Home /News /lifestyle /

ਓਲਾ ਦੀ ਪਹਿਲੀ ਇਲੈਕਟ੍ਰਿਕ ਕਾਰ ਦਾ ਟੀਜ਼ਰ ਵੀਡੀਓ ਜਾਰੀ, ਦਮਦਾਰ ਹੈ ਫਿਊਚਰਿਸਟਿਕ ਦਿੱਖ

ਓਲਾ ਦੀ ਪਹਿਲੀ ਇਲੈਕਟ੍ਰਿਕ ਕਾਰ ਦਾ ਟੀਜ਼ਰ ਵੀਡੀਓ ਜਾਰੀ, ਦਮਦਾਰ ਹੈ ਫਿਊਚਰਿਸਟਿਕ ਦਿੱਖ

ਓਲਾ ਦੀ ਪਹਿਲੀ ਇਲੈਕਟ੍ਰਿਕ ਕਾਰ ਦਾ ਟੀਜ਼ਰ ਵੀਡੀਓ ਜਾਰੀ, ਦਮਦਾਰ ਹੈ ਫਿਊਚਰਿਸਟਿਕ ਦਿੱਖ

ਓਲਾ ਦੀ ਪਹਿਲੀ ਇਲੈਕਟ੍ਰਿਕ ਕਾਰ ਦਾ ਟੀਜ਼ਰ ਵੀਡੀਓ ਜਾਰੀ, ਦਮਦਾਰ ਹੈ ਫਿਊਚਰਿਸਟਿਕ ਦਿੱਖ

OLA Electric Cars Teased-ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਓਲਾ ਨੇ ਆਪਣਾ ਪਹਿਲਾ ਇਲੈਕਟ੍ਰਿਕ ਕਾਰ ਦਾ ਟੀਜ਼ਰ ਜਾਰੀ ਕੀਤਾ ਹੈ। ਟੀਜ਼ਰ ਵੀਡੀਓ ਮੁਤਾਬਕ ਕਾਰ 'ਚ ਫਿਊਚਰਿਸਟਿਕ ਡਿਜ਼ਾਈਨ ਦਿੱਤਾ ਗਿਆ ਹੈ। ਇਸ ਦੇ ਅੱਗੇ ਤੋਂ ਪਿੱਛੇ ਤੱਕ LED ਲਾਈਟ ਲਗਾਈ ਗਈ ਹੈ।

  • Share this:
    ਨਵੀਂ ਦਿੱਲੀ : ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦੀ ਵੱਧਦੀ ਮੰਗ ਦੇ ਵਿਚਕਾਰ, ਇਲੈਕਟ੍ਰਿਕ ਵਾਹਨ ਨਿਰਮਾਤਾ ਕੰਪਨੀ ਓਲਾ ਆਪਣੀ ਪਹਿਲੀ ਇਲੈਕਟ੍ਰਿਕ ਕਾਰ ਲਿਆ ਰਹੀ ਹੈ। ਕੰਪਨੀ ਨੇ ਅੱਜ ਇਸ ਕਾਰ ਦਾ ਪਹਿਲਾ ਲੁੱਕ ਜਾਰੀ ਕੀਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ ਓਲਾ ਇਲੈਕਟ੍ਰਿਕ ਸਕੂਟਰ ਪੇਸ਼ ਕੀਤੇ ਸਨ। ਹਾਲਾਂਕਿ ਕਾਰ ਦੇ ਸੈਗਮੈਂਟ ਨੂੰ ਲੈ ਕੇ ਕੋਈ ਠੋਸ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪਰ ਰਿਪੋਰਟਸ ਮੁਤਾਬਕ ਇਹ ਸੇਡਾਨ ਸੈਗਮੈਂਟ ਦੀ ਇਲੈਕਟ੍ਰਿਕ ਕਾਰ ਹੋਵੇਗੀ।

    ਟਿਪਸਟਰ ਅਭਿਸ਼ੇਕ ਯਾਦਵ ਨੇ ਆਪਣੇ ਟਵਿਟਰ ਅਕਾਊਂਟ ਤੋਂ ਓਲਾ ਇਲੈਕਟ੍ਰਿਕ ਕਾਰਾਂ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਾਣਕਾਰੀ ਮੁਤਾਬਕ ਕੰਪਨੀ ਨੇ ਐਤਵਾਰ ਨੂੰ ਤਾਮਿਲਨਾਡੂ 'ਚ ਓਲਾ ਫਿਊਚਰ ਫੈਕਟਰੀ 'ਚ ਗਾਹਕਾਂ ਦਾ ਦੌਰਾ ਕੀਤਾ ਸੀ, ਜਿੱਥੇ ਕੰਪਨੀ ਦੇ ਸੀਈਓ ਭਾਵਿਸ਼ ਅਗਰਵਾਲ ਨੇ ਇਲੈਕਟ੍ਰਿਕ ਕਾਰ ਦਾ ਟੀਜ਼ਰ ਵੀਡੀਓ ਜਾਰੀ ਕੀਤਾ ਹੈ। ਟੀਜ਼ਰ ਕਾਰ ਦੇ ਡਿਜ਼ਾਈਨ ਦੀ ਝਲਕ ਦਿੰਦਾ ਹੈ।

    ਕਾਰ ਦੀ ਸ਼ਾਨਦਾਰ ਦਿੱਖ


    ਟੀਜ਼ਰ ਵੀਡੀਓ ਮੁਤਾਬਕ ਕਾਰ 'ਚ ਫਿਊਚਰਿਸਟਿਕ ਡਿਜ਼ਾਈਨ ਦਿੱਤਾ ਗਿਆ ਹੈ। ਇਸ ਦੇ ਅੱਗੇ ਤੋਂ ਪਿਛਲੇ ਪਾਸੇ LED ਲਾਈਟਾਂ ਲਗਾਈਆਂ ਗਈਆਂ ਹਨ, ਜੋ ਹਨੇਰੇ 'ਚ ਕਾਰ ਨੂੰ ਬਹੁਤ ਹੀ ਸ਼ਾਨਦਾਰ ਲੁੱਕ ਦਿੰਦੀਆਂ ਹਨ। ਟੀਜ਼ਰ 'ਚ ਕਾਰ ਨੂੰ ਲਾਲ ਰੰਗ 'ਚ ਪੇਸ਼ ਕੀਤਾ ਗਿਆ ਹੈ। ਓਲਾ ਇਲੈਕਟ੍ਰਿਕ ਕਾਰ 'ਚ ਸਲੀਕ LED ਹੈੱਡਲੈਂਪਸ, ਸਲੋਪੀ ਵਿੰਡਸ਼ੀਲਡ ਅਤੇ ਸਪੋਰਟੀ ਅਲਾਏ ਵ੍ਹੀਲ ਦੇਖਣ ਨੂੰ ਮਿਲਣਗੇ।
    Published by:Sukhwinder Singh
    First published:

    Tags: Electric Cars

    ਅਗਲੀ ਖਬਰ