Home /News /lifestyle /

TEA: ਸਪੈਸ਼ਲ ਹੈ ਅਸਾਮ ਦੀ ਇਹ ਸੁਨਹਿਰੀ ਪੱਤਿਆਂ ਵਾਲੀ ਚਾਹ, ਕੀਮਤ ਜਾਣ ਕੇ ਦੰਦਾਂ ਹੇਠ ਆ ਜਾਣਗੀਆਂ ਉਂਗਲਾਂ

TEA: ਸਪੈਸ਼ਲ ਹੈ ਅਸਾਮ ਦੀ ਇਹ ਸੁਨਹਿਰੀ ਪੱਤਿਆਂ ਵਾਲੀ ਚਾਹ, ਕੀਮਤ ਜਾਣ ਕੇ ਦੰਦਾਂ ਹੇਠ ਆ ਜਾਣਗੀਆਂ ਉਂਗਲਾਂ

Assam Tea: ਮਨੋਹਰੀ ਗੋਲਡ ਟੀ ਜੁਲਾਈ 2019 ਵਿੱਚ GTAC ਨਿਲਾਮੀ ਵਿੱਚ 50,000 ਰੁਪਏ ਪ੍ਰਤੀ ਕਿਲੋ ਵਿੱਚ ਵੇਚੀ ਗਈ ਸੀ, ਜੋ ਉਸ ਸਮੇਂ ਦੀ ਸਭ ਤੋਂ ਉੱਚੀ ਨਿਲਾਮੀ ਕੀਮਤ ਸੀ। ਹਾਲਾਂਕਿ, ਇਹ ਰਿਕਾਰਡ ਇੱਕ ਮਹੀਨੇ ਦੇ ਅੰਦਰ ਹੀ ਟੁੱਟ ਗਿਆ।

  • Share this:

ਨਵੀਂ ਦਿੱਲੀ: ਅਸੀਂ ਸਾਰੇ ਜਾਣਦੇ ਹਾਂ ਕਿ ਆਸਾਮ ਦੀ ਚਾਹ (Assam Tea) ਕਿੰਨੀ ਪਸੰਦ ਕੀਤੀ ਜਾਂਦੀ ਹੈ ਅਤੇ ਹੁਣ ਇੱਥੇ ਦੀ ਹੀ ਸਪੈਸ਼ਲ ਕਿਸਮ ਦੀ ਚਾਹ (Special Tea) ਨੇ ਨਿਲਾਮੀ ਦਾ ਨਵਾਂ ਰਿਕਾਰਡ ਕਾਇਮ ਕੀਤਾ ਹੈ। ਜੀ ਹਾਂ, ਮਨੋਹਰੀ ਗੋਲਡ ਚਾਹ (Manohari Gold Tea) 99,999 ਰੁਪਏ ਪ੍ਰਤੀ ਕਿਲੋ ਦੀ ਰਿਕਾਰਡ ਕੀਮਤ 'ਤੇ ਵਿਕ ਚੁੱਕੀ ਹੈ। ਗੁਹਾਟੀ ਚਾਹ ਨਿਲਾਮੀ ਕੇਂਦਰ (ਜੀਟੀਏਸੀ) ਦੇ ਸਕੱਤਰ ਪ੍ਰਿਯਨੁਜ ਦੱਤਾ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮਨੋਹਰੀ ਟੀ ਗਾਰਡਨ ਨੇ ਸੌਰਭ ਚਾਹ ਟਰੇਡਰਸ (Saurabh Tea Traders) ਨੂੰ ਆਪਣੀ 'ਮਨੋਹਰੀ ਗੋਲਡ' ਕਿਸਮ ਚਾਹ ਦਾ ਇੱਕ ਕਿਲੋਗ੍ਰਾਮ ਵੇਚਿਆ ਹੈ। ਇਹ ਦੇਸ਼ ਵਿੱਚ ਚਾਹ ਦੀ ਵਿਕਰੀ ਅਤੇ ਖਰੀਦ ਵਿੱਚ ਹੁਣ ਤੱਕ ਦੀ ਸਭ ਤੋਂ ਉੱਚੀ ਨਿਲਾਮੀ ਕੀਮਤ ਹੈ।

ਮਨੋਹਰੀ ਟੀ ਅਸਟੇਟ ਦੇ ਮਾਲਕ ਰਾਜਨ ਲੋਹੀਆ ਨੇ ਵੀ ਇਸ ਬਾਰੇ ਬਿਆਨ ਦਿੱਤਾ ਅਤੇ ਕਿਹਾ, "ਅਸੀਂ ਇਸ ਕਿਸਮ ਦੀ ਵਿਸ਼ੇਸ਼ ਚਾਹ ਲਈ ਖਾਸ ਖਪਤਕਾਰਾਂ ਅਤੇ ਸਿਹਤ ਪ੍ਰਤੀ ਜਾਗਰੂਕ ਲੋਕਾਂ ਦੀ ਮੰਗ ਦੇ ਆਧਾਰ 'ਤੇ ਇਸ ਕਿਸਮ ਦੀ ਪ੍ਰੀਮੀਅਮ ਗੁਣਵੱਤਾ ਵਾਲੀ ਵਿਸ਼ੇਸ਼ ਚਾਹ ਦਾ ਨਿਰਮਾਣ ਕਰਦੇ ਹਾਂ।"

