ਭਾਰਤ ਵਿੱਚ ਇਲੈਕਟ੍ਰਿਕ ਵਾਹਨਾਂ ਦਾ ਬਜ਼ਾਰ ਅਜੇ ਨਵਾਂ ਹੈ। ਇੱਕ ਪਾਸੇ ਲੋਕ ਇਲੈਕਟ੍ਰਿਕ ਵਾਹਨ ਖਰੀਦ ਤਾਂ ਰਹੇ ਹਨ ਪਰ ਨਾਲ ਹੀ ਆਬਾਦੀ ਦਾ ਵੱਡਾ ਹਿੱਸਾ ਇਸ ਗੱਲ ਨੂੰ ਲੈ ਕੇ ਚਿੰਤਾ ਜਤਾਉਂਦਾ ਹੈ ਕਿ ਲੰਬੇ ਰੂਟ ਉੱਤੇ ਜਾਣ ਲਈ ਇਲੈਕਟ੍ਰਿਕ ਵਾਹਨ ਅਨੁਕੂਲ ਨਹੀਂ ਹਨ, ਕਿਉਂਕਿ ਇੱਕ ਵਾਰ ਫੁੱਲ ਚਾਰਜ ਕਰ ਕੇ ਕਾਰ ਲਿਜਾਣ ਤੋਂ ਬਾਅਦ ਸਫਰ ਵਿੱਚ ਬੈਟਰੀ ਖਤਮ ਹੋਣ ਉੱਤੇ ਉਸ ਨੂੰ ਚਾਰਜ ਕਰਨਾ ਮੁਸ਼ਲ ਹੋਵੇਗਾ।
ਭਾਰਤ ਦੇਸ਼ ਵਿੱਚ ਹੋਰ ਪੱਛਮੀ ਦੇਸ਼ਾਂ ਦੀ ਤਰ੍ਹਾਂ ਥੋੜੀ ਥੋੜੀ ਦੂਰੀ ਉੱਤੇ ਪੈਟਰੋਲ ਪੰਪ ਦੀ ਤਰ੍ਹਾਂ ਚਾਰਜਿੰਗ ਸਟੇਸ਼ਨ ਨਹੀਂ ਬਣੇ ਹੋਏ ਹਨ, ਇਸ ਕਾਰਨ ਲੋਕ ਇਲੈਕਟ੍ਰਿਕ ਵਾਹਨ ਖਰੀਦਣ ਤੋਂ ਪਰਹੇਜ਼ ਕਰਦੇ ਹਨ। ਪਰ Ather ਐਨਰਜੀ ਇਸ ਸਮੱਸਿਆ ਦਾ ਹੱਲ ਕਰ ਵਿੱਚ ਲੱਗੀ ਹੈ। Ather ਐਨਰਜੀ ਆਪਣੇ ਫਾਸਟ-ਚਾਰਜਿੰਗ 'ਗਰਿੱਡ' ਨੈੱਟਵਰਕ ਦਾ ਲਗਾਤਾਰ ਵਿਸਤਾਰ ਕਰ ਰਹੀ ਹੈ। ਕੰਪਨੀ ਨੇ ਹਾਲਹੀ ਵਿੱਚ ਆਪਣਾ 580ਵਾਂ ਫਾਸਟ-ਚਾਰਜਿੰਗ ਸਟੇਸ਼ਨ ਖੋਲ੍ਹਿਆ ਹੈ। Ather ਦਾ ਕਹਿਣਾ ਹੈ ਕਿ ਉਹ ਵਿੱਤੀ ਸਾਲ 2023 ਦੇ ਅੰਤ ਤੱਕ ਕੁਲ 1400 ਚਾਰਜਿੰਗ ਸਚੇਸ਼ਨ ਖੋਲਣ ਦੀ ਯੋਜਨਾ ਬਣਾ ਰਹੀ ਹੈ।
ਇਸ ਯੋਗਨਾ ਦੀ ਖਾਸ ਗੱਲ ਇਹ ਹੈ ਕਿ ਇਸ ਵਿੱਚ ਯੋਜਨਾਬਧ ਤਰੀਕੇ ਨਾਲ ਕੁਲ 60 ਫੀਸਦੀ ਪਾਸਟ ਚਾਰਜਿੰਗ ਸਟੇਸ਼ਨ ਟੀਅਰ-2 ਤੇ ਟੀਅਰ-3 ਸ਼ਹਿਰਾਂ ਵਿੱਚ ਲਹਾਏ ਜਾਣੇ ਹਨ। ਵਰਤਮਾਨ ਵਿੱਚ Ather ਗਰਿੱਡ ਕੋਲ ਭਾਰਤ ਦੇ 56 ਸ਼ਹਿਰਾਂ ਵਿੱਚ ਫੈਲੇ 580 ਫਾਸਟ ਚਾਰਜਿੰਗ ਪੁਆਇੰਟ ਹਨ। ਇਸ ਵਿੱਚ 60 ਪ੍ਰਤੀਸ਼ਤ ਹਾਲ ਹੀ ਟੀਅਰ-2 ਅਤੇ ਟੀਅਰ-III ਸ਼ਹਿਰਾਂ ਵਿੱਚ ਲਗਾਏ ਜਾ ਰਹੇ ਹਨ।
