Home /News /lifestyle /

ਟਵਿੱਟਰ ਨੇ ਜਾਰੀ ਕੀਤਾ Super Follows ਫੀਚਰ, 10 ਹਜ਼ਾਰ ਫਾਲੋਅਰ ਵਾਲੇ ਖਪਤਕਾਰਾਂ ਲਈ ਪੈਸੇ ਕਮਾਉਣ ਦਾ ਮੌਕਾ

ਟਵਿੱਟਰ ਨੇ ਜਾਰੀ ਕੀਤਾ Super Follows ਫੀਚਰ, 10 ਹਜ਼ਾਰ ਫਾਲੋਅਰ ਵਾਲੇ ਖਪਤਕਾਰਾਂ ਲਈ ਪੈਸੇ ਕਮਾਉਣ ਦਾ ਮੌਕਾ

ਟਵਿੱਟਰ ਦੇ ਨਵੇਂ ਸੁਪਰ ਫਾਲੋਜ਼ (Super Follows) ਫੀਚਰ ਰਾਹੀਂ ਖਪਤਕਾਰ ਆਪਣੇ ਫਾਲੋਅਰਜ਼ ਨਾਲ ਕੰਟੈਂਟ ਸਾਂਝਾ ਕਰਕੇ ਕਮਾਈ ਕਰ ਸਕਣਗੇ।

ਟਵਿੱਟਰ ਦੇ ਨਵੇਂ ਸੁਪਰ ਫਾਲੋਜ਼ (Super Follows) ਫੀਚਰ ਰਾਹੀਂ ਖਪਤਕਾਰ ਆਪਣੇ ਫਾਲੋਅਰਜ਼ ਨਾਲ ਕੰਟੈਂਟ ਸਾਂਝਾ ਕਰਕੇ ਕਮਾਈ ਕਰ ਸਕਣਗੇ।

ਟਵਿੱਟਰ ਦੇ ਨਵੇਂ ਸੁਪਰ ਫਾਲੋਜ਼ (Super Follows) ਫੀਚਰ ਰਾਹੀਂ ਖਪਤਕਾਰ ਆਪਣੇ ਫਾਲੋਅਰਜ਼ ਨਾਲ ਕੰਟੈਂਟ ਸਾਂਝਾ ਕਰਕੇ ਕਮਾਈ ਕਰ ਸਕਣਗੇ।

  • Share this:

    ਨਵੀਂ ਦਿੱਲੀ: ਮਾਈਕ੍ਰੋ ਬਲਾਗਿੰਗ ਪਲੇਟਫਾਰਮ ਟਵਿੱਟਰ(Twitter) ਨੇ 1 ਸਤੰਬਰ ਨੂੰ ਆਪਣਾ ਨਵਾਂ ਫੀਚਰ ਸੁਪਰ ਫਾਲੋਜ਼ (Super Follows) ਜਾਰੀ ਕੀਤਾ, ਜਿਹੜਾ ਖਪਤਕਾਰਾਂ ਨੂੰ ਆਪਣੇ ਫਾਲੋਅਰਜ਼ ਨਾਲ ਆਪਣਾ ਕੰਟੈਟ ਵੰਡਣ 'ਤੇ ਉਨ੍ਹਾਂ ਨੂੰ ਮਹੀਨਾਵਾਰੀ ਕਮਾਈ ਕਰਨ ਵਿੱਚ ਸਹਾਇਤਾ ਕਰੇਗਾ। ਫਿਲਹਾਲ ਇਹ ਫੀਚਰ iOS ਭਾਵ ਆਈਫੋਨ ਵਰਤਣ ਵਾਲਿਆਂ ਲਈ ਹੈ ਅਤੇ ਅਮਰੀਕਾ ਤੇ ਕੈਨੇਡਾ ਲਈ ਜਾਰੀ ਕੀਤਾ ਗਿਆ ਹੈ।

    ਕੰਪਨੀ ਦਾ ਕਹਿਣਾ ਹੈ ਕਿ ਕੁੱਝ ਹੀ ਹਫ਼ਤਿਆਂ ਵਿੱਚ ਵਿਸ਼ਵ ਪੱਧਰ 'ਤੇ ਵੀ iOS ਖਪਤਕਾਰਾਂ ਨੂੰ ਫਾਲੋਅਪ ਦਾ ਫੀਚਰ ਮੁਹਈਆ ਕਰਵਾਇਆ ਜਾਵੇਗਾ। ਖਪਤਕਾਰਾਂ ਦੀ ਅਕਾਊਂਟ ਪ੍ਰੋਫਾਈਲ 'ਤੇ ਇੱਕ ਸੁਪਰ ਫਾਲੋ ਬਟਨ ਹੋਵੇਗਾ, ਜਿਸ ਨੂੰ ਦੱਬਣ ਤੋਂ ਬਾਅਦ ਤੁਹਾਨੂੰ ਮੁਫ਼ਤ ਪੇਸ਼ਕੇਸ਼ ਵਿਖਾਈ ਦੇਵੇਗੀ। ਜੇਕਰ ਖਪਤਕਾਰ ਨੂੰ ਇਸ ਵਿੱਚ ਦਿਲਚਸਪੀ ਹੋਵੇਗੀ ਤਾਂ ਉਹ ਦੁਬਾਰਾ ਦੱਬ ਕੇ ਇਸ ਐਪ ਪੇਮੈਂਟ ਰਾਹੀਂ ਇਸ ਨੂੰ ਸਬਸਕ੍ਰਾਈਬ ਕਰ ਸਕਦਾ ਹੈ।

    ਇੱਕ ਵਾਰ ਜਦੋਂ ਤੁਸੀਂ ਕਿਸੇ ਨੂੰ ਫਾਲੋ ਕਰਦੇ ਹੋ ਤਾਂ ਉਹ ਤੁਹਾਡੀ ਟਾਈਮਲਾਈਨ 'ਤੇ 'ਸਬਸਕਰਾਇਬਰ ਓਨਲੀ' ਕੰਟੈਂਟਸ ਵਿਖਾਈ ਦੇਣਾ ਸ਼ੁਰੂ ਹੋ ਜਾਣਗੇ। ਜੇ ਤੁਸੀਂ ਕਦੇ ਵੀ ਕਿਸੇ ਨੂੰ ਅਨਸਬਸਕਰਾਇਬ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਐਪ ਨੂੰ ਸਬਸਕ੍ਰਿਪਸ਼ਨ ਵਿੱਚ ਜਾ ਕੇ ਜਾਂ ਫਿਰ ਆਈਓਐਸ ਤੋਂ ਅਨਸਸਕ੍ਰਾਇਬ ਕਰ ਸਕਦੇ ਹੋ। ਪ੍ਰਭਾਵਸ਼ਾਲੀ ਮੇਕਅਪ ਕਲਾਕਾਰ ਅਤੇ ਖੇਡ ਮਾਹਰ ਆਪਣੇ 'ਬਿਹਾਇੰਡ ਦ ਸੀਨਸ' ਕੰਟੈਂਟ ਆਪਣੇ ਸਬਸਕਰਾਇਬਰਸ ਦੇ ਨਾਲ $3 - $10 ਦੀ ਪ੍ਰਾਈਸ ਕੈਟੇਗਰੀ ਵਿੱਚ ਸ਼ੇਅਰ ਕਰ ਸਕਦੇ ਹਨ।

    ਸੁਪਰ ਫਾਲੋਅ ਸਬਸਕ੍ਰਿਪਸ਼ਨ ਦੇ ਯੋਗ ਹੋਣ ਦੇ ਲਈ ਤੁਹਾਨੂੰ 10 ਹਜ਼ਾਰ ਜਾਂ ਇਸ ਤੋਂ ਜ਼ਿਆਦਾ ਫਲੋਅਅਰਜ ਜ਼ਰੂਰੀ ਹਨ। ਉਮਰ 18 ਸਾਲ ਹੋਣੀ ਚਾਹੀਦੀ ਹੈ, ਪਿਛਲੇ 30 ਦਿਨਾਂ ਵਿੱਚ 25 ਵਾਰ ਟਵੀਟ ਹੋਣਾ ਚਾਹੀਦਾ ਹੈ।

    ਟਵਿੱਟਰ ਕੇ ਉਤਪਾਦ ਮੈਨੇਜਰ Esther crawford ਨੇ ਆਪਣੀ ਇੱਕ ਬਲੌਗ ਪੋਸਟ ਵਿੱਚ ਕਿਹਾ ਹੈ ਕਿ ਲੋਕ ਸੁਪਰ ਫਾਲੋ ਦੇ ਫੀਚਰ ਦੇ ਨਾਲ ਟਵਿੱਟਰ 'ਤੇ ਆਪਣੇ ਫਾਲੋਅਰਾਂ ਦੇ ਨਾਲ ਵਧੇਰੇ ਮੇਲਜੋਲ ਅਤੇ ਭਰੋਸੇਯੋਗ ਗੱਲਾਂ ਕਰ ਸਕਦੇ ਹਨ ਅਤੇ ਨਾਲ ਹੀ ਪੈਸੇ ਕਮਾ ਸਕਦੇ ਹਨ। ਸੁਪਰ ਫਾਲੋ ਦਾ ਫੀਚਰ ਉਨ੍ਹਾਂ ਲੋਕਾਂ ਲਈ ਬਣਾਇਆ ਗਿਆ ਹੈ ਜੋ ਆਪਣੇ ਵਿਸ਼ੇਸ਼ ਉਦੇਸ਼ ਜਾਂ ਫਿਰ ਵਿਸ਼ੇਸ਼ ਵਿਅਕਤੀਤਵ ਨੂੰ ਟਵਿੱਟਰ ਰਾਹੀਂ ਜਾਂ ਆਪਣੀ ਵਧੀਆ ਗੱਲਬਾਤ ਰਾਹੀਂ ਲੋਕਾਂ ਅੱਗੇ ਲਿਆ ਸਕਦੇ ਹਨ।

    Published by:Krishan Sharma
    First published:

    Tags: Social media, Socialmedia, Technology, Twitter