ਬਹੁਤ ਵਾਰ ਅਸੀਂ ਕਿਸੇ ਭੀੜ ਵਾਲੇ ਇਲਾਕਿਆਂ ਵਿੱਚ ਜਾਂਦੇ ਹੈ ਤਾਂ ਸਾਡਾ ਪਰਸ ਜਾਂ ਫੋਨ ਚੋਰੀ ਹੋ ਜਾਂਦਾ ਹੈ। ਫੋਨ ਚੋਰੀ ਹੋਣ ਦੀ ਸਥਿਤੀ ਵਿੱਚ ਅਸੀਂ ਸਭ ਤੋਂ ਪਹਿਲਾਂ ਪੁਲਿਸ ਕੋਲ ਸ਼ਿਕਾਇਤ ਕਰਨ ਬਾਰੇ ਸੋਚਦੇ ਹਾਂ ਅਤੇ ਫਿਰ ਕੁੱਝ ਦਿਨਾਂ ਬਾਅਦ ਭੁੱਲ ਕੇ ਨਵਾਂ ਫੋਨ ਖਰੀਦ ਲੈਂਦੇ ਹਾਂ। ਪਰ ਕੀ ਤੁਸੀਂ ਜਾਣਦੇ ਹੋ ਜੇਕਰ ਤੁਹਾਨੂੰ ਤੁਹਾਡਾ ਫੋਨ ਨਹੀਂ ਮਿਲ ਰਿਹਾ ਤਾਂ ਤੁਸੀਂ ਇੱਕ Application ਦੀ ਮਦਦ ਨਾਲ ਆਪਣੇ ਫੋਨ ਨੂੰ ਲੱਭ ਸਕਦੇ ਹੋ।
ਜੇਕਰ ਤੁਹਾਡਾ ਫੋਨ ਚੋਰੀ ਵੀ ਹੋ ਜਾਵੇ ਤਾਂ ਵੀ ਤੁਸੀਂ ਆਪਣੇ ਫੋਨ ਦੀ ਲੋਕੇਸ਼ਨ ਨੂੰ ਟਰੈਕ ਕਰ ਸਕਦੇ ਹੋ। ਇਸ ਲਈ ਬਹੁਤ ਕੁੱਝ ਕਰਨ ਦੀ ਲੋੜ ਨਹੀਂ ਹੈ, ਬੱਸ ਇੱਕ App ਨੂੰ Google Play Store ਤੋਂ ਡਾਊਨਲੋਡ ਕਰਨਾ ਹੈ ਅਤੇ ਇਸ ਵਿੱਚ ਆਪਣੀ Gmail ID ਨਾਲ ਲਾਗਿਨ ਕਰਨਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਐੱਪ ਦਾ ਨਾਮ ਹੈ "Find My Device" ਜਿਸਨੂੰ ਤੁਸੀਂ ਆਪਣੇ ਫੋਨ ਵਿੱਚ ਡਾਊਨਲੋਡ ਕਰਕੇ ਰੱਖ ਸਕਦੇ ਹੋ ਅਤੇ ਇਸ ਵਿੱਚ ਉਸੇ Gmail ID ਨਾਲ ਲਾਗਿਨ ਕਰੋ ਜੋ ਤੁਸੀਂ ਆਪਮਨੇ ਫੋਨ ਵਿੱਚ ਵਰਤਦੇ ਹੋ। ਇਸ ਨਾਲ ਤੁਹਾਡੀ ਡਿਵਾਈਸ ਰਜਿਸਟਰ ਹੋ ਜਾਵੇਗੀ ਅਤੇ ਇਹ ਤੁਹਾਡੇ ਫੋਨ ਦੀ ਲੋਕੇਸ਼ਨ ਬਾਰੇ ਸਾਰੀ ਜਾਣਕਾਰੀ ਦੇਵੇਗੀ।
ਇਹ Find My Device ਐਪ ਗੂਗਲ ਮੈਨੇਜਰ ਗੂਗਲ ਦੀ ਲੋਕੇਸ਼ਨ ਬੇਸਡ ਐਪ ਹੈ, ਜੋ ਗੁੰਮ ਹੋਏ ਫੋਨ ਨੂੰ ਟਰੈਕ ਕਰਨ ਦਾ ਕੰਮ ਕਰਦੀ ਹੈ। ਇਹ ਐਪ ਗੁੰਮ ਹੋਣ ਤੋਂ ਬਾਅਦ ਵੀ ਫੋਨ ਦੀ ਆਖਰੀ ਲੋਕੇਸ਼ਨ ਦੱਸਦੀ ਹੈ। ਅਜਿਹੀ ਸਥਿਤੀ ਵਿੱਚ, ਜਦੋਂ ਵੀ ਤੁਹਾਡਾ ਫੋਨ ਗਾਇਬ ਹੋ ਜਾਂਦਾ ਹੈ ਜਾਂ ਤੁਸੀਂ ਇਸਨੂੰ ਕਿਤੇ ਰੱਖਣਾ ਭੁੱਲ ਜਾਂਦੇ ਹੋ, ਤਾਂ ਇਸ ਐਪ ਦੀ ਮਦਦ ਨਾਲ, ਤੁਸੀਂ ਆਸਾਨੀ ਨਾਲ ਫੋਨ ਨੂੰ ਸਰਚ ਕਰ ਸਕਦੇ ਹੋ।
