Tech News: ਭਾਰਤ ਦੇ ਉੱਤਰੀ ਇਲਾਕਿਆਂ ਵਿਚ ਕੜਾਕੇ ਦੀ ਠੰਡ ਪੈ ਰਹੀ ਹੈ। ਠੰਡ ਨਾਲ ਲੋਕਾਂ ਦੇ ਹੱਥ ਪੈਰ ਸੁੰਨ ਹੋ ਰਹੀ ਹਨ। ਮੋਟੀਆਂ ਰਜਾਈਆਂ, ਕੰਬਲ ਤੇ ਜੁਰਾਬਾਂ ਵੀ ਕਾਰਗਰ ਨਹੀਂ ਲੱਗ ਰਹੇ। ਅਜਿਹੇ ਵਿਚ ਹੀਟਰ ਦੀ ਵਰਤੋਂ ਕੀਤੀ ਜਾਣੀ ਇਕ ਉਪਾਅ ਹੈ। ਪਰ ਇਲੈਕਟ੍ਰਿਕ ਹੀਟਰ ਖਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ। ਦੂਜਾ ਇਲੈਕਟ੍ਰਿਕ ਹੀਟਰ ਪੂਰੇ ਕਮਰੇ ਨੂੰ ਗਰਮ ਕਰਦਾ ਹੈ ਤੇ ਇਸ ਲਈ ਬਹੁਤ ਜ਼ਿਆਦਾ ਬਿਜਲੀ ਦੀ ਖਪਤ ਹੋ ਜਾਂਦੀ ਹੈ।
ਇਸ ਲਈ ਠੰਡ ਤੋਂ ਬਚਣ ਲਈ ਬਾਜ਼ਾਰ ਵਿਚ ਹੋਰ ਵੀ ਕਈ ਉਪਕਰਣ ਆ ਗਏ ਹਨ, ਜਿਵੇਂ ਇਲੈਕਟ੍ਰਿਕ ਜੁਰਾਬਾਂ, ਹੀਟਿੰਗ ਪੈਡ ਆਦਿ। ਇਹ ਉਪਕਰਣ ਬੇਹੱਦ ਕਾਰਗਰ ਸਾਬਿਤ ਹੋ ਰਹੇ ਹਨ। ਤੁਸੀਂ ਐਮਾਜੋਨ (Amazon) ਵਰਗੀਆਂ ਆਨਲਾਈਨ ਸ਼ਾਪਿੰਗ ਸਾਈਟਾਂ ਤੋਂ ਇਹ ਉਪਕਰਣ ਮੰਗਵਾ ਸਕਦੇ ਹੋ। ਆਓ ਤੁਹਾਨੂੰ ਦੱਸਦੇ ਹਾਂ ਅਜਿਹੇ ਕੁਝ ਉਪਕਰਣਾਂ ਬਾਰੇ –
ਹੀਟਿੰਗ ਪੈਡ – ਹੀਟਿੰਗ ਪੈਡ (Heating pad) ਦੋ ਤਰ੍ਹਾਂ ਦੇ ਆਉਂਦੇ ਹਨ। ਇਕ ਹੀਟਿੰਗ ਪੈਡ ਵਿਚ ਗਰਮ ਕਰਕੇ ਪਾਣੀ ਪਾਉਣਾ ਪੈਂਦਾ ਹੈ, ਜੋ ਕਿ ਚਾਰ ਤੋਂ ਪੰਜ ਘੰਟਿਆਂ ਤੱਕ ਗਰਮ ਰਹਿੰਦਾ ਹੈ। ਦੂਜਾ ਹੈ ਇਲੈਕਟ੍ਰਿਕ ਹੀਟਿੰਗ ਪੈਡ। ਇਸ ਪੈਡ ਵਿਚ ਜੈਲ ਪਾਈ ਗਈ ਹੁੰਦੀ ਹੈ। ਇਸ ਉੱਪਰ ਇਕ ਚਾਰਜਿੰਗ ਸਾਕੇਟ ਲੱਗਿਆ ਹੁੰਦਾ ਹੈ। ਤੁਸੀਂ ਬਿਜਲੀ ਦੀ ਮੱਦਦ ਨਾਲ ਇਸਨੂੰ ਦਸ ਕੁ ਮਿੰਟਾਂ ਵਿਚ ਗਰਮ ਕਰ ਲਵੋ। ਫੇਰ ਇਹ ਚਾਰ ਪੰਜ ਘੰਟੇ ਤੱਕ ਗਰਮ ਰਹਿੰਦਾ ਹੈ। ਪਹਿਲੇ ਦੇ ਮੁਕਾਬਲੇ ਇਸਦੀ ਵਰਤੋਂ ਬੇਹੱਦ ਆਸਾਨ ਹੈ। ਇਸਨੂੰ ਤੁਸੀਂ ਐਮਾਜਾਨ ਤੋਂ 200-250 ਰੁਪਏ ਵਿਚ ਖਰੀਦ ਸਕਦੇ ਹੋ।
