• Home
  • »
  • News
  • »
  • lifestyle
  • »
  • TESLA OWNER ELON MUSK RESPONDS TO PRANNOY PATHOLE S TWEET FIND OUT WHO HE IS GH RUP AS

Tesla ਦੇ ਮਾਲਕ Elon Musk ਨੇ ਪ੍ਰਣਯ ਪਾਠੋਲੇ ਦੇ Tweet ਦਾ ਦਿੱਤਾ ਜਵਾਬ, ਜਾਣੋ ਕੌਣ ਹੈ ਉਹ

ਟੇਸਲਾ (Tesla) ਕਾਰ ਕੰਪਨੀ ਦੇ ਮਾਲਕ ਏਲੋਨ ਮਸਕ (Elon Musk) ਦਾ ਨਾਂ ਦੁਨੀਆ ਦੇ ਅਮੀਰ ਵਿਅਕਤੀਆਂ ਵਿੱਚ ਆਉਂਦਾ ਹੈ। ਏਲੋਨ ਮਸਕ ਇੰਨ੍ਹੀਂ ਦਿਨੀਂ ਟਵੀਟਰ 'ਤੇ ਕਾਫੀ ਸਰਗਰਮ ਹਨ। ਇਸਦੇ ਨਾਲ ਹੀ ਉਹ ਸੌਫਟਵੇਅਰ ਡਿਵੈਲਪਰ ਪ੍ਰਣਯ ਪਾਠੋਲੇ (Pranay Pathole) ਨੂੰ ਲਗਾਤਾਰ ਰੂਪ ਵਿੱਚ ਜਵਾਬ ਦੇਣ ਦਾ ਮੌਕਾ ਦੇਖਦੇ ਰਹਿੰਦੇ ਹਨ। ਪਾਠੋਲੇ ਟਾਟਾ ਕੰਸਲਟੈਂਸੀ ਸਰਵਿਸੇਜ (TCS) ਲਈ ਕੰਮ ਕਰ ਰਹੇ ਹਨ।

Tesla ਦੇ ਮਾਲਕ Elon Musk ਨੇ ਪ੍ਰਣਯ ਪਾਠੋਲੇ ਦੇ Tweet ਦਾ ਦਿੱਤਾ ਜਵਾਬ, ਜਾਣੋ ਕੌਣ ਹੈ ਉਹ

  • Share this:
ਟੇਸਲਾ (Tesla) ਕਾਰ ਕੰਪਨੀ ਦੇ ਮਾਲਕ ਏਲੋਨ ਮਸਕ (Elon Musk) ਦਾ ਨਾਂ ਦੁਨੀਆ ਦੇ ਅਮੀਰ ਵਿਅਕਤੀਆਂ ਵਿੱਚ ਆਉਂਦਾ ਹੈ। ਏਲੋਨ ਮਸਕ ਇੰਨ੍ਹੀਂ ਦਿਨੀਂ ਟਵੀਟਰ 'ਤੇ ਕਾਫੀ ਸਰਗਰਮ ਹਨ। ਇਸਦੇ ਨਾਲ ਹੀ ਉਹ ਸੌਫਟਵੇਅਰ ਡਿਵੈਲਪਰ ਪ੍ਰਣਯ ਪਾਠੋਲੇ (Pranay Pathole) ਨੂੰ ਲਗਾਤਾਰ ਰੂਪ ਵਿੱਚ ਜਵਾਬ ਦੇਣ ਦਾ ਮੌਕਾ ਦੇਖਦੇ ਰਹਿੰਦੇ ਹਨ। ਪਾਠੋਲੇ ਟਾਟਾ ਕੰਸਲਟੈਂਸੀ ਸਰਵਿਸੇਜ (TCS) ਲਈ ਕੰਮ ਕਰ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਸੋਮਵਾਰ ਨੂੰ ਪਾਠੋਲੇ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਮਸਕ ਨੇ ਕਿਹਾ ਕਿ ਉਹ ਮਿਸਟਰ ਪਾਠੋਲੇ ਦਾ ਟਵਿੱਟਰ ਨਹੀਂ ਚੱਲ ਰਹੇ। ਦਰਅਸਲ, ਪਾਠੋਲੇ ਨੇ ਟਵੀਟ ਕੀਤਾ ਸੀ ਕਿ ਬਹੁਤ ਸਾਰੇ ਲੋਕ ਸੋਚਦੇ ਹਨ ਕਿ ਐਲੋਨ ਮਸਕ ਉਸਦਾ ਟਵਿੱਟਰ ਅਕਾਊਂਟ ਚਲਾਉਂਦਾ ਹੈ ਅਤੇ ਇਹ ਸੱਚ ਹੈ। ਮਸਕ ਨੂੰ ਬਹੁਤ ਸਾਰੇ ਰੁਝੇਵੇ ਹਨ। ਉਹ ਰਾਕੇਟ ਬਣਾਉਣ, ਜੀਵਨ ਨੂੰ ਬਹੁ-ਗ੍ਰਹਿ ਬਣਾਉਣ, ਭਵਿੱਖ ਦੇ ਇਲੈਕਟ੍ਰਿਕ ਵਾਹਨਾਂ ਦਾ ਨਿਰਮਾਣ, ਸੁਰੰਗਾਂ ਖੋਦਣ ਦੇ ਵੱਡੇ ਕੰਮਾਂ ਵਿੱਚ ਵਿਅਸਥ ਰਹਿੰਦੇ ਹਨ। ਇਸਦੇ ਬਾਵਜੂਦ ਵੀ ਉਹ ਕਿਸੇ ਤਰ੍ਹਾਂ ਕਈ ਟਵਿੱਟਰ ਅਕਾਉਂਟ ਚਲਾਉਣ ਲਈ ਸਮਾਂ ਕੱਢ ਲੈਂਦੇ ਹਨ। ਇਸਦੇ ਨਾਲ ਹੀ ਇਕ ਹੋਰ ਟਵੀਟ ਵਿੱਚ ਪਾਠੋਲੇ ਨੇ ਕਿਹਾ ਕਿ ਇਹ ਕਿੰਨਾਂ ਬਕਵਾਸ ਤਰਕ ਹੈ ਦੋਸਤੋ। ਪਰ ਤੁਸੀਂ ਬਿਹਤਰ ਕਰ ਸਕਦੇ ਹੋ।

