ਮੌਜੂਦਾ ਸਮੇਂ 'ਚ ਈ-ਮੇਲ ਸਾਡੀ ਜ਼ਿੰਦਗੀ ਦਾ ਅਹਿਮ ਹਿੱਸਾ ਹੈ ਪਰ ਟੈਲੀਮਾਰਕੀਟਿੰਗ ਨਾਲ ਜੁੜੇ ਮੇਲ ਤੋਂ ਯੂਜ਼ਰਸ ਨੂੰ ਅਕਸਰ ਪਰੇਸ਼ਾਨ ਹੁੰਦੇ ਦੇਖਿਆ ਗਿਆ ਹੈ। ਇੰਨਾ ਹੀ ਨਹੀਂ ਕਈ ਵਾਰ ਯੂਜ਼ਰਸ ਦਾ ਡਾਟਾ ਚੋਰੀ ਕਰਨ ਲਈ ਵੀ ਅਜਿਹੀਆਂ ਈਮੇਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਮੇਲ ਤੋਂ ਪਰੇਸ਼ਾਨ ਹੋ ਅਤੇ ਇਨ੍ਹਾਂ ਮੇਲ ਨੂੰ ਸਪੈਮ 'ਚ ਭੇਜਣਾ ਕੰਮ ਨਹੀਂ ਕਰ ਰਿਹਾ ਹੈ, ਤਾਂ ਅਸੀਂ ਤੁਹਾਨੂੰ ਅਜਿਹੇ ਤਿੰਨ ਤਰੀਕੇ ਦੱਸ ਰਹੇ ਹਾਂ, ਜਿਨ੍ਹਾਂ ਦੀ ਵਰਤੋਂ ਕਰਕੇ ਤੁਸੀਂ ਇਨ੍ਹਾਂ ਈਮੇਲਾਂ ਤੋਂ ਛੁਟਕਾਰਾ ਪਾ ਸਕਦੇ ਹੋ। ਵੈਸੇ ਤਾਂ ਸਪੈਮ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਆਪਣੀ ਮੁੱਖ ਈਮੇਲ ID ਨੂੰ ਹਰ ਥਾਂ ਦੇਣ ਦੀ ਬਜਾਏ ਇੱਕ ਟੈਂਪਰੇਰੀ ਈਮੇਲ ਬਣਾਓ ਅਤੇ ਉਹ ਹੀ ਹਰ ਪਾਸੇ ਦਿਓ। ਇਸ ਨਾਲ ਤੁਹਾਡੀ ਮੁੱਖ ਆਈਡੀ ਸਪੈਮ ਤੋਂ ਸੁਰੱਖਿਅਤ ਰਹੇਗੀ। ਤੁਸੀਂ ਜੀਮੇਲ 'ਤੇ ਹੀ ਇਕ ਹੋਰ ਆਈਡੀ ਬਣਾ ਸਕਦੇ ਹੋ, ਜੋ ਜ਼ਰੂਰੀ ਕੰਮ ਤੋਂ ਇਲਾਵਾ ਹੋਰ ਥਾਵਾਂ 'ਤੇ ਦਿੱਤੀ ਜਾ ਸਕੇ।
ਰਿਪੋਰਟ ਕਰੋ ਅਤੇ ਸਪੈਮ ਈਮੇਲ ਤੋਂ ਸਬਸਕ੍ਰਿਪਸ਼ਨ ਨੂੰ ਹਟਾਓ : ਸਪੈਮ ਮੇਲਸ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਸਭ ਤੋਂ ਪਹਿਲਾਂ ਇਹ ਕੰਮ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾਂ ਆਪਣੀ ਜੀਮੋਲ ਖੋਲੋ ਤੇ ਉਹਨਾਂ ਸਾਰੀਆਂ ਸਪੈਮ ਈਮੇਲਾਂ ਨੂੰ ਚੁਣੋ ਜਿਨ੍ਹਾਂ ਦੀ ਤੁਸੀਂ ਸਬਸਕ੍ਰਿਪਸ਼ਨ ਰੱਦ ਕਰਨਾ ਚਾਹੁੰਦੇ ਹੋ। ਇਸ ਤੋਂ ਬਾਅਦ ਸਿਖਰ 'ਤੇ ਆਈਕਾਨ 'ਤੇ ਕਲਿੱਕ ਕਰੋ। ਤੁਸੀਂ 'ਰਿਪੋਰਟ ਸਪੈਮ' ਜਾਂ 'ਰਿਪੋਰਟ ਸਪੈਮ ਐਂਡ ਅਨਸਬਸਕ੍ਰਾਈਬ' ਦਾ ਵਿਕਲਪ ਮਿਲੇਗਾ। ਚੰਗੀ ਤਰ੍ਹਾਂ ਜਾਂਚ ਕਰਨ ਤੋਂ ਬਾਅਦ ਇਸ ਵਿਕਲਪ ਦੀ ਚੋਣ ਕਰੋ। ਹੁਣ ਤੁਹਾਨੂੰ ਅਣਚਾਹੀਆਂ ਈਮੇਲਾਂ ਆਉਣੀਆਂ ਬੰਦ ਹੋ ਜਾਣਗੀਆਂ।
ਸਪੈਮ ਈਮੇਲ ਦਾ ਪਤਾ ਲਗਾਉਣ ਲਈ ਫਿਲਟਰ ਬਣਾਓ : ਆਪਣੀ ਜੀਮੇਲ ਖੋਲ੍ਹੋ ਅਤੇ ਸਭ ਤੋਂ ਉੱਪਰ ਸਰਚ ਬਾਕਸ 'ਤੇ ਕਲਿੱਕ ਕਰੋ। ਇੱਥੇ ਅਣ-ਸਬਸਕ੍ਰਾਈਬ ਟਾਈਪ ਕਰੋ ਅਤੇ ਸਾਰੀਆਂ ਪ੍ਰਮੋਸ਼ਨ ਸੰਬੰਧੀ ਈਮੇਲਾਂ ਤੋਂ ਸਬਸਕ੍ਰਿਪਸ਼ਨ ਹਟਾਉਣ ਲਈ ਇੱਕ ਸੂਚੀ ਬਣਾ ਲਓ। ਇਹਨਾਂ ਸਾਰੀਆਂ ਸਪੈਮ ਈਮੇਲਾਂ ਨੂੰ ਚੁਣੋ। ਇਸ ਤੋਂ ਬਾਅਦ, ਉੱਪਰ ਦਿੱਤੇ 3 ਬਿੰਦੂਆਂ 'ਤੇ ਕਲਿੱਕ ਕਰੋ, 'ਫਿਲਟਰ ਮੈਸੇਜ like these' 'ਤੇ ਕਲਿੱਕ ਕਰੋ। ਹੁਣ ਕ੍ਰਿਏਟ ਫਿਲਟਰ ਵਿਕਲਪ 'ਤੇ ਕਲਿੱਕ ਕਰੋ ਅਤੇ ਚੁਣੋ ਕਿ ਤੁਸੀਂ ਇਹਨਾਂ ਈਮੇਲਾਂ ਨਾਲ ਕੀ ਕਰਨਾ ਚਾਹੁੰਦੇ ਹੋ। ਆਪਣੀ ਮਰਜ਼ੀ ਮੁਤਾਬਿਕ ਤੁਸੀਂ ਇਨ੍ਹਾਂ ਨੂੰ ਡਿਲੀਟ ਕਰ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Gmail, Tech News, Tech updates