ਹੀਟਿੰਗ ਜੈਕਟ – ਹੀਟਰ ਤੁਹਾਡੇ ਘਰ ਜਾਂ ਕਮਰੇ ਨੂੰ ਗਰਮ ਕਰਦਾ ਹੈ ਪਰ ਹੀਟਿੰਗ ਜੈਕਟ (Heating jacket) ਵੀ ਬਾਜਾਰ ਵਿਚ ਆ ਚੁੱਕੀ ਹੈ ਜੋ ਕਿ ਤੁਹਾਡੇ ਸਰੀਰ ਨੂੰ ਗਰਮ ਕਰਦੀ ਹੈ। ਇਹ ਐਨੀ ਕਾਰਗਰ ਹੈ ਕਿ ਤੁਹਾਨੂੰ ਠੰਡ ਵਿਚ ਤਰੇਲੀਆਂ ਆ ਜਾਣਗੀਆਂ। ਇਸਦੀ ਕੀਮਤ ਜਿਆਦਾ ਹੈ। ਐਮਾਜਾਨ ਉੱਤੇ ਇਹ YHG Heated Vest ਨਾਮ ਰਾਹੀਂ ਲੱਭੀ ਜਾ ਸਕਦੀ ਹੈ। ਇਸਦੀ ਕੀਮਤ 8791 ਰੁਪਏ ਹੈ ਪਰ 51% ਛੋਟ ਉੱਤੇ ਤੁਸੀਂ ਇਸਨੂੰ 4361 ਰੁਪਏ ਵਿਚ ਮੰਗਵਾ ਸਕਦੇ ਹੋ। ਇਸ ਵਿਚ ਪੰਜ ਅਲੱਗ ਅਲੱਗ ਹੀਟਿੰਗ ਮੋਡ ਦਿੱਤੇ ਗਏ ਹਨ।
ਇਲੈਕਟ੍ਰਿਕ ਕੰਬਲ – ਬਾਜ਼ਾਰ ਵਿਚ ਬਿਜਲੀ ਨਾਲ ਚੱਲਣ ਵਾਲੇ ਕੰਬਲ (Electric Blanket) ਵੀ ਆ ਗਏ ਹਨ। ਇਹ ਕੰਬਲ ਬਿਜਲੀ ਦੀ ਮੱਦਦ ਨਾਲ ਗਰਮੀ ਛੱਡਣ ਲਗਦੇ ਹਨ। ਇਹ ਬਹੁਤ ਕਾਮਯਾਬ ਵੀ ਹੋ ਰਹੇ ਹਨ। ਤੁਸੀਂ ਆਨਲਾਈਨ ਸ਼ਾਪਿੰਗ ਰਾਹੀਂ Arcova home single bed ਕੰਬਲ ਨੂੰ 999 ਰੁਪਏ ਵਿਚ ਖਰੀਦ ਸਕਦੇ ਹੋ। ਇਹ ਕੰਬਲ ਸਿੰਗਲ ਬੈੱਡ ਲਈ ਹੈ। ਇਸ ਨਾਲ ਇਕ ਰਿਮੋਟ ਵੀ ਆਉਂਦਾ ਹੈ ਜਿਸ ਨਾਲ ਕੰਬਲ ਦਾ ਤਾਪਮਾਨ ਸੈੱਟ ਕੀਤਾ ਜਾ ਸਕਦਾ ਹੈ।
ਇਲੈਕਟ੍ਰਿਕ ਜੁਰਾਬਾਂ – ਇਲੈਕਟ੍ਰਿਕ ਜੁਰਾਬਾਂ (Electric socks) ਤਾਂ ਬਹੁਤ ਹੀ ਮਸ਼ਹੂਰ ਹੋ ਰਹੀਆਂ ਹਨ। ਪੈਰਾਂ ਨੂੰ ਗਰਮ ਕਰਨ ਦਾ ਇਹ ਇਕ ਕਾਰਗਰ ਤਰੀਕਾ ਹਨ। ਬਜ਼ੁਰਗਾਂ ਲਈ ਇਹ ਬੇਹੱਦ ਫਾਇਦੇਮੰਦ ਹਨ। ਜੇਕਰ ਤੁਸੀਂ ਇਲੈਕਟ੍ਰਿਕ ਜੁਰਾਬਾਂ ਖਰੀਣੀਆਂ ਚਾਹੁੰਦੇ ਹੋ ਤਾਂ ਆਨਲਾਈਨ ਖਰੀਦ ਸਕਦੇ ਹੋ। ਇਹਨਾਂ ਦੀ ਕੀਮਤ 800 ਰੁਪਏ ਤੋਂ ਲੈ ਕੇ 1800 ਰੁਪਏ ਤੱਕ ਕੁਆਲਟੀ ਦੇ ਹਿਸਾਬ ਨਾਲ ਵੱਖੋ ਵੱਖਰੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Online shopping, Tech News