• Home
  • »
  • News
  • »
  • lifestyle
  • »
  • THE BIG SAVING DAYS SALE IS STARTING SOON ON FLIPKART YOU WILL FIND GREAT OFFERS GH RUP AS

Flipkart 'ਤੇ ਜਲਦ ਸ਼ੁਰੂ ਹੋ ਰਹੀ ਹੈ Big Saving Days Sale, ਮਿਲਣਗੇ ਸ਼ਾਨਦਾਰ ਆਫ਼ਰ

ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ (Flipkart) 'ਤੇ ਇਕ ਵਾਰ ਫਿਰ ਬੰਪਰ ਆਫਰਸ ਦੀ ਬਾਰਿਸ਼ ਹੋਣ ਜਾ ਰਹੀ ਹੈ। ਫਲਿੱਪਕਾਰਟ 'ਤੇ 4 ਮਈ ਤੋਂ ਬਿਗ ਸੇਵਿੰਗ ਡੇਜ਼ ਸੇਲ (Big Saving Days Sale) ਸ਼ੁਰੂ ਹੋ ਰਹੀ ਹੈ। ਇਹ ਸੇਲ 9 ਮਈ ਤੱਕ ਚੱਲੇਗੀ। ਇਸ ਸੇਲ 'ਚ ਵੱਡੀਆਂ ਛੋਟਾਂ ਦੇ ਨਾਲ ਸਾਰੀਆਂ ਕੰਪਨੀਆਂ ਦੇ ਸਮਾਰਟਫੋਨ (smartphones), ਲੈਪਟਾਪ (laptops), ਸਮਾਰਟ ਟੀਵੀ (smart TVs), ਗੈਜੇਟਸ (gadgets), ਹੋਮ ਅੱਪਲਾਈਐਨਸਸ (home appliances) ਸਮੇਤ ਫੈਸ਼ਨ ਦੀਆਂ ਚੀਜ਼ਾਂ ਖਰੀਦਣ ਦਾ ਮੌਕਾ ਮਿਲੇਗਾ।

Flipkart 'ਤੇ ਜਲਦ ਸ਼ੁਰੂ ਹੋ ਰਹੀ ਹੈ Big Saving Days Sale, ਮਿਲਣਗੇ ਸ਼ਾਨਦਾਰ ਆਫ਼ਰ

  • Share this:
ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ (Flipkart) 'ਤੇ ਇਕ ਵਾਰ ਫਿਰ ਬੰਪਰ ਆਫਰਸ ਦੀ ਬਾਰਿਸ਼ ਹੋਣ ਜਾ ਰਹੀ ਹੈ। ਫਲਿੱਪਕਾਰਟ 'ਤੇ 4 ਮਈ ਤੋਂ ਬਿਗ ਸੇਵਿੰਗ ਡੇਜ਼ ਸੇਲ (Big Saving Days Sale) ਸ਼ੁਰੂ ਹੋ ਰਹੀ ਹੈ। ਇਹ ਸੇਲ 9 ਮਈ ਤੱਕ ਚੱਲੇਗੀ। ਇਸ ਸੇਲ 'ਚ ਵੱਡੀਆਂ ਛੋਟਾਂ ਦੇ ਨਾਲ ਸਾਰੀਆਂ ਕੰਪਨੀਆਂ ਦੇ ਸਮਾਰਟਫੋਨ (smartphones), ਲੈਪਟਾਪ (laptops), ਸਮਾਰਟ ਟੀਵੀ (smart TVs), ਗੈਜੇਟਸ (gadgets), ਹੋਮ ਅੱਪਲਾਈਐਨਸਸ (home appliances) ਸਮੇਤ ਫੈਸ਼ਨ ਦੀਆਂ ਚੀਜ਼ਾਂ ਖਰੀਦਣ ਦਾ ਮੌਕਾ ਮਿਲੇਗਾ।

ਫਲਿੱਪਕਾਰਟ ਦੀ ਬਿਗ ਸੇਵਿੰਗ ਡੇਜ਼ ਸੇਲ (Big Saving Days Sale) ਵਿੱਚ, ਤੁਸੀਂ ਸਟੇਟ ਬੈਂਕ ਆਫ਼ ਇੰਡੀਆ ਕ੍ਰੈਡਿਟ ਕਾਰਡ (SBI Credit Card) ਅਤੇ EMI ਲੈਣ-ਦੇਣ 'ਤੇ 10 ਪ੍ਰਤੀਸ਼ਤ ਤਤਕਾਲ ਛੋਟ ਪ੍ਰਾਪਤ ਕਰ ਸਕਦੇ ਹੋ।

ਸਮਾਰਟਫੋਨ 'ਤੇ ਬੰਪਰ ਡਿਸਕਾਊਂਟ
ਫਲਿੱਪਕਾਰਟ ਬਿਗ ਸੇਵਿੰਗ ਡੇਜ਼ ਸੇਲ (Big Saving Days Sale) 'ਚ ਸਾਰੀਆਂ ਕੰਪਨੀਆਂ ਦੇ ਨਵੇਂ ਅਤੇ ਪੁਰਾਣੇ ਮੋਬਾਇਲ ਫੋਨ ਆਕਰਸ਼ਕ ਆਫਰ ਦੇ ਨਾਲ ਵਿਕਰੀ ਲਈ ਪੇਸ਼ ਕੀਤੇ ਜਾਣਗੇ। ਇੱਥੇ ਤੁਸੀਂ ਪੋਕੋ M4 ਪ੍ਰੋ (POCO M4 Pro), ਪੋਕੋ ਏਮ3 ਪ੍ਰੋ 5ਜੀ (POCO M3 Pro 5G), ਰੇਡਮੀ ਨੋਟ 10ਟੀ 5ਜੀ (Redmi Note 10T 5G), ਸੈਮਸੰਗ ਐਫ22 (Samsung F22), ਵੀਵੋ ਵਾਈ 53ਏਸ (Vivo Y53s), ਰਿਅਲਮੀ 9ਆਈ (Realme 9I), ਰਿਅਲਮੀ ਸੀ 20 (Realme C20), ਮੋਟੋਰੋਲਾ (Motorola), Infinix, ਆਦਿ ਵਰਗੀਆਂ ਕੰਪਨੀਆਂ ਤੋਂ ਘੱਟ ਕੀਮਤ 'ਤੇ ਸਮਾਰਟਫੋਨ ਖਰੀਦ ਸਕਦੇ ਹੋ।

ਸਮਾਰਟ ਟੀਵੀ ਅਤੇ ਏਸੀ 'ਤੇ ਵੱਡੀ ਛੋਟ
ਇਸ ਫਲਿੱਪਕਾਰਟ ਸੇਲ ਵਿੱਚ, ਤੁਸੀਂ ਚੁਣਿੰਦਾ ਕੰਪਨੀਆਂ ਤੋਂ ਸਮਾਰਟ ਟੀਵੀ, ਏਅਰ ਕੰਡੀਸ਼ਨਰ, ਵਾਸ਼ਿੰਗ ਮਸ਼ੀਨ, ਫਰਿੱਜ, ਮਿਕਸਰ, ਜੂਸਰ, ਕੂਲਰ, ਪੱਖੇ ਆਦਿ ਸਮੇਤ ਸਾਰੇ ਹੋਮ ਅੱਪਲਾਈਐਨਸਸ 'ਤੇ 75 ਪ੍ਰਤੀਸ਼ਤ ਤੱਕ ਦੀ ਡਿਸਕਾਊਂਟ ਪ੍ਰਾਪਤ ਕਰ ਸਕਦੇ ਹੋ।

ਹੋਰ ਵੀ ਹਨ ਆਫਰਸ
ਫਲਿੱਪਕਾਰਟ ਦੀ ਇਸ ਸੇਲ 'ਚ ਬੈਂਕ ਆਫਰਸ ਅਤੇ ਹੋਰ ਡਿਸਕਾਊਂਟ ਤੋਂ ਇਲਾਵਾ ਹੋਰ ਵੀ ਕਈ ਡੀਲ ਦਿੱਤੇ ਜਾ ਰਹੇ ਹਨ। ਵੱਖ-ਵੱਖ ਆਈਟਮਾਂ ਲਈ ਵੱਖ-ਵੱਖ ਸਮੇਂ 'ਤੇ ਇਹ ਸੌਦੇ ਪੇਸ਼ ਕੀਤੇ ਜਾ ਰਹੇ ਹਨ। ਤੁਹਾਨੂੰ ਇਹ ਕ੍ਰੇਜ਼ੀ ਡੀਲਸ (Crazy Deals) ਮਿਲਣਗੇ।

ਇਹ ਕ੍ਰੇਜ਼ੀ ਡੀਲ ਸਵੇਰੇ 8 ਵਜੇ, 12 ਵਜੇ ਅਤੇ ਸ਼ਾਮ 4 ਵਜੇ ਖੁੱਲ੍ਹਣਗੇ। ਇਸ 'ਚ ਫੈਸ਼ਨ ਦੀ ਦੁਨੀਆਂ ਨਾਲ ਜੁੜੀਆਂ ਚੀਜ਼ਾਂ 'ਤੇ 50 ਤੋਂ 70 ਫੀਸਦੀ ਤੱਕ ਦਾ ਡਿਸਕਾਊਂਟ ਦਿੱਤਾ ਜਾਵੇਗਾ।

Buy 2 Get Extra ਆਫਰ
Buy 2 Get Extra ਆਫਰ ਦੇ ਤਹਿਤ, ਇੱਕੋ ਬ੍ਰਾਂਡ ਦੇ ਦੋ ਸਾਮਾਨ ਖਰੀਦਣ 'ਤੇ 5 ਫੀਸਦੀ ਅਤੇ ਤਿੰਨ ਚੀਜ਼ਾਂ ਖਰੀਦਣ 'ਤੇ 10 ਫੀਸਦੀ ਦੀ ਵੱਖਰੀ ਛੋਟ ਦਿੱਤੀ ਜਾਵੇਗੀ। ਇਸੇ ਤਰ੍ਹਾਂ, ਇੱਥੇ ਤੁਹਾਨੂੰ ਕਈ ਹੋਰ ਆਫਰ ਦੇਖਣ ਨੂੰ ਮਿਲਣਗੇ। ਆਫਰਸ ਬਾਰੇ ਹੋਰ ਜਾਣਕਾਰੀ ਲਈ, ਤੁਸੀਂ Flipkart ਦੀ ਵੈੱਬਸਾਈਟ flipkart.com 'ਤੇ ਜਾ ਸਕਦੇ ਹੋ।
Published by:rupinderkaursab
First published: