Home /News /lifestyle /

Airtel ਦੇ ਗਾਹਕਾਂ ਨੂੰ ਝਟਕਾ, ਹੁਣ ਨਹੀਂ ਮਿਲੇਗਾ ਇਹ ਰਿਚਾਰਜ ਪੈਕ

Airtel ਦੇ ਗਾਹਕਾਂ ਨੂੰ ਝਟਕਾ, ਹੁਣ ਨਹੀਂ ਮਿਲੇਗਾ ਇਹ ਰਿਚਾਰਜ ਪੈਕ

Airtel ਦੇ ਗਾਹਕਾਂ ਨੂੰ ਝਟਕਾ, ਹੁਣ ਨਹੀਂ ਮਿਲੇਗਾ ਇਹ ਰਿਚਾਰਜ ਪੈਕ

Airtel ਦੇ ਗਾਹਕਾਂ ਨੂੰ ਝਟਕਾ, ਹੁਣ ਨਹੀਂ ਮਿਲੇਗਾ ਇਹ ਰਿਚਾਰਜ ਪੈਕ

ਦੇਸ਼ ਵਿੱਚ ਦੂਰਸੰਚਾਰ ਕੰਪਨੀਆਂ ਆਪਣੀ ਪਕੜ ਬਣਾਉਣ ਲਈ ਜਿੱਥੇ ਕਈ ਤਰ੍ਹਾਂ ਦੇ ਆਫਰ ਦੇ ਰਹੀਆਂ ਹਨ ਉੱਥੇ ਹੀ Airtel ਦੇ ਗਾਹਕਾਂ ਵਾਸਤੇ ਇੱਕ ਖਾਸ ਖਬਰ ਹੈ ਕਿ ਹੁਣ ਏਅਰਟੈੱਲ ਦੇ ਗਾਹਕਾਂ ਨੂੰ ਮਹੀਨੇ ਦੇ ਰਿਚਾਰਜ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ।

  • Share this:

ਦੇਸ਼ ਵਿੱਚ ਦੂਰਸੰਚਾਰ ਕੰਪਨੀਆਂ ਆਪਣੀ ਪਕੜ ਬਣਾਉਣ ਲਈ ਜਿੱਥੇ ਕਈ ਤਰ੍ਹਾਂ ਦੇ ਆਫਰ ਦੇ ਰਹੀਆਂ ਹਨ ਉੱਥੇ ਹੀ Airtel ਦੇ ਗਾਹਕਾਂ ਵਾਸਤੇ ਇੱਕ ਖਾਸ ਖਬਰ ਹੈ ਕਿ ਹੁਣ ਏਅਰਟੈੱਲ ਦੇ ਗਾਹਕਾਂ ਨੂੰ ਮਹੀਨੇ ਦੇ ਰਿਚਾਰਜ ਲਈ ਜ਼ਿਆਦਾ ਪੈਸੇ ਦੇਣੇ ਪੈਣਗੇ। ਦਰਅਸਲ ਏਅਰਟੈੱਲ ਨੇ ਹਰਿਆਣਾ ਅਤੇ ਉੜੀਸਾ ਵਿੱਚ ਆਪਣੇ ਮਹੀਨੇਵਾਰ ਦੇ ਪੈਕੇਜ ਨੂੰ ਮਹਿੰਗਾ ਕਰ ਦਿੱਤਾ ਹੈ। ਇਹ ਵਾਧਾ 57% ਤੱਕ ਦਾ ਹੋਇਆ ਹੈ ਜਿਸ ਨਾਲ ਮਹੀਨੇ ਦਾ ਘੱਟੋ-ਘੱਟ 99 ਰੁਪਏ ਵਾ ਪੈਕੇਜ ਖਤਮ ਹੋ ਗਿਆ ਹੈ।

