Home /News /lifestyle /

Thalipeeth Recipe: ਘਰ 'ਚ ਇੰਝ ਤਿਆਰ ਕਰੋ ਮਹਾਂਰਾਸ਼ਟਰੀ ਰਿਵਾਇਤੀ ਵਿਅੰਜਨ ਥਾਲੀਪੀਠ

Thalipeeth Recipe: ਘਰ 'ਚ ਇੰਝ ਤਿਆਰ ਕਰੋ ਮਹਾਂਰਾਸ਼ਟਰੀ ਰਿਵਾਇਤੀ ਵਿਅੰਜਨ ਥਾਲੀਪੀਠ

Thalipeeth Recipe: ਘਰ 'ਚ ਇੰਝ ਤਿਆਰ ਕਰੋ ਮਹਾਂਰਾਸ਼ਟਰੀ ਰਿਵਾਇਤੀ ਵਿਅੰਜਨ ਥਾਲੀਪੀਠ

Thalipeeth Recipe: ਘਰ 'ਚ ਇੰਝ ਤਿਆਰ ਕਰੋ ਮਹਾਂਰਾਸ਼ਟਰੀ ਰਿਵਾਇਤੀ ਵਿਅੰਜਨ ਥਾਲੀਪੀਠ

Thalipeeth Recipe in Punjabi: ਕੁਝ ਵਿਅੰਜਨ ਕੁਝ ਖਾਸ ਥਾਵਾਂ ਦੇ ਰਿਵਾਇਤੀ ਵਿਅੰਜਨ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਲਈ ਵੱਖ-ਵੱਖ ਥਾਵਾਂ 'ਤੇ ਜਾਣਾ ਮੁਸ਼ਕਿਲ ਹੋ ਸਕਦਾ ਹੈ। ਪਰ ਕੁਝ ਰਿਵਾਇਤੀ ਵਿਅੰਜਨ ਘਰ ਵਿੱਚ ਵੀ ਤਿਆਰ ਕੀਤੇ ਜਾ ਸਕਦੇ ਹਨ। ਜਿਵੇਂ ਥਾਲੀਪੀਠ , ਜੋ ਕਿ ਇੱਕ ਰਵਾਇਤੀ ਮਹਾਰਾਸ਼ਟਰੀ ਭੋਜਨ ਪਕਵਾਨ ਹੈ ਜੋ ਨਾ ਸਿਰਫ ਸੁਆਦਿਸ਼ਟ ਹੁੰਦਾ ਹੈ, ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਹੋਰ ਪੜ੍ਹੋ ...
 • Share this:
Thalipeeth Recipe: ਖਾਣ-ਪੀਣ ਦੇ ਸ਼ੌਕੀਨ ਲੋਕ ਹਰ ਤਰ੍ਹਾਂ ਦੇ ਵਿਅੰਜਨ ਖਾਣਾ ਪਸੰਦ ਕਰਦੇ ਹਨ। ਕੁਝ ਵਿਅੰਜਨ ਕੁਝ ਖਾਸ ਥਾਵਾਂ ਦੇ ਰਿਵਾਇਤੀ ਵਿਅੰਜਨ ਹੁੰਦੇ ਹਨ ਜਿਨ੍ਹਾਂ ਨੂੰ ਖਾਣ ਲਈ ਵੱਖ-ਵੱਖ ਥਾਵਾਂ 'ਤੇ ਜਾਣਾ ਮੁਸ਼ਕਿਲ ਹੋ ਸਕਦਾ ਹੈ। ਪਰ ਕੁਝ ਰਿਵਾਇਤੀ ਵਿਅੰਜਨ ਘਰ ਵਿੱਚ ਵੀ ਤਿਆਰ ਕੀਤੇ ਜਾ ਸਕਦੇ ਹਨ। ਜਿਵੇਂ ਥਾਲੀਪੀਠ , ਜੋ ਕਿ ਇੱਕ ਰਵਾਇਤੀ ਮਹਾਰਾਸ਼ਟਰੀ ਭੋਜਨ ਪਕਵਾਨ ਹੈ ਜੋ ਨਾ ਸਿਰਫ ਸੁਆਦਿਸ਼ਟ ਹੁੰਦਾ ਹੈ, ਬਲਕਿ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਮਲਟੀਗ੍ਰੇਨ ਆਟਾ (ਵੱਖ-ਵੱਖ ਕਿਸਮਾਂ ਦੇ ਅਨਾਜਾਂ ਦਾ ਆਟਾ) ਥਾਲੀਪੀਠ ਬਣਾਉਣ ਲਈ ਵਰਤਿਆ ਜਾਂਦਾ ਹੈ।

