Home /News /lifestyle /

Tech News: 40 ਹਜ਼ਾਰ ਤੋਂ ਘੱਟ ਕੀਮਤ 'ਚ ਮਿਲ ਰਹੇ 55 ਇੰਚ ਦੇ ਦਮਦਾਰ 4K Smart TV

Tech News: 40 ਹਜ਼ਾਰ ਤੋਂ ਘੱਟ ਕੀਮਤ 'ਚ ਮਿਲ ਰਹੇ 55 ਇੰਚ ਦੇ ਦਮਦਾਰ 4K Smart TV

 40 ਹਜ਼ਾਰ ਤੋਂ ਘੱਟ ਕੀਮਤ 'ਚ ਮਿਲ ਰਹੇ 55 ਇੰਚ ਦੇ ਦਮਦਾਰ 4K Smart TV

40 ਹਜ਼ਾਰ ਤੋਂ ਘੱਟ ਕੀਮਤ 'ਚ ਮਿਲ ਰਹੇ 55 ਇੰਚ ਦੇ ਦਮਦਾਰ 4K Smart TV

ਅੱਜ ਅਸੀਂ ਤੁਹਾਡੇ ਲਈ 40000 ਰੁਪਏ ਤੋਂ ਘੱਟ ਕੀਮਤ ਵਾਲੇ 3 ਅਜਿਹੇ ਸਮਾਰਟ ਟੀਵੀ ਲੈ ਕੇ ਆਏ ਹਾਂ ਜਿਸ ਵਿੱਚ ਫੀਚਰਸ ਦੇ ਮਾਮਲੇ ਵਿੱਚ ਤੁਹਾਨੂੰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਹੋਵੇਗਾ। ਆਓ ਜਾਣਦੇ ਹਾਂ ਕਿਹੜੇ ਹਨ ਇਹ ਘੱਟ ਕੀਮਤ ਵਾਲੇ ਸਮਾਰਟ ਟੀਵੀ...

  • Share this:

Smart TV Sale: ਅੱਜ ਦੇ ਸਮੇਂ ਵਿੱਚ 4k ਟੀਵੀ ਖਰੀਦਣਾ ਹੋਵੇ ਤਾਂ ਤੁਹਾਨੂੰ ਕਈ ਹਜ਼ਾਰ ਰੁਪਏ ਖਰਚਣੇ ਪੈ ਸਕਦੇ ਹਨ ਤੇ ਜੇ ਗੱਲ 55ਇੰਚ ਦੇ ਟੀਵੀ ਦੀ ਕਰੀਏ ਤਾਂ ਇਸ ਲਈ ਕੀਮਤ ਲੱਖਾਂ ਰੁਪਏ ਤੱਕ ਜਾ ਸਕਦੀ ਹੈ ਪਰ ਅੱਜ ਅਸੀਂ ਤੁਹਾਡੇ ਲਈ 40000 ਰੁਪਏ ਤੋਂ ਘੱਟ ਕੀਮਤ ਵਾਲੇ 3 ਅਜਿਹੇ ਸਮਾਰਟ ਟੀਵੀ ਲੈ ਕੇ ਆਏ ਹਾਂ ਜਿਸ ਵਿੱਚ ਫੀਚਰਸ ਦੇ ਮਾਮਲੇ ਵਿੱਚ ਤੁਹਾਨੂੰ ਕੋਈ ਕੰਪਰੋਮਾਈਜ਼ ਨਹੀਂ ਕਰਨਾ ਹੋਵੇਗਾ। ਆਓ ਜਾਣਦੇ ਹਾਂ ਕਿਹੜੇ ਹਨ ਇਹ ਘੱਟ ਕੀਮਤ ਵਾਲੇ ਸਮਾਰਟ ਟੀਵੀ...

