ਪੈੱਨ ਡ੍ਰਾਈਵ ਦੀ ਵਰਤੋਂ ਬਾਰੇ ਤਾਂ ਸਭ ਜਾਣਦੇ ਹੀ ਹਨ, ਇਹ ਇੱਕ ਪੋਰਟੇਬਲ ਫਲੈਸ਼ ਡ੍ਰਾਈਵ ਦਾ ਕੰਮ ਕਰਦੀ ਹੈ ਤੇ ਇਸ ਵਿੱਚ ਅਸੀਂ ਆਸਾਨੀ ਨਾਲ ਆਪਣਾ ਜ਼ਰੂਰੀ ਡਾਟਾ, ਜਿਵੇਂ ਮਲਟੀਮੀਡੀਆ ਕੰਟੈਂਟ, ਡਾਕੂਮੈਂਟ ਫਈਲਾਂ ਤੇ ਸਾਫਟਵੇਅਰ ਆਦਿ ਰੱਖ ਸਕਦੇ ਹਾਂ। ਇਸ ਦੀ ਵਰਤੋਂ ਡਾਟਾ ਇੱਕ ਥਾਂ ਤੋਂ ਦੂਜੀ ਥਾਂ ਸ਼ਿਫਟ ਕਰਨ ਜਾਂ ਕਿਤੇ ਆਪਣਾ ਡਾਟਾ ਸੁਰੱਖਿਅਤ ਰੱਖਣ ਲਈ ਕੀਤੀ ਜਾਂਦੀ ਹੈ।
ਹੁਣ ਜੇ ਇੱਕ ਪੈੱਨ ਡ੍ਰਾਈਵ ਕਿਸੇ ਹੋਰ ਦੇ ਹੱਥ ਲੱਗ ਜਾਵੇ ਤਾਂ ਉਹ ਤੁਹਾਡੇ ਡਾਟਾ ਦੀ ਦੁਰਵਰਤੋਂ ਕਰ ਸਕਦਾ ਹੈ। ਇਸ ਲਈ ਪੈੱਨ ਡ੍ਰਾਈਵ ਵਿੱਚ ਪਾਸਵਰਡ ਤੇ ਪਿੰਨ ਸੈੱਟ ਕਰਨ ਦਾ ਆਪਸ਼ਨ ਵੀ ਹੁੰਦਾ ਹੈ। ਪੈੱਨ ਡ੍ਰਾਈਵ ਉੱਤੇ ਕੰਪਿਊਟਰ ਜਾਂ ਲੈਪਟਾਪ ਦੀ ਮਦਦ ਨਾਲ ਪਾਸਵਰਡ ਸੈੱਟ ਕਰਨਾ ਬਹੁਤ ਆਸਾਨ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਤੁਸੀਂ ਸਮਾਰਟਫੋਨ ਤੋਂ ਵੀ ਆਪਣੀ ਪੈੱਨ ਡ੍ਰਾਈਵ ਉੱਤੇ ਪਾਸਵਰਡ ਤੇ ਪਿੰਨ ਸੈੱਟ ਕਰ ਸਕਦੇ ਹੋ। ਆਓ ਜਾਣਦੇ ਹਾਂ ਇਸ ਦਾ ਆਸਾਨ ਤਰੀਕਾ
ਡਾਊਨਲੋਡ ਕਰੋ USB Lockit- Password Lock USB Drive ਐਪ
ਸਭ ਤੋਂ ਪਹਿਲਾਂ ਸਮਾਰਟਫੋਨ ਤੋਂ ਪੈੱਨ ਡ੍ਰਾਈਵ ਨੂੰ ਬਲਾਕ ਕਰਨ ਲਈ, ਗੂਗਲ ਪਲੇ ਸਟੋਰ ਤੋਂ USB Lockit- Password Lock USB Drive ਐਪ ਡਾਊਨਲੋਡ ਕਰੋ। ਇਹ ਐਪ ਐਂਡਰਾਇਡ ਉਪਭੋਗਤਾਵਾਂ ਲਈ ਮੁਫਤ ਹੈ। ਕੋਈ ਵੀ ਐਂਡਰਾਇਡ ਉਪਭੋਗਤਾ ਇਸ ਨੂੰ ਆਪਣੇ ਸਮਾਰਟ ਫੋਨ ਵਿੱਚ ਡਾਊਨਲੋਡ ਕਰ ਸਕਦਾ ਹੈ। ਇਸ ਐਪ ਦੇ ਨਾਲ, ਤੁਸੀਂ ਸਕਿੰਟਾਂ ਵਿੱਚ ਪੈੱਨ ਡ੍ਰਾਈਵ ਨੂੰ ਲਾਕ ਕਰ ਸਕਦੇ ਹੋ।