ਜੇਕਰ ਦਿਨ ਦੀ ਸ਼ੁਰੂਆਤ ਨਾਸ਼ਤੇ ਵਜੋਂ ਥਾਲੀਪੀਠ ਨਾਲ ਕੀਤੀ ਜਾਵੇ ਤਾਂ ਇਹ ਨਾਸ਼ਤਾ ਦਿਨ ਭਰ ਊਰਜਾਵਾਨ ਰੱਖਣ ਵਿੱਚ ਮਦਦਗਾਰ ਸਾਬਤ ਹੋ ਸਕਦਾ ਹੈ। ਥਾਲੀਪੀਠ ਇੱਕ ਅਜਿਹਾ ਭੋਜਨ ਹੈ ਜਿਸ ਨੂੰ ਤੁਸੀਂ ਨਾਸ਼ਤੇ ਤੋਂ ਇਲਾਵਾ ਬੱਚਿਆਂ ਦੇ ਲੰਚ ਬਾਕਸ ਵਿੱਚ ਵੀ ਰੱਖ ਸਕਦੇ ਹੋ। ਬੱਚੇ ਇਸ ਨੂੰ ਬੜੇ ਚਾਅ ਨਾਲ ਖਾਂਦੇ ਹਨ। ਇਸੇ ਲਈ ਅਸੀਂ ਥਾਲੀਪੀਠ ਬਣਾਉਣ ਲਈ ਛੋਲਿਆਂ ਦਾ ਆਟਾ, ਜਵਾਰ ਦਾ ਆਟਾ, ਕਣਕ ਦਾ ਆਟਾ, ਬਾਜਰੇ ਦਾ ਆਟਾ ਅਤੇ ਚੌਲਾਂ ਦੇ ਆਟੇ ਦੀ ਵਰਤੋਂ ਕਰ ਕੇ ਇਸ ਨੂੰ ਪਕਾਉਣ ਦੀ ਆਸਾਨ ਰੈਸਿਪੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ।

ਥਾਲੀਪੀਠ ਬਣਾਉਣ ਲਈ ਸਮੱਗਰੀ

 • ਜਵਾਰ ਦਾ ਆਟਾ - 1 ਕੱਪ

 • ਕਣਕ ਦਾ ਆਟਾ - 1/4 ਕੱਪ

 • ਬਾਜਰੇ ਦਾ ਆਟਾ - 1/4 ਕੱਪ

 • ਚੌਲਾਂ ਦਾ ਆਟਾ - 1/4 ਕੱਪ

 • ਬੇਸਨ - 1/4 ਕੱਪ

 • ਅਦਰਕ-ਲਸਣ ਦਾ ਪੇਸਟ - 1 ਚਮਚ

 • ਹਰੀ ਮਿਰਚ - 2-3

 • ਪਿਆਜ਼ - 1

 • ਜੀਰਾ ਪਾਊਡਰ - 1/2 ਚਮਚ

 • ਤਿਲ - 2 ਚਮਚ

 • ਧਨੀਆ ਪਾਊਡਰ - 1/2 ਚਮਚ

 • ਜਵੈਨ - 1/4 ਚਮਚ

 • ਹਲਦੀ - 1/4 ਚਮਚ

 • ਹਰੇ ਧਨੀਏ ਦੇ ਪੱਤੇ ਕੱਟੇ ਹੋਏ - 2 ਚਮਚ

 • ਤੇਲ - ਲੋੜ ਅਨੁਸਾਰ

 • ਲੂਣ - ਸੁਆਦ ਅਨੁਸਾਰ


ਥਾਲੀਪੀਠ ਬਣਾਉਣ ਦੀ ਰੈਸਿਪੀ
ਥਾਲੀਪੀਠ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਡੂੰਘਾ ਭਾਂਡਾ ਲੈ ਕੇ ਜਵਾਰ ਦਾ ਆਟਾ, ਛੋਲਿਆਂ ਦਾ ਆਟਾ, ਕਣਕ ਦਾ ਆਟਾ, ਚੌਲਾਂ ਦਾ ਆਟਾ ਮਿਲਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ। ਇਸ ਤੋਂ ਬਾਅਦ ਇਸ 'ਚ ਅਦਰਕ-ਲਸਣ ਦਾ ਪੇਸਟ ਵੀ ਮਿਲਾਓ। ਹੁਣ ਇਸ ਮਿਸ਼ਰਣ ਵਿੱਚ ਧਨੀਆ ਪਾਊਡਰ, ਜੀਰਾ ਪਾਊਡਰ, ਜਵੈਨ ਪਾਓ ਅਤੇ ਮਿਕਸ ਕਰੋ। ਇਸ ਤੋਂ ਬਾਅਦ ਇਸ 'ਚ 2 ਚਮਚ ਤਿਲ, ਬਾਰੀਕ ਕੱਟਿਆ ਪਿਆਜ਼, ਹਰਾ ਧਨੀਆ ਅਤੇ ਸੁਆਦ ਮੁਤਾਬਕ ਨਮਕ ਪਾ ਕੇ ਮਿਕਸ ਕਰ ਲਓ। ਜਦੋਂ ਸਾਰੀ ਸਮੱਗਰੀ ਮਿਸ਼ਰਣ ਵਿੱਚ ਮਿਲ ਜਾਵੇ ਤਾਂ 1 ਚਮਚ ਤੇਲ ਪਾ ਕੇ ਮਿਕਸ ਕਰ ਲਓ ਅਤੇ ਥੋੜ੍ਹਾ-ਥੋੜ੍ਹਾ ਪਾਣੀ ਪਾ ਕੇ ਨਰਮ ਆਟਾ ਗੁੰਨ ਲਓ। ਇਸ ਤੋਂ ਬਾਅਦ ਆਟੇ ਨੂੰ ਸੂਤੀ ਗਿੱਲੇ ਕੱਪੜੇ ਨਾਲ ਢੱਕ ਕੇ ਕੁਝ ਦੇਰ ਲਈ ਰੱਖ ਦਿਓ। ਥੋੜ੍ਹੀ ਦੇਰ ਬਾਅਦ ਆਟੇ ਨੂੰ ਇੱਕ ਵਾਰ ਫਿਰ ਗੁਨ੍ਹੋ, ਇਸ ਤੋਂ ਬਾਅਦ ਆਟੇ ਨੂੰ ਇੱਕ ਸਮਤਲ ਜਗ੍ਹਾ (ਬਟਰ ਪੇਪਰ / ਐਲੂਮੀਨੀਅਮ ਫੋਇਲ) 'ਤੇ ਰੱਖ ਕੇ ਹੱਥਾਂ ਨਾਲ ਦਬਾਓ। ਇਸ ਨੂੰ ਆਪਣੇ ਹੱਥਾਂ ਨਾਲ ਦਬਾ ਕੇ ਜਿੰਨਾ ਸੰਭਵ ਹੋ ਸਕੇ ਪਤਲਾ ਬਣਾਓ।

ਥਾਲੀਪੀਠ ਬਣਾਉਂਦੇ ਸਮੇਂ ਹੱਥਾਂ ਨੂੰ ਪਾਣੀ ਨਾਲ ਗਿੱਲਾ ਕਰੋ ਤਾਂ ਕਿ ਆਟੇ ਨੂੰ ਆਸਾਨੀ ਨਾਲ ਫੈਲਾਇਆ ਜਾ ਸਕੇ। ਹੁਣ ਥਾਲੀਪੀਠ ਦੇ ਵਿਚਕਾਰ ਛੋਟੇ-ਛੋਟੇ ਸੁਰਾਖ ਕਰੋ ਤਾਂ ਕਿ ਥਾਲੀਪੀਠ ਤੇਲ ਨੂੰ ਚੰਗੀ ਤਰ੍ਹਾਂ ਜਜ਼ਬ ਕਰ ਸਕੇ। ਹੁਣ ਇੱਕ ਨਾਨ-ਸਟਿਕ ਪੈਨ/ਤਵਾ ਲਓ ਅਤੇ ਇਸ ਨੂੰ ਗਰਮ ਕਰੋ ਅਤੇ ਥੋੜ੍ਹਾ ਜਿਹਾ ਤੇਲ ਪਾਓ। ਇਸ ਤੋਂ ਬਾਅਦ ਤਿਆਰ ਥਾਲੀਪੀਠ ਨੂੰ ਪੈਨ 'ਤੇ ਹੌਲੀ-ਹੌਲੀ ਪਾ ਦਿਓ। ਦੋਹਾਂ ਪਾਸਿਆਂ ਤੋਂ ਤੇਲ ਲਗਾ ਕੇ ਇਸ ਦਾ ਰੰਗ ਗੋਲਡਨ ਬਰਾਊਨ ਹੋਣ ਤੱਕ ਭੁੰਨ ਲਓ। ਇਸ ਤੋਂ ਬਾਅਦ ਇਸ ਨੂੰ ਪਲੇਟ 'ਚ ਕੱਢ ਲਓ। ਤੁਹਾਡਾ ਸੁਆਦੀ ਥਾਲੀਪੀਠ ਤਿਆਰ ਹੈ। ਇਸੇ ਤਰ੍ਹਾਂ ਸਾਰੇ ਆਟੇ ਤੋਂ ਥਾਲੀ ਪੀਠ ਤਿਆਰ ਕਰ ਲਓ। ਇਸ ਨੂੰ ਦਹੀਂ, ਅਚਾਰ ਜਾਂ ਚਟਨੀ ਨਾਲ ਪਰੋਸਿਆ ਜਾ ਸਕਦਾ ਹੈ।
Published by:Tanya Chaudhary
First published:

Tags: Food, Healthy Food, Lifestyle, Recipe

ਅਗਲੀ ਖਬਰ