Kodak 4K TV

ਅਮੇਜ਼ਨ 'ਤੇ ਕੋਡਕ 55 ਇੰਚ 4k ਅਲਟਰਾ HD ਸਮਾਰਟ ਟੀਵੀ ਦੀ ਕੀਮਤ 35,499 ਰੁਪਏ ਹੈ। ਇਸ ਵਿੱਚ ਸਮਾਰਟ ਕਨੈਕਟੀਵਿਟੀ ਵਰਗੇ ਫੀਚਰ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਤੁਸੀਂ ਇਸ 'ਚ ਐਪਸ ਡਾਊਨਲੋਡ ਕਰ ਸਕਦੇ ਹੋ। Cortex A53 ਪ੍ਰੋਸੈਸਰ ਅਤੇ 8 GB ਸਟੋਰੇਜ ਦੇ ਨਾਲ ਇਸ 'ਚ 2 GB ਰੈਮ ਦਿੱਤੀ ਗਈ ਹੈ। 2 USB ਪੋਰਟ ਅਤੇ 3 HDMI ਹੋਣ ਕਾਰਨ ਇਸ ਨੂੰ ਲੈਪਟਾਪ ਨਾਲ ਕਨੈਕਟ ਕੀਤਾ ਜਾ ਸਕਦਾ ਹੈ।

Mi TV 4X

Xiaomi Mi TV 4X ਦੀ ਆਨਲਾਈਨ ਕੀਮਤ 39,999 ਰੁਪਏ ਹੈ। ਕੰਪਨੀ ਦਾ ਇਹ ਸਭ ਤੋਂ ਵੱਧ ਵਿਕਣ ਵਾਲਾ ਟੀਵੀ ਹੈ। ਇਸ 'ਚ ਕਈ ਅਜਿਹੇ ਫੀਚਰਸ ਦੇਖਣ ਨੂੰ ਮਿਲਦੇ ਹਨ ਜੋ ਸੋਨੀ ਅਤੇ LG ਵਰਗੀਆਂ ਕੰਪਨੀਆਂ ਵੀ ਇਸ ਕੀਮਤ ਵਿੱਚ ਨਹੀਂ ਦਿੰਦੀਆਂ ਹਨ। ਇਸ ਵਿੱਚ ਅਲਟਰਾ HD ਰੈਜ਼ੋਲਿਊਸ਼ਨ ਵਾਲਾ 4K ਡਿਸਪਲੇ ਹੈ। ਇਹ 55 ਇੰਚ ਸਕ੍ਰੀਨ ਸਾਈਜ਼ ਅਤੇ 60Hz ਰਿਫ੍ਰੈਸ਼ ਰੇਟ ਦੇ ਨਾਲ HDR10 ਨੂੰ ਸਪੋਰਟ ਕਰਦਾ ਹੈ। ਇਸ ਤੋਂ ਇਲਾਵਾ ਤਿੰਨ HDMI ਅਤੇ ਦੋ USB ਪੋਰਟਾਂ ਰਾਹੀਂ ਕਨੈਕਟੀਵਿਟੀ ਦੀ ਸੁਵਿਧਾ ਉਪਲਬਧ ਹੈ।

Toshiba OS Series TV

ਇਸ ਸਮਾਰਟ ਟੀਵੀ ਦੀ ਸਕਰੀਨ 55 ਇੰਚ ਹੈ। ਅਮੇਜ਼ਨ ਤੋਂ ਖਰੀਦਣ 'ਤੇ ਇਸ 'ਚ ਵੱਖ-ਵੱਖ ਤਰ੍ਹਾਂ ਦੇ ਆਫਰ ਵੀ ਮਿਲ ਰਹੇ ਹਨ। ਆਨਲਾਈਨ ਬਾਜ਼ਾਰ 'ਚ ਇਸ ਸਮਾਰਟ ਟੀਵੀ ਦੀ ਕੀਮਤ 39,999 ਰੁਪਏ ਹੈ। ਇਸ ਨੂੰ ਖਰੀਦਣ 'ਤੇ ਤੁਹਾਨੂੰ ਸਕਰੀਨ ਦੀ 3 ਸਾਲ ਦੀ ਵਾਰੰਟੀ ਮਿਲਦੀ ਹੈ। ਇਸ ਤੋਂ ਇਲਾਵਾ ਇਸ 'ਚ ਦੋ USB ਪੋਰਟ ਅਤੇ ਤਿੰਨ HDMI ਪੋਰਟ ਦਿੱਤੇ ਗਏ ਹਨ। ਇਸ ਟੀਵੀ ਦਾ ਸਪੀਕਰ ਬਹੁਤ ਪਾਵਰਫੁੱਲ ਹੈ। 30 ਵਾਟ ਦੇ ਸਪੀਕਰਾਂ ਕਾਰਨ ਤੁਹਾਨੂੰ ਵਧੀਆ ਸਾਊਂਡ ਐਕਸਪੀਰੀਅੰਸ ਮਿਲੇਗਾ।

Published by:Tanya Chaudhary
First published:

Tags: Tv