ਲਿੰਕਡਇਨ (LinkedIn) ਇੱਕ ਪ੍ਰੋਫੈਸ਼ਨਲ ਸੋਸ਼ਲ ਮੀਡੀਆ ਪਲੇਟਫਾਰਮ ਹੈ ਜੋ ਤੁਹਾਨੂੰ ਆਪਣੇ ਵਿਚਾਰਾਂ ਨੂੰ ਸ਼ੇਅਰ ਕਰਨ ਅਤੇ ਖਾਸ ਤੌਰ 'ਤੇ ਨੌਕਰੀ ਦੀ ਖੋਜ ਅਤੇ ਪੇਸ਼ੇਵਰਾਂ ਨੂੰ ਨਵੇਂ ਨਵੇਂ ਮੌਕੇ ਤਲਾਸ਼ਣ ਦੀ ਇਜਾਜ਼ਤ ਦਿੰਦਾ ਹੈ। ਇਹ ਇੱਕ ਪੇਸ਼ੇਵਰ ਵੈਬਸਾਈਟ ਹੈ ਜਿੱਥੇ ਤੁਸੀਂ ਪੇਸ਼ੇਵਰ ਲੋਕਾਂ ਨਾਲ ਜੁੜਦੇ ਹੋ। ਇਸ ਸਮੇਂ ਲਿੰਕਡਇਨ (LinkedIn) ਦੀ ਮਸ਼ਹੂਰੀ ਹੌਲੀ ਹੌਲੀ ਵੱਧ ਰਹੀ ਹੈ। ਇਹੀ ਕਾਰਨ ਹੈ ਕਿ ਮਾਈਕ੍ਰੋਸਾਫਟ ਦੀ ਮਲਕੀਅਤ ਵਾਲੀ ਐਪ ਲਿੰਕਡਇਨ (LinkedIn) ਵਿੱਚ ਕਮਾਲ ਦੇ ਫੀਚਰ ਐਡ ਕੀਤੇ ਜਾ ਰਹੇ ਹਨ। ਇਸ ਨਵੇਂ ਫੀਚਰ ਦਾ ਨਾਂ 'ਸ਼ਡਿਊਲ ਪੋਸਟ' ਹੈ, ਜਿਸ ਦੇ ਤਹਿਤ ਯੂਜ਼ਰ ਕਿਸੇ ਵੀ ਸਮੇਂ ਲਈ ਆਪਣੀਆਂ ਪੋਸਟਾਂ ਨੂੰ ਸ਼ਡਿਊਲ ਕਰ ਸਕਣਗੇ। ਖਾਸ ਗੱਲ ਇਹ ਹੈ ਕਿ ਇਹ ਫੀਚਰ ਐਂਡ੍ਰਾਇਡ ਅਤੇ ਵੈੱਬ ਦੋਵਾਂ ਲਈ ਹੈ।
ਰਿਪੋਰਟ ਮੁਤਾਬਕ ਇਸ ਫੀਚਰ ਨੂੰ ਲਾਂਚ ਕਰਨ 'ਤੇ ਕਾਫੀ ਸਮੇਂ ਤੋਂ ਕੰਮ ਚੱਲ ਰਿਹਾ ਸੀ ਅਤੇ ਹੁਣ ਆਖਿਰਕਾਰ ਇਸ ਨੂੰ ਲਾਂਚ ਕਰ ਦਿੱਤਾ ਗਿਆ ਹੈ। ਜ਼ਿਕਰਯੋਗ ਹੈ ਕਿ ਫਿਲਹਾਲ ਇਸ ਨੂੰ ਸਿਰਫ ਐਂਡ੍ਰਾਇਡ ਅਤੇ ਵੈੱਬ ਲਈ ਹੀ ਪੇਸ਼ ਕੀਤਾ ਗਿਆ ਹੈ। ਸ਼ਡਿਊਲ ਲਈ ਪੋਸਟ ਬਟਨ ਦੇ ਅੱਗੇ ਦਿੱਤਾ ਗਿਆ ਘੜੀ ਵਾਲਾ ਆਈਕਨ ਦੇਖਿਆ ਜਾ ਸਕਦਾ ਹੈ। ਜਦੋਂ ਵੀ ਤੁਸੀਂ ਕੋਈ ਪੋਸਟ ਕਰਨਾ ਚਾਹੋ ਤਾਂ ਤੁਸੀਂ ਪੋਸਟ ਨੂੰ ਆਪਣੀ ਮਰਜ਼ੀ ਮੁਤਾਬਿਕ ਪੋਸਟ ਕਰ ਸਕੋਗੇ।
ਆਓ ਜਾਣਦੇ ਹਾਂ ਇਸ ਫੀਚਰ ਦੀ ਵਰਤੋਂ ਕਿਵੇਂ ਕਰਨੀ ਹੈ : ਇਸ ਦੇ ਲਈ ਯੂਜ਼ਰ ਨੂੰ ਪੋਸਟ ਬਟਨ ਦੇ ਅੱਗੇ ਦਿੱਤੇ ਗਏ ਘਰੀ ਦੇ ਆਈਕਨ 'ਤੇ ਟੈਪ ਕਰਨਾ ਹੋਵੇਗਾ, ਜਿਸ ਤੋਂ ਬਾਅਦ ਇਕ ਡਾਇਲਾਗ ਬਾਕਸ ਦਿਖਾਈ ਦੇਵੇਗਾ। ਇਸ 'ਚ ਡੇਟ, ਟਾਈਮ ਵਰਗੀ ਜਾਣਕਾਰੀ ਦਿੱਤੀ ਜਾਵੇਗੀ, ਜਿਸ ਨੂੰ ਬਦਲਿਆ ਜਾ ਸਕਦਾ ਹੈ। ਹੋ ਸਕਦਾ ਹੈ ਕਿ ਤੁਸੀਂ ਇਸ ਫੀਚਰ ਨੂੰ ਆਪਣੀ ਐਪ ਉੱਤੇ ਨਾ ਦੇਖ ਸਕੋ। ਇਸ ਦਾ ਕਾਰਨ ਇਹ ਹੋ ਸਕਦਾ ਹੈ ਕਿ ਤੁਸੀਂ ਸ਼ਾਇਦ ਆਪਣੀ ਐਪ ਨੂੰ ਅਪਡੇਟ ਨਾ ਕੀਤਾ ਹੋਵੇ। ਇਸ ਲਈ ਪਹਿਲਾਂ ਆਪਣੀ ਐਪ ਨੂੰ ਇੱਕਵਾਰ ਅਪਡੇਟ ਜ਼ਰੂਰ ਕਰ ਲਓ। ਇਸ ਤੋਂ ਬਾਅਦ ਤੁਸੀਂ ਵੀ ਇਸ ਸ਼ਡਿਊਲ ਪੋਸਟ ਫੀਚਰ ਦੀ ਵਰਤੋਂ ਕਰ ਸਕੋਗੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Tech News, Tech updates, Technology