Home /News /lifestyle /

ਭਾਰਤ ਵਿੱਚ ਲਾਂਚ ਹੋਵੇਗੀ Realme 10 Pro Series, ਫੀਚਰਸ ਦੇਖ ਕੇ ਹੋ ਜਾਵੋਗੇ ਹੈਰਾਨ

ਭਾਰਤ ਵਿੱਚ ਲਾਂਚ ਹੋਵੇਗੀ Realme 10 Pro Series, ਫੀਚਰਸ ਦੇਖ ਕੇ ਹੋ ਜਾਵੋਗੇ ਹੈਰਾਨ

ਭਾਰਤ ਵਿੱਚ ਲਾਂਚ ਹੋਵੇਗੀ Realme 10 Pro Series, ਫੀਚਰਸ ਦੇਖ ਕੇ ਹੋ ਜਾਵੋਗੇ ਹੈਰਾਨ

ਭਾਰਤ ਵਿੱਚ ਲਾਂਚ ਹੋਵੇਗੀ Realme 10 Pro Series, ਫੀਚਰਸ ਦੇਖ ਕੇ ਹੋ ਜਾਵੋਗੇ ਹੈਰਾਨ

ਸਮਾਰਟ ਫੋਨ ਦੀ ਦੁਨੀਆਂ ਵਿੱਚ ਲਗਾਤਾਰ ਤਰੱਕੀ ਹੋ ਰਹੀ ਹੈ। ਭਾਰਤ ਸਮਾਰਟ ਫ਼ੋਨ ਦੀ ਬਹੁਤ ਵੱਡੀ ਮਾਰਕੀਟ ਹੈ ਅਤੇ ਇੱਥੇ ਕੰਪਨੀਆਂ ਨਵੇਂ ਨਵੇਂ ਮੋਬਾਈਲ ਲਾਂਚ ਕਰ ਰਹੀਆਂ ਹਨ। ਆਉਣ ਵਾਲੇ ਕੁੱਝ ਸਮੇਂ ਵਿੱਚ Realme ਕੰਪਨੀ ਵੀ ਆਪਣੀ Realme 10 Pro ਸੀਰੀਜ਼ ਨੂੰ ਭਾਰਤ ਵਿੱਚ ਲਾਂਚ ਕਰਨ ਵਾਲੀ ਹੈ।

ਹੋਰ ਪੜ੍ਹੋ ...
  • Share this:

ਸਮਾਰਟ ਫੋਨ ਦੀ ਦੁਨੀਆਂ ਵਿੱਚ ਲਗਾਤਾਰ ਤਰੱਕੀ ਹੋ ਰਹੀ ਹੈ। ਭਾਰਤ ਸਮਾਰਟ ਫ਼ੋਨ ਦੀ ਬਹੁਤ ਵੱਡੀ ਮਾਰਕੀਟ ਹੈ ਅਤੇ ਇੱਥੇ ਕੰਪਨੀਆਂ ਨਵੇਂ ਨਵੇਂ ਮੋਬਾਈਲ ਲਾਂਚ ਕਰ ਰਹੀਆਂ ਹਨ। ਆਉਣ ਵਾਲੇ ਕੁੱਝ ਸਮੇਂ ਵਿੱਚ Realme ਕੰਪਨੀ ਵੀ ਆਪਣੀ Realme 10 Pro ਸੀਰੀਜ਼ ਨੂੰ ਭਾਰਤ ਵਿੱਚ ਲਾਂਚ ਕਰਨ ਵਾਲੀ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਇਹ ਸੀਰੀਜ਼ ਚੀਨ ਵਿੱਚ ਲਾਂਚ ਕੀਤੀ ਜਾ ਚੁੱਕੀ ਹੈ। ਇਸ ਸੀਰੀਜ਼ ਵਿੱਚ ਦੋ ਫੋਨ ਹਨ Realme 10 Pro ਅਤੇ Realme 10 Pro+

ਭਾਰਤ ਵਿੱਚ ਵੀ Realme India ਨੇ ਆਪਣੀ ਅਧਿਕਾਰਤ ਵੈੱਬਸਾਈਟ 'ਤੇ ਸੀਰੀਜ਼ ਲਈ ਲੈਂਡਿੰਗ ਪੇਜ ਬਣਾਇਆ ਹੈ। ਇਸ ਤੋਂ ਸਾਫ ਪਤਾ ਚਲਦਾ ਹੈ ਕਿ ਕੰਪਨੀ ਜਲਦੀ ਹੀ ਇਸਨੂੰ ਭਾਰਤ ਵਿੱਚ ਲਾਂਚ ਕਰ ਸਕਦੀ ਹੈ। ਮਿਲੀ ਜਾਣਕਾਰੀ ਮੁਤਾਬਿਕ ਇਸ ਫੋਨ ਵਿੱਚ ਤੁਹਾਨੂੰ 5000mAh ਦੀ ਬੈਟਰੀ ਮਿਲੇਗੀ ਜੋ 67 Watts ਕੈਹਰਜਿੰਗ ਨੂੰ ਸਪੋਰਟ ਕਰਦੀ ਹੈ।