ਲਾਈਵਮਿੰਟ ਨੇ ਪੀਟੀਆਈ ਦੇ ਹਵਾਲੇ ਨਾਲ ਇੱਕ ਖਬਰ ਵਿੱਚ ਦੱਸਿਆ ਹੈ ਕਿ ਟੈਲੀਕਾਮ ਕੰਪਨੀ ਜਲਦ ਹੀ 28 ਦਿਨਾਂ ਦੀ ਕਾਲਿੰਗ (ਐੱਸ.ਐੱਮ.ਐੱਸ. ਅਤੇ ਡਾਟਾ ਦੇ ਨਾਲ) ਵਾਲੇ ਸਾਰੇ ਪਲਾਨਸ ਨੂੰ ਖਤਮ ਕਰ ਸਕਦੀ ਹੈ, ਜਿਨ੍ਹਾਂ ਦੀ ਕੀਮਤ 155 ਰੁਪਏ ਤੋਂ ਘੱਟ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਵਿੱਚ ₹2.5 ਪੈਸੇ ਪ੍ਰਤੀ ਸਕਿੰਟ ਦੀ ਦਰ ਨਾਲ ਕਾਲਾਂ ਅਤੇ 200 MB ਮੋਬਾਈਲ ਡਾਟਾ ਮਿਲਦਾ ਸੀ। ਹੁਣ ਇਸ ਪਲਾਨ ਲਈ ਗਾਹਕਾਂ ਨੂੰ 155 ਰੁਪਏ ਦੇਣੇ ਪੈਣਗੇ। ਜਿਸ ਵਿੱਚ 1GB ਡਾਟਾ ਅਤੇ 300 SMS ਮਿਲਣਗੇ ਅਤੇ ਨਾਲ ਹੀ ਤੁਹਾਨੂੰ ਇਸ ਵਿੱਚ ਅਨਲਿਮਟਿਡ ਵੌਇਸ ਕਾਲਿੰਗ ਮਿਲੇਗੀ। ਇਸ ਸਕੀਮ ਨੂੰ ਪੂਰੇ ਭਾਰਤ ਵਿੱਚ ਲਾਂਚ ਕਰਨ ਤੋਂ ਪਹਿਲਾਂ ਕੰਪਨੀ ਇਸਦੀ ਜਾਂਚ ਕਰ ਰਹੀ ਹੈ।

ICICI ਸਕਿਓਰਿਟੀਜ਼ ਦੇ ਸੰਜੇਸ਼ ਜੈਨ ਅਤੇ ਆਕਾਸ਼ ਕੁਮਾਰ ਨੇ ਇੱਕ ਰਿਪੋਰਟ ਵਿੱਚ ਕਿਹਾ ਹੈ ਕਿ ਜੋ ਪਲਾਨ ਪਹਿਲਾ ₹99 ਦਾ ਰੀਚਾਰਜ ₹99 ਦਾ ਟਾਕ-ਟਾਈਮ ਮੁੱਲ ਅਤੇ 28 ਦਿਨਾਂ ਲਈ 200MB ਡੇਟਾ ਦੀ ਪੇਸ਼ਕਸ਼ ਸੀ ਹੁਣ ਇਸ ਦੇ ਬਦਲ ਵਜੋਂ 155 ਰੁਪਏ ਦਾ ਰਿਚਾਰਜ ਹੈ ਜੋ ਹੁਣ ਅਨਲਿਮਟਿਡ ਵੌਇਸ, 1GB ਡਾਟਾ ਅਤੇ 300 SMS ਦੀ ਪੇਸ਼ਕਸ਼ ਕਰਦਾ ਹੈ।

ਇਸ ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਇਹ ਕਦਮ ਜ਼ਿਆਦਾ ਸਮਰਥਨ ਹਾਸਲ ਨਹੀਂ ਕਰ ਪਾਉਂਦਾ ਤਾਂ ਕੰਪਨੀ ਇਸ ਨੂੰ ਵਾਪਸ ਵੀ ਲੈ ਸਕਦੀ ਹੈ। ਅਜੇ ਕੰਪਨੀ ਦੇ ਪ੍ਰਤੀਯੋਗੀਆਂ ਵੱਲੋਂ ਕੋਈ ਜਵਾਬ ਨਹੀਂ ਆਇਆ ਹੈ। ਇਸ ਤਰ੍ਹਾਂ ਕਰਨ ਨਾਲ ਭਾਰਤੀ ਏਅਰਟੈੱਲ ਪਹਿਲੀ ਕੰਪਨੀ ਬਣ ਗਈ ਹੈ ਜਿਸਨੇ ਘੱਟੋ-ਘੱਟ ਰੀਚਾਰਜ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਏਅਰਟੈੱਲ 2021 ਵਿੱਚ ਇੱਕ ਵਾਰ ਅਜਿਹਾ ਕਰ ਚੁੱਕੀ ਹੈ।

Published by:Drishti Gupta
First published:

Tags: Airtel, Tech News, Tech updates, Technology