ਤੁਹਾਨੂੰ ਦੱਸ ਦੇਈਏ ਕਿ ਪਾਠੋਲੇ ਦੇ ਇਸ ਟਵੀਟ ਦਾ ਜਵਾਬ ਦਿੰਦੇ ਹੋਏ ਮਸਕ ਨੇ ਕਿਹਾ ਕਿ ਮੇਰੇ ਕੋਲ ਬਰਨਰ ਟਵਿੱਟਰ ਅਕਾਉਂਟ ਵੀ ਨਹੀਂ ਹੈ। ਮੇਰੇ ਕੋਲ ਇੱਕ ਬਹੁਤ ਹੀ ਗੁਪਤ Instagram ਖਾਤਾ ਹੈ, ਇਸ ਲਈ ਮੈਂ ਉਹਨਾਂ ਲਿੰਕਾਂ 'ਤੇ ਕਲਿੱਕ ਕਰ ਸਕਦਾ ਹਾਂ ਜੋ ਦੋਸਤ ਮੈਨੂੰ ਭੇਜਦੇ ਹਨ।

ਤੁਹਾਡੀ ਜਾਣਕਾਰੀ ਲਈ ਇੱਥੇ ਪ੍ਰਣਯ ਪਾਠੋਲੇ ਦਾ ਜ਼ਿਕਰ ਕਰਨਾ ਬਣਦਾ ਹੈ। ਸਾਲ 2018 ਵਿੱਚ, ਪ੍ਰਣਯ ਪਾਠੋਲੇ ਇੰਜੀਨੀਅਰਿੰਗ ਦੇ ਦੂਜੇ ਸਾਲ ਵਿੱਚ ਪੜ੍ਹ ਰਹੇ ਸਨ। ਉਸ ਸਮੇਂ ਉਨ੍ਹਾਂ ਟੇਸਲਾ (Tesla) ਦੇ ਮੁਖੀ ਐਲੋਨ ਮਸਕ ਨੂੰ ਟੇਸਲਾ ਦੇ ਆਟੋਮੈਟਿਕ ਵਿੰਡਸਕਰੀਨ ਵਾਈਪਰਾਂ ਵਿੱਚ ਇੱਕ ਖਰਾਬੀ ਬਾਰੇ ਟਵੀਟ ਕੀਤਾ ਸੀ, ਜਿਸ ਦਾ ਮਸਕ ਨੇ ਤੁਰੰਤ ਜਵਾਬ ਦਿੰਦਿਆਂ ਕਿਹਾ ਕਿ ਇਹ ਸਮੱਸਿਆ ਵਾਹਨਾਂ ਦੇ ਅਗਲੇ ਬੈਚ ਵਿੱਚ ਨਹੀਂ ਹੋਵੇਗੀ।

ਦੱਸ ਦੇਈਏ ਕਿ ਉਦੋਂ ਤੋਂ ਹੀ ਪਾਠੋਲੇ ਟਵਿਟਰ 'ਤੇ ਮਸਕ ਦੇ ਲਗਾਤਾਰ ਸੰਪਰਕ ਵਿੱਚ ਹਨ। ਪਾਠੋਲੇ ਹੁਣ ਟੀਸੀਐਸ (TCS) ਵਿੱਚ ਇੱਕ ਸਾਫਟਵੇਅਰ ਡਿਵੈਲਪਰ ਵਜੋਂ ਕੰਮ ਕਰ ਰਿਹਾ ਹੈ। ਉਸਦੇ ਟਵਿੱਟਰ 'ਤੇ 1.6 ਲੱਖ ਤੋਂ ਵੱਧ ਫਾਲੋਅਰਜ਼ ਹਨ। ਮਸਕ ਨੂੰ ਅਕਸਰ ਪਟੋਲੇ ਦੇ ਟਵੀਟ ਦਾ ਜਵਾਬ ਦਿੰਦੇ ਦੇਖਿਆ ਜਾਂਦਾ ਹੈ।
Published by:rupinderkaursab
First published: