
IT 'ਚ ਲੱਭ ਰਹੇ ਹੋ ਨੌਕਰੀ ਤਾਂ ਪੜ੍ਹੋ ਇਹ ਖਬਰ, Comviva ਕਰੇਗੀ 600 ਲੋਕਾਂ ਦੀ ਭਰਤੀ
ਆਈਟੀ (IT) ਦੀਪੜ੍ਹਾਈ ਕਰਨ ਤੋਂ ਬਾਅਦ ਨੌਕਰੀ ਦੀ ਭਾਲ ਕਰ ਰਹੇ ਹੋ ਤਾਂ ਇਹ ਤੁਹਾਡੇ ਲਈ ਸੁਨਹਿਰੀ ਮੌਕਾ ਹੋ ਸਕਦਾ ਹੈ। ਦਰਅਸਲ, ਟੇਕ ਮਹਿੰਦਰਾ ਗਰੁੱਪ (Tech Mahindra Group) ਦੀ ਕੰਪਨੀ ਕਾਮਵੀਵਾ (Comviva) ਜੁਲਾਈ 2022 ਤੱਕ ਲਗਭਗ 600 ਇੰਜੀਨੀਅਰਾਂ ਦੀ ਭਰਤੀ ਕਰੇਗੀ। ਕੰਪਨੀ ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਹ ਭਰਤੀ ਵਿਕਾਸ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਅਤੇ ਕਰਮਚਾਰੀਆਂ ਦੁਆਰਾ ਅਟ੍ਰੀਸ਼ਨ ਦੇ ਪ੍ਰਭਾਵ ਨੂੰ ਘਟਾਉਣ ਲਈ ਕੀਤੀ ਜਾ ਰਹੀ ਹੈ।
Comviva ਮੁੱਖ ਤੌਰ 'ਤੇ ਮੋਬਾਈਲ ਡਿਵਾਈਸ ਅਧਾਰਤ ਐਪਸ ਅਤੇ ਤਕਨਾਲੋਜੀਆਂ ਲਈ IT ਸੋਲਿਊਸ਼ਨ ਪ੍ਰਦਾਨ ਕਰਦੀ ਹੈ। ਕਾਮਵੀਵਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਨੋਰੰਜਨ ਮਹਾਪਾਤਰਾ ਨੇ ਕਿਹਾ ਕਿ ਹੁਣ ਕੰਪਨੀ ਦਾ ਫੋਕਸ ਟੀਅਰ 2 ਸ਼ਹਿਰ 'ਤੇ ਹੈ ਅਤੇ ਇਸ ਕ੍ਰਮ 'ਚ ਭੁਵਨੇਸ਼ਵਰ ਕੇਂਦਰ ਦਾ ਵਿਸਤਾਰ ਕੀਤਾ ਜਾ ਰਿਹਾ ਹੈ। ਇਹ ਕੇਂਦਰ ਕੰਪਨੀ ਦੀ ਨਵੀਂ ਰਣਨੀਤੀ ਤਹਿਤ ਤਿੰਨ ਸਾਲ ਪਹਿਲਾਂ ਖੋਲ੍ਹਿਆ ਗਿਆ ਸੀ।
ਅਟ੍ਰਿਸ਼ਨ ਦਰ 20-23 ਫੀਸਦੀ ਹੋ ਗਈ ਹੈ : ਪਿਛਲੀਆਂ ਕੁਝ ਤਿਮਾਹੀਆਂ 'ਚ ਕੰਪਨੀ 'ਚ ਅਟ੍ਰਿਸ਼ਨ ਦਰ ਵਧ ਕੇ ਲਗਭਗ 20-23 ਫੀਸਦੀ ਹੋ ਗਈ ਹੈ, ਜੋ ਪਹਿਲਾਂ 15-16 ਫੀਸਦੀ ਸੀ। ਮਹਾਪਾਤਰਾ ਨੇ ਕਿਹਾ ਕਿ ਕੰਪਨੀ ਜੁਲਾਈ 2022 ਤੱਕ ਲਗਭਗ 600 ਲੋਕਾਂ ਦੀ ਭਰਤੀ ਕਰਨ ਦੀ ਯੋਜਨਾ ਬਣਾ ਰਹੀ ਹੈ ਅਤੇ ਭੁਵਨੇਸ਼ਵਰ ਕੇਂਦਰ ਵਿੱਚ ਮੈਨ ਪਾਵਰ ਨੂੰ ਵਧਾਉਣ ਲਈ ਭਰਤੀ ਜਾਰੀ ਰਹੇਗੀ।
ਕਾਮਵੀਵਾ ਦੀ ਟੀਮ 'ਚ ਕਰੀਬ 2 ਹਜ਼ਾਰ ਮੈਂਬਰ ਹਨ : ਮਹਾਪਾਤਰਾ ਨੇ ਦੱਸਿਆ ਕਿ “ਸਾਡੀ ਟੀਮ ਵਿੱਚ ਲਗਭਗ 2,000 ਮੈਂਬਰ ਹਨ। ਅਸੀਂ ਹਰ ਸਾਲ ਲਗਭਗ 600 ਲੋਕਾਂ ਦੀ ਭਰਤੀ ਕਰਾਂਗੇ। ਇਨ੍ਹਾਂ ਵਿੱਚੋਂ 300 ਦੇ ਕਰੀਬ ਸਿੱਧੇ ਯੂਨੀਵਰਸਿਟੀਆਂ ਤੋਂ ਭਰਤੀ ਕੀਤੇ ਜਾਣਗੇ ਜਦਕਿ ਬਾਕੀ 200 ਜਾਂ 300 ਤਜਰਬੇਕਾਰ ਹੋਣਗੇ।
ਕੰਪਨੀ ਨੂੰ ਚਾਲੂ ਵਿੱਤੀ ਸਾਲ 'ਚ 10-12 ਫੀਸਦੀ ਗ੍ਰੋਥ ਦੀ ਉਮੀਦ ਹੈ : ਮਾਲੀਆ ਵਾਧੇ ਬਾਰੇ, ਕਾਮਵੀਵਾ ਦੇ ਮੁੱਖ ਕਾਰਜਕਾਰੀ ਅਧਿਕਾਰੀ ਮਨੋਰੰਜਨ ਮਹਾਪਾਤਰਾ ਨੇ ਕਿਹਾ ਕਿ ਕੰਪਨੀ ਨੂੰ ਮੌਜੂਦਾ ਵਿੱਤੀ ਸਾਲ ਵਿੱਚ 10-12 ਪ੍ਰਤੀਸ਼ਤ ਵਾਧੇ ਦੀ ਉਮੀਦ ਹੈ। ਵਿੱਤੀ ਸਾਲ 2020-21 ਵਿੱਚ ਕਾਮਵੀਵਾ ਦੀ ਆਮਦਨ 845.1 ਕਰੋੜ ਸੀ।
Published by:Amelia Punjabi
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।