ਕਿਵੇਂ ਕੰਮ ਕਰਦੀ ਹੈ App? ਇਹ ਐੱਪ ਤੁਹਾਡੇ ਫੋਨ ਵਿੱਚ ਮੌਜੂਦ GPS ਸਿਸਟਮ ਨੂੰ ਟਰੈਕ ਕਰਦੀ ਹੈ। ਜਿਵੇ ਹੀ ਤੁਸੀਂ ਇਸ ਐੱਪ ਵਿੱਚ ਲੋਗਿਨ ਕਰਦੇ ਹੋ ਤਾਂ ਤੁਹਾਡਾ ਮੋਬਾਈਲ ਇਸ ਵਿੱਚ ਰਜਿਸਟਰ ਹੋ ਜਾਂਦਾ ਹੈ ਅਤੇ ਫਿਰ ਤੁਸੀਂ ਇਸਦੀ ਲੋਕੇਸ਼ਨ ਨੂੰ ਟਰੈਕ ਕਰਕੇ ਆਪਣੇ ਫੋਨ ਦਾ ਪਤਾ ਲਗਾ ਸਕਦੇ ਹੋ। ਅਜਿਹੀ ਸਥਿਤੀ ਵਿੱਚ, ਜਦੋਂ ਵੀ ਤੁਸੀਂ ਆਪਣੇ ਫੋਨ ਨੂੰ ਟ੍ਰੈਕ ਕਰਨਾ ਚਾਹੁੰਦੇ ਹੋ ਜਾਂ ਇਸਦੀ ਮੌਜੂਦਾ ਸਥਿਤੀ ਦੀ ਜਾਂਚ ਕਰਨਾ ਚਾਹੁੰਦੇ ਹੋ, ਤਾਂ ਤੁਸੀਂ ਉਸ ਫੋਨ ਦੇ ਆਈਕਨ 'ਤੇ ਟੈਪ ਕਰਕੇ ਇਸਨੂੰ ਚੈੱਕ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਅਜਿਹਾ ਕਰਦੇ ਹੋ, ਤੁਹਾਨੂੰ ਫੋਨ ਦੀ ਮੌਜੂਦਾ ਸਥਿਤੀ, ਬੈਟਰੀ ਸਥਿਤੀ ਅਤੇ ਸੇਵਾ ਪ੍ਰਦਾਤਾ ਬਾਰੇ ਜਾਣਕਾਰੀ ਮਿਲ ਜਾਵੇਗੀ।
ਕਿਵੇਂ ਲੱਭੇਗਾ ਗਵਾਚਾ ਫੋਨ: ਹੁਣ ਸਵਾਲ ਇਹ ਆਉਂਦਾ ਹੈ ਜਦੋਂ ਤੁਹਾਡਾ ਫੋਨ ਤੁਹਾਨੂੰ ਨਹੀਂ ਮਿਲਦਾ ਤਾਂ ਤੁਸੀਂ ਫਾਈਂਡ ਮਾਈ ਡਿਵਾਈਸ ਐਪ ਨਾਲ ਇਸ ਦੀ ਲੋਕੇਸ਼ਨ ਕਿਵੇਂ ਚੈੱਕ ਕਰ ਸਕਦੇ ਹੋ? ਦੱਸ ਦੇਈਏ ਕਿ ਅਜਿਹੀ ਸਥਿਤੀ ਵਿੱਚ ਤੁਹਾਨੂੰ ਕਿਸੇ ਹੋਰ ਦੇ ਫੋਨ ਦੀ ਲੋੜ ਹੋਵੇਗੀ ਜਿਸ ਰਹੀ ਤੁਸੀਂ ਆਪਣੇ ਫੋਨ ਦੀ ਲੋਕੇਸ਼ਨ ਨੂੰ ਟਰੈਕ ਕਰ ਸਕਦੇ ਹੋ। ਜੇਕਰ ਫੋਨ ਤੁਹਾਡੇ ਨੇੜੇ ਹੀ ਕਿਤੇ ਹੋਵੇਗਾ ਤਾਂ ਤੁਸੀਂ ਉਸ ਚੋਰ ਨੂੰ ਫੜ੍ਹ ਸਕਦੇ ਹੋ।
ਅਨੋਖਾ ਅਤੇ ਖ਼ਾਸ ਫ਼ੀਚਰ: ਇਸ ਐੱਪ ਵਿੱਚ ਇੱਕ ਅਜਿਹਾ ਫ਼ੀਚਰ ਹੈ ਜਿਸ ਨਾਲ ਜੇਕਰ ਚੋਰ ਸਿਮ ਕੱਢ ਵੀ ਦੇਵੇਗਾ ਤਾਂ ਵੀ ਤੁਸੀਂ ਇਸ ਐੱਪ ਰਾਹੀਂ 5 ਮਿੰਟ ਲਈ ਲਗਾਤਾਰ ਰਿੰਗ ਕਰ ਸਕਦੇ ਹੋ। ਇਸਦੇ ਲਈ ਤੁਹਾਨੂੰ ਗੂਗਲ ਡਿਵਾਇਸ ਮੈਨੇਜਰ ਐਪ 'ਤੇ ਜਾਣਾ ਹੋਵੇਗਾ ਅਤੇ ਪਲੇ ਸਾਊਂਡ ਆਪਸ਼ਨ 'ਤੇ ਟੈਪ ਕਰਨਾ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Mobile phone, Smartphone, Tech News, Tech news update, Technology