Home /News /lifestyle /

ਬੱਚਿਆਂ ਨੂੰ ਬਚਪਨ ‘ਚ ਸਿਖਾਓ ਇਹ ਜ਼ਰੂਰੀ ਗੱਲਾਂ, ਜੀਵਨ ਭਰ ਆਉਣਗੀਆਂ ਕੰਮ

ਬੱਚਿਆਂ ਨੂੰ ਬਚਪਨ ‘ਚ ਸਿਖਾਓ ਇਹ ਜ਼ਰੂਰੀ ਗੱਲਾਂ, ਜੀਵਨ ਭਰ ਆਉਣਗੀਆਂ ਕੰਮ

ਬੱਚਿਆਂ ਨੂੰ ਬਚਪਨ ‘ਚ ਸਿਖਾਓ ਇਹ ਜ਼ਰੂਰੀ ਗੱਲਾਂ, ਜੀਵਨ ਭਰ ਆਉਣਗੀਆਂ ਕੰਮ (ਫਾਈਲ ਫੋਟੋ)

ਬੱਚਿਆਂ ਨੂੰ ਬਚਪਨ ‘ਚ ਸਿਖਾਓ ਇਹ ਜ਼ਰੂਰੀ ਗੱਲਾਂ, ਜੀਵਨ ਭਰ ਆਉਣਗੀਆਂ ਕੰਮ (ਫਾਈਲ ਫੋਟੋ)

ਜੇਕਰ ਤੁਸੀਂ ਕਿਸੇ ਘਰ ਦਾ ਮਾਹੌਲ ਜਾਣਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਬੱਚਿਆਂ ਦੇ ਵਿਹਾਰ ਨੂੰ ਦੇਖੋ। ਬੱਚਿਆਂ ਦਾ ਵਿਵਹਾਰ ਜ਼ਿਆਦਾਤਰ ਉਨ੍ਹਾਂ ਦੇ ਮਾਪਿਆਂ ਨਾਲ ਬਹੁਤ ਮਿਲਦਾ ਜੁਲਦਾ ਹੁੰਦਾ ਹੈ। ਜਿਸ ਤਰ੍ਹਾਂ ਮਾਪੇ ਦੂਜਿਆ ਨਾਲ ਵਿਵਹਾਰ ਕਰਦੇ ਹਨ, ਬੱਚੇ ਵੀ ਦੂਜਿਆ ਨਾਲ ਉਸੇ ਤਰ੍ਹਾਂ ਹੀ ਪੇਸ਼ ਆਉਂਦੇ ਹਨ। ਅਜਿਹੇ 'ਚ ਤੁਹਾਨੂੰ ਬਚਪਨ 'ਚ ਬੱਚਿਆ ਦੇ ਪਾਲਣ-ਪੋਸ਼ਣ ਅਤੇ ਚੰਗੇ ਮਾਹੌਲ ਵੱਲ ਖਾਸ ਧਿਆਨ ਦੇਣਾ ਚਾਹੀਦਾ ਹੈ। ਕਿਉਂਕਿ ਬਚਪਨ ਵਿੱਚ ਸਿੱਖੀਆਂ ਗੱਲਾਂ ਅਤੇ ਆਦਤਾਂ ਨੂੰ ਬੱਚੇ ਜ਼ਿੰਦਗੀ ਭਰ ਅਪਣਾਉਂਦੇ ਹਨ।

ਹੋਰ ਪੜ੍ਹੋ ...
 • Share this:

