿਸ਼ਵਵਿਆਪੀ ਮਹਾਂਮਾਰੀ ਦੇ ਵਿਚਕਾਰ, ਜਦੋਂ ਸਾਰਾ ਸੰਸਾਰ ਪ੍ਰਭਾਵਿਤ ਹੈ, ਇਹ ਇਕ ਵੱਡੀ ਪ੍ਰਾਪਤੀ ਹੈ। ਮਨੋਹਰੀ ਟੀ ਅਸਟੇਟ ਨੇ ਸਤੰਬਰ ਮਹੀਨੇ ਵਿਚ ਇਸ ਵਿਸ਼ੇਸ਼ ਚਾਹ ਨੂੰ ਤਿਆਰ ਕਰਨ ਲਈ ਸਖਤ ਮਿਹਨਤ ਕੀਤੀ ਅਤੇ ਇਸ ਨੂੰ ਜੀਟੀਏਸੀ ਨੂੰ ਵਿਕਰੀ ਲਈ ਭੇਜਿਆ। ਉਨ੍ਹਾਂ ਕਿਹਾ ਕਿ ਜੀਟੀਏਸੀ ਅਸਾਮ ਦੀ ਵਿਸ਼ੇਸ਼ ਚਾਹ ਦੀ ਪ੍ਰਦਰਸ਼ਨੀ ਦਾ ਕੇਂਦਰ ਬਣ ਰਿਹਾ ਹੈ।

  ਪਿਛਲਾ ਰਿਕਾਰਡ ਵੀ ਇਸ ਚਾਹ ਦੇ ਨਾਮ ‘ਤੇ ਸੀ

  ਬਿਹਾਨੀ ਨੇ ਦੱਸਿਆ ਕਿ ਪਿਛਲਾ ਰਿਕਾਰਡ ਵੀ ਇਸ ਚਾਹ ਦਾ ਨਾਮ ਸੀ। ਉਦੋਂ ਇਹ ਚਾਹ 50 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕਦੀ ਸੀ। ਪਿਛਲੇ ਸਾਲ 13 ਅਗਸਤ ਨੂੰ ਅਸਾਮ ਦੀ ਇੱਕ ਹੋਰ ਵਿਸ਼ੇਸ਼ ਚਾਹ ਨੇ ਇੱਕ ਰਿਕਾਰਡ ਬਣਾਇਆ ਸੀ। ਜੀਟੀਏਸੀ ਵਿਚ ਡਿਕੋਮ ਟੀ ਅਸਟੇਟ ਤੋਂ ਗੋਲਡਨ ਬਟਰਫਲਾਈ ਚਾਹ 75 ਹਜ਼ਾਰ ਰੁਪਏ ਪ੍ਰਤੀ ਕਿੱਲੋ ਦੇ ਹਿਸਾਬ ਨਾਲ ਵਿਕੀ ਸੀ। ਉਨ੍ਹਾਂ ਦੱਸਿਆ ਕਿ ਇਹ ਨਾਮ ਇਸ ਚਾਹ ਨੂੰ ਇਸ ਲਈ ਦਿੱਤਾ ਗਿਆ ਸੀ ਕਿਉਂਕਿ ਚਾਹ ਬਣਾਉਣ ਲਈ ਸੁਨਹਿਰੀ ਟਿਪ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਬਹੁਤ ਨਰਮ ਹੁੰਦੀ ਹੈ।

  ਇਸ ਸਾਲ ਚਾਹ ਨੂੰ ਖਰੀਦਣ ਵਾਲੇ ਗੁਹਾਟੀ ਦੀ ਵਿਸ਼ਨੂੰ ਟੀ ਕੰਪਨੀ ਇਸ ਨੂੰ ਆਪਣੀ ਈ-ਕਾਮਰਸ ਵੈੱਬਸਾਈਟ 9amtea.com 'ਤੇ ਵੇਚੇਗੀ। ਮਨੋਹਰੀ ਚਾਹ ਅਸਟੇਟ ਦੇ ਰਾਜਨ ਲੋਹੀਆ ਨੇ ਡੈੱਕਨ ਹੈਰਲਡ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਸਾਲ ਢਾਈ ਕਿਲੋ ਚਾਹ ਤਿਆਰ ਕੀਤੀ ਗਈ ਸੀ, ਜਿਸ ਵਿਚੋਂ 1.2 ਕਿਲੋਗ੍ਰਾਮ ਵੀਰਵਾਰ ਨੂੰ ਹੋਈ ਨਿਲਾਮੀ ਵਿਚ ਵਿਕ ਗਈ। ਉਨ੍ਹਾਂ ਕਿਹਾ ਕਿ ਬਾਕੀ ਚਾਹ ਗੁਹਾਟੀ ਟੀ ਆਕਸ਼ਨ ਕੇਂਦਰ ਸਮੇਤ ਚੁਣੇ ਗਏ ਆਉਟਲੈਟਾਂ 'ਤੇ ਉਪਲਬਧ ਹੋਵੇਗੀ।
  Published by:Ashish Sharma
  First published: