ਐਪਲ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਹੈ, ਯੂਐਸ ਅਧਾਰਤ ਤਕਨੀਕੀ ਦਿੱਗਜ ਆਪਣੇ ਆਉਣ ਵਾਲੇ ਆਈਫੋਨ 15 ਮਾਡਲ, ਆਈਫੋਨ 15 ਅਤੇ ਆਈਫੋਨ 15 ਪ੍ਰੋ ਮੈਕਸ ਦੇ ਡਿਜ਼ਾਈਨ ਵਿੱਚ ਕਈ ਬਦਲਾਅ ਲਿਆਉਣ ਜਾ ਰਿਹਾ ਹੈ। ਇਕ ਰਿਪੋਰਟ ਮੁਤਾਬਕ ਆਈਫੋਨ 15 'ਚ ਟਾਈਟੇਨੀਅਮ ਚੈਸੀ ਵਰਗੇ ਫੀਚਰਸ ਦਿੱਤੇ ਜਾਣਗੇ, ਜਿਸ 'ਚ ਇਸ ਦੇ ਕਿਨਾਰਿਆਂ ਨੂੰ ਕਰਵ ਸ਼ੇਪਸ ਦੇ ਨਾਲ ਦਿੱਤਾ ਜਾ ਸਕਦਾ ਹੈ। ਫਿਲਹਾਲ ਯੂਜ਼ਰਸ ਨੂੰ ਵਰਗ ਡਿਜ਼ਾਇਨ ਨਜ਼ਰ ਆਉਂਦਾ ਹੈ ਪਰ ਹੁਣ ਆਉਣ ਵਾਲੇ ਆਈਫੋਨ 'ਚ ਕਰਵ ਸ਼ੇਪ ਦੇਖਿਆ ਜਾ ਸਕਦਾ ਹੈ। 14-ਇੰਚ ਅਤੇ 16-ਇੰਚ ਮੈਕਬੁੱਕ ਪ੍ਰੋ ਮਾਡਲਾਂ ਦੀ ਤਰ੍ਹਾਂ, ਆਈਫੋਨ 15 ਦੇ ਪਿਛਲੇ ਹਿੱਸੇ ਵਿੱਚ ਗੋਲ ਆਕਾਰ ਵਾਲਾ ਇੱਕ ਨਵਾਂ ਬਾਰਡਰ ਦਿੱਤਾ ਜਾ ਸਕਦਾ ਹੈ। iPhone 15 ਵਿੱਚ ਰੀਅਰ ਗਲਾਸ ਵੀ ਦਿੱਤਾ ਜਾ ਸਕਦਾ ਹੈ।
ਜੇਕਰ ਹਾਲੀਆ ਲੀਕ ਸੱਚ ਸਾਬਤ ਹੁੰਦੇ ਹਨ ਤਾਂ ਕੰਪਨੀ ਆਪਣੇ ਆਈਪੈਡ ਅਤੇ ਆਈਫੋਨ 'ਚ ਪਹਿਲੀ ਵਾਰ ਟਾਈਟੇਨੀਅਮ ਦੀ ਵਰਤੋਂ ਕਰੇਗੀ। ਇਸ ਤੋਂ ਪਹਿਲਾਂ ਦੱਸਿਆ ਗਿਆ ਸੀ ਕਿ ਆਈਫੋਨ 15 ਸੀਰੀਜ਼ 'ਚ ਚਾਰ ਮਾਡਲ ਸ਼ਾਮਲ ਹੋਣਗੇ, ਜੋ ਆਈਫੋਨ 14 ਤੋਂ ਕਾਫੀ ਅਲੱਗ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ, ਸਾਰੇ ਮਾਡਲਾਂ ਵਿੱਚ USB-C ਚਾਰਜਿੰਗ ਪੋਰਟ ਹੋਵੇਗਾ।
ਐਪਲ ਦੇ ਨਵੇਂ ਫੋਨ ਵਿੱਚ ਮਿਲ ਸਕਦਾ ਹੈ ਥੰਡਰਬੋਲਟ ਪੋਰਟ ਫੀਚਰ : ਐਪਲ 2023 ਵਿੱਚ ਆਪਣੇ ਆਈਫੋਨ 15 ਰੇਂਜ ਲਈ ਚਾਰ ਮਾਡਲ ਤਿਆਰ ਕਰੇਗਾ। ਜਦੋਂ ਕਿ, ਇੱਕ ਹੋਰ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਆਈਫੋਨ 15 ਪ੍ਰੋ ਮਾਡਲ ਵਿੱਚ ਹਾਈ-ਸਪੀਡ ਡੇਟਾ ਟ੍ਰਾਂਸਫਰ ਲਈ ਥੰਡਰਬੋਲਟ ਪੋਰਟ ਹੋ ਸਕਦਾ ਹੈ। ਇੱਕ ਨਵੀਂ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਐਪਲ ਅਗਲੀ ਸੀਰੀਜ਼ ਆਈਫੋਨ 15 ਪ੍ਰੋ ਮਾਡਲ ਵਿੱਚ ਹਾਈ-ਸਪੀਡ ਡੇਟਾ ਟ੍ਰਾਂਸਫਰ ਲਈ ਥੰਡਰਬੋਲਟ ਪੋਰਟ ਦੀ ਵਿਸ਼ੇਸ਼ਤਾ ਦੇ ਸਕਦਾ ਹੈ।
ਐਪਲ ਦੇ ਵਿਸ਼ਲੇਸ਼ਕ ਮਿੰਗ-ਚੀ ਕੁਓ ਦੇ ਅਨੁਸਾਰ, ਆਈਫੋਨ 15 ਪ੍ਰੋ ਅਤੇ ਆਈਫੋਨ 15 ਪ੍ਰੋ ਮੈਕਸ ਮਾਡਲਾਂ ਵਿੱਚ USB 3.2 ਅਤੇ ਥੰਡਰਬੋਲਟ 3 ਸਪੋਰਟ ਦੇ ਨਾਲ ਇੱਕ USB-C ਪੋਰਟ ਹੋਵੇਗਾ। IANS ਦੀ ਰਿਪੋਰਟ ਦੇ ਮੁਤਾਬਕ ਥੰਡਰਬੋਲਟ 3 ਪੋਰਟ 'ਚ 40 Gbps ਬੈਂਡਵਿਡਥ ਦੀ ਸਹੂਲਤ ਮਿਲੇਗੀ। ਥੰਡਰਬੋਲਟ ਪੋਰਟ ਸਪੋਰਟ ਤੋਂ ਉਮੀਦ ਕੀਤੀ ਜਾਂਦੀ ਹੈ ਕਿ ਉਹ ਇਸ ਦੀ ਚੰਗੀ ਪ੍ਰਫਾਰਮੈਂਸ ਪ੍ਰਦਾਨ ਕਰੇਗਾ ਅਤੇ ਤੇਜ਼ੀ ਨਾਲ ਡਾਟਾ ਟ੍ਰਾਂਸਫਰ ਕਰਨ ਦੀ ਸਹੂਲਤ ਪ੍ਰਦਾਨ ਕਰੇਗਾ, ਜੋ ਉਪਭੋਗਤਾਵਾਂ ਨੂੰ ਵੱਡੀਆਂ ਫਾਈਲਾਂ ਟ੍ਰਾਂਸਫਰ ਕਰਨ ਵਿੱਚ ਮਦਦ ਕਰੇਗਾ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Iphone, Mobile phone, Tech News, Tech updates