Home /News /lifestyle /

ChatGPt ਦੇ ਨਾਂ ਉੱਤੇ ਜਾਅਲੀ ਐਪਸ ਰਾਹੀਂ ਲੋਕਾਂ ਨਾਲ ਹੋ ਰਹੀ ਠੱਗੀ, ਰਹੋ ਸਾਵਧਾਨ

ChatGPt ਦੇ ਨਾਂ ਉੱਤੇ ਜਾਅਲੀ ਐਪਸ ਰਾਹੀਂ ਲੋਕਾਂ ਨਾਲ ਹੋ ਰਹੀ ਠੱਗੀ, ਰਹੋ ਸਾਵਧਾਨ

chatgpt

chatgpt

ChatGPT ਦੀ ਮੋਬਾਈਲ ਸਾਈਟ ਦੇ ਰੂਪ ਵਿੱਚ, ਇਹ ਐਪ Google ਵਿਗਿਆਪਨਾਂ ਸਮੇਤ, ਰਿਮੋਟਲੀ ਸਾਰੀ ਸਮੱਗਰੀ ਤਿਆਰ ਕਰਦੀ ਹੈ। ਇਹ ਦੂਜੀਆਂ ਐਪਾਂ ਅਤੇ ਵੈੱਬਸਾਈਟਾਂ 'ਤੇ ਉਪਭੋਗਤਾ ਦੀਆਂ ਗਤੀਵਿਧੀਆਂ ਨੂੰ ਟਰੈਕ ਕਰਨ ਦੀ ਇਜਾਜ਼ਤ ਮੰਗਦਾ ਹੈ ਜੋ ਇਸ ਨੂੰ ਇੱਕ ਸ਼ੱਕੀ ਐਪ ਬਣਾਉਂਦਾ ਹੈ, ਹੋਰ ਤਾਂ ਹੋਰ ਇਹ 8 ਡਾਲਰ ਹਫ਼ਤਾਵਾਰੀ ਸਬਸਕ੍ਰਿਪਸ਼ਨ ਲੈਣ ਦਾ ਵੀ ਦਬਾਅ ਪਾਉਂਦਾ ਹੈ

ਹੋਰ ਪੜ੍ਹੋ ...
  • Share this:

ਹਾਲ ਹੀ ਦੇ ਸਮੇਂ ਵਿੱਚ AI-ਅਧਾਰਿਤ ਚੈਟਬੋਟ ਸਰਵਿਸ ਦੀ ਪੇਸ਼ਕਸ਼ ਕਰਨ ਦਾ ਦਾਅਵਾ ਕਰਨ ਵਾਲੀਆਂ ਕਈ ਜਾਅਲੀ ਚੈਟਜੀਪੀਟੀ ਐਪਸ ਸਾਹਮਣੇ ਆਈਆਂ ਹਨ, ਜੋ ਕਿ ਆਮ ਉਪਭੋਗਤਾਵਾਂ ਲਈ ਖਤਰਾ ਬਣ ਗਈਆਂ ਹਨ। ਤੁਹਾਨੂੰ ਦਸ ਦਈਏ ਕਿ ਇਹ ਸਰਵਿਸ ਦੇ ਨਾਂ ਉੱਤੇ ਤੁਹਾਡੇ ਤੋਂ ਸਬਸਕ੍ਰਿਪਸ਼ਨ ਦੀ ਮੰਗ ਕਰਦੀਆਂ ਹਨ। ਇਨ੍ਹਾਂ ਵੱਲੋਂ ਕਈਆਂ ਦੀ ਪਛਾਣ ਕਰ ਲਈ ਹੈ ਹੈ ਤੇ ਇੱਥੇ ਅਸੀਂ ਪੰਜ ਸਕੈਮ ਐਪਸ ਬਾਰੇ ਦੱਸਾਂਗੇ ਜਿਨ੍ਹਾਂ ਤੋਂ ਤੁਹਾਨੂੰ ਦੂਰ ਰਹਿਣਾ ਚਾਹੀਦਾ ਹੈ ਅਤੇ ਜੇਕਰ ਤੁਸੀਂ ਉਨ੍ਹਾਂ ਨੂੰ ਗਲਤੀ ਨਾਲ ਇੰਸਟਾਲ ਕਰ ਲਿਆ ਹੈ ਤਾਂ ਤੁਰੰਤ ਅਨਇੰਸਟੌਲ ਕਰ ਦੇਣਾ ਚਾਹੀਦਾ ਹੈ:


Open Chat GPT - AI Chatbot app

ਇਹ ਐਪ OpenAI ਲੋਗੋ ਦੀ ਨਕਲ ਕਰਦੀ ਹੈ ਅਤੇ ਆਪਣੇ ਆਪ ਨੂੰ ChatGPT ਦੇ ਵਿਕਲਪ ਵਜੋਂ ਪੇਸ਼ ਕਰਦੀ ਹੈ। ਹਾਲਾਂਕਿ, ਮੁਫਤ ਵਰਜ਼ਨ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਐਡਸ ਦੇਖਣ ਨੂੰ ਮਿਲਦੇ ਹਨ ਤੇ ਹਰ ਸਟੈੱਪ ਉੱਤੇ ਤੁਹਾਨੂੰ ਐਡ ਦੇਖਣੀ ਪੈਂਦੀ ਹੈ।


AI Chatbot - Ask AI Assistant

ਇਹ ਵੈਸੇ ਤਾਂ ਐਂਡ੍ਰਾਇਡ ਅਸਿਸਟੈਂਟ ਦੀ ਤਰ੍ਹਾਂ ਖੁਦ ਨੂੰ ਦਿਖਾਉਂਦਾ ਹੈ ਤੇ ਨਾਲ ਹੀ ਸਿਰਫ ਦਿਨ ਦਿਨਾਂ ਦਾ ਟ੍ਰਾਇਵ ਪੀਰੀਅਡ ਦਿੰਦਾ ਹੈ ਪਰ ਬਾਅਦ ਵਿੱਚ ਤੁਹਾਨੂੰ ਇਸ ਨੂੰ ਵਰਤਨ ਲਈ $6 ਦੀ ਹਫਤਾਵਾਰੀ ਫੀਸ ਦੇਣੀ ਪੈਂਦੀ ਹੈ।


AI Chat GBT - Open Chatbot app

ਚੈਟਜੀਪੀਟੀ ਦੀ ਤਰ੍ਹਾਂ ਹੀ ਇਹ ਵੀ ਤੁਹਾਡੇ ਸਵਾਲਾਂ ਦੇ ਜਵਾਬ ਦਿੰਦੀ ਹੈ ਪਰ ਇਹ ਐਪ ਵੀ ਉਪਭੋਗਤਾਵਾਂ ਨੂੰ ਇੱਕ ਸੀਮਤ ਟ੍ਰਾਇਲ ਪੀਰੀਅਡ ਤੱਕ ਹੀ ਮੁਫਤ ਸਰਵਿਸ ਦਿੰਦੀ ਹੈ। ਇਸ ਵਿੱਚ ਤੁਸੀਂ ਇਸ ਨੂੰ ਸਿਰਫ ਚਾਰ ਵਾਰ ਹੀ ਬਿਨਾਂ ਪੈਸਿਆਂ ਦੇ ਵਰਤ ਸਕਦੇ ਹੋ ਫਿਰ ਇਹ ਤੁਹਾਡੇ ਤੋਂ ਪੈਸੇ ਚਾਰਜ ਕਰਦੀ ਹੈ।


AI Chat - Chatbot AI Assistant

ChatGPT ਦੀ ਮੋਬਾਈਲ ਸਾਈਟ ਦੇ ਰੂਪ ਵਿੱਚ, ਇਹ ਐਪ Google ਵਿਗਿਆਪਨਾਂ ਸਮੇਤ, ਰਿਮੋਟਲੀ ਸਾਰੀ ਸਮੱਗਰੀ ਤਿਆਰ ਕਰਦੀ ਹੈ। ਇਹ ਦੂਜੀਆਂ ਐਪਾਂ ਅਤੇ ਵੈੱਬਸਾਈਟਾਂ 'ਤੇ ਉਪਭੋਗਤਾ ਦੀਆਂ ਗਤੀਵਿਧੀਆਂ ਨੂੰ ਟਰੈਕ ਕਰਨ ਦੀ ਇਜਾਜ਼ਤ ਮੰਗਦਾ ਹੈ ਜੋ ਇਸ ਨੂੰ ਇੱਕ ਸ਼ੱਕੀ ਐਪ ਬਣਾਉਂਦਾ ਹੈ, ਹੋਰ ਤਾਂ ਹੋਰ ਇਹ 8 ਡਾਲਰ ਹਫ਼ਤਾਵਾਰੀ ਸਬਸਕ੍ਰਿਪਸ਼ਨ ਲੈਣ ਦਾ ਵੀ ਦਬਾਅ ਪਾਉਂਦਾ ਹੈ


Genie - AI Chatbot

ਅਧਿਕਾਰਤ ਤੌਰ 'ਤੇ ਲਾਂਚ ਹੋਣ ਤੋਂ ਪਹਿਲਾਂ ਉਪਭੋਗਤਾ ਦੀਆਂ ਗਤੀਵਿਧੀਆਂ ਨੂੰ ਟਰੈਕ ਕਰਨ ਦੀ ਰਿਕਵੈਸਟ ਇਸ ਐਪ ਵੱਲੋਂ ਕੀਤੀ ਜਾਂਦੀ ਹੈ। ਇਹ ਐਪ ਵੀ ਤੁਹਾਨੂੰ ਵਾਰ ਵਾਰ ਇਨ੍ਹਾਂ ਦਾ ਪ੍ਰੀਮੀਅਮ ਪਲਾਨ ਲੈਣ ਲਈ ਜ਼ੋਰ ਪਾਉਂਦੀ ਹੈ। ਚੌਕਸ ਰਹਿਣਾ ਅਤੇ ਚੈਟਜੀਪੀਟੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਦਾ ਦਾਅਵਾ ਕਰਨ ਵਾਲੇ ਕਿਸੇ ਵੀ ਐਪ ਦੀ ਪ੍ਰਮਾਣਿਕਤਾ ਦੀ ਪੁਸ਼ਟੀ ਕਰਨਾ ਮਹੱਤਵਪੂਰਨ ਹੈ। ਇੱਕ ਸੁਰੱਖਿਅਤ ਅਤੇ ਅਸਲੀ AI ਚੈਟਬੋਟ ਅਨੁਭਵ ਨੂੰ ਯਕੀਨੀ ਬਣਾਉਣ ਲਈ ਭਰੋਸੇਯੋਗ ਸਰੋਤਾਂ ਜਿਵੇਂ ਕਿ ਅਧਿਕਾਰਤ OpenAI ਚੈਨਲਾਂ 'ਤੇ ਹੀ ਭਰੋਸਾ ਕਰਨਾ ਸਹੀ ਹੋਵੇਗਾ।


Published by:Drishti Gupta
First published:

Tags: Tech News, Tech news updates