ਜਿਵੇਂ ਜਿਵੇਂ ਟੈਕਨਾਲੋਜੀ ਵਿਕਸਿਤ ਹੋ ਰਹੀ ਹੈ, ਓਵੇਂ ਹੀ ਸਾਡਾ ਕੰਮ ਵੀ ਆਸਾਨ ਹੋ ਰਿਹਾ ਹੈ। ਬਹੁਤ ਸਾਰਾ ਕੰਮ ਹੁਣ ਘਰ ਬੈਠੇ ਕੀਤਾ ਜਾ ਸਕਦਾ ਹੈ, ਭਾਵੇਂ ਪੈਸਿਆਂ ਦਾ ਲੈਣਦੇਣ ਹੋਵੇ ਜਾਂ ਕੋਈ ਬਿਲ ਦਾ ਬੁਗਤਾਨ ਜਾਂ ਹੋਰ ਕੋਈ ਕੰਮ, ਤੁਸੀਂ ਆਰਾਮ ਨਾਲ ਘਰ ਬੈਠੇ ਕਰ ਸਕਦੇ ਹੋ।
ਭਾਵੇਂ ਟੈਕਨਾਲੋਜੀ ਦੇ ਵਿਕਾਸ ਨੇ ਸਾਡਾ ਕੰਮ ਆਸਾਨ ਕੀਤਾ ਹੈ ਪਰ ਇਸ ਨੇ ਧੋਖੇਬਾਜ਼ਾਂ ਤੇ ਹੈਕਰਾਂ ਨੂੰ ਵੀ ਆਮ ਲੋਕਾਂ ਨਾਲ ਠੱਗੀ ਕਰਨ ਦੇ ਅਲੱਗ ਅਲੱਗ ਤੇ ਨਵੇਂ ਤਰੀਕੇ ਪ੍ਰਦਾਨ ਕਰਦੇ ਹਨ। ਹੁਣ ਤਾਂ ਅਜਿਹੀਆਂ ਖਬਰਾਂ ਵੀ ਆਮ ਹੋ ਗਈਆਂ ਹਨ ਜਿਸ ਵਿੱਚ ਇੱਕ ਵਿਅਕਤੀ ਨੂੰ ਸਿਰਫ ਇੱਕ ਮੈਸੇਜ ਰਾਹੀਂ ਲੁੱਟ ਲਿਆ ਜਾਂਦਾ ਹੈ। ਧੋਖੇਬਾਜ਼ ਹੈਕਰ, ਲੋਕਾਂ ਦੀ ਜਾਣਕਾਰੀ ਲੈ ਕੇ ਉਨ੍ਹਾਂ ਦੇ ਪੈਸੇ ਚੋਰੀ ਕਰਦੇ ਹਨ, ਜਿਸ ਨੂੰ ਫਿਸ਼ਿੰਗ ਕਿਹਾ ਜਾਂਦਾ ਹੈ।
ਫਿਸ਼ਿੰਗ ਸਾਈਬਰ ਹਮਲੇ ਦੀ ਇੱਕ ਕਿਸਮ ਹੈ ਜਿਸ ਵਿੱਚ ਹੈਕਰ ਗਾਹਕ ਦੀ ਨਿੱਜੀ ਜਾਣਕਾਰੀ ਪ੍ਰਾਪਤ ਕਰਦੇ ਹਨ, ਜਿਵੇਂ ਕਿ ਨਿੱਜੀ ਬੈਂਕਿੰਗ ਵੇਰਵੇ, ਡੈਬਿਟ ਕਾਰਡ ਨੰਬਰ, ਪਿੰਨ ਜਾਂ ਪਾਸਵਰਡ। ਇਨ੍ਹਾਂ ਵੇਰਵਿਆਂ ਦੀ ਵਰਤੋਂ ਕਰਕੇ ਲੋਕਾਂ ਦੇ ਪੈਸੇ ਚੋਰੀ ਕਰਦੇ ਹਨ। ਹੈਕਰ ਫਿਸ਼ਿੰਗ ਹਮਲਿਆਂ ਲਈ ਕਈ ਤਰੀਕੇ ਵਰਤਦੇ ਹਨ, ਜਿਨ੍ਹਾਂ ਵਿੱਚੋਂ ਇੱਕ ਈਮੇਲ ਹੈ। ਆਓ ਜਾਣਦੇ ਹਾਂ ਕਿਵੇਂ ਪਛਾਣ ਕਰੀਏ ਕਿ ਈਮੇਲ ਕਿਸੇ ਧੋਖੇਬਾਜ਼ ਦੁਆਰਾ ਭੇਜੀ ਗਈ ਹੈ। ਅਜਿਹੇ ਹੈਕਰ ਜਾਂ ਤਾਂ ਅਲੱਗ ਅਲੱਗ ਨਾਂ ਤੋਂ ਤੁਹਾਨੂੰ ਵੈਲਕਮ ਮੇਲ ਭੇਜ ਕੇ ਆਪਣੇ ਜਾਲ ਵਿੱਚ ਫਸਾਉਣ ਦੀ ਕੋਸ਼ਿਸ਼ ਕਰਨਗੇ। ਗੌਰ ਕਰਨ ਵਾਲੀ ਗੱਲ ਇਹ ਹੋਵੇਗੀ ਕਿ ਅਜਿਹੀ ਮੇਲ ਵਿੱਚ ਗ੍ਰੈਮਰ ਦੀਆਂ ਗਲਤੀਆਂ ਹੋਣਗੀਆਂ ਤੇ ਕਈ ਜਗ੍ਹਾ ਗਲਤ ਅਖੱਰ ਲਿਖੇ ਹੁੰਦੇ ਹਨ। ਅਜਿਹੀ ਮੇਲ ਵਿੱਚ ਈਮੇਲ ਐਡ੍ਰੈਸ, ਲਿੰਕ ਅਤੇ ਡੋਮੇਨ ਨਾਮ ਵਿੱਚ ਗਲਤੀਆਂ ਹੋਣਗੀਆਂ। ਤੁਹਾਨੂੰ ਧਮਕੀ ਭਰੀ ਮੇਲ ਵੀ ਮਿਲ ਸਕਦੀ ਹੈ।
ਜੋ ਲੋਕ ਸਾਈਬਰ ਕ੍ਰਾਈਮ ਜਾਂ ਫਿਸ਼ਿੰਗ ਦਾ ਸ਼ਿਕਾਰ ਹੁੰਦੇ ਹਨ ਉਹ ਹੇਠ ਲਿਖੀਆਂ ਗਲਤੀਆਂ ਕਰ ਦਿੰਦੇ ਹਨ : ਈ-ਮੇਲ 'ਤੇ ਪਾਸਵਰਡ, ਪਿੰਨ, ਯੂਜ਼ਰ ਆਈਡੀ ਜਾਂ ਕੋਈ ਵੀ ਸੰਵੇਦਨਸ਼ੀਲ ਜਾਣਕਾਰੀ ਸ਼ੇਅਰ ਕਰ ਦੇਣਾ ਇੱਕ ਵੱਡੀ ਗਲਤੀ ਹੈ। ਕਿਸੇ ਵੀ ਈ-ਮੇਲ ਵਿੱਚ 'ਵੈਰੀਫਾਈ ਯੂਅਰ ਅਕਾਉਂਟ' ਜਾਂ 'ਲੌਗਇਨ' ਲਿੰਕ 'ਤੇ ਕਲਿੱਕ ਕਰਨ ਨਾਲ ਤੁਹਾਡੀ ਨਿੱਜੀ ਦਾਣਕਾਰੀ ਹੈਕ ਹੋ ਸਕਦੀ ਹੈ। ਇਸ ਦੀ ਬਜਾਏ, ਹਮੇਸ਼ਾ ਇੱਕ ਨਵੀਂ ਵਿੰਡੋ ਖੋਲ੍ਹੋ ਅਤੇ ਕਿਸੇ ਵੀ ਖਾਤੇ ਵਿੱਚ ਲੌਗਇਨ ਕਰਨ ਲਈ ਸੰਸਥਾ ਦੇ ਅਧਿਕਾਰਤ ਹੋਮ ਪੇਜ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ। ਕਈ ਵਾਰ ਲੋਕ ਮੇਲ ਵਿੱਚ ਆਏ ਲਿੰਕ 'ਤੇ ਕਲਿੱਕ ਕਰ ਕੇ ਜਾਂ ਸਪੈਮ ਜਾਂ ਸ਼ੱਕੀ ਈਮੇਲਾਂ ਵਿੱਚ ਅਟੈਚਮੈਂਟਾਂ ਨੂੰ ਖੋਲ੍ਹ ਕੇ ਜਾਂ ਰਿਪਲਾਈ ਦੇ ਕੇ ਵਾਇਰਸ ਨੂੰ ਆਪਣੀ ਡਿਵਾਈਸ ਵਿੱਚ ਗਲਤੀ ਨਾਲ ਡਾਊਨਲੋਡ ਕਰ ਲੈਂਦੇ ਹਨ। ਕਿਸੇ ਲਿੰਕ 'ਤੇ ਕਲਿੱਕ ਕਰਨਾ ਜਾਂ ਸਪੈਮ ਦਾ ਜਵਾਬ ਦੇਣਾ ਤੁਹਾਡੀ ਈ-ਮੇਲ ਆਈਡੀ ਦੀ ਪੁਸ਼ਟੀ ਕਰ ਸਕਦਾ ਹੈ ਅਤੇ ਭਵਿੱਖ ਵਿੱਚ ਅਜਿਹੀਆਂ ਹੋਰ ਕੋਸ਼ਿਸ਼ਾਂ ਨੂੰ ਉਤਸ਼ਾਹਿਤ ਕਰ ਸਕਦਾ ਹੈ।
ਜੇ ਤੁਸੀਂ ਉੱਪਰ ਦੱਸੀਆਂ ਗਲਤੀਆਂ ਤੋਂ ਬਚਣਾ ਚਾਹੁੰਦੇ ਹੋ ਤਾਂ ਅਜਿਹੀ ਸਪੈਮ ਮੇਲ ਬਾਰੇ ਸਾਈਬਰ ਸੈਲ ਨੂੰ ਜਾਣਕਾਰੀ ਦਿਓ। ਕਿਸੇ ਵੀ ਮੇਲ ਦੀ ਅਟੈਚਮੈਂਟ ਨਾ ਖੋਲੋ ਤੇ ਆਪਣੇ ਲੈਪਟਾਪ ਜਾਂ ਪੀਸੀ ਵਿੱਚ ਐਂਟੀ-ਵਾਇਰਸ ਅਤੇ ਫਾਇਰਵਾਲ ਪ੍ਰੋਗਰਾਮਾਂ ਨੂੰ ਇੰਸਟਾਲ ਕਰ ਕੇ ਰੱਖੋ। ਇਸ ਤੋਂ ਇਲਾਵਾ ਸਮੇਂ ਸਮੇਂ ਉੱਤੇ ਕ੍ਰੈਡਿਟ/ਡੈਬਿਟ ਸਟੇਟਮੈਂਟਾਂ ਦੀ ਲਗਾਤਾਰ ਜਾਂਚ ਕਰਦੇ ਰਹੋ। ਇਸ ਨਾਲ ਤੁਹਾਨੂੰ ਪਤਾ ਲਗਦਾ ਰਹੇਗਾ ਕਿ ਤੁਹਾਡੇ ਪੈਸਿਆਂ ਨਾਲ ਕੋਈ ਅਜਿਹਾ ਲੈਣ-ਦੇਣ ਤਾਂ ਨਹੀਂ ਹੋਇਆ ਜਿਸ ਦੀ ਤੁਹਾਨੂੰ ਜਾਣਕਾਰੀ ਨਹੀਂ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gmail, Hacked, Tech News, Tech updates