  ਤੁਹਾਨੂੰ ਦੱਸ ਦਈਏ ਕਿ ਬੱਚਿਆਂ ਦਾ ਦਿਮਾਗ ਕੱਚੀ ਮਿੱਟੀ ਦੀ ਤਰ੍ਹਾਂ ਹੁੰਦਾ ਹੈ ਅਤੇ ਬਚਪਨ 'ਚ ਸਿਖਾਈਆਂ ਗਈਆਂ ਚੀਜ਼ਾਂ ਜ਼ਿੰਦਗੀ ਭਰ ਕੰਮ ਆਉਂਦੀਆਂ ਹਨ। ਅਜਿਹੇ 'ਚ ਬੱਚਿਆਂ ਦੀ ਚੰਗੀ ਪਰਵਰਿਸ਼ ਕਰਨ ਲਈ ਮਾਤਾ-ਪਿਤਾ ਨੂੰ ਬਚਪਨ 'ਚ ਹੀ ਕੁਝ ਗੱਲਾਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਹੈ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਬੱਚੇ ਦੇ ਭਵਿੱਖ ਨੂੰ ਸੁਰੱਖਿਅਤ ਕਰਨ ਲਈ ਤੁਹਾਨੂੰ ਆਪਣੇ ਬੱਚਿਆਂ ਨੂੰ ਬਚਪਨ ਵਿੱਚ ਕਿਹੜੀਆਂ ਆਦਤਾਂ ਸਿਖਾਉਣੀਆਂ ਚਾਹੀਦੀਆਂ ਹਨ।

  ਪਲੀਜ਼ ਬੋਲਣਾ ਸਿਖਾਓ
  ਬੱਚਿਆਂ ਨੂੰ ਛੋਟੀ ਉਮਰ ਵਿੱਚ ਹੀ ਪਲੀਜ਼ ਬੋਲਣਾ ਜ਼ਰੂਰ ਸਿਖਾਓ। ਇਸ ਦੇ ਲਈ ਬਿਹਤਰ ਹੋਵੇਗਾ ਜੇਕਰ ਘਰ ਵਿੱਚ ਇਸ ਸ਼ਬਦ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਓ। ਜੇਕਰ ਘਰ ਦੇ ਹੋਰ ਮੈਂਬਰ ਵੀ ਪਲੀਜ਼ ਸ਼ਬਦ ਦੀ ਵਰਤੋਂ ਕਰਦੇ ਹਨ ਤਾਂ ਬੱਚੇ ਆਪਣੇ ਆਪ ਸਿੱਖ ਲੈਣਗੇ।

  ਐਕਸਕਿਊਜਮੀ ਕਹਿਣ ਲਈ ਕਹੋ
  ਬੱਚਿਆਂ ਨੂੰ ਸਿਖਾਓ ਕਿ ਜਦੋਂ ਉਹ ਕਿਸੇ ਦਾ ਧਿਆਨ ਖਿੱਚਣਾ ਚਾਹੁੰਦੇ ਹਨ ਤਾਂ ਕਿ ਦੂਸਰੇ ਉਨ੍ਹਾਂ ਦੀ ਗੱਲ ਸੁਣਨ। ਅਜਿਹੀ ਸਥਿਤੀ ਵਿੱਚ ਦੂਜਿਆ ਨੂੰ ਬੁਲਾਉਣ ਲਈ ਐਕਸਕਿਓਜਮੀ ਸ਼ਬਦ ਦੀ ਵਰਤੋਂ ਕਰੋ। ਅਜਿਹਾ ਕਰਨ ਨਾਲ ਲੋਕਾਂ 'ਤੇ ਤੁਹਾਡਾ ਚੰਗਾ ਪ੍ਰਭਾਵ ਪਵੇਗਾ।