ਇੰਝ ਕਰੋ ਆਪਣੀ ਪੈੱਨ ਡ੍ਰਾਈਵ ਨੂੰ ਲਾਕ
- ਪੈੱਨ ਡ੍ਰਾਈਵ ਨੂੰ ਲਾਕ ਕਰਨ ਲਈ, USB ਲਾਕਿਟ- ਪਾਸਵਰਡ ਲਾਕ USB ਡ੍ਰਾਈਵ ਐਪ ਖੋਲ੍ਹੋ
- ਹੁਣ ਸਮਾਰਟਫੋਨ 'ਚ OTG ਕੇਬਲ ਨੂੰ ਕਨੈਕਟ ਕਰੋ।
- USB Lockit ਐਪ 'ਚ ਪੈੱਨ ਡ੍ਰਾਈਵ 'ਤੇ ਕਲਿੱਕ ਕਰੋ ਅਤੇ ਓਕੇ 'ਤੇ ਕਲਿੱਕ ਕਰੋ।
-ਲੌਕ ਲਗਾਉਣ ਲਈ ਘੱਟੋ-ਘੱਟ 6 ਅੰਕਾਂ ਦਾ ਪਿੰਨ ਦਾਖਲ ਕਰੋ।
-ਉਹੀ PIN ਕੋਡ ਦਰਜ ਕਰਕੇ ਇੱਕ ਵਾਰ ਫਿਰ ਵੈਰੀਫਾਈ ਕਰੋ।
-ਇਸ ਤੋਂ ਬਾਅਦ ਓਕੇ 'ਤੇ ਕਲਿੱਕ ਕਰਕੇ ਪੈੱਨ ਡ੍ਰਾਈਵ ਨੂੰ ਲਾਕ ਕਰੋ।
ਜੇ ਤੁਸੀਂ ਲਾਕ ਕੀਤੀ ਪੈੱਨ ਡ੍ਰਾਈਵ ਨੂੰ ਅਨਲਾਕ ਕਰਨਾ ਹੈ ਤਾਂ ਇਨ੍ਹਾਂ ਸਟੈਪਸ ਨੂੰ ਫਾਲੋ ਕਰੋ
-ਪੈੱਨ ਡ੍ਰਾਈਵ ਨੂੰ ਅਨਲੌਕ ਕਰਨ ਲਈ USB Lockit ਐਪ ਦੀ ਵਰਤੋਂ ਕਰੋ।
-OTG ਕੇਬਲ ਨੂੰ ਸਮਾਰਟ ਫ਼ੋਨ ਨਾਲ ਕਨੈਕਟ ਕਰਨ ਤੋਂ ਬਾਅਦ, USB Lockit ਐਪ ਖੋਲ੍ਹੋ।
-ਫਿਰ Unlock 'ਤੇ ਕਲਿੱਕ ਕਰੋ।
-ਅਨਲਾਕ 'ਤੇ ਕਲਿੱਕ ਕਰਨ ਤੋਂ ਬਾਅਦ, 6 ਅੰਕਾਂ ਦਾ ਪਿੰਨ ਦਾਖਲ ਕਰੋ।
- ਸਹੀ 6 ਅੰਕਾਂ ਦਾ ਪਿੰਨ ਦਾਖਲ ਕਰਕੇ ਪੈੱਨ ਡ੍ਰਾਈਵ ਨੂੰ ਅਨਲੌਕ ਕਰੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech updates, Technology