ਵਟਸਐਪ ਨਵੇਂ ਨਵੇਂ ਫੀਚਰਸ ਨਾਲ ਲੋਕਾਂ ਦਾ ਯੂਜ਼ਰ ਐਕਸਪੀਰੀਅੰਸ ਵਧੀਆ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਿਹਾ ਹੈ। ਕੰਪਨੀ ਨੇ ਚੈਟਿੰਗ ਤੋਂ ਇਲਾਵਾ ਇਸ ਵਿੱਚ ਪੇਮੈਂਟ ਸਿਸਟਮ ਵੀ ਸ਼ੁਰੂ ਕਰ ਦਿੱਤਾ ਹੈ। Google Pay, Paytm ਅਤੇ PhonePe ਵਰਗੀਆਂ ਮੌਜੂਦਾ UPI ਆਧਾਰਿਤ ਭੁਗਤਾਨ ਐਪ ਸੇਵਾਵਾਂ ਦੇ ਪ੍ਰਤੀਯੋਗੀ ਵਜੋਂ ਉੱਭਰ ਕੇ, WhatsApp ਹੁਣ ਬਿਨਾਂ ਕਿਸੇ ਮੁਸ਼ਕਲ ਦੇ ਪੈਸੇ ਦੇ ਲੈਣ-ਦੇਣ ਦੀ ਇਜਾਜ਼ਤ ਦਿੰਦਾ ਹੈ। ਤੁਸੀਂ ਜੇ ਅਜੇ ਤੱਕ ਵਟਸਐਪ ਉੱਤੇ ਪੇਮੈਂਟ ਸੇਵਾ ਦੀ ਵਰਤੋਂ ਨਹੀਂ ਕੀਤੀ ਹੈ, ਜਾਂ ਤੁਸੀਂ ਇਸ ਨੂੰ ਕਰਨਾ ਨਹੀਂ ਜਾਣਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਇਸ ਦੀ ਜਾਣਕਾਰੀ ਦਿਆਂਗੇ।
ਤੁਸੀਂ Whatsapp Pay ਰਾਹੀਂ ਪੈਸੇ ਟ੍ਰਾਂਸਫਰ ਕਰ ਸਕਦੇ ਹੋ। WhatsApp ਦੀ ਇਹ ਸੇਵਾ UPI 'ਤੇ ਆਧਾਰਿਤ ਹੈ। ਇਸਦਾ ਮਤਲਬ ਹੈ ਕਿ ਤੁਸੀਂ ਆਪਣੇ ਬੈਂਕ ਖਾਤੇ ਨੂੰ ਲਿੰਕ ਕਰਕੇ ਕਿਸੇ ਦੋਸਤ ਨੂੰ ਪੈਸੇ ਭੇਜ ਸਕਦੇ ਹੋ ਜਾਂ ਕਿਸੇ ਦੁਕਾਨਦਾਰ ਨੂੰ ਭੁਗਤਾਨ ਕਰ ਸਕਦੇ ਹੋ। WhatsApp Pay ਲਈ ਰਜਿਸਟਰ ਕਰਨ ਲਈ, ਪਹਿਲਾਂ WhatsApp ਖੋਲ੍ਹੋ। ਸਕ੍ਰੀਨ ਦੇ ਉੱਪਰ-ਸੱਜੇ ਕੋਨੇ ਤੋਂ ਮੀਨੂ ਨੂੰ ਚੁਣੋ। ਇਸ ਤੋਂ ਬਾਅਦ ਕਈ ਵਿਕਲਪ ਦਿਖਣਗੇ, ਜਿਨ੍ਹਾਂ ਵਿੱਚੋਂ ਤੁਹਾਨੂੰ 'ਭੁਗਤਾਨ' ਵਿਕਲਪ ਨੂੰ ਚੁਨਣਾ ਹੋਵੇਗਾ। ਡ੍ਰੌਪ-ਡਾਉਨ ਮੀਨੂ ਤੋਂ 'Add Payment Method' ਵਾਲੇ ਵਿਕਲਪ ਨੂੰ ਚੁਣੋ। ਹੁਣ, ਉਹ ਬੈਂਕ ਚੁਣੋ ਜਿਸ ਵਿੱਚ ਤੁਹਾਡਾ ਖਾਤਾ ਹੈ। WhatsApp ਫਿਰ ਤੁਹਾਡੇ ਫ਼ੋਨ ਨੰਬਰ ਦੀ ਪੁਸ਼ਟੀ ਕਰੇਗਾ। ਇਹ ਤੁਹਾਡੇ ਚੁਣੇ ਹੋਏ ਬੈਂਕ ਖਾਤੇ ਨੂੰ ਵੀ ਦਿਖਾਏਗਾ। ਆਪਣਾ ਬੈਂਕ ਖਾਤਾ ਚੁਣੋ ਅਤੇ 'Done' ਬਟਨ ਦਬਾਓ। ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਤੁਸੀਂ ਆਪਣੀ UPI ID, ਟ੍ਰਾਂਜ਼ੈਕਸਨ ਹਿਸਟਰੀ ਅਤੇ ਲਿੰਕ ਕੀਤੇ ਬੈਂਕ ਖਾਤੇ ਦੇਖ ਸਕੋਗੇ।
ਜੇ ਅਪਡੇਟ ਦੀ ਗੱਲ ਕਰੀਏ ਤਾਂ ਹਾਲਹੀ ਵਿੱਚ ਵਟਸਐਪ ਨੇ ਗਰੁੱਪਸ ਲਈ ਬਹੁਤ ਵਧੀਆ ਫੀਚਰ ਲਾਂਚ ਕੀਤਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਗਰੁੱਪਸ ਵਿਚਕਾਰ ਪੋਲ ਕਰਵਾ ਸਕਦੇ ਹੋ। ਇਹ ਕਈ ਤਰੀਕਿਆਂ ਨਾਲ ਮਦਦਗਾਰ ਸਾਬਿਤ ਹੋ ਸਕਦਾ ਹੈ। ਉਦਾਹਰਣ ਲਈ ਜੇ ਕਿਸੇ ਵਿਸ਼ੇ ਨੂੰ ਲੈ ਕੇ ਗਰੁੱਪ ਦੇ ਮੈਂਬਰਾਂ ਵਿੱਚ ਸਹਿਮਤੀ ਨਹੀਂ ਬਣ ਰਹੀ ਹੈ ਤਾਂ ਗਰੁੱਪ ਐਡਮਿਨ ਇੱਕ ਪੋਲ ਕਰਵਾ ਸਕਦਾ ਹੈ, ਹਰ ਕੋਈ ਉਸ ਵਿੱਚ ਵੋਟ ਕਰ ਸਕੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech updates, Whatsapp