Home /News /lifestyle /

IRCTC ਦੀ ਵੈੱਬਸਾਈਟ 'ਚ ਤਕਨੀਕੀ ਖ਼ਰਾਬੀ, ਆਨਲਾਈਨ ਬੁਕਿੰਗ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ

IRCTC ਦੀ ਵੈੱਬਸਾਈਟ 'ਚ ਤਕਨੀਕੀ ਖ਼ਰਾਬੀ, ਆਨਲਾਈਨ ਬੁਕਿੰਗ ਨਾ ਹੋਣ ਕਰਕੇ ਲੋਕ ਪ੍ਰੇਸ਼ਾਨ

  • Share this:

ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ (IRCTC) ਦੀ ਵੈੱਬਸਾਈਟ ਤਕਨੀਕੀ ਖ਼ਰਾਬੀ ਹੋਣ ਕਰਕੇ ਸੋਮਵਾਰ ਸ਼ਾਮ ਨੂੰ ਅਚਾਨਕ ਬੰਦ ਹੋ ਗਈ, ਜਿਸ ਤੋਂ ਬਾਅਦ ਆਨਲਾਈਨ ਟਿਕਟ ਬੁਕਿੰਗ ਅਤੇ ਰੱਦ ਕਰਨ ਦਾ ਕੰਮ ਵੀ ਠੱਪ ਹੋ ਗਿਆ। ਇਸ ਤਕਨੀਕੀ ਖ਼ਰਾਬੀ ਕਰਕੇ ਲੋਕਾਂ ਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਦੱਸ ਦੇਈਏ ਕਿ ਜਦੋਂ ਇਸ ਮੁਸ਼ਕਿਲ ਸਬੰਧੀ ਪ੍ਰੇਸ਼ਾਨ ਲੋਕਾਂ ਨੇ ਕਸਟਮਰ ਕੇਅਰ ਸੈਂਟਰ ਨਾਲ ਗੱਲ ਕੀਤੀ ਤਾਂ ਕਿਹਾ ਗਿਆ ਕਿ ਕੋਈ ਤਕਨੀਕੀ ਖਰਾਬੀ ਹੈ। ਵੈੱਬਸਾਈਟ ਦੋ ਘੰਟਿਆਂ ਤੋਂ ਵੱਧ ਸਮੇਂ ਤੋਂ ਬੰਦ ਹੈ। ਹਾਲਾਂਕਿ, IRCTC ਅਧਿਕਾਰੀਆਂ ਨੇ ਸਵੀਕਾਰ ਕੀਤਾ ਹੈ ਕਿ ਸਾਈਟ ਕੰਮ ਨਹੀਂ ਕਰ ਰਹੀ ਹੈ।

ਇਸਦੇ ਨਾਲ ਹੀ ਦੱਸ ਦੇਈਏ ਕਿ ਕਰੋਨਾ ਕਾਲ ਤੋਂ ਪਹਿਲਾਂ ਆਨਲਾਈਨ ਟਿਕਟ ਬੁਕ ਕਰਨ ਦਾ ਰੁਝਾਨ ਬਹੁਤਾ ਨਹੀਂ ਸੀ ਪਰ ਕਰੋਨਾ ਕਾਲ ਦੌਰਾਨ ਵਧ ਰਹੀ ਆਨਲਾਈਨ ਸੁਵਿਧਾ ਅਤੇ ਜਾਗਰੁਕਤਾਂ ਕਰਕੇ ਆਨਲਾਈਨ ਟਿਕਟ ਬੁਕ ਕਰਨ ਦਾ ਰੁਝਾਨ ਬਹੁਤ ਵਧ ਗਿਆ ਹੈ।

ਹੁਣ ਕੋਈ ਵੀ ਰੇਲਵੇ ਸ਼ਟੇਸ਼ਨ ਤੇ ਪਹੁਚ ਟਿਕਟ ਖਿੜਕੀ ਦੀ ਲਾਈਨ ਵਿੱਚ ਲੱਗਣਾ ਪਸੰਦ ਨਹੀਂ ਕਰਦਾ। ਅੱਜ ਦੇ ਇਸ ਦੌਰ ਵਿੱਚ ਹਰ ਵਿਅਕਤੀ ਆਪਣਾ ਕੰਮ ਆਨਲਾਈਨ ਕਰਨ ਨੂੰ ਤਰਜ਼ੀਹ ਦਿੰਦਾ ਹੈ। ਜ਼ਿਕਰਯੋਗ ਹੈ ਕਿ ਸਰਕਾਰ ਵੀ ਆਨਲਾਈਨ ਸੁਵਿਧਾ ਨੂੰ ਵਧਾਉਣ ਲਈ ਉਚੇਚੇ ਯਤਨ ਕਰ ਰਹੀ ਹੈ। ਹਰ ਖੇਤਰ ਵਿੱਚ ਹੀ ਆਨਲਾਈਨ ਵਰਤੋਂ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ।

ਦੱਸ ਦੇਈਏ ਕਿ IRCTC ਦੀ ਵੈੱਬਸਾਈਟ ਰਾਹੀਂ ਰੋਜ਼ਾਨਾ 10 ਲੱਖ ਤੋਂ ਵੱਧ ਟਿਕਟਾਂ ਬੁੱਕ ਕੀਤੀਆਂ ਜਾਂਦੀਆਂ ਹਨ। ਸੋਮਵਾਰ ਦੇਰ ਸ਼ਾਮ ਸਾਈਟ ਅਚਾਨਕ ਖੋਲ੍ਹਣਾ ਬੰਦ ਹੋ ਗਈ। ਕਿਰਪਾ ਕਰਕੇ ਦੁਬਾਰਾ ਕੋਸ਼ਿਸ਼ ਕਰੋ ਜਾਂ IRCTC ਲੌਗਇਨ 'ਤੇ ਡਾਊਨਟਾਈਮ ਸੁਨੇਹਾ ਆ ਰਿਹਾ ਸੀ।ਰਾਤ 9.30 ਵਜੇ ਤੱਕ ਸਾਈਟ ਚਾਲੂ ਨਹੀਂ ਹੋਈ ਸੀ।

ਦੱਸ ਦੇਈਏ ਇਸ ਉਪਰੰਤ ਇੱਕ ਰੇਲਵੇ ਯਾਤਰੀ ਨੇ ਕਸਟਮਰ ਕੇਅਰ ਨੰਬਰ 'ਤੇ ਫੋਨ ਸਾਈਟ ਨਾ ਖੁੱਲਣ ਬਾਰੇ ਦੱਸਿਆ ਤਾਂ ਉਸ ਨੂੰ ਤਕਨੀਕੀ ਖਰਾਬੀ ਦੱਸੀ ਗਈ ਅਤੇ ਉਸ ਨੂੰ ਟਿਕਟ ਕੈਂਸਲ ਕਰਨ ਲਈ ਮੇਲ ਆਈਡੀ ਦਿੱਤੀ ਗਈ, ਜਿਸ 'ਤੇ ਬੇਨਤੀ ਪੱਤਰ ਭੇਜਣ ਲਈ ਕਿਹਾ ਗਿਆ।

ਦੱਸ ਦੇਈਏ ਕਿ ਇਸ ਸਬੰਧੀ ਆਈਆਰਸੀਟੀਸੀ ਦੇ ਅਧਿਕਾਰੀਆਂ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮੰਨਿਆ ਕਿ ਸਾਈਟ ਨਹੀਂ ਖੋਲ੍ਹੀ ਗਈ। ਉਨ੍ਹਾਂ ਕਿਹਾ ਕਿ ਕਈ ਟਰੇਨਾਂ ਰੱਦ ਕੀਤੀਆਂ ਗਈਆਂ ਹਨ, ਉਨ੍ਹਾਂ ਟਰੇਨਾਂ ਨੂੰ ਸਾਫਟਵੇਅਰ 'ਚ ਅਪਡੇਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਸਾਈਟ ਨਹੀਂ ਖੁੱਲ੍ਹੀ।

Published by:Amelia Punjabi
First published:

Tags: Book, Indian Railways, Online, Trains, Travel