• Home
  • »
  • News
  • »
  • lifestyle
  • »
  • TECHNOLOGY ONEPLUS WILL BRING 5G SMARTPHONE WITH BIG SCREEN WILL BE INSTANT FULL CHARGE LEARN FEATURES KS

OnePlus ਲਿਆਵੇਗਾ 5G Smartphone, ਵੱਡੀ ਸਕ੍ਰੀਨ ਨਾਲ ਤੁਰੰਤ ਹੋਵੇਗਾ ਪੂਰਾ ਚਾਰਜ, ਜਾਣੋ ਵਿਸ਼ੇਸ਼ਤਾਵਾਂ

  • Share this:
ਵਨਪਲੱਸ (OnePlus) ਨੇ ਆਪਣੇ ਦੋ ਪ੍ਰਸਿੱਧ ਸਮਾਰਟਫੋਨ ਵਨਪਲੱਸ 9 (OnePlus 9) ਅਤੇ ਵਨਪਲੱਸ 9 ਪ੍ਰੋ ਯੂਜ਼ਰਸ ਲਈ ਖੁਸ਼ਖਬਰੀ ਦਿੱਤੀ ਹੈ। ਦਰਅਸਲ ਵਨਪਲੱਸ ਨੇ ਇਨ੍ਹਾਂ ਦੋਵਾਂ ਫੋਨਾਂ ਲਈ ਵਰਜਨ 11.2.9.9 ਨੂੰ ਰੋਲਆਉਟ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸ ਅਪਡੇਟ ਦੇ ਆਉਣ ਤੋਂ ਬਾਅਦ, ਉਪਭੋਗਤਾਵਾਂ ਨੂੰ ਕੈਮਰੇ ਵਿੱਚ ਇੱਕ ਨਵਾਂ ਕੈਮਰਾ ਮੋਡ XPan ਮਿਲੇਗਾ। ਜਾਣਕਾਰੀ ਲਈ, ਤੁਹਾਨੂੰ ਦੱਸ ਦੇਈਏ ਕਿ ਵਨਪਲੱਸ 9 ਅਤੇ 9 ਪ੍ਰੋ ਨਵੀਨਤਮ ਫਲੈਗਸ਼ਿਪ ਉਪਕਰਣ ਹਨ, ਜੋ ਪ੍ਰੀਮੀਅਮ ਹਾਰਡਵੇਅਰ ਦੇ ਨਾਲ ਆਉਂਦੇ ਹਨ।

OnePlus MT2110 ਦਾ 3c ਸਰਟੀਫਿਕੇਸ਼ਨ ਦਰਸਾਉਂਦਾ ਹੈ ਕਿ ਇਹ 5ਜੀ ਫੋਨ ਹੈ, ਜੋ 65W ਫਾਸਟ ਚਾਰਜਰ ਨਾਲ ਸ਼ਿਪ ਹੋ ਸਕਦਾ ਹੈ। ਐਂਡਰਾਇਡ ਸੈਂਟਰਲ ਦੁਆਰਾ OnePlus 9 RT ਦੇ ਅਸਲ ਲੀਕ ਨੇ ਦਾਅਵਾ ਕੀਤਾ ਕਿ ਇਹ OnePlus 9R ਵਾਂਗ 65W ਚਾਰਜਿੰਗ ਦਾ ਸਮਰਥਨ ਕਰੇਗਾ।

OnePlus 9 RT ਦੇ ਸਪੈਸੀਫਿਕੇਸ਼ਨ
OnePlus 9 RT ਲੀਕ ਤੋਂ ਪਤਾ ਚਲਦਾ ਹੈ ਕਿ ਇਸ ਵਿੱਚ 6.55- ਇੰਚ ਦਾ Fluid AMOLED ਡਿਸਪਲੇ ਹੋਵੇਗਾ ਜਿਹੜਾ 120Hz ਰਿਫ੍ਰੈਸ਼ ਰੇਟ ਅਤੇ ਇਨ-ਸਕ੍ਰੀਨ ਫਿੰਗਰਪ੍ਰਿੰਟ ਸੈਂਸਰ ਪ੍ਰਦਾਨ ਕਰਦਾ ਹੈ। ਇਸ ਚ 16 ਮੈਗਾਪਿਕਸਲ ਦਾ ਫਰੰਟ-ਫੇਸਿੰਗ ਕੈਮਰਾ ਹੋਵੇਗਾ।

OnePlus 9 RT ਕੈਮਰਾ ਅਤੇ ਬੈਟਰੀ
ਹੈਂਡਸੈੱਟ 'ਚ 50 ਮੈਗਾਪਿਕਸਲ ਦਾ ਕਵਾਡ-ਕੈਮਰਾ ਸੈੱਟਅਪ ਹੋ ਸਕਦਾ ਹੈ। ਇਸ ਦੀ ਬੈਟਰੀ 4,500 ਐੱਮਏਐੱਚ ਹੋ ਸਕਦੀ ਹੈ। ਇਸ ਨੂੰ ਸਨੈਪਡ੍ਰੈਗਨ 870 ਮੋਬਾਈਲ ਪਲੇਟਫਾਰਮ ਦੁਆਰਾ ਸੰਚਾਲਿਤ ਕੀਤਾ ਜਾਵੇਗਾ। ਵਨਪਲੱਸ ੯ ਆਰਟੀ ਉਪਭੋਗਤਾਵਾਂ ਨੂੰ 12 ਜੀਬੀ ਰੈਮ ਅਤੇ 256 ਜੀਬੀ ਤੱਕ ਸਟੋਰੇਜ ਦੀ ਪੇਸ਼ਕਸ਼ ਕਰ ਸਕਦਾ ਹੈ। ਮੰਨਿਆ ਜਾ ਰਿਹਾ ਹੈ ਕਿ ਵਨਪਲੱਸ 9 ਆਰਟੀ ਦਾ ਐਲਾਨ 15 ਅਕਤੂਬਰ ਨੂੰ ਕੀਤਾ ਜਾਵੇਗਾ।

OnePlus 9 RT ਦੀ ਕੀਮਤ
ਇਸ ਸਮੇਂ, ਡਿਵਾਈਸ ਦੀ ਕੀਮਤ ਬਾਰੇ ਕੋਈ ਜਾਣਕਾਰੀ ਉਪਲਬਧ ਨਹੀਂ ਹੈ। ਵਨਪਲੱਸ ਤੋਂ ਅਕਤੂਬਰ ਵਿੱਚ OnePlus 9 RT ਨਾਲ OnePlus Buds Z2 TWS ਈਅਰਬਡਜ਼ ਦਾ ਐਲਾਨ ਕਰਨ ਦੀ ਉਮੀਦ ਹੈ।
Published by:Krishan Sharma
First published: