Home /News /lifestyle /

Tech Update: iPhone ਨੂੰ iOS 16 ਨਾਲ ਅਪਡੇਟ ਕਰਨਾ ਪਵੇਗਾ ਮਹਿੰਗਾ, ਇਸ ਕੰਪਨੀ ਨੇ ਦਿੱਤੀ ਚੇਤਾਵਨੀ

Tech Update: iPhone ਨੂੰ iOS 16 ਨਾਲ ਅਪਡੇਟ ਕਰਨਾ ਪਵੇਗਾ ਮਹਿੰਗਾ, ਇਸ ਕੰਪਨੀ ਨੇ ਦਿੱਤੀ ਚੇਤਾਵਨੀ

Tech Update: iPhone ਨੂੰ iOS16 ਨਾਲ ਅਪਡੇਟ ਕਰਨਾ ਪਵੇਗਾ ਮਹਿੰਗਾ, ਇਸ ਕੰਪਨੀ ਨੇ ਦਿੱਤੀ ਚੇਤਾਵਨੀ

Tech Update: iPhone ਨੂੰ iOS16 ਨਾਲ ਅਪਡੇਟ ਕਰਨਾ ਪਵੇਗਾ ਮਹਿੰਗਾ, ਇਸ ਕੰਪਨੀ ਨੇ ਦਿੱਤੀ ਚੇਤਾਵਨੀ

Tech Update: ਐਪਲ ਨੇ ਆਈਫੋਨ ਲਈ ਨਵਾਂ ਸਾਫਟਵੇਅਰ ਅਪਡੇਟ ਲਾਂਚ ਕਰ ਦਿੱਤਾ ਹੈ। ਨਵੇਂ ਆਈਓਐਸ16 ਵਿੱਚ ਕਈ ਕਮਾਲ ਦੇ ਫੀਚਰ ਦੇਖਣ ਨੂੰ ਮਿਲ ਰਹੇ ਹਨ, ਜਿਸ ਵਿੱਚ ਕਸਟਮਾਈਜ਼ ਲਾਕ ਸਕ੍ਰੀਨ, ਵਿਜਿਟ ਤੇ ਹੋਰ ਕਈ ਸੁਧਾਰ ਸ਼ਾਮਲ ਹਨ। ਇਸ ਨਵੀਂ ਅਪਡੇਟ ਨਾਲ ਕਈਆਂ ਐਪਲ ਯੂਜ਼ਰਸ ਖੁਸ਼ ਹਨ ਪਰ ਇੱਕ ਮੋਟਰਲਾਈਕਲ ਨਿਰਮਾਤਾ ਕੰਪਨੀ ਇਸ ਨਵੇਂ ਆਈਓਐਸ 16 ਤੋਂ ਖੁਸ਼ ਨਹੀਂ ਹੈ। ਟ੍ਰਾਇੰਫ ਨਾਂ ਦੀ ਇਸ ਕੰਪਨੀ ਨੇ ਆਪਣੇ ਬਾਈਕ ਮਾਲਕਾਂ ਨੂੰ ਆਈਓਐਸ16 ਸਾਫਟਵੇਅਰ ਆਪਣੇ ਆਈਫੋਨ ਉੱਤੇ ਅਪਡੇਟ ਨਾ ਕਰਨ ਲਈ ਕਿਹਾ ਹੈ।

ਹੋਰ ਪੜ੍ਹੋ ...
  • Share this:

Tech Update: ਐਪਲ ਨੇ ਆਈਫੋਨ ਲਈ ਨਵਾਂ ਸਾਫਟਵੇਅਰ ਅਪਡੇਟ ਲਾਂਚ ਕਰ ਦਿੱਤਾ ਹੈ। ਨਵੇਂ ਆਈਓਐਸ16 ਵਿੱਚ ਕਈ ਕਮਾਲ ਦੇ ਫੀਚਰ ਦੇਖਣ ਨੂੰ ਮਿਲ ਰਹੇ ਹਨ, ਜਿਸ ਵਿੱਚ ਕਸਟਮਾਈਜ਼ ਲਾਕ ਸਕ੍ਰੀਨ, ਵਿਜਿਟ ਤੇ ਹੋਰ ਕਈ ਸੁਧਾਰ ਸ਼ਾਮਲ ਹਨ। ਇਸ ਨਵੀਂ ਅਪਡੇਟ ਨਾਲ ਕਈਆਂ ਐਪਲ ਯੂਜ਼ਰਸ ਖੁਸ਼ ਹਨ ਪਰ ਇੱਕ ਮੋਟਰਲਾਈਕਲ ਨਿਰਮਾਤਾ ਕੰਪਨੀ ਇਸ ਨਵੇਂ ਆਈਓਐਸ 16 ਤੋਂ ਖੁਸ਼ ਨਹੀਂ ਹੈ। ਟ੍ਰਾਇੰਫ ਨਾਂ ਦੀ ਇਸ ਕੰਪਨੀ ਨੇ ਆਪਣੇ ਬਾਈਕ ਮਾਲਕਾਂ ਨੂੰ ਆਈਓਐਸ16 ਸਾਫਟਵੇਅਰ ਆਪਣੇ ਆਈਫੋਨ ਉੱਤੇ ਅਪਡੇਟ ਨਾ ਕਰਨ ਲਈ ਕਿਹਾ ਹੈ। ਇਸ ਪਿੱਛੇ ਉਨ੍ਹਾਂ ਦਾ ਕਹਿਣਾ ਹੈ ਕਿ ਪਿਛਲੇ ਕੁਝ ਸਾਲਾਂ 'ਚ ਲਾਂਚ ਹੋਈਆਂ ਟ੍ਰਾਇੰਫ ਬਾਈਕਸ ਬਲੂਟੁੱਥ ਕਨੈਕਟੀਵਿਟੀ ਸਪੋਰਟ ਨਾਲ ਆ ਰਹੀਆਂ ਹਨ। ਕੰਪਨੀ ਮਾਈ ਟ੍ਰਾਇੰਫ ਐਪ ਨਾਲ ਬਾਈਕ ਮਾਲਕਾਂ ਨੂੰ ਆਪਣੇ ਫੋਨ ਤੇ ਬਾਈਕ ਨੂੰ ਆਪਸ ਵਿੱਚ ਕਨੈਕਟ ਕਰਨ ਦੀ ਸਹੂਲਤਦਿੰਦੀ ਹੈ।

ਹੁਣ ਟ੍ਰਾਇੰਫ ਦਾ ਕਹਿਣਾ ਹੈ ਕਿ ਮਾਈ ਟ੍ਰਾਇੰਫ ਐਪ iOS 16 ਆਪਰੇਟਿੰਗ ਸਿਸਟਮ ਨੂੰ ਸਪੋਰਟ ਨਹੀਂ ਕਰਦੀ ਹੈ। ਕੰਪਨੀ ਦਾ ਕਹਿਣਾ ਹੈ ਕਿ iOS 16 ਮਾਈ ਟ੍ਰਾਇੰਫ ਐਪ ਅਤੇ ਮੋਟਰਸਾਈਕਲ ਦੀ ਬਲੂਟੁੱਥ ਸੈਟਿੰਗਾਂ ਵਿਚਕਾਰ ਬਲੂਟੁੱਥ ਕਨੈਕਟੀਵਿਟੀ ਨੂੰ ਖਰਾਬ ਕਰ ਸਕਦੀ ਹੈ। ਇਸ ਲਈ ਟ੍ਰਾਇੰਫ ਨੇ ਆਪਣੇ ਗਾਹਕਾਂ ਨੂੰ ਇੱਕ ਮੈਸੇਜ ਵਿੱਚ ਆਪਣੇ ਆਈਫੋਨ ਨੂੰ ਨਵੇਂ ਆਈਓਐਸ16 ਵਿੱਚ ਅਪਡੇਟ ਨਾ ਕਰਨ ਦੀ ਸਲਾਹ ਦਿੱਤੀ ਹੈ। ਹਾਲਾਂਕਿ ਟ੍ਰਾਇੰਫ ਐਪਲ ਨਾਲ ਮਿਲ ਕੇ ਇਸ ਨਵੇਂ ਓਐਸ ਅਪਡੇਟ ਨਾਲ ਆਪਣੀ ਐਪ ਦੀ ਕੰਪੈਟੀਬਿਲਟੀ ਨੂੰ ਲੈ ਕੇ ਕੰਮ ਕਰ ਰਹੀ ਹੈ।

ਇਨ੍ਹਾਂ ਆਈਫੋਨ ਦੇ ਮਾਡਲਾਂ ਨੂੰ ਮਿਲ ਰਹੀ ਆਈਓਐਸ16 ਦੀ ਅਪਡੇਟ


Apple iOS 16 ਦੁਨੀਆ ਭਰ ਦੇ ਉਪਭੋਗਤਾਵਾਂ ਲਈ ਰੋਲਆਊਟ ਕਰਨਾ ਸ਼ੁਰੂ ਕਰ ਦੇਵੇਗਾ। iPhone 13, iPhone 13 Mini, iPhone 13 Pro, iPhone 13 Pro Max, iPhone 12, iPhone 12 Mini, iPhone 12 Pro, iPhone 12 Pro Max, iPhone 11, iPhone 11 Pro, iPhone 11 ਪ੍ਰੋ ਮੈਕਸ, iPhone XS, iPhone XS Max, iPhone XR, iPhone X, iPhone 8, iPhone 8 Plus ਅਤੇ ਸੈਕਿੰਡ ਜਨਰੇਸ਼ਨ ਦੇ iPhone SE ਲਈ ਨਵੇਂ ਆਈਓਐਸ16 ਦੀ ਅਪਡੇਟ ਉਪਲਬਧ ਹੈ।

Published by:Rupinder Kaur Sabherwal
First published:

Tags: Iphone, IPhone 13 pro max, IPhone 14, Tech News, Tech updates, Technology