ਆਪਣੀ ਯੋਜਨਾ ਉੱਤੇ Ather ਦਾ ਕਹਿਣਾ ਹੈ ਕਿ ਵਿੱਤੀ ਸਾਲ 2023 ਦੇ ਅੰਤ ਤੱਕ 820 ਹੋਰ ਚਾਰਜਿੰਗ ਪੁਆਇੰਟ ਖੋਲ੍ਹੇ ਜਾਣਗੇ। ਇਸ ਨਾਲ ਦੇਸ਼ ਵਿੱਚ Ather ਦੇ ਕੁੱਲ 1,400 ਚਾਰਜਿੰਗ ਪੁਆਇੰਟ ਹੋ ਜਾਣਗੇ। ਫਾਸਟ-ਚਾਰਜਿੰਗ ਸਟੇਸ਼ਨ 1.5 ਕਿਲੋਮੀਟਰ ਪ੍ਰਤੀ ਮਿੰਟ ਦੀ ਦਰ ਨਾਲ Ather ਈ-ਸਕੂਟਰ ਨੂੰ ਚਾਰਜ ਕਰ ਸਕਦੇ ਹਨ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਹੀ ਕਿ ਇਸ ਸਾਲ ਦੇ ਅੰਤ ਤੱਕ, ਇਲੈਕਟ੍ਰਿਕ ਦੋ ਪਹੀਆ ਵਾਹਨ ਅਤੇ ਚਾਰ ਪਹੀਆ ਵਾਹਨ ਮੁਫਤ ਵਿੱਚ Ather ਗਰਿੱਡ ਦੀ ਵਰਤੋਂ ਕਰਨ ਦੇ ਯੋਗ ਹੋ ਜਾਣਗੇ।
ਕੰਪੈਟੀਬਿਲਟੀ ਨੂੰ ਧਿਆਨ ਵਿੱਚ ਰੱਖ ਕੇ ਬਣਾਉਆ ਗਿਆ ਓਪਨ-ਸੋਰਸ ਕਨੈਕਟਰ ਡਿਜ਼ਾਈਨ
Veida ਬ੍ਰਾਂਡ ਦੇ ਤਹਿਤ Hero MotoCorp ਦੀ ਪਹਿਲੀ ਇਲੈਕਟ੍ਰਿਕ ਦੋ-ਪਹੀਆ ਵਾਹਨ Veida V1 ਈ-ਸਕੂਟਰ, Ather ਦੇ ਈ-ਸਕੂਟਰ ਦੇ ਸਮਾਨ ਇੱਕ ਓਪਨ-ਸੋਰਸ ਕਨੈਕਟਰ ਡਿਜ਼ਾਈਨ ਕਰਦਾ ਹੈ। ਇਸ ਨਾਲ Veida V1 ਈ-ਸਕੂਟਰ 1.2 km/min ਦੀ ਫਾਸਟ ਚਾਰਜਿੰਗ ਸਮਰੱਥਾ ਦੇ ਨਾਲ ਆਉਂਦਾ ਹੈ। ਇਸਦਾ ਮਤਲਬ ਹੈ ਕਿ Vida V1 ਦੇ ਮਾਲਕ ਆਪਣੇ ਸਕੂਟਰ ਨੂੰ Ather ਦੇ ਫਾਸਟ-ਚਾਰਜਿੰਗ ਨੈੱਟਵਰਕ ਵਿੱਚ ਆਸਾਨੀ ਨਾਲ ਪਲੱਗ ਕਰ ਸਕਦੇ ਹਨ। ਓਲਾ ਇਲੈਕਟ੍ਰਿਕ ਨੇ ਪਿਛਲੇ ਸਾਲ ਆਪਣੇ 'ਹਾਈਪਰਚਾਰਜਰ' ਫਾਸਟ-ਚਾਰਜਿੰਗ ਨੈੱਟਵਰਕ ਲਈ ਆਪਣੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ , ਪਰ ਇਸ ਨੂੰ ਲੈ ਕੇ ਕਾਫੀ ਸਮੇਂ ਤੋਂ ਕੋਈ ਖਾਸ ਅਪਡੇਟ ਸਾਹਮਣੇ ਨਹੀਂ ਆਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Electric Vehicle