Tech Tips: ਫੋਨ ਵਿੱਚ ਹਰ ਤਰ੍ਹਾਂ ਦਾ ਬੈਕਅਪ ਰੱਖਣ ਦੀ ਸੁਵਿਧਾ ਹੁੰਦੀ ਹੈ ਪਰ ਮਸੇਜਿਸ ਨੂੰ ਬੈਕਅਪ ਵਜੋਂ ਰੱਖਣ ਦੀ ਸੁਵਿਧਾ ਤੁਹਾਨੂੰ ਆਈਓ ਫੋਨ ਤੋਂ ਮਿਲਦੀ ਹੈ। ਗਲਤੀ ਨਾਲ ਡਿਲੀਟ ਕੀਤੇ ਗਏ ਮੈਸੇਜ ਤੁਸੀਂ ਬਹੁਤ ਆਸਾਨੀ ਨਾਲ ਆਈਫੋਨ ਵਿੱਚ ਰਿਕਵਰ ਕਰ ਸਕਦੇ ਹੋ। ਦਰਅਸਲ, ਐਪਲ ਨੇ ਟੈਕਸਟ ਮੈਸੇਜ ਸਮੇਤ ਹੋਰ ਕੰਟੈਂਟ ਦੇ ਬੈਕਅੱਪ ਨੂੰ ਸਟੋਰ ਕਰਨ ਲਈ iCloud ਇੰਟੀਗ੍ਰੇਸ਼ਨ ਦੇ ਨਾਲ ਆਈਫੋਨ ਨੂੰ ਸਮਰੱਥ ਬਣਾਇਆ ਹੈ। ਤੁਹਾਨੂੰ ਦੱਸ ਦੇਈਏ ਕਿ ਟੈਕਸਟ ਮੈਸੇਜ ਨੂੰ ਰੀਸਟੋਰ ਕਰਨ ਲਈ, ਤੁਹਾਨੂੰ ਆਪਣੇ iCloud ਬੈਕਅੱਪ ਵਿੱਚ ਮੈਸੇਜਿਸ ਨੂੰ ਅਨੇਬਲ ਕਰਨਾ ਹੋਵੇਗਾ।
iCloud ਵਰਤੋਂ ਕਰ ਕੇ ਤੁਸੀਂ ਲੈ ਸਕਦੇ ਹੋ ਮੈਸੇਜਿਸ ਦਾ ਬੈਕਅਪ ਤੇ ਇਨ੍ਹਾਂ ਨੂੰ ਕਰ ਸਕਦੇ ਹੋ ਰੀਸਟੋਰ
iCloud ਤੋਂ ਮੈਸੇਜਿਸ ਨੂੰ ਰੀਸਟੋਰ ਕਰਨ ਲਈ, ਪਹਿਲਾਂ ਸੈਟਿੰਗਸ 'ਤੇ ਜਾਓ ਅਤੇ ਫਿਰ ਸਿਖਰ 'ਤੇ ਆਪਣੇ Apple ID ਪ੍ਰੋਫਾਈਲ 'ਤੇ ਟੈਪ ਕਰੋ। iCloud 'ਤੇ ਟੈਪ ਕਰੋ, ਅਤੇ ਯਕੀਨੀ ਬਣਾਓ ਕਿ iCloud ਦੀ ਵਰਤੋਂ ਕਰਨ ਵਾਲੀਆਂ ਐਪਸ ਦੀ ਸੂਚੀ ਵਿੱਚ Messages ਨੂੰ ਅਨੇਬਲ 'ਤੇ ਸੈੱਟ ਕੀਤਾ ਗਿਆ ਹੈ। ਫਿਰ iCloud ਬੈਕਅੱਪ 'ਤੇ ਟੈਪ ਕਰੋ ਅਤੇ ਉਸ ਬੈਕਅਪ ਉੱਤੇ ਟੈਪ ਕਰੋ ਜਿਸ ਨੂੰ ਤੁਸੀਂ ਡਿਲੀਟ ਕਰ ਦਿੱਤਾ ਸੀ ਤੇ ਰੀਸਟੋਰ ਕਰਨਾ ਚਾਹੁੰਦੇ ਹੋ। ਫਿਰ ਮੈਸੇਡ ਬੈਕਅੱਪ ਲੱਭਣ ਲਈ ਹੇਠਾਂ ਸਕ੍ਰੋਲ ਕਰੋ। ਹੁਣ, ਤੁਹਾਨੂੰ ਆਪਣੇ ਆਈਫੋਨ ਨੂੰ ਰੀਸੈਟ ਕਰਨਾ ਹੋਵੇਗਾ। ਇਹ ਸਟੋਰ ਸਾਰੀ ਸਮੱਗਰੀ ਅਤੇ ਡੇਟਾ ਨੂੰ ਹਟਾ ਦੇਵੇਗਾ। ਇਸ ਲਈ, ਤੁਹਾਨੂੰ ਸਿਰਫ਼ ਤਾਂ ਹੀ ਅੱਗੇ ਵਧਣਾ ਚਾਹੀਦਾ ਹੈ ਜੇਕਰ ਤੁਹਾਡੇ ਕੋਲ ਬੈਕਅੱਪ ਫਾਈਲਾਂ ਹਨ ਜਿਨ੍ਹਾਂ ਵਿੱਚ ਤੁਹਾਡੇ ਮਿਟਾਏ ਗਏ ਮੈਸੇਜ ਉਪਲਬਧ ਹਨ। ਜੇਕਰ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਤਾਂ ਸੈਟਿੰਗਾਂ 'ਤੇ ਜਾਓ, ਜਨਰਲ ਵਿਕਲਪਾਂ 'ਤੇ ਜਾਓ ਅਤੇ ਫਿਰ ਟ੍ਰਾਂਸਫਰ ਜਾਂ ਰੀਸੈਟ ਆਈਫੋਨ ਇਰੇਜ਼ ਆਲ ਕੰਟੈਂਟ ਐਂਡ ਸੈਟਿੰਗ 'ਤੇ ਟੈਪ ਕਰੋ।
iTunes ਜਾਂ Finder ਤੋਂ ਬੈਕਅੱਪ ਲੈਣ ਵਿੱਚ ਵੀ ਮਿਲੇਗੀ ਮਦਦ
ਇਸ ਤੋਂ ਬਾਅਦ ਤੁਹਾਡਾ ਆਈਫੋਨ ਰੀਬੂਟ ਹੋਵੇਗਾ ਅਤੇ ਤੁਹਾਨੂੰ ਪੁੱਛੇਗਾ ਕਿ ਕੀ ਤੁਸੀਂ ਬੈਕਅੱਪ ਤੋਂ ਰਿਕਵਰ ਕਰਨਾ ਚਾਹੁੰਦੇ ਹੋ। ਉੱਥੋਂ ਸਹੀ ਬੈਕਅੱਪ ਚੁਣੋ। ਜ਼ਿਕਰਯੋਗ ਹੈ ਕਿ ਜੋ ਯੂਜ਼ਰਸ iCloud ਦੀ ਵਰਤੋਂ ਨਹੀਂ ਕਰਦੇ, ਉਹ ਐਪਲ iTunes ਜਾਂ ਫਾਈਂਡਰ ਰਾਹੀਂ ਵੀ ਬੈਕਅੱਪ ਲੈ ਸਕਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।