  ਸੌਰੀ ਬੋਲਣਾ
  ਬੱਚਿਆਂ ਨੂੰ ਸੌਰੀ ਕਹਿਣਾ ਸਿਖਾਉਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਕਦੇ ਕਿਸੇ ਨੂੰ ਨੁਕਸਾਨ ਪਹੁੰਚਾਉਂਦੇ ਹੋ, ਤਾਂ ਤੁਹਾਨੂੰ ਉਸ ਦੇ ਲਈ ਮਾਫ਼ੀ ਜ਼ਰੂਰ ਮੰਗਣੀ ਚਾਹੀਦੀ ਹੈ। ਬਿਹਤਰ ਹੋਵੇਗਾ ਜੇਕਰ ਤੁਸੀਂ ਆਪਣੇ ਬੱਚੇ ਨਾਲ ਵੀ ਸੌਰੀ ਸ਼ਬਦ ਦੀ ਬਹੁਤ ਜ਼ਿਆਦਾ ਵਰਤੋਂ ਕਰੋ। ਇਸ ਤਰ੍ਹਾਂ ਕਰਨ ਬੱਚੇ ਮਾਫ਼ੀ ਮੰਗਣਾ ਸਿੱਖ ਜਾਣਗੇ।

  ਇਜਾਜ਼ਤ ਮੰਗਣਾ
  ਬੱਚਿਆਂ ਵਿੱਚ ਇਹ ਆਦਤ ਪਾਓ ਕਿ ਉਹ ਕੋਈ ਵੀ ਕੰਮ ਬਿਨਾਂ ਪੁੱਛੇ ਨਾ ਕਰਨ। ਕੋਈ ਵੀ ਕੰਮ ਕਰਨ ਉਨ੍ਹਾਂ ਨੂੰ ਇਜਾਜ਼ਤ ਲੈਣੀ ਚਾਹੀਦੀ ਹੈ। ਇਹ ਸਿਖਾਉਣ ਦਾ ਸਭ ਤੋਂ ਵਧੀਆ ਤਰੀਕਾ ਉਹਨਾਂ ਦੀਆਂ ਚੀਜ਼ਾਂ ਦੀ ਮੰਗ ਕਰਨਾ ਹੈ। ਯਕੀਨ ਕਰੋ, ਤੁਹਾਡਾ ਬੱਚਾ ਵੀ ਇਜਾਜ਼ਤ ਲੈਣਾ ਸਿੱਖ ਜਾਵੇਗਾ।

  ਵੱਡਿਆ ਦੀ ਗੱਲ 'ਚ ਨਾ ਬੋਲਣਾ
  ਤੁਹਾਨੂੰ ਆਪਣੇ ਬੱਚੇ ਨੂੰ ਬਚਪਨ ਵਿੱਚ ਸਮਝਾਉਣਾ ਚਾਹੀਦਾ ਹੈ ਕਿ ਜਦੋਂ ਦੋ ਵੱਡੇ ਵਿਅਕਤੀ ਗੱਲ ਕਰ ਰਹੇ ਹੋਣ ਤਾਂ ਬੱਚਿਆਂ ਨੂੰ ਉਨ੍ਹਾਂ ਵਿਚਕਾਰ ਗੱਲ ਨਹੀਂ ਕਰਨੀ ਚਾਹੀਦੀ।

  ਧੰਨਵਾਦ ਕਰਨਾ
  ਬਚਪਨ ਵਿੱਚ ਬੱਚਿਆਂ ਨੂੰ ਧੰਨਵਾਦ ਕਹਿਣਾ ਸਿਖਾਓ। ਉਹਨਾਂ ਨੂੰ ਦੱਸੋ ਕਿ ਤੁਹਾਡਾ ਧੰਨਵਾਦ ਕਹਿਣਾ ਕਿੰਨਾ ਮਹੱਤਵਪੂਰਨ ਹੈ ਅਤੇ ਇਹ ਕਿਉਂ ਕਿਹਾ ਜਾਣਾ ਚਾਹੀਦਾ ਹੈ। ਇਸ ਦੇ ਲਈ ਤੁਹਾਨੂੰ ਵੀ ਬੱਚਿਆ ਦਾ ਧੰਨਵਾਦ ਕਰਨਾ ਚਾਹੀਦਾ ਹੈ।
  Published by:rupinderkaursab
  First published:

  Tags: Child, Children, Lifestyle, Parents

  ਅਗਲੀ ਖਬਰ