• Home
  • »
  • News
  • »
  • lifestyle
  • »
  • TECHNOLOGY SOON THERE WILL BE PHONE CONVERSATIONS WITHOUT SIM CARD APPLE IS BRINGING SPECIAL IPHONE GH KS

Technology: ਛੇਤੀ ਹੀ ਬਿਨਾਂ ਸਿਮ ਕਾਰਡ ਹੋਵੇਗੀ ਫੋਨ 'ਤੇ ਗੱਲਬਾਤ, Apple ਲਿਆ ਰਿਹਾ ਵਿਸ਼ੇਸ਼ ਆਈਫੋਨ

Apple iPhone News: ਜੇਕਰ ਤੁਹਾਨੂੰ ਯਾਦ ਹੋਵੇਗਾ ਤਾਂ ਤੁਸੀਂ ਕੁੱਝ ਸਾਲਾਂ ਤੋਂ ਆਪਣੇ ਮੋਬਾਈਲ ਵਿੱਚ ਮੈਮਰੀ ਕਾਰਡ ਦਾ ਇਸਤੇਮਾਲ ਨਹੀਂ ਕਰ ਰਹੇ ਹੋ। ਹੁਣ ਸਮਾਰਟਫੋਨ ਤੋਂ ਮੈਮਰੀ ਕਾਰਡ ਗਾਇਬ ਹੋ ਗਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਫ਼ੋਨ ਵਿੱਚ ਕਾਲ ਕਰਨ ਲਈ ਸਿਮ ਕਾਰਡ (e-Sim iPhone) ਦੀ ਵੀ ਲੋੜ ਨਹੀਂ ਪਵੇਗੀ।

  • Share this:
Apple iPhone News: ਜੇਕਰ ਤੁਹਾਨੂੰ ਯਾਦ ਹੋਵੇਗਾ ਤਾਂ ਤੁਸੀਂ ਕੁੱਝ ਸਾਲਾਂ ਤੋਂ ਆਪਣੇ ਮੋਬਾਈਲ ਵਿੱਚ ਮੈਮਰੀ ਕਾਰਡ ਦਾ ਇਸਤੇਮਾਲ ਨਹੀਂ ਕਰ ਰਹੇ ਹੋ। ਹੁਣ ਸਮਾਰਟਫੋਨ ਤੋਂ ਮੈਮਰੀ ਕਾਰਡ ਗਾਇਬ ਹੋ ਗਿਆ ਹੈ। ਹੁਣ ਉਹ ਦਿਨ ਦੂਰ ਨਹੀਂ ਜਦੋਂ ਫ਼ੋਨ ਵਿੱਚ ਕਾਲ ਕਰਨ ਲਈ ਸਿਮ ਕਾਰਡ (e-Sim iPhone) ਦੀ ਵੀ ਲੋੜ ਨਹੀਂ ਪਵੇਗੀ।

ਇੱਕ ਖ਼ਬਰ ਮੁਤਾਬਕ ਐਪਲ ਅਜਿਹਾ ਆਈਫੋਨ ਲਿਆਉਣ ਜਾ ਰਿਹਾ ਹੈ, ਜਿਸ 'ਚ ਸਿਮ ਕਾਰਡ ਪਾਉਣ ਲਈ ਕੋਈ ਸਲਾਟ ਨਹੀਂ ਹੋਵੇਗਾ। ਇਹ ਆਈਫੋਨ ਈ-ਸਿਮ (ਆਈ-ਸਿਮ ਆਈਫੋਨ) ਨਾਲ ਚੱਲੇਗਾ। ਐਪਲ ਕੰਪਨੀ ਆਈਫੋਨ 15 ਸੀਰੀਜ਼ 'ਚ ਅਜਿਹਾ ਫੀਚਰ ਲਿਆਉਣ ਜਾ ਰਹੀ ਹੈ। ਹਾਲਾਂਕਿ ਇਸ ਲੇਟੈਸਟ ਫੀਚਰ ਫੋਨ ਲਈ ਤੁਹਾਨੂੰ ਕੁਝ ਸਮਾਂ ਇੰਤਜ਼ਾਰ ਕਰਨਾ ਹੋਵੇਗਾ। ਦੱਸਿਆ ਜਾ ਰਿਹਾ ਹੈ ਕਿ ਆਈਫੋਨ 15 ਸੀਰੀਜ਼ ਨੂੰ 2023 'ਚ ਲਾਂਚ ਕੀਤਾ ਜਾਵੇਗਾ। ਆਈਫੋਨ 15 ਸਿਮ ਕਾਰਡ ਸਲਾਟ ਤੋਂ ਬਿਨਾਂ ਆਉਣ ਵਾਲਾ ਪਹਿਲਾ ਫੋਨ ਹੋ ਸਕਦਾ ਹੈ।

ਐਪਲ ਇੰਕ (Apple Inc) ਨੇ ਆਪਣੇ iPhone XR, XS (iPhone XS) ਅਤੇ XS Max (iPhone XS Max) ਨੂੰ ਈ-ਸਿਮ ਨਾਲ ਲਾਂਚ ਕੀਤਾ ਹੈ। ਚਰਚਾ ਹੈ ਕਿ ਇਸ ਪ੍ਰਯੋਗ ਤੋਂ ਬਾਅਦ ਐਪਲ ਹੁਣ iPhone ਤੋਂ ਫਿਜ਼ੀਕਲ ਸਿਮ ਕਾਰਡ ਸਲਾਟ ਤੋਂ ਛੁਟਕਾਰਾ ਪਾਉਣ ਦੀ ਯੋਜਨਾ ਬਣਾ ਰਿਹਾ ਹੈ।

ਬ੍ਰਾਜ਼ੀਲ ਦੀ ਇੱਕ ਰਿਪੋਰਟ ਦੇ ਅਨੁਸਾਰ, ਐਪਲ ਆਈਫੋਨ 2023 ਦੇ ਪ੍ਰੋ ਮਾਡਲ (ਆਈਫੋਨ 15 ਪ੍ਰੋ) ਵਿੱਚ ਕੋਈ ਫਿਜ਼ੀਕਲ ਸਿਮ ਕਾਰਡ ਸਲਾਟ ਨਹੀਂ ਹੋਵੇਗਾ ਅਤੇ ਕਨੈਕਟੀਵਿਟੀ ਲਈ ਪੂਰੀ ਤਰ੍ਹਾਂ ਈ-ਸਿਮ ਤਕਨਾਲੋਜੀ 'ਤੇ ਨਿਰਭਰ ਕਰੇਗਾ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਐਪਲ ਲੰਬੇ ਸਮੇਂ ਤੋਂ ਅਜਿਹੇ ਤਰੀਕਿਆਂ ਦੀ ਵਰਤੋਂ ਕਰ ਰਿਹਾ ਹੈ ਤਾਂ ਕਿ ਹੁਣ ਸਿਮ ਕਾਰਡ ਦੀ ਜ਼ਰੂਰਤ ਹੀ ਨਾ ਰਹੇ। ਇਸ ਦੇ ਲਈ ਕੰਪਨੀ ਨੇ ਈ-ਸਿਮ ਤਕਨੀਕ ਦੀ ਵਰਤੋਂ ਕੀਤੀ ਹੈ। ਨਵੇਂ ਫੋਨ 'ਚ ਦੋ ਈ-ਸਿਮ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਰਿਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਐਪਲ ਈ-ਸਿਮ ਤਕਨੀਕ ਦੀ ਵਰਤੋਂ ਕਰਦਾ ਹੈ ਤਾਂ ਉਸ ਸੀਰੀਜ਼ ਦੇ ਫੋਨ ਦੁਨੀਆਂ ਦੇ ਦੂਜੇ ਦੇਸ਼ਾਂ 'ਚ ਨਹੀਂ ਵਿਕਣਗੇ। ਕਿਉਂਕਿ ਇਸ ਸਮੇਂ ਕਈ ਦੇਸ਼ਾਂ ਵਿੱਚ ਈ-ਸਿਮ ਤਕਨੀਕ ਦੀ ਵਰਤੋਂ ਕਰਨਾ ਆਸਾਨ ਨਹੀਂ ਹੈ।

ਈ-ਸਿਮ ਕੀ ਹੈ
ਰਿਲਾਇੰਸ ਜੀਓ, ਵੋਡਾਫੋਨ-ਆਈਡੀਆ ਅਤੇ ਏਅਰਟੈੱਲ ਭਾਰਤ ਵਿੱਚ ਈ-ਸਿਮ ਸਹੂਲਤ ਦੀ ਪੇਸ਼ਕਸ਼ ਕਰ ਰਹੇ ਹਨ। ਈ-ਸਿਮ ਨੂੰ ਟੈਲੀਕਾਮ ਕੰਪਨੀ ਦੁਆਰਾ ਓਵਰ-ਦੀ-ਏਅਰ ਐਕਟੀਵੇਟ ਕੀਤਾ ਜਾਂਦਾ ਹੈ। ਈ-ਸਿਮ (e-Sim iPhone) ਇੱਕ ਮੋਬਾਈਲ ਫ਼ੋਨ ਵਿੱਚ ਸਥਾਪਿਤ ਇੱਕ ਵਰਚੁਅਲ ਸਿਮ ਹੈ। ਇਹ ਬਿਲਕੁਲ ਫਿਜ਼ੀਕਲ ਸਿਮ ਕਾਰਡ ਵਾਂਗ ਕੰਮ ਕਰਦਾ ਹੈ। ਜੇਕਰ ਤੁਸੀਂ ਈ-ਸਿਮ ਲਈ ਅਪਲਾਈ ਕਰਦੇ ਹੋ ਤਾਂ ਤੁਹਾਨੂੰ ਫੋਨ 'ਚ ਕਿਸੇ ਤਰ੍ਹਾਂ ਦਾ ਕਾਰਡ ਪਾਉਣ ਦੀ ਲੋੜ ਨਹੀਂ ਹੈ।
Published by:Krishan Sharma
First published: