HOME » NEWS » Life

ATM 'ਚੋਂ ਪੈਸੇ ਕਢਵਾਉਣ ਵੇਲੇ ਫੇਲ ਹੋਈ ਟ੍ਰਾਂਜੈਕਸ਼ਨ ਤਾਂ ਬੈਂਕ ਵਸੂਲਦਾ ਹੈ ਜੁਰਮਾਨਾ

News18 Punjabi | TRENDING DESK
Updated: March 24, 2021, 12:34 PM IST
share image
ATM 'ਚੋਂ ਪੈਸੇ ਕਢਵਾਉਣ ਵੇਲੇ ਫੇਲ ਹੋਈ ਟ੍ਰਾਂਜੈਕਸ਼ਨ ਤਾਂ ਬੈਂਕ ਵਸੂਲਦਾ ਹੈ ਜੁਰਮਾਨਾ
ATM 'ਚੋਂ ਪੈਸੇ ਕਢਵਾਉਣ ਵੇਲੇ ਫੇਲ ਹੋਈ ਟ੍ਰਾਂਜੈਕਸ਼ਨ ਤਾਂ ਬੈਂਕ ਵਸੂਲਦਾ ਹੈ ਜੁਰਮਾਨਾ

  • Share this:
  • Facebook share img
  • Twitter share img
  • Linkedin share img
ਬੈਂਕ ਖਾਤਿਆਂ ਤੇ ਏਟੀਐਮ ਤੋਂ ਪੈਸੇ ਕਢਵਾਉਣਾ ਆਮ ਗੱਲ ਹੈ। ਦੇਸ਼ ਦੇ ਜ਼ਿਆਦਾਤਰ ਲੋਕਾਂ ਦਾ ਬੈਂਕ ਵਿੱਚ ਖਾਤਾ ਹੈ। ਬੈਂਕ ਆਪਣੇ ਵੱਲੋਂ ਕਈ ਸੇਵਾਵਾਂ ਮੁਫ਼ਤ ਵਿਚ ਪੇਸ਼ ਕਰਦਾ ਹੈ, ਪਰ ਬੈਂਕ ਤੁਹਾਡੇ ਤੋਂ ਕਈ ਕਿਸਮਾਂ ਦੀਆਂ ਸੇਵਾਵਾਂ ਲਈ ਚਾਰਜ ਵੀ ਲੈਂਦਾ ਹੈ। ਬਹੁਤ ਵਾਰ ਅਜਿਹਾ ਹੁੰਦਾ ਹੈ ਕਿ ਏਟੀਐਮ ਟ੍ਰਾਂਜੈਕਸ਼ਨ ਕਰਦੇ ਸਮੇਂ ਅਸੀਂ ਬੈਲੰਸ ਦਾ ਧਿਆਨ ਨਹੀਂ ਰੱਖਦੇ, ਉਸ ਸਮੇਂ ਟ੍ਰਾਂਜੈਕਸ਼ਨ ਕਰਨ 'ਤੇ ਬੈਂਕ ਸਾਡੇ ਤੋਂ ਪੈਸੇ ਵਸੂਲਦਾ ਹੈ। ਇੱਕ ਉਦਾਹਰਨ ਨਾਲ ਇਸ ਨੂੰ ਸਮਝੋ, ਮੰਨ ਲਓ ਕਿ ਤੁਹਾਡੇ ਖਾਤੇ ਵਿੱਚ 3000 ਰੁਪਏ ਹਨ ਤੇ ਅਸੀਂ ਏਟੀਐਮ ਤੋਂ ਪੈਸੇ ਕਢਵਾਉਂਦੇ ਸਮੇਂ 3500 ਰੁਪਏ ਦੀ ਰਕਮ ਫੀਡ ਕਰ ਦਿੰਦੇ ਹਾਂ। ਅਜਿਹੇ ਹਾਲਾਤ ਵਿੱਚ ਟ੍ਰਾਂਜੈਕਸ਼ਨ ਅਸਫਲ ਹੁੰਦਾ ਹੈ, ਪਰ ਇਸ ਦਾ ਸਾਨੂੰ ਨੁਕਸਾਨ ਵੀ ਹੁੰਦਾ ਹੈ। ਜੇ ਤੁਹਾਡੇ ਖਾਤੇ ਚ ਪੈਸੇ ਘੱਟ ਹਨ ਤੇ ਤੁਸੀਂ ਵੱਧ ਪੈਸਿਆਂ ਦੀ ਰਕਮ ਏਟੀਐਮ ਚ ਭਰ ਦਿੰਦੇ ਹੋ ਤਾਂ ਬੈਂਕ ਤੁਹਾਡੇ ਤੋਂ 20-25 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਵਸੂਲ ਸਕਦਾ ਹੈ।

ਏਟੀਐਮ ਲੈਣ-ਦੇਣ ਦਾ ਇਹ ਨਿਯਮ ਦਸੰਬਰ 2020 ਤੋਂ ਲਾਗੂ ਹੋ ਗਿਆ ਹੈ। ਜੇ ਤੁਹਾਡੇ ਖਾਤੇ ਵਿੱਚ ਜਮ੍ਹਾਂ ਰਕਮ ਘੱਟ ਹੋਣ ਕਰਕੇ ਏਟੀਐਮ ਤੇ ਟ੍ਰਾਂਜੈਕਸ਼ਨ ਅਸਫਲ ਹੋ ਜਾਂਦੀ ਹੈ ਤਾਂ ਤੁਹਾਨੂੰ ਜੁਰਮਾਨਾ ਦੇਣਾ ਪਵੇਗਾ। ਆਓ ਜਾਣਦੇ ਹਾਂ ਵੱਖ ਵੱਖ ਬੈਂਕਾਂ ਤੋਂ ਕਿੰਨਾ ਖਰਚਾ ਵਸੂਲਿਆ ਜਾ ਰਿਹਾ ਹੈ।

ਐਸਬੀਆਈ ਵੱਲੋਂ ਕੱਟੇ ਜਾਣ ਵਾਲੇ ਚਾਰਜਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਗਾਹਕ ਤੋਂ ਖਾਤੇ ਚ ਪੂਰੇ ਪੈਸੇ ਨਾ ਹੋਣ ਕਾਰਨ ਏਟੀਐਮ ਟ੍ਰਾਂਜੈਕਸ਼ਨ ਫੇਲ ਹੋਣ ਦੇ ਮਾਮਲੇ ਵਿਚ 20 ਰੁਪਏ ਜੁਰਮਾਨਾ ਵਸੂਲਦਾ ਹੈ। ਇਸ ਤੋਂ ਇਲਾਵਾ ਅਲੱਗ ਤੋਂ ਜੀਐਸਟੀ ਲਗਾਇਆ ਜਾਂਦਾ ਹੈ। ਐਚਡੀਐਫਸੀ ਬੈਂਕ, ਐਕਸਿਸ ਬੈਂਕ, ਕੋਟਕ ਮਹਿੰਦਰਾ ਬੈਂਕ, ਯੈੱਸ ਬੈਂਕ ਅਤੇ ਆਈਸੀਆਈਸੀ ਆਈ ਬੈਂਕ ਵੀ ਇਹ ਜੁਰਮਾਨਾ ਵਸੂਲ ਰਹੇ ਹਨ।
ਐਚਡੀਐਫਸੀ ਬੈਂਕ ਵਿਚ ਕਿੰਨਾ ਭੁਗਤਾਨ ਕਰਨਾ ਹੋਵੇਗਾਇੱਕ ਵਾਰ ਟ੍ਰਾਂਜੈਕਸ਼ਨ ਅਸਫਲ ਹੋ ਜਾਣ 'ਤੇ, ਐਚਡੀਐਫਸੀ ਬੈਂਕ ਗਾਹਕਾਂ ਤੋਂ 25 ਰੁਪਏ ਜੁਰਮਾਨਾ ਲੈਂਦਾ ਹੈ।

ਕੋਟਕ ਮਹਿੰਦਰਾ ਬੈਂਕ, ਐਕਸਿਸ ਬੈਂਕ ਅਤੇ ਯੈਸ ਬੈਂਕਏਟੀਐਮ ਟ੍ਰਾਂਜੈਕਸ਼ਨ ਫੇਲ ਹੋਣ 'ਤੇ ਕੋਟਕ ਮਹਿੰਦਰਾ ਬੈਂਕ 25 ਰੁਪਏ ਲੈਂਦਾ ਹੈ। ਇਸ ਦੇ ਨਾਲ ਹੀ, ਪਰਿਆਪਤ ਬੈਲੰਸ ਨਾ ਹੋਣ 'ਤੇ ਯੈਸ ਬੈਂਕ ਹਰ ਮਹੀਨੇ 25 ਰੁਪਏ ਲੈਂਦਾ ਹੈ। ਐਕਸਿਸ ਬੈਂਕ ਵੀ 25 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਵਸੂਲਦਾ ਹੈ।

ਜੁਰਮਾਨੇ ਤੋਂ ਬਚਣ ਲਈ ਕੀ ਕਰੀਏਜੇ ਤੁਹਾਨੂੰ ਯਾਦ ਨਹੀਂ ਹੈ ਕਿ ਖਾਤੇ ਵਿਚ ਕਿੰਨੀ ਰਕਮ ਹੈ, ਤਾਂ ਤੁਹਾਨੂੰ ਏਟੀਐਮ ਜਾਣ ਤੋਂ ਪਹਿਲਾਂ ਜਾਂਚ ਜ਼ਰੂਰ ਕਰਨੀ ਚਾਹੀਦੀ ਹੈ। ਬਹੁਤੇ ਬੈਂਕ ਐਸਐਮਐਸ ਤੇ ਕਾਲ ਰਾਹੀਂ ਖਾਤੇ ਦਾ ਬਕਾਇਆ ਚੈੱਕ ਕਰਨ ਦੀ ਸਹੂਲਤ ਦਿੰਦੇ ਹਨ। ਤੁਸੀਂ ਇਸ ਸਹੂਲਤ ਦੀ ਵਰਤੋਂ ਕਰ ਸਕਦੇ ਹੋ। ਖਾਤੇ ਦਾ ਬਕਾਇਆ ਚੈੱਕ ਕਰਨ ਲਈ ਤੁਸੀਂ ਸਬੰਧਿਤ ਬੈਂਕ ਦੀ ਯੂਪੀਆਈ ਐਪ ਜਾਂ ਬੈਂਕਿੰਗ ਐਪ ਦੀ ਵਰਤੋਂ ਵੀ ਕਰ ਸਕਦੇ ਹੋ।
Published by: Ashish Sharma
First published: March 24, 2021, 12:25 PM IST
ਹੋਰ ਪੜ੍ਹੋ
ਅਗਲੀ ਖ਼ਬਰ