Home /News /lifestyle /

Gmail ਦੇ ਇਸ ਫ਼ੀਚਰ ਦਾ ਕਰੋ ਇਸਤੇਮਾਲ, ਈ-ਮੇਲ ਭੇਜਣ ਵਿੱਚ ਨਹੀਂ ਹੋਵੇਗੀ ਗਲਤੀ

Gmail ਦੇ ਇਸ ਫ਼ੀਚਰ ਦਾ ਕਰੋ ਇਸਤੇਮਾਲ, ਈ-ਮੇਲ ਭੇਜਣ ਵਿੱਚ ਨਹੀਂ ਹੋਵੇਗੀ ਗਲਤੀ

Gmail ਦੇ ਇਸ ਫ਼ੀਚਰ ਦਾ ਕਰੋ ਇਸਤੇਮਾਲ, ਈ-ਮੇਲ ਭੇਜਣ ਵਿੱਚ ਨਹੀਂ ਹੋਵੇਗੀ ਗਲਤੀ

Gmail ਦੇ ਇਸ ਫ਼ੀਚਰ ਦਾ ਕਰੋ ਇਸਤੇਮਾਲ, ਈ-ਮੇਲ ਭੇਜਣ ਵਿੱਚ ਨਹੀਂ ਹੋਵੇਗੀ ਗਲਤੀ

ਦਫਤਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਸੋਫਟਵੇਅਰ ਦੀ ਵਰਤੋਂ ਆਮ ਹੈ। ਕਿਸੇ ਵੀ ਕੰਮ ਲਈ ਤੁਹਾਨੂੰ ਸੋਫਟਵੇਅਰ ਤੇ ਈ-ਮੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤੁਸੀਂ ਕੋਈ ਵੀ ਛੁੱਟੀ ਲੈਣੀ ਹੈ ਜਾਂ ਕਿਸੇ ਕੰਮ ਦੀ ਅਪਡੇਟ ਦੇਣੀ ਹੈ ਤਾਂ ਤੁਹਾਨੂੰ ਈ-ਮੇਲ ਦਾ ਇਸਤੇਮਾਲ ਕਰਨਾ ਪੈਂਦਾ ਹੈ।

ਹੋਰ ਪੜ੍ਹੋ ...
  • Share this:

ਦਫਤਰ ਦੀ ਗੱਲ ਆਉਂਦੀ ਹੈ ਤਾਂ ਬਹੁਤ ਸਾਰੇ ਸੋਫਟਵੇਅਰ ਦੀ ਵਰਤੋਂ ਆਮ ਹੈ। ਕਿਸੇ ਵੀ ਕੰਮ ਲਈ ਤੁਹਾਨੂੰ ਸੋਫਟਵੇਅਰ ਤੇ ਈ-ਮੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤੁਸੀਂ ਕੋਈ ਵੀ ਛੁੱਟੀ ਲੈਣੀ ਹੈ ਜਾਂ ਕਿਸੇ ਕੰਮ ਦੀ ਅਪਡੇਟ ਦੇਣੀ ਹੈ ਤਾਂ ਤੁਹਾਨੂੰ ਈ-ਮੇਲ ਦਾ ਇਸਤੇਮਾਲ ਕਰਨਾ ਪੈਂਦਾ ਹੈ। ਕਈ ਵਾਰ ਗਲਤੀ ਨਾਲ ਈ-ਮੇਲ ਭੇਜਣ ਸਮੇਂ ਗਲਤੀ ਨਾਲ ਕਿਸੇ ਹੋਰ ਦਾ ਐਡਰੈੱਸ ਭਰਿਆ ਜਾਂਦਾ ਹੈ ਅਤੇ ਈ-ਮੇਲ ਕਿਸੇ ਹੋਰ ਨੂੰ ਚਲੀ ਜਾਂਦੀ ਹੈ।

ਜੇਕਰ ਤੁਸੀਂ ਵੀ ਕਿਸੇ ਨੂੰ ਗਲਤੀ ਨਾਲ ਈ-ਮੇਲ ਭੇਜਣ ਤੋਂ ਪ੍ਰੇਸ਼ਾਨ ਹੋ ਤਾਂ ਅੱਜ ਅਸੀਂ ਤੁਹਾਨੂੰ Gmail ਦੇ ਇੱਕ ਅਜਿਹੇ ਫ਼ੀਚਰ ਬਾਰੇ ਦੱਸ ਰਹੇ ਹਾਂ ਜਿਸ ਨਾਲ ਤੁਸੀਂ ਇਸ ਗਲਤੀ ਤੋਂ ਬਚ ਸਕਦੇ ਹੋ। ਅਕਸਰ ਸਾਨੂੰ ਗਲਤੀ ਦਾ ਪਤਾ ਮੈਸੇਜ ਭੇਜਣ ਤੋਂ ਬਾਅਦ ਹੀ ਲਗਦਾ ਹੈ। ਇਸ ਫ਼ੀਚਰ ਦੀ ਵਰਤੋਂ ਨਾਲ ਤੁਹਾਨੂੰ 30 ਸੈਕੰਡ ਦੇ ਸਮੇਂ ਅੰਦਰ ਗਲਤੀ ਨਾਲ ਭੇਜੀ ਮੇਲ ਨੂੰ ਅਨਡੂ ਕਰ ਸਕਦੇ ਹੋ।

ਆਓ ਜਾਣਦੇ ਹਾਂ ਕਿ ਕਿਵੇਂ ਕਰਨੀ ਹੈ Gmail ਦੇ ਇਸ ਫ਼ੀਚਰ ਦੀ ਵਰਤੋਂ:

1. ਸਭ ਤੋਂ ਪਹਿਲਾਂ Gmail ਦੇ ਅਕਾਊਂਟ ਵਿੱਚ ਲਾਗਿਨ ਕਰੋ।

2. ਹੁਣ ਤੁਹਾਨੂੰ General ਟੈਬ 'ਤੇ ਕਲਿੱਕ ਕਰਨਾ ਹੋਵੇਗਾ ਅਤੇ ਇੱਥੇ ਤੁਹਾਨੂੰ Settings 'ਤੇ ਕਲਿੱਕ ਕਰਨਾ ਹੈ।

3. ਇੱਥੇ ਤੁਹਾਨੂੰ Send Undo ਦਾ ਆਪਸ਼ਨ ਮਿਲਦਾ ਹੈ।

4. ਇੱਥੇ ਤੁਹਾਨੂੰ Undo ਕਰਨ ਲਈ ਸਮਾਂ ਭਰਨਾ ਹੁੰਦਾ ਹੈ। ਇਹ ਸਮਾਂ 5 ਤੋਂ 30 ਸੈਕੰਡ ਤੱਕ ਹੋ ਸਕਦਾ ਹੈ।

5. ਹੁਣ ਤਬਦੀਲੀਆਂ ਨੂੰ Save ਕਰ ਲਓ ਅਤੇ ਇਸ ਤਰ੍ਹਾਂ ਤੁਸੀਂ ਭਰੇ ਹੋਏ ਸਮੇਂ ਵਿੱਚ ਗਲਤੀ ਨਾਲ ਭੇਜੀ ਈ-ਮੇਲ ਨੂੰ Undo ਕਰ ਸਕਦੇ ਹੋ।

ਹੁਣ ਜਦੋਂ ਵੀ ਤੁਸੀਂ ਕਿਸੇ ਨੂੰ ਈ-ਮੇਲ ਕਰਦੇ ਹੋ ਤਾਂ ਤੁਹਾਨੂੰ ਖੱਬੇ ਪਾਸੇ ਇੱਕ ਪੌਪਅੱਪ ਨਜ਼ਰ ਆਵੇਗਾ ਜਿਸ ਵਿੱਚ Undo ਦਾ ਵਿਕਲਪ ਮਿਲਦਾ ਹੈ। ਨਿਰਧਾਰਿਤ ਸਮੇਂ ਤੋਂ ਬਾਅਦ ਤੁਸੀਂ ਇਸ ਦੀ ਵਰਤੋਂ ਨਹੀਂ ਕਰ ਸਕਦੇ। ਆਉਣ ਵਾਲੇ ਦਿਨਾਂ ਵਿੱਚ Google Gmail ਲਈ ਐਂਡ-ਟੂ-ਐਂਡ ਐਨਕ੍ਰਿਪਸ਼ਨ ਲਾਂਚ ਕਰਨ ਵਾਲੀ ਹੈ।

Published by:Drishti Gupta
First published:

Tags: Gmail, Tech News, Tech updates, Technology