ਇਹ ਜਾਣਕਾਰੀ ਵੀ ਹੈ ਕਿ ਇਹ ਫੋਨ ਤੁਹਾਨੂੰ 3 ਰੰਗਾਂ ਵਿੱਚ ਮਿਲ ਸਕਦਾ ਹੈ ਜਿਸ ਵਿੱਚ Sea Blue, Night Black, Starlight Blue ਰੰਗ ਸ਼ਾਮਲ ਹਨ। ਜਾਣਕਾਰੀ ਮੁਤਾਬਿਕ ਇਸਨੂੰ Realme UI 4.0 ਨਾਲ ਲਾਂਚ ਕੀਤਾ ਗਿਆ ਹੈ। ਅਜੇ ਇਸ ਬਾਰੇ ਕੋਈ ਪੱਕੀ ਤਰੀਕ ਨਹੀਂ ਮਿਲੀ ਹੈ ਕਿ ਇਹ ਕਦੋਂ ਲਾਂਚ ਕੀਤਾ ਜਾ ਸਕਦਾ ਹੈ ਪਰ ਜਲਦੀ ਹੀ ਇਹ ਬਾਜ਼ਾਰ ਵਿੱਚ ਆਉਣ ਦੀ ਉਮੀਦ ਹੈ।

ਜੇਕਰ Realme 10 Pro ਫੋਨ ਦੀਆਂ ਵਿਸ਼ੇਸ਼ਤਾਵਾਂ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ ਤੁਹਾਨੂੰ ਫੁੱਲ-ਐਚਡੀ + ਰੈਜ਼ੋਲਿਊਸ਼ਨ ਦੇ ਨਾਲ 6.78-ਇੰਚ ਦੀ OLED ਡਿਸਪਲੇਅ ਮਿਲੇਗੀ। ਇਸ ਦਾ ਰਿਫਰੈਸ਼ ਰੇਟ 90Hz ਹੋਵੇਗਾ। ਇਸ ਫੋਨ ਵਿੱਚ ਤੁਹਾਨੂੰ Qualcomm Snapdragon 695 octa-core SoC ਮਿਲੇਗਾ। ਇਸ ਤੋਂ ਇਲਾਵਾ ਤੁਹਾਨੂੰ ਇਸ ਫੋਨ ਵਿੱਚ ਫਾਸਟ ਚਾਰਜਿੰਗ ਸਪੋਰਟ ਮਿਲਦੀ ਹੈ। ਜੇਕਰ ਇਸਦੇ ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ ਵਿੱਚ ਤੁਹਾਨੂੰ 16MP ਮੇਨ ਲੈਂਸ ਅਤੇ 2MP ਸੈਕੰਡਰੀ ਲੈਂਸ ਦੇ ਨਾਲ ਪਿਛਲੇ ਪਾਸੇ ਡਿਊਲ ਕੈਮਰਾ ਸਿਸਟਮ ਹੋਵੇਗਾ। ਸੈਲਫੀ ਲਈ ਤੁਹਾਨੂੰ 16MP ਦਾ ਕੈਮਰਾ ਮਿਲਦਾ ਹੈ।

ਇਸ ਫੋਨ ਨੂੰ ਤੁਸੀਂ 12GB RAM ਅਤੇ 256GB ਅੰਦਰੂਨੀ ਸਟੋਰੇਜ ਨਾਲ ਲੈ ਸਕਦੇ ਹੋ। ਇਸਦੀ ਕੀਮਤ ਦੀ ਗੱਲ ਕਰੀਏ ਤਾਂ ਚੀਨ ਵਿੱਚ Realme 10 Pro ਦੀ ਸ਼ੁਰੂਆਤੀ ਕੀਮਤ 1599 ਯੂਆਨ (ਲਗਭਗ 18,300 ਰੁਪਏ) ਹੈ ਅਤੇ Realme 10 Pro+ ਦੀ ਸ਼ੁਰੂਆਤੀ ਕੀਮਤ 1699 ਯੂਆਨ (19,400 ਰੁਪਏ) ਹੈ।

Published by:Drishti Gupta
First published:

Tags: Tech News, Tech updates, Technology