ਮਨੋਹਰੀ ਗੋਲਡ ਚਾਹ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਪੱਤਿਆਂ ਤੋਂ ਨਹੀਂ, ਸਗੋਂ ਛੋਟੀਆਂ ਕਲੀਆਂ ਤੋਂ ਤਿਆਰ ਕੀਤੀ ਜਾਂਦੀ ਹੈ, ਇਸ ਲਈ ਇਸ ਦੀ ਕੀਮਤ ਬਹੁਤ ਜ਼ਿਆਦਾ ਹੈ ਅਤੇ ਸੁਆਦ ਵੀ ਬਹੁਤ ਵਧੀਆ ਹੈ। ਅਸਾਮ ਚਾਹ ਆਪਣੇ ਸੁਆਦ, ਮਜ਼ਬੂਤ ​​ਅਤੇ ਚਮਕਦਾਰ ਰੰਗ ਲਈ ਜਾਣੀ ਜਾਂਦੀ ਹੈ। ਮਨੋਹਰੀ ਗੋਲਡ ਚਾਹ ਆਪਣੇ ਨਾਮ ਨਾਲ ਮੇਲ ਖਾਂਦੀ ਹੈ। ਜਦੋਂ ਇਹ ਚਾਹ ਪੱਤੀ ਬਣਾਈ ਜਾਂਦੀ ਹੈ ਤਾਂ ਸੁਨਹਿਰੀ ਰੰਗ ਦਿੰਦੀ ਹੈ। ਆਕਸੀਕਰਨ ਕਾਰਨ, ਇਸ ਪ੍ਰਕਿਰਿਆ ਦੌਰਾਨ ਰੰਗ ਹਰੇ ਤੋਂ ਭੂਰੇ ਵਿੱਚ ਬਦਲ ਜਾਂਦਾ ਹੈ, ਅਤੇ ਸੁੱਕਣ 'ਤੇ, ਕਲਿਆਂ ਸੁਨਹਿਰੀ ਹੋ ਜਾਂਦੀਆਂ ਹਨ ਅਤੇ ਫਿਰ ਕਾਲੇ ਪੱਤਿਆਂ ਤੋਂ ਵੱਖ ਹੋ ਜਾਂਦੇ ਹਨ।

ਮਨੋਹਰੀ ਗੋਲਡ ਟੀ ਜੁਲਾਈ 2019 ਵਿੱਚ GTAC ਨਿਲਾਮੀ ਵਿੱਚ 50,000 ਰੁਪਏ ਪ੍ਰਤੀ ਕਿਲੋ ਵਿੱਚ ਵੇਚੀ ਗਈ ਸੀ, ਜੋ ਉਸ ਸਮੇਂ ਦੀ ਸਭ ਤੋਂ ਉੱਚੀ ਨਿਲਾਮੀ ਕੀਮਤ ਸੀ। ਹਾਲਾਂਕਿ, ਇਹ ਰਿਕਾਰਡ ਇੱਕ ਮਹੀਨੇ ਦੇ ਅੰਦਰ ਹੀ ਟੁੱਟ ਗਿਆ, ਜਦੋਂ ਅਰੁਣਾਚਲ ਪ੍ਰਦੇਸ਼ ਵਿੱਚ ਡੋਨੀ ਪੋਲੋ ਟੀ ਅਸਟੇਟ ਦੁਆਰਾ ਤਿਆਰ ਕੀਤੀ ਗਈ 'ਗੋਲਡਨ ਨੈਡਲਜ਼ ਟੀ' ਅਤੇ ਅਸਾਮ ਵਿੱਚ ਡਾਈਕੋਨ ਟੀ ਅਸਟੇਟ ਦੀ 'ਗੋਲਡਨ ਬਟਰਫਲਾਈ ਚਾਹ' (Golden Butterfly Tea) ਵੱਖ-ਵੱਖ ਨਿਲਾਮੀ ਵਿੱਚ 75,000 ਰੁਪਏ ਪ੍ਰਤੀ ਕਿਲੋਗ੍ਰਾਮ ਵਿੱਚ ਵਿਕ ਗਈ। ਇੰਨਾ ਹੀ ਨਹੀਂ ਸਾਲ 2018 'ਚ ਇਸ ਪਲਾਂਟੇਸ਼ਨ 'ਚ ਇਹ ਚਾਹ ਸਭ ਤੋਂ ਮਹਿੰਗੀ ਨਿਲਾਮੀ ਸੀ।

ਪਰ ਹੁਣ ਸਾਲ 2021 'ਚ ਇਹ ਚਾਹ 99,999 ਰੁਪਏ ਪ੍ਰਤੀ ਕਿਲੋ ਦੀ ਕੀਮਤ 'ਤੇ ਵਿਕ ਗਈ, ਜਿਸ ਨੇ ਸਾਰੇ ਰਿਕਾਰਡ ਤੋੜ ਦਿੱਤੇ। ਲੋਹੀਆ ਦੀ ਮੰਨੀਏ ਤਾਂ, 2018 ਵਿੱਚ ਜਦੋਂ ਤੋਂ ਇਸ ਵਿਸ਼ੇਸ਼ ਕਿਸਮ ਦੀ ਚਾਹ ਦਾ ਉਤਪਾਦਨ ਸ਼ੁਰੂ ਕੀਤਾ ਗਿਆ ਹੈ, ਉਦੋਂ ਤੋਂ ਹੀ ਮਨੋਹਰੀ ਗੋਲਡ ਚਾਹ ਦੀ ਭਾਰੀ ਮੰਗ ਹੈ। ਇਹ ਪੂਰੀ ਦੁਨੀਆ ਵਿੱਚ ਮਸ਼ਹੂਰ ਹੋ ਗਈ ਹੈ ਅਤੇ ਹਰ ਸਾਲ ਨਿਲਾਮੀ ਵਿੱਚ ਰਿਕਾਰਡ ਟੁੱਟ ਰਿਹਾ ਹੈ।

Published by:Krishan Sharma
First published:

Tags: Business, Business idea, Tea, Tea bag

ਅਗਲੀ ਖਬਰ