ਤੁਹਾਨੂੰ ਸ਼ਾਇਦ ਪਤਾ ਨਹੀਂ ਹੋਵੇਗਾ ਪਰ ਭਾਰਤ ਸਮੇਤ ਕਈ ਦੇਸ਼ਾਂ 'ਚ ਕਾਲ ਰਿਕਾਰਡ ਕਰਨਾ ਗੈਰ-ਕਾਨੂੰਨੀ ਹੈ। ਹਾਲਾਂਕਿ, ਅਜੇ ਵੀ ਬਹੁਤ ਸਾਰੇ ਅਜਿਹੇ ਸਮਾਰਟਫੋਨ ਹਨ ਜਿਨ੍ਹਾਂ ਤੋਂ ਕਾਲ ਰਿਕਾਰਡਿੰਗ ਬਿਨਾਂ ਕਿਸੇ ਦੇ ਜਾਣੇ ਕੀਤੀ ਜਾ ਸਕਦੀ ਹੈ, ਇਸ ਸਮਾਰਟਫੋਨ ਪੁਰਾਣੇ ਮਾਡਲ ਦੇ ਹਨ ਤੇ ਲੋਕ ਅਜੇ ਵੀ ਇਨ੍ਹਾਂ ਦੀ ਵਰਤੋਂ ਕਰ ਰਹੇ ਹਨ। ਨਵੇਂ ਸਮਾਰਟਫ਼ੋਨ ਕਾਲ ਰਿਕਾਰਡਿੰਗ ਫੀਚਰਸ ਦੇ ਨਾਲ ਆਉਂਦੇ ਹਨ, ਪਰ ਉਹ ਬਿਨਾਂ ਇਜਾਜ਼ਤ ਦੇ ਰਿਕਾਰਡ ਨਹੀਂ ਕਰ ਸਕਦੇ।
ਜਿਵੇਂ ਹੀ ਤੁਸੀਂ ਕਾਲ ਰਿਕਾਰਡਿੰਗ ਸ਼ੁਰੂ ਕਰਦੇ ਹੋ, ਜਿਸ ਵਿਅਕਤੀ ਨਾਲ ਤੁਸੀਂ ਗੱਲ ਕਰ ਰਹੇ ਹੋ, ਉਸ ਨੂੰ ਜਾਣਕਾਰੀ ਮਿਲਦੀ ਹੈ ਕਿ ਤੁਸੀਂ ਕਾਲ ਰਿਕਾਰਡ ਕਰ ਰਹੇ ਹੋ। ਹੁਣ ਜੇ ਤੁਸੀਂ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਕੋਈ ਤੁਹਾਡੀ ਕਾਲ ਰਿਕਾਰਡਿੰਗ ਤਾਂ ਨਹੀਂ ਸੁਣ ਰਿਹਾ ਤਾਂ ਤੁਸੀਂ ਕੁੱਝ ਆਸਾਨ ਟਿਪਸ ਅਪਣਾ ਸਕਦੇ ਹੋ।
-ਜੇਕਰ ਤੁਹਾਨੂੰ ਫੋਨ 'ਤੇ ਗੱਲ ਕਰਦੇ ਸਮੇਂ ਕੁੱਝ ਡਿਸਟਰਬੈਂਸ ਸੁਣਾਈ ਦਿੰਦੀ ਹੈ, ਜੋ ਕਿ ਕਿਸੇ ਵਿਅਕਤੀ ਦੀ ਨਹੀਂ ਬਲਕਿ ਮਸ਼ੀਨ ਦੀ ਆਵਾਜ਼ ਹੈ, ਤਾਂ ਤੁਹਾਡੀ ਕਾਲ ਰਿਕਾਰਡ ਹੋ ਸਕਦੀ ਹੈ।
-ਕਾਲ ਰਿਸੀਵ ਕਰਨ ਤੋਂ ਬਾਅਦ ਜੇਕਰ ਬੀਪ ਦੀ ਆਵਾਜ਼ ਆਉਂਦੀ ਹੈ ਤਾਂ ਸਮਝ ਲਓ ਕਿ ਤੁਹਾਡੀ ਕਾਲ ਰਿਕਾਰਡ ਹੋ ਰਹੀ ਹੈ।
-ਜੇਕਰ ਕੋਈ ਗੱਲ ਕਰਦੇ ਸਮੇਂ ਸਪੀਕਰ 'ਤੇ ਕਾਲ ਲਗਾ ਦਿੰਦਾ ਹੈ ਤਾਂ ਅਜਿਹੀ ਸਥਿਤੀ 'ਚ ਕਾਲ ਰਿਕਾਰਡ ਕਰ ਸਕਦਾ ਹੈ।
- ਕਾਲ ਰਿਸੀਵ ਕਰਦੇ ਸਮੇਂ ਇਹ ਜਾਣਨ ਲਈ ਚੌਕਸ ਰਹੋ ਕਿ ਤੁਹਾਡੀ ਕਾਲ ਰਿਕਾਰਡ ਕੀਤੀ ਜਾ ਰਹੀ ਹੈ ਜਾਂ ਨਹੀਂ।
