ਗੂਗਲ ਦੇ ਨਵੇਂ ਪਿਕਸਲ ਫੋਨ ਦੇ ਲਾਂਚ ਹੋਣ 'ਚ ਅਜੇ ਸਮਾਂ ਹੈ ਪਰ ਫੋਨ ਦੇ ਕੁਝ ਅਹਿਮ ਵੇਰਵੇ ਆਨਲਾਈਨ ਲੀਕ ਹੋ ਗਏ ਹਨ। ਇਸ 'ਚ ਆਉਣ ਵਾਲੇ Pixel 7a ਅਤੇ Pixel Fold ਦੀ ਕੀਮਤ ਬਾਰੇ ਜਾਣਕਾਰੀ ਦਿੱਤੀ ਗਈ ਹੈ। ਅਕਸਰ ਅਸੀਂ ਲਾਂਚ ਤੋਂ ਪਹਿਲਾਂ ਸਪੈਸੀਫਿਕੇਸ਼ਨ ਅਤੇ ਡਿਜ਼ਾਈਨ ਲੀਕ ਦੇਖਦੇ ਹਾਂ, ਪਰ ਕੀਮਤ ਬਾਰੇ ਜਾਣਕਾਰੀ ਬਹੁਤ ਘੱਟ ਲੀਕ ਹੁੰਦੀ ਹੈ। ਕੁਝ ਦਿਨ ਪਹਿਲਾਂ, ਆਈਫੋਨ 15 ਅਲਟਰਾ ਦੀ ਕੀਮਤ ਬਾਰੇ ਜਾਣਕਾਰੀ ਵੀ ਲੀਕ ਹੋਈ ਸੀ ਜੋ 2023 ਦੇ ਅੰਤ ਤੱਕ ਲਾਂਚ ਹੋਵੇਗਾ।
Pixel 7a ਦੀ ਕੀਮਤ Pixel 6a ਦੇ ਬਰਾਬਰ ਹੋਣ ਦੀ ਉਮੀਦ ਹੈ। ਐਂਡਰੌਇਡ ਅਥਾਰਟੀ ਦੇ ਸੂਤਰਾਂ ਨੇ ਖੁਲਾਸਾ ਕੀਤਾ ਹੈ ਕਿ ਆਉਣ ਵਾਲੇ ਪਿਕਸਲ ਏ ਸੀਰੀਜ਼ ਦੇ ਫੋਨਾਂ ਦੀ ਕੀਮਤ $449 ਹੋਵੇਗੀ ਪਰ, ਭਾਰਤੀ ਬਾਜ਼ਾਰ ਲਈ ਇਸਦੀ ਕੀਮਤ ਵੱਧ ਹੋ ਸਕਦੀ ਹੈ। ਜੇਕਰ ਅਮਰੀਕਾ ਵਿੱਚ ਕੀਮਤ ਪੁਰਾਣੇ ਮਾਡਲ ਦੇ ਬਰਾਬਰ ਹੋਵੇਗੀ, ਤਾਂ ਅਸੀਂ ਗੂਗਲ ਤੋਂ ਦੂਜੇ ਬਾਜ਼ਾਰਾਂ ਲਈ ਵੀ ਅਜਿਹਾ ਕਰਨ ਦੀ ਉਮੀਦ ਕਰ ਸਕਦੇ ਹਾਂ।
Pixel 6a ਨੂੰ ਭਾਰਤ ਵਿੱਚ 43,999 ਰੁਪਏ ਦੀ ਸ਼ੁਰੂਆਤੀ ਕੀਮਤ ਨਾਲ ਟੈਗ ਕੀਤਾ ਗਿਆ ਸੀ। ਪਰ ਕੀਮਤ ਦੇ ਹਿਸਾਬ ਨਾਲ ਤੁਹਾਨੂੰ ਇਸ 'ਚ ਉਮੀਦ ਮੁਤਾਬਕ ਫੀਚਰ ਨਹੀਂ ਮਿਲੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਗੂਗਲ Pixel 7a ਦੇ ਨਾਲ ਬਿਹਤਰ ਫੀਚਰ ਲੈ ਕੇ ਆਵੇਗਾ। ਹਾਲਾਂਕਿ, Pixel 6a ਹੁਣ ਬਹੁਤ ਘੱਟ ਵਿੱਚ ਵਿਕ ਰਿਹਾ ਹੈ ਅਤੇ ਜੇਕਰ ਤੁਸੀਂ ਚੰਗਾ ਸਾਫਟਵੇਅਰ, ਕੈਮਰਾ ਅਤੇ ਆਮ ਪ੍ਰਫਾਰਮੈਂਸ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਖਰੀਦਣ ਬਾਰੇ ਸੋਚ ਸਕਦੇ ਹੋ।
ਪਿਕਸਲ ਫੋਲਡ ਦੀ ਗੱਲ ਕਰੀਏ ਤਾਂ ਇਹ ਗੂਗਲ ਦਾ ਪਹਿਲਾ ਫੋਲਡੇਬਲ ਸਮਾਰਟਫੋਨ ਹੋਵੇਗਾ। Pixel Fold ਦੀ ਕੀਮਤ $1,799 ਰੱਖੀ ਗਈ ਹੈ, ਜੋ ਕਿ ਭਾਰਤ 'ਚ 1.49 ਲੱਖ ਰੁਪਏ ਦੇ ਕਰੀਬ ਹੈ। ਇਹ ਹਾਲ ਹੀ ਵਿੱਚ ਲਾਂਚ ਕੀਤੇ ਗਏ Samsung Galaxy Z Fold 4 ਦੀ ਕੀਮਤ ਦੇ ਸਮਾਨ ਹੈ। ਸੈਮਸੰਗ ਦੇ ਇਸ ਫੋਲਡੇਬਲ ਫੋਨ ਨੂੰ ਭਾਰਤ 'ਚ 1.54 ਲੱਖ ਰੁਪਏ 'ਚ ਉਪਲੱਬਧ ਕਰਵਾਇਆ ਗਿਆ ਸੀ। ਗੂਗਲ ਅਗਲੇ ਸਾਲ ਅਪ੍ਰੈਲ ਜਾਂ ਮਈ 'ਚ ਆਪਣੇ ਆਉਣ ਵਾਲੇ ਫੋਨ ਬਾਰੇ ਐਲਾਨ ਕਰ ਸਕਦਾ ਹੈ। ਸੈਮਸੰਗ ਇਸ ਸਮੇਂ ਫੋਲਡੇਬਲ ਸਮਾਰਟਫੋਨ ਮਾਰਕੀਟ 'ਤੇ ਹਾਵੀ ਹੈ, ਇਸ ਲਈ ਗੂਗਲ ਨੂੰ ਆਪਣੇ ਪਿਕਸਲ ਫੋਲਡ ਨੂੰ ਥੋੜੀ ਘੱਟ ਕੀਮਤ 'ਤੇ ਲਾਂਚ ਕਰਨ ਦਾ ਫੈਸਲਾ ਕਰਨਾ ਚਾਹੀਦਾ ਸੀ। ਇਹ ਇੱਕ ਚਾਲ ਹੈ ਜੋ OnePlus ਨੇ ਸ਼ੁਰੂ ਵਿੱਚ ਆਪਣੇ 5G ਫੋਨ ਵੇਚਣ ਲਈ ਲਾਗੂ ਕੀਤੀ ਸੀ। ਹੁਣ ਜਦੋਂ ਵਨਪਲੱਸ ਨੇ ਮਾਰਕੀਟ ਵਿੱਚ ਆਪਣੇ ਆਪ ਨੂੰ ਸਥਾਪਿਤ ਕਰ ਲਿਆ ਹੈ, ਕੰਪਨੀ ਨੇ ਹਾਈ ਰੇਂਜ ਵਿੱਚ ਵੀ ਫੋਨ ਲਾਂਚ ਕਰਨਾ ਸ਼ੁਰੂ ਕਰ ਦਿੱਤਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Smartphone, Tech News, Tech updates