ਟੈਕਨਾਲੋਜੀ ਨੇ ਸਾਨੂੰ ਜੁਗਾੜ ਲਗਾਉਣੇ ਵੀ ਸਿਖਾਏ ਹਨ। ਹੁਣ ਜੇ ਕੰਪਿਊਟਰ ਦੇ ਸਪੀਕਰਾਂ ਦੀ ਗੱਲ ਕਰੀਏ ਤਾਂ ਇਸ ਦੇ ਖਰਾਬ ਹੋਣ ਉਤੇ ਤੁਸੀਂ ਚਾਹੋ ਤਾਂ ਆਪਣੇ ਫੋਨ ਨੂੰ ਹੀ ਕੰਪਿਊਟਰ ਦਾ ਸਪੀਕਰ ਬਣਾ ਸਕਦੇ ਹੋ। ਆਪਣੇ ਫੋਨ ਨੂੰ ਕਿਸੇ ਵੀ ਕੰਪਿਊਟਰ ਅਤੇ ਲੈਪਟਾਪ ਨਾਲ ਕਨੈਕਟ ਕਰਕੇ, ਤੁਸੀਂ ਬਹੁਤ ਆਸਾਨੀ ਨਾਲ ਫਿਲਮਾਂ ਦੇਖ ਅਤੇ ਗੀਤ ਸੁਣ ਸਕਦੇ ਹੋ। ਤੁਸੀਂ ਪੀਸੀ ਵਿੱਚ ਜੋ ਵੀ ਮੀਡੀਆ ਫਾਈਲ ਚਲਾਓਗੇ, ਤੁਸੀਂ ਉਹ ਸਾਰੀਆਂ ਆਵਾਜ਼ਾਂ ਸਮਾਰਟਫੋਨ ਸਪੀਕਰ ਤੋਂ ਸੁਣੋਗੇ। ਇਸ ਦੇ ਲਈ, ਤੁਸੀਂ ਦੋਵੇਂ ਡਿਵਾਈਸਾਂ ਯਾਨੀ ਕੰਪਿਊਟਰ ਅਤੇ ਸਮਾਰਟਫੋਨ 'ਤੇ ਐਪ ਡਾਊਨਲੋਡ ਕਰ ਸਕਦੇ ਹੋ। IP ਐਡਰੈੱਸ ਰਾਹੀਂ ਕਨੈਕਟ ਕਰਨਾ ਅਤੇ ਕੰਟਰੋਲ ਕਰਨਾ ਆਸਾਨ ਹੋ ਜਾਂਦਾ ਹੈ।
ਜੇ ਤੁਹਾਨੂੰ ਨਹੀਂ ਸਮਝ ਆ ਰਿਹਾ ਕਿ ਇਹ ਕਿੰਝ ਕਰਨਾ ਹੈ ਤਾਂ ਅੱਜ ਅਸੀਂ ਤੁਹਾਨੂੰ ਇਹ ਕਰਨ ਦਾ ਤਰੀਕਾ ਦੱਸਾਂਗੇ। ਕੰਪਿਊਟਰ ਜਾਂ ਲੈਪਟਾਪ ਵਿੱਚ ਸਪੀਕਰ ਖਰਾਬ ਹੋਣ ਤੋਂ ਬਾਅਦ ਸਮਾਰਟਫੋਨ ਨੂੰ ਵਾਇਰਲੈੱਸ ਸਪੀਕਰ ਵਜੋਂ ਵਰਤਿਆ ਜਾ ਸਕਦਾ ਹੈ। ਇਸ ਦੇ ਲਈ ਆਪਣੇ ਸਮਾਰਟਫੋਨ 'ਤੇ ਗੂਗਲ ਪਲੇਅਸਟੋਰ ਤੋਂ ਆਡੀਓ ਰੀਲੇਅ ਐਪ ਡਾਊਨਲੋਡ ਕਰੋ। ਇਸ ਤੋਂ ਬਾਅਦ ਤੁਸੀਂ ਜੋ ਵੀ ਕੰਪਿਊਟਰ ਅਤੇ ਲੈਪਟਾਪ ਵਰਤਣਾ ਚਾਹੁੰਦੇ ਹੋ ਉਸ 'ਤੇ ਇਸ ਐਪ ਨੂੰ ਡਾਊਨਲੋਡ ਕਰੋ। ਇਸ ਐਪ ਨੂੰ ਦੋਵਾਂ ਡਿਵਾਈਸਾਂ 'ਤੇ ਇੰਸਟਾਲ ਕਰਨ ਤੋਂ ਬਾਅਦ, ਇਸ ਦੀ ਸੈਟਿੰਗ 'ਤੇ ਜਾਓ ਅਤੇ ਸਰਵਰ 'ਤੇ ਕਲਿੱਕ ਕਰੋ ਅਤੇ IP ਐਡਰੈੱਸ ਨੂੰ ਕਾਪੀ ਕਰੋ। ਇਸ ਤੋਂ ਬਾਅਦ ਤੁਸੀਂ ਇਸ ਸਮਾਰਟਫੋਨ ਨੂੰ ਸਪੀਕਰ ਦੇ ਤੌਰ 'ਤੇ ਇਸਤੇਮਾਲ ਕਰ ਸਕੋਗੇ।
ਇਸ ਨੂੰ ਕਰਨ ਲਈ ਹੇਠ ਲਿਖੇ Steps ਫਾਲੋ ਕੀਤੇ ਜਾ ਸਕਦੇ ਹਨ :
- ਸਮਾਰਟਫੋਨ ਨੂੰ ਵਾਇਰਲੈੱਸ ਸਪੀਕਰ ਦੇ ਤੌਰ 'ਤੇ ਵਰਤਣ ਲਈ, ਲੈਪਟਾਪ 'ਤੇ ਆਡੀਓ ਰੀਲੇਅ ਸਾਫਟਵੇਅਰ ਖੋਲ੍ਹੋ।
- ਸਰਵਰ 'ਤੇ ਕਲਿੱਕ ਕਰੋ ਅਤੇ ਸੱਜੇ ਪਾਸੇ ਡੈਸਕਟਾਪ ਦੇ ਨੇੜੇ ਤੋਂ IP ਐਡਰੈੱਸ ਕਾਪੀ ਕਰੋ।
- ਹੁਣ ਇਸ ਐਪ ਨੂੰ ਆਪਣੇ ਸਮਾਰਟਫੋਨ 'ਤੇ ਖੋਲ੍ਹੋ ਅਤੇ ਪਲੇਅਰ ਸੈਕਸ਼ਨ 'ਤੇ ਕਲਿੱਕ ਕਰੋ।
- connect by address ਵਿੱਚ IP ਐਡਰੈੱਸ ਨੂੰ ਇੱਥੇ ਪੇਸਟ ਕਰੋ।
- ਹੁਣੇ ਕਨੈਕਟ ਬਟਨ 'ਤੇ ਕਲਿੱਕ ਕਰੋ।
- ਹੁਣ ਤੁਸੀਂ ਇਸ ਨੂੰ ਵਾਇਰਲੈੱਸ ਸਪੀਕਰ ਦੇ ਤੌਰ 'ਤੇ ਇਸਤੇਮਾਲ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Smartphone, Tech News, Technology