ਕਈ ਵਾਰ ਐਪ ਦੀ ਮਦਦ ਨਾਲ ਵੀ ਲੋਕ ਤੁਹਾਡੀ ਰਿਕਾਰਡਿੰਗ ਕਰਦੇ ਹਨ ਇਸ ਦਾ ਪਤਾ ਲਗਾਉਣ ਲਈ ਇਹ ਸਟੈੱਪ ਫਾਲੋ ਕਰੋ
-ਨੋਟੀਫਿਕੇਸ਼ਨ ਬੰਦ ਕਰਨ ਤੋਂ ਬਾਅਦ ਵੀ ਜੇਕਰ ਤੁਹਾਨੂੰ ਪੌਪ-ਅੱਪ ਦਿਖਾਈ ਦਿੰਦਾ ਹੈ, ਤਾਂ ਅਜਿਹੀ ਸਥਿਤੀ 'ਚ ਤੁਹਾਡੀ ਰਿਕਾਰਡਿੰਗ ਹੋ ਸਕਦੀ ਹੈ।
-ਕਿਸੇ ਵੀ ਸਮੇਂ ਬੇਲੋੜੇ ਤੌਰ 'ਤੇ ਸਾਹਮਣੇ ਵਾਲੇ ਕੈਮਰੇ ਦੇ ਅਚਾਨਕ ਚਾਲੂ ਹੋਣ ਨੂੰ ਨਜ਼ਰਅੰਦਾਜ਼ ਨਾ ਕਰੋ।
-ਕੁਝ ਸਮੇਂ ਬਾਅਦ ਸਮਾਰਟਫੋਨ ਨੂੰ ਸਾਈਲੈਂਟ ਮੋਡ 'ਤੇ ਰੱਖਣ ਤੋਂ ਬਾਅਦ ਜੇਕਰ ਇਹ ਆਪਣੇ ਆਪ ਹੀ ਦੂਜੇ ਮੋਡ 'ਤੇ ਆ ਜਾਵੇ ਤਾਂ ਤੁਹਾਨੂੰ ਸਾਵਧਾਨ ਰਹਿਣ ਦੀ ਲੋੜ ਹੈ।
- ਐਪ ਦੀ ਵਰਤੋਂ ਕਰਦੇ ਸਮੇਂ ਜੇਕਰ ਸਮਾਰਟਫੋਨ ਦੀ ਸਕ੍ਰੀਨ ਉੱਪਰ ਮਾਈਕ ਵਾਰ-ਵਾਰ ਦਿਖਾਈ ਦਿੰਦਾ ਹੈ, ਤਾਂ ਤੁਸੀਂ ਸਮਝ ਜਾਓ ਕਿ ਤੁਹਾਡੀ ਰਿਕਾਰਡਿੰਗ ਹੋ ਰਹੀ ਹੈ।
- ਜੇਕਰ ਜ਼ਰੂਰਤ ਤੋਂ ਜ਼ਿਆਦਾ ਡਾਟਾ ਖਰਚ ਹੋ ਰਿਹਾ ਹੈ ਤਾਂ ਇਸ ਨੂੰ ਨਜ਼ਰਅੰਦਾਜ਼ ਨਾ ਕਰੋ। ਕਿਉਂਕਿ ਹੋ ਸਕਦਾ ਹੈ ਕਿ ਕੋਈ ਥਰਡ ਪਾਰਟੀ ਐਪ ਤੁਹਾਡੀ ਰਿਕਾਰਡਿੰਗ ਨੂੰ ਡੇਟਾ ਦੀ ਵਰਤੋਂ ਕਰਕੇ ਕਿਸੇ ਹੋਰ ਨੂੰ ਭੇ ਰਹੀ ਹੋਵੇ। ਜੇ ਤੁਹਾਨੂੰ ਲੱਗੇ ਕਿ ਤੁਹਾਡੇ ਫੋਨ ਦੀ ਰਿਕਾਰਡਿੰਗ ਕੀਤੀ ਜਾ ਰਹੀ ਹੈ ਤਾਂ ਤੁਸੀਂ ਪਹਿਲਾਂ ਆਪਣੇ ਫੋਨ ਵਿੱਚ ਥਰਡ ਪਾਰਟੀ ਐਪਸ ਨੂੰ ਅਨਇਨਸਟਾਲ ਕਰੋ ਤੇ ਇਸ ਤੋਂ ਬਾਅਦ ਆਪਣੇ ਫੋਨ ਦਾ ਸਾਰਾ ਡਾਟਾ ਬੈਕਅਪ ਵਿੱਚ ਰੱਖ ਲਓ ਤੇ ਆਪਣੇ ਫੋਨ ਨੂੰ ਪੂਰੀ ਤਰ੍ਹਾਂ ਫੈਕਟਰੀ ਰੀਸੈੱਟ ਕਰ ਲਓ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Phone, Phonecalls, Record, Tech News, Tech updates, Technology