Home /News /lifestyle /

Google: ਹੁਣ ਗੂਗਲ ਪੜ੍ਹੇਗਾ ਡਾਕਟਰ ਦੀ ਲਿਖੀ ਪਰਚੀ, ਗੂਗਲ ਨੇ ਪੇਸ਼ ਕੀਤੇ ਹੈਰਾਨ ਕਰ ਦੇਣ ਵਾਲੇ ਫੀਚਰ

Google: ਹੁਣ ਗੂਗਲ ਪੜ੍ਹੇਗਾ ਡਾਕਟਰ ਦੀ ਲਿਖੀ ਪਰਚੀ, ਗੂਗਲ ਨੇ ਪੇਸ਼ ਕੀਤੇ ਹੈਰਾਨ ਕਰ ਦੇਣ ਵਾਲੇ ਫੀਚਰ

Google: ਹੁਣ ਗੂਗਲ ਪੜ੍ਹੇਗਾ ਡਾਕਟਰ ਦੀ ਲਿਖੀ ਪਰਚੀ, ਗੂਗਲ ਨੇ ਪੇਸ਼ ਕੀਤੇ ਹੈਰਾਨ ਕਰ ਦੇਣ ਵਾਲੇ ਫੀਚਰ

Google: ਹੁਣ ਗੂਗਲ ਪੜ੍ਹੇਗਾ ਡਾਕਟਰ ਦੀ ਲਿਖੀ ਪਰਚੀ, ਗੂਗਲ ਨੇ ਪੇਸ਼ ਕੀਤੇ ਹੈਰਾਨ ਕਰ ਦੇਣ ਵਾਲੇ ਫੀਚਰ

ਗੂਗਲ (Google) ਇਕ ਯਾਨੀ ਮਾਨੀ ਕੰਪਨੀ ਹੈ। ਗੂਗਲ ਦੀਆਂ ਵੱਖ ਵੱਖ ਐਪਲੀਕੇਸ਼ਨਾਂ ਜਿਵੇਂ ਕਰੋਮ (Google chrome), ਫੋਟੋਸ (Google photos), ਡਰਾਇਵ (Google drive) ਆਦਿ ਦੀ ਵੱਡੀ ਗਿਣਤੀ ਲੋਕਾਂ ਵੱਲੋਂ ਵਰਤੋਂ ਕੀਤੀ ਜਾਂਦੀ ਹੈ

  • Share this:

ਗੂਗਲ (Google) ਇਕ ਯਾਨੀ ਮਾਨੀ ਕੰਪਨੀ ਹੈ। ਗੂਗਲ ਦੀਆਂ ਵੱਖ ਵੱਖ ਐਪਲੀਕੇਸ਼ਨਾਂ ਜਿਵੇਂ ਕਰੋਮ (Google chrome), ਫੋਟੋਸ (Google photos), ਡਰਾਇਵ (Google drive) ਆਦਿ ਦੀ ਵੱਡੀ ਗਿਣਤੀ ਲੋਕਾਂ ਵੱਲੋਂ ਵਰਤੋਂ ਕੀਤੀ ਜਾਂਦੀ ਹੈ। ਗੂਗਲ ਦੀ ਐਪ ‘ਗੂਗਲ ਪੇ’ (Google pay) ਯੂਪੀਆਈ (UPI) ਭੁਗਤਾਨ ਲਈ ਭਾਰਤ ਵਿਚ ਵੱਡੇ ਪੱਧਰ ਉੱਤੇ ਵਰਤੋਂ ਵਿਚ ਲਿਆਂਦੀ ਜਾਂਦੀ ਹੈ। ਗੂਗਲ ਹਰ ਸਾਲ ਗੂਗਲ ਫ਼ਾਰ ਇੰਡੀਆ (Google for India) ਨਾਮ ਦਾ ਈਵੈਂਟ ਕਰਦਾ ਹੈ ਜਿਸ ਵਿਚ ਗੂਗਲ ਦੇ ਨੁਮਾਇੰਦੇ ਸ਼ਾਮਿਲ ਹੁੰਦੇ ਹਨ ਤੇ ਗੂਗਲ ਦੁਆਰਾ ਆਪਣੀਆਂ ਵੱਖੋ ਵੱਖਰੀਆਂ ਐਪਲੀਕੇਸ਼ਨਾਂ ਰਾਹੀਂ ਦਿੱਤੇ ਜਾਣੇ ਵਾਲੇ ਫੀਚਰਾਂ ਦਾ ਐਲਾਨ ਕਰਦੇ ਹਨ। ਬੀਤੇ ਸੋਮਵਾਰ ਵੀ ਗੂਗਲ ਨੇ ਇਹ ਈਵੈਂਟ ਕੀਤਾ ਹੈ ਜਿਸ ਵਿਚ ਗੂਗਲ ਨੇ ਕਈ ਨਵੇਂ ਫੀਚਰ ਲੋਕਾਂ ਲਈ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਆਉ ਤੁਹਾਨੂੰ ਦੱਸਦੇ ਹਾਂ ਕਿ ਗੂਗਲ ਕੀ ਕੁਝ ਨਵੇਂ ਫੀਚਰ ਲਿਆ ਰਿਹਾ ਹੈ -


ਹੈਂਡਰਾਈਟਿੰਗ ਡੀਕੋਡ


ਹੈਂਡਰਾਈਟਿੰਗ ਡੀਕੋਡ ਕਰਨ ਦੀ ਸੁਵਿਧਾ ਪਹਿਲਾਂ ਵੀ ਗੂਗਲ ਲੈਂਸ (Google lens) ਨਾਮ ਦੀ ਐਪ ਰਾਹੀਂ ਦਿੱਤੀ ਜਾਂਦੀ ਹੈ ਪਰ ਹੁਣ ਗੂਗਲ ਨੇ ਇਸ ਵਿਚ ਹੋਰ ਵੀ ਸੁਧਾਰ ਕੀਤੇ ਹਨ। ਏਥੋਂ ਤੱਕ ਕਿ ਗੂਗਲ ਲੈਂਸ ਰਾਹੀਂ ਹੁਣ ਡਾਕਟਰ ਦੁਆਰਾ ਲਿਖੀ ਪਰਚੀ ਵੀ ਪੜ੍ਹੀ ਜਾ ਸਕਦੀ ਹੈ। ਤੁਹਾਨੂੰ ਪਰਚੀ ਦੀ ਇਕ ਫੋਟੋ ਕਲਿਕ ਕਰਨੀ ਪਵੇਗੀ ਜਾਂ ਗੈਲਰੀ ਵਿਚੋਂ ਵੀ ਫੋਟੋ ਲਈ ਜਾ ਸਕਦੀ ਹੈ, ਗੂਗਲ ਇਸ ਫੋਟੋ ਉੱਪਰ ਲਿਖੀ ਦਵਾਈ ਨੂੰ ਤੁਹਾਡੇ ਸਾਹਮਣੇ ਪੇਸ਼ ਕਰ ਦੇਵੇਗਾ।


ਗੂਗਲ ਪੇ ਦਾ ਨਵਾਂ ਫੀਚਰ


ਗੂਗਲ ਨੇ ਆਪਣੇ ਯੂਪੀਆਈ ਭੁਗਤਾਨ ਦੀ ਐਪ ‘ਗੂਗਲ ਪੇ’ ਲਈ ਨਵਾਂ ਫੀਚਰ ਪੇਸ਼ ਕਰ ਦਿੱਤਾ ਹੈ। ਹੁਣ ਵਰਤੋਂਕਾਰ ਵਾਇਸ ਯਾਨੀ ਬੋਲਕੇ ਆਪਣੇ ਖਾਤੇ ਵਿਚੋਂ ਕੀਤੇ ਲੈਣਦੇਣ ਬਾਰੇ ਜਾਣਕਾਰੀ ਹਾਸਿਲ ਕਰ ਸਕਣਗੇ।


ਡਿਜੀਲਾੱਕਰ


ਗੂਗਲ ਕੰਪਨੀ ਨੇ ਡਿਜੀਲਾੱਕਰ (Digilocker) ਦੇ ਨਾਲ ਮਿਲਕੇ ਇਕ ਨਵਾਂ ਕਦਮ ਚੁੱਕਿਆ ਹੈ। ਹੁਣ ਗੂਗਲ ਫਾਇਲਸ (Google files) ਐਪ ਜੋ ਕਿ ਐਂਡਰਾਇਡ ਫੋਨਾਂ ਵਿਚ ਚਲਦੀ ਹੈ, ਵਿਚ ਡਿਜੀਲਾੱਕਰ ਦੀ ਸੁਵਿਧਾ ਵੀ ਮਿਲਿਆ ਕਰੇਗੀ। ਹੁਣ ਵਰਤੋਂਕਾਰ ਆਪਣੀ ਸਰਕਾਰੀ IDs ਨੂੰ ਆਪਣੇ ਫੋਨ ਦੀ ਗੂਗਲ ਫਾਇਲਸ ਐਪ ਵਿਚ ਵੀ ਸੇਵ ਕਰ ਸਕਣਗੇ। ਗੂਗਲ ਅਨੁਸਾਰ ਇਹ ਸੇਵਾ ਜਲਦ ਹੀ ਸ਼ੁਰੂ ਕੀਤੀ ਜਾਵੇਗੀ।


ਯੂਟਿਊਬ ਕੋਰਸ


ਅਸੀਂ ਦੇਖਦੇ ਹਾਂ ਕਿ ਯੂਟਿਊਬ ਰਾਹੀਂ ਬਹੁਤ ਸਾਰੀ ਪੜ੍ਹਨ ਸਮੱਗਰੀ ਅਤੇ ਲਾਇਵ ਕਲਾਸਾਂ ਉਪਲਬਧ ਕਰਵਾਈਆਂ ਜਾ ਰਹੀਆਂ ਹਨ। ਵਿਦਿਆਰਥੀ ਇਸ ਤੋਂ ਪੜ੍ਹਕੇ ਕਈ ਸਾਰੇ ਨੌਕਰੀਆਂ ਦੇ ਪੇਪਰ ਤੋਂ ਲੈ ਕੇ ਆਪਣੀ ਕਲਾਸਾਂ ਦੀ ਪੜ੍ਹਾਈ ਵੀ ਕਰਦੇ ਹਨ। ਇਸ ਕਾਰਨ ਹੁਣ ਗੂਗਲ ਨੇ ਯੂਟਿਊਬ ਕੋਰਸ (youtube courses) ਨਾਂ ਦੀ ਇਕ ਸੁਵਿਧਾ ਪੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਸੁਵਿਧਾ ਸਦਕਾ ਯੂਟਿਊਬ ਰਾਹੀਂ ਪੜ੍ਹਾਉਣ ਵਾਲੇ ਅਧਿਆਪਕ ਪਹਿਲਾਂ ਨਾਲੋਂ ਵਧੇਰੇ ਚੰਗੀ ਤਰ੍ਹਾਂ ਇਕ ਪੂਰਨ ਵਿਵਸਥਿਤ ਤਰੀਕੇ ਨਾਲ ਮੁਫ਼ਤ ਜਾਂ ਪੇਡ ਪੜ੍ਹਾਈ ਕਰਵਾ ਸਕਣ ਦੇ ਸਮਰੱਥ ਹੋ ਜਾਣਗੇ।


ਵੀਡੀਓ ਅੰਦਰ ਸਰਚ


ਗੂਗਲ ਹੁਣ ਜਲਦ ਹੀ ‘ਸਰਚ ਇਨ ਵੀਡੀਓ’ (search in video) ਫੀਚਰ ਪੇਸ਼ ਕਰਨ ਜਾ ਰਿਹਾ ਹੈ। ਇਸ ਜ਼ਰੀਏ ਤੁਸੀਂ ਕਿਸੇ ਵੀ ਵੀਡੀਓ ਦੇ ਉਸ ਭਾਗ ਵਿਚ ਪਹੁੰਚ ਸਕੋਗੇ ਜਿਸ ਬਾਰੇ ਤੁਸੀਂ ਜਾਣਨਾ ਚਾਹੁੰਦੇ ਹੋ। ਇਸ ਸਦਕਾ ਹੁਣ ਤੁਹਾਨੂੰ ਕਿਸੇ ਇਕ ਗੱਲ ਜਾਂ ਤੱਥ ਨੂੰ ਜਾਣਨ ਲਈ ਪੂਰੀ ਵੀਡੀਓ ਦੇਖਣ ਦੀ ਜ਼ਰੂਰਤ ਨਹੀਂ ਪਵੇਗੀ। ਗੂਗਲ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਇਸ ਫੀਚਰ ਦੀ ਟੈਸਟਿੰਗ ਚਲ ਰਹੀ ਹੈ।


Published by:Drishti Gupta
First published:

Tags: Google, Google app, Tech News, Tech updates, Technology