Home /News /lifestyle /

WhatsApp 'ਤੇ ਆਇਆ ਸਨੈਪਚੈਟ ਵਾਲਾ ਫੀਚਰ, ਚੈਟਿੰਗ ਹੋ ਜਾਵੇਗੀ ਹੋਰ ਵੀ ਮਜ਼ੇਦਾਰ

 ਅਜਿਹਾ ਫੀਚਰ ਜੋ ਸਿਰਫ ਸਨੈਪਚੈਟ ਜਾਂ ਸਿਰਫ ਚੋਣਵੀਆਂ ਐਪਸ ਉੱਤੇ ਹੀ ਦੇਖਣ ਨੂੰ ਮਿਲਦਾ ਸੀ, ਉਹ ਹੁਣ ਮਸ਼ਹੂਰ ਮੈਸੇਜਿੰਗ ਐਪ WhatsApp ਉੱਤੇ ਵੀ ਆ ਰਿਹਾ ਹੈ। ਵਟਸਐਪ ਨੇ ਕੁਝ ਬੀਟਾ ਟੈਸਟਰਾਂ ਲਈ ਅਵਤਾਰ ਫੀਚਰ ਨੂੰ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਹੈ।

  • Share this:

ਦਰਅਸਲ, WABetaInfo ਤੋਂ ਜਾਣਕਾਰੀ ਮਿਲੀ ਹੈ ਕਿ WhatsApp ਨੇ ਗੂਗਲ ਬੀਟਾ ਪ੍ਰੋਗਰਾਮ 'ਚ ਨਵਾਂ ਵਰਜ਼ਨ 2.22.24.4 ਪੇਸ਼ ਕੀਤਾ ਹੈ। ਦੱਸਿਆ ਗਿਆ ਹੈ ਕਿ WhatsApp ਨੇ ਪਹਿਲਾਂ iOS 22.23 ਲਈ iOS ਬੀਟਾ ਜਾਰੀ ਕੀਤਾ ਸੀ। WABetaInfo ਨੇ ਇਸ ਬਾਰੇ ਇੱਕ ਸਕਰੀਨਸ਼ਾਟ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਇਸਦਾ ਲੁੱਕ ਦੇਖਿਆ ਜਾ ਸਕਦਾ ਹੈ।

ਇਸ ਫੀਚਰ ਦੀ ਖਾਸ ਗੱਲ ਇਹ ਹੈ ਕਿ ਇਹ ਬਿਲਕੁਲ ਫੇਸਬੁੱਕ ਅਵਤਾਰ ਵਰਗਾ ਦਿਖਾਈ ਦਿੰਦਾ ਹੈ। ਜੋ ਉਪਭੋਗਤਾ ਇਸ ਫੀਚਰ ਦੀ ਵਰਤੋਂ ਕਰਨਾ ਚਾਹੁੰਦੇ ਹਨ ਉਹ ਚੈੱਕ ਕਰ ਸਕਦੇ ਹਨ ਕਿ ਇਹ ਉਨ੍ਹਾਂ ਦੇ ਵਟਸਐਪ ਉੱਤੇ ਆਇਆ ਹੈ ਜਾਂ ਨਹੀਂ। ਇਸ ਦੇ ਲਈ ਉਨ੍ਹਾਂ ਨੂੰ ਵਟਸਐਪ ਅਕਾਊਂਟ 'ਤੇ ਜਾ ਕੇ ਸੈਟਿੰਗ 'ਚ ਜਾਣਾ ਹੋਵੇਗਾ। ਜੇਕਰ ਤੁਸੀਂ ਇੱਥੇ ਇਹ ਫੀਚਰ ਨਹੀਂ ਦੇਖਦੇ ਤਾਂ ਤੁਹਾਨੂੰ ਆਉਣ ਵਾਲੇ ਅਪਡੇਟ ਦਾ ਇੰਤਜ਼ਾਰ ਕਰਨਾ ਹੋਵੇਗਾ। ਅਵਤਾਰ ਸੈੱਟਅੱਪ ਕਰਨ ਤੋਂ ਬਾਅਦ, ਉਪਭੋਗਤਾ ਚੈਟ ਕੀਬੋਰਡ ਵਿੱਚ ਅਵਤਾਰ ਪੇਜ 'ਤੇ ਜਾ ਕੇ ਇਸ ਨੂੰ ਚੈਟਿੰਗ ਵਿੱਚ ਸਟਿੱਕਰ ਦੇ ਰੂਪ ਵਿੱਚ ਵੀ ਸ਼ੇਅਰ ਕਰ ਸਕਦੇ ਹਨ। ਇਸ ਤੋਂ ਇਲਾਵਾ ਪ੍ਰੋਫਾਈਲ ਫੋਟੋ 'ਤੇ ਵੀ ਅਵਤਾਰ ਸੈੱਟ ਕੀਤਾ ਜਾ ਸਕਦਾ ਹੈ। ਕਿਹਾ ਜਾ ਰਿਹਾ ਹੈ ਕਿ ਫਿਲਹਾਲ ਇਹ ਫੀਚਰ ਕੁਝ ਬੀਟਾ ਟੈਸਟਰਾਂ ਲਈ ਹੈ ਅਤੇ ਆਉਣ ਵਾਲੇ ਹਫਤਿਆਂ 'ਚ ਇਸ ਨੂੰ ਪੇਸ਼ ਕੀਤਾ ਜਾ ਸਕਦਾ ਹੈ।

ਇਸ ਤੋਂ ਇਲਾਵਾ ਵਟਸਐਪ ਇਕ ਹੋਰ ਨਵਾਂ ਫੀਚਰ ਲਿਆਉਣ ਦੀ ਤਿਆਰੀ ਕਰ ਰਿਹਾ ਹੈ, ਜਿਸ ਨਾਲ ਯੂਜ਼ਰਸ ਖੁਦ ਨੂੰ ਮੈਸੇਜ ਭੇਜ ਸਕਣਗੇ। ਇਹ ਜਾਣਕਾਰੀ WABetaInfo ਦੁਆਰਾ ਪ੍ਰਾਪਤ ਕੀਤੀ ਗਈ ਹੈ। WB ਦਾ ਦਾਅਵਾ ਹੈ ਕਿ ਐਂਡ੍ਰਾਇਡ ਬੀਟਾ ਵਰਜ਼ਨ 2.22.24.2 'ਚ 'Message yourself' ਨਾਂ ਦਾ ਫੀਚਰ ਆ ਰਿਹਾ ਹੈ। ਇਸ ਫੀਚਰ ਦੇ ਤਹਿਤ ਵਟਸਐਪ ਯੂਜ਼ਰ ਚੈਟ ਸੈਕਸ਼ਨ 'ਚ ਆਪਣਾ ਨਾਂ 'ਮੀ' ਦੇ ਰੂਪ 'ਚ ਦੇਖ ਸਕਣਗੇ। ਇਹ ਕਿਵੇਂ ਕੰਮ ਕਰੇਗਾ ਤੇ ਇਸ ਨੂੰ ਕਿਸ ਮਕਸਦ ਲਈ ਬਣਾਇਆ ਗਿਆ ਹੈ, ਇਸ ਬਾਰੇ ਵਧੇਰੇ ਜਾਣਦਾਰੀ ਆਉਣ ਵਾਲੇ ਸਮੇਂ ਵਿੱਚ ਸਾਹਮਣੇ ਆ ਜਾਵੇਗੀ।

Published by:Drishti Gupta
First published:

Tags: Tech News, Technology, Whatsapp